ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਸਿਹਤ ਰਿਕਾਰਡ ਡਾਊਨਲੋਡ ਕਰਨਾ

“ਸਿਹਤ” ਐਪ ਤੁਹਾਡੇ ਟੀਕਾਕਰਨ, ਐਲਰਜੀਆਂ, ਸਥਿਤੀਆਂ, ਦਵਾਈਆਂ ਅਤੇ ਹੋਰ (ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ) ਬਾਰੇ ਜਾਣਕਾਰੀ ਲਈ ਸੁਰੱਖਿਅਤ ਐਕਸੈੱਸ ਦੀ ਪੇਸ਼ਕਸ਼ ਕਰਦੀ ਹੈ।

ਤੁਸੀਂ ਟੈਸਟ ਨਤੀਜੇ ਦੇ ਰਿਕਾਰਡ ਡਾਊਨਲੋਡ ਕਰਨ ਲਈ ਸਿਹਤ ਸੰਭਾਲ ਪ੍ਰਦਾਤਾ ਜਾਂ ਅਥਾਰਿਟੀ ਤੋਂ ਮਿਲੇ QR ਕੋਡ ਜਾਂ ਲਿੰਕ ਦੀ ਵਰਤੋਂ ਕਰ ਸਕਦੇ ਹੋ ਅਤੇ ਤੁਸੀਂ ਸਹਾਇਕ ਸਿਹਤ ਸੰਭਾਲ ਸੰਸਥਾਵਾਂ ਤੋਂ ਸਿਹਤ ਰਿਕਾਰਡਾਂ ਦੀ ਸ਼੍ਰੇਣੀ ਲਈ ਆਟੋਮੈਟਿਕ ਡਾਊਨਲੋਡ ਸੈੱਟ ਅੱਪ ਕਰ ਸਕਦੇ ਹੋ।

ਨੋਟ: ਜਦੋਂ iPhone ਨੂੰ Face ID, Touch ID ਜਾਂ ਪਾਸਕੋਡ ਨਾਲ ਲੌਕ ਕੀਤਾ ਜਾਂਦਾ ਹੈ, ਤਾਂ “ਸਿਹਤ” ਐਪ ਵਿੱਚ ਤੁਹਾਡੇ ਵੱਲੋਂ ਆਪਣੀ ਮੈਡੀਕਲ ID ਵਿੱਚ ਸ਼ਾਮਲ ਕੀਤੇ ਜਾਣ ਵਾਲੇ ਸਾਰੇ ਸਿਹਤ ਡੇਟਾ ਨੂੰ ਇਨਕ੍ਰਿਪਟ ਕੀਤਾ ਜਾਂਦਾ ਹੈ।

ਆਪਣੇ ਸਿਹਤ ਸੰਭਾਲ ਪ੍ਰਦਾਤਾ ਤੋਂ ਆਟੋਮੈਟਿਕ ਸਿਹਤ ਰਿਕਾਰਡ ਡਾਊਨਲੋਡ ਸੈੱਟ ਅੱਪ ਕਰੋ

ਸਹਾਇਕ ਸਿਹਤ ਸੰਭਾਲ ਸੰਸਥਾਵਾਂ ਤੁਹਾਡੀ ਐਲਰਜੀ, ਮੈਡੀਕਲ ਸਥਿਤੀਆਂ, ਦਵਾਈਆਂ, ਲੈਬਾਂ, ਟੀਕਾਕਰਨ ਅਤੇ ਹੋਰ ਬਹੁਤ ਕੁਝ ਦੇ ਰਿਕਾਰਡ ਨੂੰ ਸੁਰੱਖਿਅਤ ਅਤੇ ਆਟੋਮੈਟਿਕਲੀ “ਸਿਹਤ” ਐਪ ’ਤੇ ਡਾਊਨਲੋਡ ਕਰ ਸਕਦੀਆਂ ਹਨ।

  1. ਆਪਣੇ iPhone ‘ਤੇ ਸਿਹਤ ਐਪ ‘ਤੇ ਜਾਓ।

  2. ਸੰਖੇਪ ’ਤੇ ਟੈਪ ਕਰੋ, ਫਿਰ ਸਿਖਰਲੇ ਸੱਜੇ ਪਾਸੇ ਆਪਣੀ ਤਸਵੀਰ ਜਾਂ ਪਹਿਲੇ ਅੱਖਰ ’ਤੇ ਟੈਪ ਕਰੋ।

