ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ “ਰਿਮਾਈਂਡਰ” ਵਿੱਚ ਸੂਚੀ ਦਾ ਸੰਪਾਦਨ ਅਤੇ ਪ੍ਰਬੰਧਨ ਕਰੋ

“ਰਿਮਾਈਂਡਰ” ਐਪ ਵਿੱਚ, ਤੁਸੀਂ ਸੈਕਸ਼ਨਾਂ ਅਤੇ ਉਪ-ਕਾਰਜਾਂ ਨਾਲ ਸੂਚੀ ਦਾ ਪ੍ਰਬੰਧਨ ਕਰ ਸਕਦੇ ਹੋ। ਤੁਸੀਂ ਸੈਕਸ਼ਨਾਂ ਨੂੰ ਕਾਲਮਾਂ ਵਜੋਂ ਵੀ ਦੇਖ ਸਕਦੇ ਹੋ ਅਤੇ ਆਸਾਨੀ ਨਾਲ ਆਈਟਮਾਂ ਨੂੰ ਵੱਖ-ਵੱਖ ਕਾਲਮਾਂ ਵਿੱਚ ਮੂਵ ਵੀ ਕਰ ਸਕਦੇ ਹੋ।

ਨੋਟ: ਇਸ ਗਾਈਡ ਵਿੱਚ ਦੱਸੇ ਗਏ ਸਾਰੇ ਰਿਮਾਈਂਡਰ ਫ਼ੀਚਰ ਉਦੋਂ ਉਪਲਬਧ ਹੁੰਦੇ ਹਨ ਜਦੋਂ ਤੁਸੀਂ iCloud ਵਿੱਚ ਅੱਪਡੇਟ ਕੀਤੇ ਰਿਮਾਈਂਡਰ ਵਰਤਦੇ ਹੋ। ਕੁਝ ਫ਼ੀਚਰ ਹੋਰ ਖਾਤਿਆਂ ਦੀ ਵਰਤੋਂ ਕਰਦੇ ਸਮੇਂ ਉਪਲਬਧ ਨਹੀਂ ਹੁੰਦੇ ਹਨ।

ਰਿਮਾਈਂਡਰ ਐਪ ਇੱਕ ਸੂਚੀ ਦਿਖਾ ਰਹੀ ਹੈ ਜਿਸ ਵਿੱਚ ਇੱਕ ਸੈਕਸ਼ਨ ਦਾ ਵਿਸਤਾਰ ਕੀਤਾ ਗਿਆ ਹੈ ਅਤੇ ਹੋਰਾਂ ਨੂੰ ਸਮੇਟਿਆ ਗਿਆ ਹੈ।

ਸੂਚੀ ਦਾ ਸੰਪਾਦਨ ਕਰੋ

  1. ਆਪਣੇ iPhone ’ਤੇ ਰਿਮਾਈਂਡਰ ਐਪ ’ਤੇ ਜਾਓ।

  2. ਕੋਈ ਸੂਚੀ ਦੇਖਦੇ ਸਮੇਂ, “ਹੋਰ” ਬਟਨ ’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਸੂਚੀ ਦਾ ਨਾਮ, ਕਿਸਮ, ਰੰਗ ਜਾਂ ਆਈਕਨ ਬਦਲੋ: “ਸੂਚੀ ਜਾਣਕਾਰੀ ਦਿਖਾਓ” ‘ਤੇ ਟੈਪ ਕਰੋ।

    • ਕਈ ਆਈਟਮਾਂ ਵਿੱਚ ਸੋਧ ਕਰੋ: “ਰਿਮਾਈਂਡਰਾਂ ਨੂੰ ਚੁਣੋ” ਜਾਂ “ਆਈਟਮਾਂ ਚੁਣੋ” ’ਤੇ ਟੈਪ ਕਰੋ, ਫਿਰ ਉਹਨਾਂ ਆਈਟਮਾਂ ਨੂੰ ਚੁਣੋ, ਜਿਨ੍ਹਾਂ ਵਿੱਚ ਤੁਸੀਂ ਸੋਧ ਕਰਨੀ ਚਾਹੁੰਦੇ ਹੋ। ਤੁਸੀਂ ਆਈਟਮਾਂ ’ਤੇ ਦੋ ਉਂਗਲਾਂ ਵੀ ਡ੍ਰੈਗ ਕਰ ਸਕਦੇ ਹੋ। ਚੁਣੀਆਂ ਗਈਆਂ ਆਈਟਮਾਂ ਵਿੱਚ ਮਿਤੀ ਅਤੇ ਸਮਾਂ ਸ਼ਾਮਲ ਕਰਨ, ਮੂਵ ਕਰਨ, ਡਿਲੀਟ ਕਰਨ, ਅਸਾਈਨ ਕਰਨ, ਪੂਰਾ ਕਰਨ, ਟੈਗ ਕਰਨ ਜਾਂ ਫ਼ਲੈਗ ਕਰਨ ਲਈ ਸਕਰੀਨ ਦੇ ਹੇਠਾਂ ਦਿੱਤੇ ਬਟਨਾਂ ਦੀ ਵਰਤੋਂ ਕਰੋ।

