iPhone ’ਤੇ ਭੁਗਤਾਨ ਜਾਣਕਾਰੀ ਭਰਨੀ

ਤੁਹਾਡੇ ਭੌਤਿਕ ਅਤੇ ਵਰਚੁਅਲ ਕਾਰਡ ਨੰਬਰਾਂ ਨੂੰ Apple ਵੌਲਿਟ ਵਿੱਚ ਸੰਭਾਲਣ ਨਾਲ, ਤੁਸੀਂ ਐਪਾਂ ਵਿੱਚ ਅਤੇ ਔਨਲਾਈਨ ਜਿੱਥੇ Apple Pay ਉਪਲਬਧ ਨਹੀਂ ਹੈ, ਉੱਥੇ ਭੁਗਤਾਨ ਜਾਣਕਾਰੀ ਨੂੰ ਆਟੋਮੈਟਿਕਲੀ ਭਰਨ ਲਈ ਸਵੈ-ਭਰੋ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਆਪਣੀਆਂ ਸੰਭਾਲੀਆਂ ਭੁਗਤਾਨ ਵਿਧੀਆਂ ਦਾ ਪ੍ਰਬੰਧਨ ਕਰਨ ਲਈ ਸਵੈ-ਭਰੋ ਕਾਰਡ ਜੋੜ ਸਕਦੇ ਹੋ, ਸੋਧ ਕਰ ਸਕਦੇ ਹੋ ਅਤੇ ਹਟਾ ਸਕਦੇ ਹੋ।

ਤੁਹਾਡੇ “ਸਵੈ-ਭਰੋ“ ਕਾਰਡ iCloud ਕੀਚੇਨ ਵਿੱਚ ਸੰਭਾਲੇ ਜਾਂਦੇ ਹਨ ਤਾਂ ਜੋ ਤੁਸੀਂ ਉਹਨਾਂ ਨੂੰ ਆਪਣੇ ਹੋਰ ਡਿਵਾਈਸਾਂ ’ਤੇ ਐਕਸੈੱਸ ਕਰ ਸਕੋ ਜਿੱਥੇ ਤੁਸੀਂ ਇੱਕੋ ਹੀ Apple ਖਾਤੇ ਵਿੱਚ ਸਾਈਨ ਇਨ ਕੀਤਾ ਹੈ

Apple ਵੌਲਿਟ ਵਿੱਚ ਭੌਤਿਕ ਕਾਰਡ ਨੰਬਰ ਸੰਭਾਲਣਾ

ਭਾਵੇਂ ਤੁਹਾਡਾ ਡੈਬਿਟ ਜਾਂ ਕ੍ਰੈਡਿਟ ਕਾਰਡ Apple Pay ਦਾ ਸਮਰਥਨ ਨਹੀਂ ਕਰਦਾ, ਤਾਂ ਵੀ ਤੁਸੀਂ ਕਾਰਡ ਨੰਬਰ Apple ਵੌਲਿਟ ਵਿੱਚ ਜੋੜ ਸਕਦੇ ਹੋ।

  1. ਆਪਣੇ iPhone ‘ਤੇ ਵੌਲਿਟ ਐਪ  ‘ਤੇ ਜਾਓ।

  2. “ਹੋਰ” ਬਟਨ ’ਤੇ ਟੈਪ ਕਰੋ, ਫਿਰ “ਸਵੈ-ਭਰੋ” ’ਤੇ ਟੈਪ ਕਰੋ।

  3. Face ID, Touch ID ਜਾਂ ਆਪਣੇ ਪਾਸਕੋਡ ਨਾਲ ਪ੍ਰਮਾਣਿਤ ਕਰੋ, ਫਿਰ “ਕਾਰਡ ਜੋੜੋ” ’ਤੇ ਟੈਪ ਕਰੋ।

  4. ਜਾਣਕਾਰੀ ਨੂੰ ਸਕੈਨ ਕਰਨ ਲਈ ਆਪਣੇ ਕਾਰਡ ਨੂੰ ਫ਼ਰੇਮ ਵਿੱਚ ਰੱਖੋ ਜਾਂ ਕਾਰਡ ਵੇਰਵੇ ਮੈਨੂਅਲੀ ਭਰੋ।

ਸਵੈ-ਭਰੋ ਕਾਰਡ ਅੱਪਡੇਟ ਕਰਨੇ ਜਾਂ ਹਟਾਉਣੇ

ਤੁਸੀਂ ਭੁਗਤਾਨ ਜਾਣਕਾਰੀ ਨੂੰ ਸੋਧ ਜਾਂ ਡਿਲੀਟ ਕਰ ਸਕਦੇ ਹੋ ਅਤੇ ਆਪਣੇ ਸਵੈ-ਭਰੋ ਕਾਰਡਾਂ ਦਾ ਪ੍ਰਬੰਧਨ ਕਰ ਸਕਦੇ ਹੋ।

  1. ਆਪਣੇ iPhone ‘ਤੇ ਵੌਲਿਟ ਐਪ  ‘ਤੇ ਜਾਓ।

  2. “ਹੋਰ” ਬਟਨ ’ਤੇ ਟੈਪ ਕਰੋ, ਫਿਰ “ਸਵੈ-ਭਰੋ” ’ਤੇ ਟੈਪ ਕਰੋ।

  3. Face ID, Touch ID ਜਾਂ ਆਪਣੇ ਪਾਸਕੋਡ ਨਾਲ ਪ੍ਰਮਾਣਿਤ ਕਰੋ, ਫਿਰ ਵੇਰਵੇ ਦੇਖਣ ਲਈ ਕਾਰਡ ’ਤੇ ਟੈਪ ਕਰੋ।

  4. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਕਾਰਡ ਜਾਣਕਾਰੀ ਅੱਪਡੇਟ ਕਰਨ ਲਈ: “ਸੋਧੋ” ‘ਤੇ ਟੈਪ ਕਰੋ।