  3. “ਸਿਹਤ ਰਿਕਾਰਡ” ’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਇੱਕ ਕੰਮ ਕਰੋ:

    • ਆਪਣਾ ਪਹਿਲਾ ਡਾਊਨਲੋਡ ਸੈੱਟ ਅੱਪ ਕਰੋ: “ਸ਼ੁਰੂ ਕਰੋ” ’ਤੇ ਟੈਪ ਕਰੋ।

    • ਵਾਧੂ ਖਾਤਿਆਂ ਲਈ ਡਾਊਨਲੋਡ ਸੈੱਟ ਅੱਪ ਕਰੋ: “ਖਾਤਾ ਜੋੜੋ”’ਤੇ ਟੈਪ ਕਰੋ।

    ਨੇੜਲੀਆਂ ਸੰਸਥਾਵਾਂ ਦੀ ਸੂਚੀ ਦਿਖਾਈ ਦਿੰਦੀ ਹੈ। ਜੇਕਰ ਤੁਹਾਡੀ ਸੰਸਥਾ ਸੂਚੀ ਵਿੱਚ ਦਿਖਾਈ ਨਹੀਂ ਦਿੰਦੀ, ਤਾਂ ਕਿਸੇ ਕਲੀਨਿਕ, ਹਸਪਤਾਲ ਜਾਂ ਹੋਰ ਥਾਂ ਦਾ ਨਾਮ ਭਰੋ ਜਿੱਥੋਂ ਤੁਸੀਂ ਸਿਹਤ ਰਿਕਾਰਡ ਪ੍ਰਾਪਤ ਕਰਦੇ ਹੋ। ਜਾਂ ਕਿਸੇ ਸ਼ਹਿਰ, ਰਾਜ ਜਾਂ ਪ੍ਰਾਂਤ ਦਾ ਨਾਮ ਭਰੋ ਤਾਂ ਜੋ ਉਸ ਦੇ ਨੇੜੇ ਦੀਆਂ ਸੰਸਥਾਵਾਂ ਨੂੰ ਲੱਭਿਆ ਜਾ ਸਕੇ।

  4. ਆਪਣੀ ਸੰਸਥਾ ਦੇ ਨਾਮ ‘ਤੇ ਟੈਪ ਕਰੋ।

  5. ਆਪਣੇ ਮਰੀਜ਼ ਪੋਰਟਲ ਦੇ ਸਾਈਨ-ਇਨ ਸਕਰੀਨ ’ਤੇ ਜਾਣ ਲਈ “ਖਾਤਾ ਕਨੈਕਟ ਕਰੋ” (ਕਨੈਕਟ ਕਰਨ ਲਈ ਹੇਠਾਂ ਉਪਲਬਧ) ’ਤੇ ਟੈਪ ਕਰੋ।

  6. ਉਸ ਸੰਸਥਾ ਦੇ ਮਰੀਜ਼ ਵੈੱਬ ਪੋਰਟਲ ਲਈ ਤੁਹਾਡੇ ਵੱਲੋਂ ਵਰਤਿਆ ਜਾਣ ਵਾਲਾ ਵਰਤੋਂਕਾਰ ਨਾਮ ਅਤੇ ਪਾਸਵਰਡ ਭਰੋ, ਫਿਰ ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਤੁਹਾਡੇ ਵੱਲੋਂ ਕਿਸੇ ਸੰਸਥਾ ਤੋਂ ਡਾਊਨਲੋਡ ਸੈੱਟ ਅੱਪ ਕਰਨ ਤੋਂ ਬਾਅਦ, ਤੁਸੀਂ “ਸਿਹਤ” ਐਪ ਵਿੱਚ ਉਪਲਬਧ ਹੋਣ ’ਤੇ ਆਟੋਮੈਟਿਕਲੀ ਹੀ ਨਵੇਂ ਰਿਕਾਰਡ ਪ੍ਰਾਪਤ ਕਰਦੇ ਹੋ।

ਨੋਟ: ਹੋ ਸਕਦਾ ਹੈ ਕਿ ਤੁਹਾਡੀ ਸਿਹਤ ਸੰਭਾਲ ਸੰਸਥਾ ਇਸ ਫ਼ੀਚਰ ਵਿੱਚ ਦਿਖਾਈ ਨਾ ਦੇਵੇ। ਸੰਸਥਾਵਾਂ ਨੂੰ ਅਕਸਰ ਸ਼ਾਮਲ ਕੀਤਾ ਜਾਂਦਾ ਹੈ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.