    • ਆਈਟਮਾਂ ਨੂੰ ਨਿਰਧਾਰਤ ਮਿਤੀ, ਬਣਾਉਣ ਦੀ ਮਿਤੀ, ਤਰਜੀਹ ਜਾਂ ਸਿਰਲੇਖ ਅਨੁਸਾਰ ਕ੍ਰਮਬੱਧ ਕਰੋ: (ਸਾਰੀਆਂ ਸਮਾਰਟ ਸੂਚੀਆਂ ਵਿੱਚ ਉਪਲਬਧ ਨਹੀਂ) “ਇਸ ਅਨੁਸਾਰ ਕ੍ਰਮਬੱਧ ਕਰੋ” ’ਤੇ ਟੈਪ ਕਰੋ, ਫਿਰ ਕੋਈ ਵਿਕਲਪ ਚੁਣੋ।

      ਜਦੋਂ ਤੁਸੀਂ ਕਿਸੇ ਸੂਚੀ ਨੂੰ ਕ੍ਰਮਬੱਧ ਜਾਂ ਮੁੜ-ਕ੍ਰਮਬੱਧ ਕਰਦੇ ਹੋ, ਤਾਂ ਨਵਾਂ ਕ੍ਰਮ ਤੁਹਾਡੇ ਵੱਲੋਂ ਅੱਪਡੇਟ ਕੀਤੇ ਰਿਮਾਈਂਡਰ ਵਰਤੇ ਜਾਣ ਵੇਲੇ ਤੁਹਾਡੇ ਹੋਰ ਡਿਵਾਈਸਾਂ ‘ਤੇ ਸੂਚੀ ‘ਤੇ ਲਾਗੂ ਕੀਤਾ ਜਾਂਦਾ ਹੈ। ਜੇ ਤੁਸੀਂ ਕਿਸੇ ਸਾਂਝੀ ਸੂਚੀ ਨੂੰ ਕ੍ਰਮਬੱਧ ਜਾਂ ਮੁੜ-ਕ੍ਰਮਬੱਧ ਕਰਦੇ ਹੋ, ਤਾਂ ਦੂਜੇ ਭਾਗੀਦਾਰਾਂ ਨੂੰ ਵੀ ਨਵਾਂ ਕ੍ਰਮ ਦਿਖਾਈ ਦਿੰਦਾ ਹੈ (ਜੇ ਉਹ ਅੱਪਡੇਟ ਕੀਤੇ ਰਿਮਾਈੰਡਰ ਵਰਤਦੇ ਹਨ)।

    • ਸੂਚੀ ਹਟਾਓ: “ਸੂਚੀ ਡਿਲੀਟ ਕਰੋ” ’ਤੇ ਟੈਪ ਕਰੋ।

ਸੂਚੀ ਵਿੱਚ ਆਈਟਮਾਂ ਨੂੰ ਮੈਨੂਅਲੀ ਮੁੜ-ਕ੍ਰਮਬੱਧ ਜਾਂ ਮੁੜ-ਸ਼੍ਰੇਣੀਬੱਧ ਕਰੋ

  1. ਆਪਣੇ iPhone ’ਤੇ ਰਿਮਾਈਂਡਰ ਐਪ ’ਤੇ ਜਾਓ।

  2. ਕਿਸੇ ਸੂਚੀ ਨੂੰ ਦੇਖਦਿਆਂ, ਉਸ ਆਈਟਮ ਨੂੰ ਟੱਚ ਕਰ ਕੇ ਰੱਖੋ ਜਿਸ ਨੂੰ ਤੁਸੀਂ ਮੂਵ ਕਰਨਾ ਚਾਹੁੰਦੇ ਹੋ, ਫਿਰ ਉਸ ਨੂੰ ਕਿਸੇ ਨਵੀਂ ਥਾਂ ’ਤੇ ਡ੍ਰੈਗ ਕਰੋ।

