ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਨਕਸ਼ੇ ਐਪ ਵਿੱਚ ਆਪਣੇ ਰੂਟ ਵਿੱਚ ਸਟੌਪ ਬਦਲੋ ਜਾਂ ਸ਼ਾਮਲ ਕਰੋ

ਡ੍ਰਾਈਵਿੰਗ ਜਾਂ ਸਾਈਕਲਿੰਗ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਸਮੇਂ ਤੁਸੀਂ ਆਪਣੇ ਰਸਤੇ ਵਿੱਚ ਰੁਕਣ ਲਈ ਥਾਵਾਂ ਸ਼ਾਮਲ ਕਰ ਸਕਦੇ ਹੋ।

ਨੋਟ: ਮੋੜ-ਦਰ-ਮੋੜ ਬੋਲੇ ਜਾਣ ਵਾਲੇ ਦਿਸ਼ਾ-ਨਿਰਦੇਸ਼ ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹਨ। iOS ਅਤੇ iPadOS ਫ਼ੀਚਰ ਉਪਲਬਧਤਾ ਵੈੱਬਸਾਈਟ ਨੂੰ ਦੇਖੋ।

ਸ਼ੁਰੂਆਤੀ ਬਿੰਦੂ ਜਾਂ ਮੰਜ਼ਿਲ ਬਦਲੋ

“ਮੇਰਾ ਟਿਕਾਣਾ” ਅਤੇ “ਮੰਜ਼ਿਲ” ਵਿਚਕਾਰ ਡ੍ਰਾਈਵਿੰਗ ਦਿਸ਼ਾ-ਨਿਰਦੇਸ਼ਾਂ ਲਈ ਕਈ ਸੰਭਵ ਰਸਤਿਆਂ ਵਾਲਾ ਨਕਸ਼ਾ।
  1. ਆਪਣੇ iPhone ’ਤੇ ਨਕਸ਼ੇ ਐਪ ’ਤੇ ਜਾਓ।

  2. ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ

  3. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਸ਼ੁਰੂਆਤੀ ਬਿੰਦੂ ਅਤੇ ਮੰਜ਼ਿਲ ਨੂੰ ਸਵਿੱਚ ਕਰੋ: ਸ਼ੁਰੂਆਤੀ ਟਿਕਾਣੇ ਲਈ “ਮੁੜ-ਕ੍ਰਮਬੱਧ ਕਰੋ” ਬਟਨ ਨੂੰ ਟੱਚ ਕਰ ਕੇ ਰੱਖੋ, ਫਿਰ ਇਸ ਨੂੰ ਮੰਜ਼ਿਲ ਦੇ ਹੇਠਾਂ ਡ੍ਰੈਗ ਕਰੋ।

    • ਕੋਈ ਵੱਖਰਾ ਸ਼ੁਰੂਆਤੀ ਬਿੰਦੂ ਜਾਂ ਮੰਜ਼ਿਲ ਚੁਣੋ: ਸ਼ੁਰੂ ਜਾਂ ਮੰਜ਼ਿਲ ਵਿੱਚੋਂ ਕਿਸੇ ਇੱਕ ’ਤੇ ਟੈਪ ਕਰੋ, ਫਿਰ ਕੋਈ ਵੱਖਰਾ ਟਿਕਾਣਾ ਲੱਭਣ ਅਤੇ ਚੁਣਨ ਲਈ ਖੋਜ ਖੇਤਰ ਜਾਂ ਹਾਲੀਆ ਖੋਜ ਨਤੀਜੇ ਦੀ ਵਰਤੋਂ ਕਰੋ।

ਮਲਟੀਸਟੌਪ ਡ੍ਰਾਈਵਿੰਗ ਰੂਟ ਬਣਾਓ

ਤੁਸੀਂ ਆਪਣੇ ਰਸਤੇ ਵਿੱਚ ਵੱਧ ਤੋਂ ਵੱਧ 14 ਸਟੌਪ ਸ਼ਾਮਲ ਕਰ ਸਕਦੇ ਹੋ।

  1. ਆਪਣੇ iPhone ’ਤੇ ਨਕਸ਼ੇ ਐਪ ’ਤੇ ਜਾਓ।

  2. ਡ੍ਰਾਈਵਿੰਗ ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • “ਸਟੌਪ ਜੋੜੋ” ’ਤੇ ਟੈਪ ਕਰੋ, ਫਿਰ ਉਹ ਥਾਂ ਖੋਜੋ ਜਿੱਥੇ ਤੁਸੀਂ ਰੁਕਣਾ ਚਾਹੁੰਦੇ ਹੋ।