    • ਕਾਰਡ ਜਾਣਕਾਰੀ ਡਿਲੀਟ ਕਰਨ ਲਈ: “ਸਵੈ-ਭਰੋ ਤੋਂ ਹਟਾਓ” ’ਤੇ ਟੈਪ ਕਰੋ।

      ਨੋਟ: ਸਵੈ-ਭਰੋ ਤੋਂ ਕਾਰਡ ਨੂੰ ਹਟਾਉਣ ਨਾਲ ਇਹ Apple Pay ਵਿੱਚੋਂ ਨਹੀਂ ਹਟਦਾ।

ਵਰਚੁਅਲ ਕਾਰਡ ਨੰਬਰ ਦੇਖਣਾ

ਐਪਾਂ ਜਾਂ ਵੈੱਬਸਾਈਟਾਂ ’ਤੇ ਖ਼ਰੀਦਦਾਰੀ ਕਰਦੇ ਸਮੇਂ ਆਪਣਾ ਅਸਲ ਕਾਰਡ ਨੰਬਰ ਲੁਕਾਉਣ ਅਤੇ ਧੋਖਾਧੜੀ ਨੂੰ ਰੋਕਣ ਲਈ ਜਿੱਥੇ Apple Pay ਉਪਲਬਧ ਨਹੀਂ ਹੈ, ਉੱਥੇ ਵਰਚੁਅਲ ਕਾਰਡ ਨੰਬਰ (ਸਮਰਥਿਤ ਕਾਰਡਾਂ ਲਈ ਉਪਲਬਧ) ਦੀ ਵਰਤੋਂ ਕਰੋ।

  1. ਆਪਣੇ iPhone ‘ਤੇ ਵੌਲਿਟ ਐਪ  ‘ਤੇ ਜਾਓ।

  2. ਸਮਰਥਿਤ ਕਾਰਡ ’ਤੇ ਟੈਪ ਕਰੋ (ਜਿਵੇਂ ਕਿ Apple Cash ਜਾਂ Apple Card)।

  3. “ਕਾਰਡ ਨੰਬਰ” ਬਟਨ ’ਤੇ ਟੈਪ ਕਰੋ, ਫਿਰ Face ID, Touch ID ਜਾਂ ਆਪਣੇ ਪਾਸਕੋਡ ਨਾਲ ਪ੍ਰਮਾਣਿਤ ਕਰੋ।

  4. ਇਸ ਨੂੰ ਕਾਪੀ ਕਰਨ ਲਈ ਵਰਚੁਅਲ ਕਾਰਡ ਨੰਬਰ ’ਤੇ ਟੈਪ ਕਰੋ।

ਚੈੱਕਆਊਟ ਦੌਰਾਨ ਆਪਣੀ ਭੁਗਤਾਨ ਜਾਣਕਾਰੀ ਭਰਨੀ

ਜਦੋਂ Apple Pay ਉਪਲਬਧ ਨਾ ਹੋਵੇ, ਤਾਂ ਤੁਸੀਂ Apple ਵੌਲਿਟ ਵਿੱਚ ਸੰਭਾਲਿਆ ਕਾਰਡ ਨੰਬਰ, ਮਿਆਦ ਪੁੱਗਣ ਦੀ ਮਿਤੀ ਅਤੇ ਡੈਬਿਟ ਜਾਂ ਕ੍ਰੈਡਿਟ ਕਾਰਡ ਦਾ ਸੁਰੱਖਿਆ ਕੋਡ ਭਰਨ ਲਈ ਸਵੈ-ਭਰੋ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਨਵੇਂ ਕਾਰਡ ’ਤੇ ਜਾਣਕਾਰੀ ਨੂੰ ਸਕੈਨ ਕਰਨ ਲਈ iPhone ਕੈਮਰੇ ਦੀ ਵਰਤੋਂ ਵੀ ਕਰ ਸਕਦੇ ਹੋ।

  1. ਚੈੱਕਆਊਟ ਦੌਰਾਨ, ਭੁਗਤਾਨ ਜਾਣਕਾਰੀ ਖੇਤਰ ’ਤੇ ਟੈਪ ਕਰੋ।

  2. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • Apple ਵੌਲਿਟ ਵਿੱਚ ਸੰਭਾਲੇ ਗਏ ਕਾਰਡ ਚੁਣਨ ਲਈ: ਸਕਰੀਨ ’ਤੇ ਦਿੱਤੇ ਕੀਬੋਰਡ ਦੇ ਉੱਪਰ ਭੁਗਤਾਨ ਕਾਰਡ ’ਤੇ ਟੈਪ ਕਰੋ।

    • ਨਵੇਂ ਕਾਰਡ ਦੀ ਵਰਤੋਂ ਕਰਨ ਲਈ: “ਕਾਰਡ ਸਕੈਨ ਕਰੋ” ’ਤੇ ਟੈਪ ਕਰੋ, ਫਿਰ ਆਪਣੇ ਕਾਰਡ ਨੂੰ ਫ਼ਰੇਮ ਵਿੱਚ ਰੱਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.