ਸੈਕਸ਼ਨਾਂ ਨਾਲ ਵਿਵਸਥਿਤ ਕਰੋ

  1. ਆਪਣੇ iPhone ’ਤੇ ਰਿਮਾਈਂਡਰ ਐਪ ’ਤੇ ਜਾਓ।

  2. ਸੂਚੀ ਨੂੰ ਵੇਖਦਿਆਂ, ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਨਵਾਂ ਸੈਕਸ਼ਨ ਬਣਾਓ: “ਹੋਰ” ਬਟਨ ’ਤੇ ਟੈਪ ਕਰੋ, “ਨਵਾਂ ਸੈਕਸ਼ਨ” ’ਤੇ ਟੈਪ ਕਰੋ, ਫਿਰ ਕੋਈ ਨਾਮ ਭਰੋ।

    • ਸੈਕਸ਼ਨ ਸਮੇਟੋ: “ਸਮੇਟੋ” ਬਟਨ ‘ਤੇ ਟੈਪ ਕਰੋ।

    • ਸੈਕਸ਼ਨ ਦਾ ਵਿਸਤਾਰ ਕਰੋ: “ਵਿਸਤਾਰ ਕਰੋ” ਬਟਨ ‘ਤੇ ਟੈਪ ਕਰੋ।

    • ਸੈਕਸ਼ਨ ਦਾ ਨਾਮ ਬਦਲੋ: ਸੈਕਸ਼ਨ ਦੇ ਨਾਮ ’ਤੇ ਟੈਪ ਕਰੋ, ਫਿਰ ਨਵਾਂ ਨਾਮ ਭਰੋ।

    • ਸੈਕਸ਼ਨ ਮੂਵ ਕਰੋ: ਸੈਕਸ਼ਨ ਨੂੰ ਟੱਚ ਕਰ ਕੇ ਰੱਖੋ, ਫਿਰ ਇਸ ਨੂੰ ਨਵੇਂ ਥਾਂ ‘ਤੇ ਡ੍ਰੈਗ ਕਰੋ।

      ਨੋਟ: ਤੁਸੀਂ “ਹੋਰ” ਸੈਕਸ਼ਨ ਨੂੰ ਮੂਵ ਨਹੀਂ ਕਰ ਸਕਦੇ।

    • ਸੈਕਸ਼ਨ ਹਟਾਓ: ਸੈਕਸ਼ਨ ’ਤੇ ਖੱਬੇ ਪਾਸੇ ਸਵਾਈਪ ਕਰੋ, ਫਿਰ “ਡਿਲੀਟ ਕਰੋ” ’ਤੇ ਟੈਪ ਕਰੋ।

      ਨੋਟ: ਸੈਕਸ਼ਨ ਨੂੰ ਹਟਾਉਣ ਨਾਲ ਸੈਕਸ਼ਨ ਦੇ ਰਿਮਾਈਂਡਰ ਵੀ ਡਿਲੀਟ ਹੋ ਜਾਣਗੇ।

ਜੇਕਰ Apple Intelligence* ਚਾਲੂ ਹੈ, ਤਾਂ ਤੁਸੀਂ ਸੰਬੰਧਿਤ ਰਿਮਾਈਂਡਰਾਂ ਨੂੰ ਆਟੋਮੈਟਿਕਲੀ ਸੂਚੀ ਵਿਚਲੇ ਭਾਗਾਂ ਵਿੱਚ ਸ਼੍ਰੇਣੀਬੱਧ ਕਰ ਸਕਦੇ ਹੋ। ਰਿਮਾਈਂਡਰ ਵਿੱਚ Apple Intelligence ਦੀ ਵਰਤੋਂ ਕਰਨੀ ਨੂੰ ਦੇਖੋ।

ਸੈਕਸ਼ਨਾਂ ਨੂੰ ਕਾਲਮ ਵਜੋਂ ਦੇਖੋ

ਤੁਸੀਂ ਕਾਲਮਾਂ ਵਿੱਚ ਸੂਚੀ ਨੂੰ ਦੇਖ ਸਕਦੇ ਹੋ, ਜਿਸ ਨਾਲ ਆਈਟਮਾਂ ਨੂੰ ਵਿਜ਼ੂਅਲ ਕਰਨਾ ਅਤੇ ਉਹਨਾਂ ਨੂੰ ਮੁੜ ਸ਼੍ਰੇਣੀਬੱਧ ਕਰਨਾ ਅਸਾਨ ਹੋ ਜਾਂਦਾ ਹੈ।

ਰਿਮਾਈਂਡਰ ਐਪ, ਜਿਸ ਵਿੱਚ ਕਾਲਮਾਂ ਦੇ ਰੂਪ ਵਿੱਚ ਵਿਵਸਥਿਤ ਸ਼੍ਰੇਣੀਆਂ ਨਾਲ ਕੈਂਪਿੰਗ ਟ੍ਰਿਪ ਦੀ ਸੂਚੀ ਦਿਖਾਈ ਜਾ ਰਹੀ ਹੈ।
  1. ਆਪਣੇ iPhone ’ਤੇ ਰਿਮਾਈਂਡਰ ਐਪ ’ਤੇ ਜਾਓ।