    • ਨਕਸ਼ੇ ’ਤੇ ਜ਼ੂਮ ਇਨ ਕਰੋ ਅਤੇ ਇਸ ਨੂੰ ਮੂਵ ਕਰੋ ਕਰੋ, ਕਿਸੇ ਥਾਂ (ਉਦਾਹਰਨ ਲਈ, ਕੋਈ ਲੈਂਡਮਾਰਕ ਜਾਂ ਕਾਰੋਬਾਰੀ-ਸਥਾਨ) ’ਤੇ ਟੈਪ ਕਰੋ, ਫਿਰ ਪਲੇਸ ਕਾਰਡ ਵਿੱਚ “ਸਟੌਪ ਜੋੜੋ” ’ਤੇ ਟੈਪ ਕਰੋ।

  3. ਸਟੌਪਾਂ ਨੂੰ ਮੁੜ-ਕ੍ਰਮਬੱਧ ਕਰਨ ਲਈ, ਸਟੌਪ ਲਈ “ਮੁੜ-ਕ੍ਰਮਬੱਧ ਕਰੋ” ਬਟਨ ਨੂੰ ਟੱਚ ਕਰ ਕੇ ਰੱਖੋ, ਫਿਰ ਇਸ ਨੂੰ ਸੂਚੀ ਵਿੱਚ ਨਵੀਂ ਸਥਿਤੀ ਵਿੱਚ ਡ੍ਰੈਗ ਕਰੋ।

ਜੇਕਰ ਤੁਸੀਂ ਹਾਲੇ ਤੱਕ “ਜਾਓ” ’ਤੇ ਟੈਪ ਨਹੀਂ ਕੀਤਾ, ਤਾਂ ਤੁਹਾਡਾ ਚੁਣਿਆ ਗਿਆ ਸਟੌਪ ਤੁਹਾਡੀਆਂ ਦਿਸ਼ਾਵਾਂ ਵਿੱਚ ਅੰਤਿਮ ਮੰਜ਼ਿਲ ਵਜੋਂ ਦਿਖਾਈ ਦੇਵੇਗਾ।

ਡ੍ਰਾਈਵਿੰਗ ਜਾਂ ਸਾਈਕਲਿੰਗ ਦਿਸ਼ਾ-ਨਿਰਦੇਸ਼ਾਂ ਨੂੰ ਫ਼ੌਲੋ ਕਰਦੇ ਸਮੇਂ ਸਟੌਪ ਜੋੜੋ

  1. ਆਪਣੇ iPhone ’ਤੇ ਨਕਸ਼ੇ ਐਪ ’ਤੇ ਜਾਓ।

  2. ਡ੍ਰਾਈਵਿੰਗ ਜਾਂ ਸਾਈਕਲਿੰਗ ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ, ਫਿਰ ਸਕਰੀਨ ਦੇ ਹੇਠਾਂ ਰੂਟ ਕਾਰਡ ’ਤੇ ਟੈਪ ਕਰੋ।

  3. “ਸਟੌਪ ਜੋੜੋ” ’ਤੇ ਟੈਪ ਕਰੋ, ਫਿਰ ਸ਼੍ਰੇਣੀ ’ਤੇ ਟੈਪ ਕਰੋ (ਜਾਂ, ਜੇਕਰ ਤੁਸੀਂ ਡ੍ਰਾਈਵਿੰਗ ਕਰ ਰਹੇ ਹੋ, ਤਾਂ ਉਹ ਥਾਂ ਖੋਜੋ ਜਿੱਥੇ ਤੁਸੀਂ ਰੁਕਣਾ ਚਾਹੁੰਦੇ ਹੋ)।

  4. ਰੁਕਣ ਲਈ ਕੋਈ ਥਾਂ ਚੁਣੋ, ਫਿਰ “ਜੋੜੋ” ਜਾਂ “ਸਟੌਪ ਜੋੜੋ” ’ਤੇ ਟੈਪ ਕਰੋ।

    ਤੁਹਾਡਾ ਰੂਟ ਅੱਪਡੇਟ ਕੀਤਾ ਗਿਆ ਹੈ ਅਤੇ ਚੁਣੀ ਹੋਈ ਮੰਜ਼ਿਲ ਅਗਲਾ ਸਟੌਪ ਹੈ।

    ਜੇਕਰ ਤੁਸੀਂ ਸਾਈਕਲਿੰਗ ਕਰ ਰਹੇ ਹੋ ਅਤੇ ਤੁਸੀਂ ਰਸਤਾ ਨਹੀਂ ਬਦਲਣਾ ਚਾਹੁੰਦੇ, ਤਾਂ ਸਕਰੀਨ ਦੇ ਸਿਖਰ ’ਤੇ “ਰੂਟ ਨੂੰ ਇੱਥੋਂ ਮੁੜ ਸ਼ੁਰੂ ਕਰੋ” ’ਤੇ ਟੈਪ ਕਰੋ।

ਜੇਕਰ ਤੁਸੀਂ ਹਾਲੇ ਤੱਕ “ਜਾਓ” ’ਤੇ ਟੈਪ ਨਹੀਂ ਕੀਤਾ, ਤਾਂ ਤੁਹਾਡਾ ਚੁਣਿਆ ਗਿਆ ਸਟੌਪ ਤੁਹਾਡੀਆਂ ਦਿਸ਼ਾਵਾਂ ਵਿੱਚ ਅੰਤਿਮ ਮੰਜ਼ਿਲ ਵਜੋਂ ਦਿਖਾਈ ਦੇਵੇਗਾ। ਸਟੌਪ ਲਈ “ਮੁੜ-ਕ੍ਰਮਬੱਧ ਕਰੋ” ਬਟਨ ਨੂੰ ਟੱਚ ਕਰ ਕੇ ਰੱਖੋ, ਫਿਰ ਇਸ ਨੂੰ ਆਪਣੀ ਅੰਤਿਮ ਮੰਜ਼ਿਲ ਤੋਂ ਅੱਗੇ ਡ੍ਰੈਗ ਕਰੋ।

ਡਰਾਈਵਿੰਗ ਦਿਸ਼ਾ-ਨਿਰਦੇਸ਼ਾਂ ਤੋਂ ਸਟੌਪ ਡਿਲੀਟ ਕਰੋ

  1. ਆਪਣੇ iPhone ’ਤੇ ਨਕਸ਼ੇ ਐਪ ’ਤੇ ਜਾਓ।

  2. ਮਲਟੀਸਟੌਪ ਡ੍ਰਾਈਵਿੰਗ ਰੂਟ ਬਣਾਓ

  3. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • “ਜਾਓ” ’ਤੇ ਟੈਪ ਕਰਨ ਤੋਂ ਪਹਿਲਾਂ: ਤੁਸੀਂ ਜਿਹੜੇ ਸਟੌਪਾਂ ਨੂੰ ਡਿਲੀਟ ਕਰਨਾ ਚਾਹੁੰਦੇ ਹੋ, ਉਨ੍ਹਾਂ ’ਤੇ ਖੱਬੇ ਪਾਸੇ ਸਵਾਈਪ ਕਰੋ, ਫਿਰ “ਡਿਲੀਟ ਕਰੋ” ’ਤੇ ਟੈਪ ਕਰੋ।

    • “ਜਾਓ” ’ਤੇ ਟੈਪ ਕਰਨ ਤੋਂ ਬਾਅਦ: ਸਕਰੀਨ ਦੇ ਹੇਠਲੇ ਹਿੱਸੇ ’ਤੇ ਦਿੱਤੇ ਰੂਟ ਕਾਰਡ ’ਤੇ ਟੈਪ ਕਰੋ, ਫਿਰ ਸਟੌਪ ਦੇ ਅੱਗੇ “ਡਿਲੀਟ ਕਰੋ” ਬਟਨ ’ਤੇ ਟੈਪ ਕਰੋ।

ਆਪਣੇ ਪਹੁੰਚਣ ਤੋਂ ਪਹਿਲਾਂ ਦਿਸ਼ਾ-ਨਿਰਦੇਸ਼ ਸਮਾਪਤ ਕਰੋ

Siri: Siri ਤੋਂ ਕੁਝ ਇਸ ਤਰ੍ਹਾਂ ਪੁੱਛੋ, “Stop navigating.” Siri ਦੀ ਵਰਤੋਂ ਕਰਨੀ ਸਿੱਖੋ

ਜਾਂ Siri ਦੀ ਵਰਤੋਂ ਕੀਤੇ ਬਿਨਾਂ:

  1. ਆਪਣੇ iPhone ’ਤੇ ਨਕਸ਼ੇ ਐਪ ’ਤੇ ਜਾਓ।

  2. ਸਕਰੀਨ ਦੇ ਹੇਠਲੇ ਹਿੱਸੇ ’ਤੇ ਦਿੱਤੇ ਕਾਰਡ ’ਤੇ ਟੈਪ ਕਰੋ, ਫਿਰ “ਰੂਟ ਸਮਾਪਤ ਕਰੋ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.