  2. ਸੂਚੀ ਦੇਖਦੇ ਸਮੇਂ “ਹੋਰ” ਬਟਨ ’ਤੇ ਟੈਪ ਕਰੋ, ਫਿਰ ਕਾਲਮ ਦੇ ਰੂਪ ਵਿੱਚ ਦੇਖੋ ’ਤੇ ਟੈਪ ਕਰੋ।

  3. ਕਿਸੇ ਆਈਟਮ ਨੂੰ ਮੁੜ ਸ਼੍ਰੇਣੀਬੱਧ ਕਰਨ ਲਈ, ਇਸ ਨੂੰ ਵੱਖਰੇ ਕਾਲਮ ਵਿੱਚ ਡ੍ਰੈਗ ਕਰੋ।

ਉਪ-ਕਾਰਜ ਬਣਾਓ

  1. ਆਪਣੇ iPhone ’ਤੇ ਰਿਮਾਈਂਡਰ ਐਪ ’ਤੇ ਜਾਓ।

  2. ਸੂਚੀ ਦੇਖਦਿਆਂ, kise ਆਈਟਮ ’ਤੇ ਸੱਜੇ ਪਾਸੇ ਸਵਾਈਪ ਕਰੋ, ਫਿਰ “ਇੰਡੈਂਟ ਕਰੋ” ’ਤੇ ਟੈਪ ਕਰੋ। ਜਾਂ ਕਿਸੇ ਆਈਟਮ ਨੂੰ ਕਿਸੇ ਹੋਰ ਆਈਟਮ ’ਤੇ ਡ੍ਰੈਗ ਕਰੋ।

ਜੇਕਰ ਤੁਸੀਂ ਕੋਈ ਮੁੱਖ ਕਾਰਜ ਪੂਰਾ ਕਰਦੇ ਹੋ, ਤਾਂ ਉਪ-ਕਾਰਜ ਵੀ ਪੂਰੇ ਕਰ ਦਿੱਤੇ ਜਾਂਦੇ ਹਨ। ਜੇਕਰ ਤੁਸੀਂ ਕਿਸੇ ਮੁੱਖ ਕਾਰਜ ਨੂੰ ਡਿਲੀਟ ਜਾਂ ਮੂਵ ਕਰਦੇ ਹੋ, ਤਾਂ ਉਪ-ਕਾਰਜਾਂ ਨੂੰ ਵੀ ਡਿਲੀਟ ਜਾਂ ਮੂਵ ਕਰ ਦਿੱਤਾ ਜਾਂਦਾ ਹੈ।

*Apple Intelligence ਹੇਠ ਲਿਖੀਆਂ ਭਾਸ਼ਾਵਾਂ ਲਈ ਸਮਰਥਨ ਨਾਲ ਬੀਟਾ ਵਿੱਚ ਉਪਲਬਧ ਹੈ: ਅੰਗਰੇਜ਼ੀ, ਡੈਨਿਸ਼, ਡੱਚ, ਫ਼ਰਾਂਸੀਸੀ, ਜਰਮਨ, ਇਤਾਲਵੀ, ਨਾਰਵੇਈ, ਪੁਰਤਗਾਲੀ, ਸਪੇਨੀ, ਸਵੀਡਿਸ਼, ਤੁਰਕੀ, ਚੀਨੀ (ਸਰਲੀਕ੍ਰਿਤ), ਚੀਨੀ (ਰਵਾਇਤੀ), ਜਪਾਨੀ, ਕੋਰੀਆਈ ਅਤੇ ਵੀਅਤਨਾਮੀ। ਹੋ ਸਕਦਾ ਹੈ ਕਿ ਕੁਝ ਫ਼ੀਚਰ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਾ ਹੋਣ। ਭਾਸ਼ਾ ਤੇ ਫ਼ੀਚਰ ਦੀ ਉਪਲਬਧਤਾ ਅਤੇ ਸਿਸਟਮ ਦੀਆਂ ਲੋੜਾਂ ਬਾਰੇ ਵਧੇਰੇ ਜਾਣਕਾਰੀ ਲਈ, Apple ਸਹਾਇਤਾ ਲੇਖ Apple Intelligence ਨੂੰ ਕਿਵੇਂ ਪ੍ਰਾਪਤ ਕਰੀਏ ਨੂੰ ਦੇਖੋ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.