ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ Apple Games ਐਪ ਵਿੱਚ ਗੇਮਾਂ ਲੱਭੋ ਅਤੇ ਡਾਊਨਲੋਡ ਕਰੋ

Apple Games ਐਪ ਵਿੱਚ, ਤੁਸੀਂ ਐਕਸ਼ਨ, ਐਡਵੈਂਚਰ, ਰੇਸਿੰਗ, ਬੁਝਾਰਤਾਂ ਅਤੇ ਹੋਰ ਬਹੁਤ ਸਾਰੀਆਂ ਸ਼੍ਰੇਣੀਆਂ ਵਿੱਚ ਆਪਣੀ ਅਗਲੀ ਗੇਮ ਲੱਭ ਸਕਦੇ ਹੋ।

ਨੋਟ: Game Center, Apple Arcade ਅਤੇ Apple One ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹਨ। Apple ਸਹਾਇਤਾ ਲੇਖ Apple ਮੀਡੀਆ ਸੇਵਾਵਾਂ ਦੀ ਉਪਲਬਧਤਾ ਨੂੰ ਦੇਖੋ। ਸਾਰੇ ਡਿਵਾਈਸਾਂ ਵਿੱਚ Apple Arcade ਗੇਮਾਂ ਦੀ ਉਪਲਬਧਤਾ ਹਾਰਡਵੇਅਰ ਅਤੇ ਸੌਫ਼ਟਵੇਅਰ ਅਨੁਕੂਲਤਾ ਦੇ ਅਧਾਰ ’ਤੇ ਵੱਖੋ-ਵੱਖਰੀ ਹੁੰਦੀ ਹੈ। ਹੋ ਸਕਦਾ ਹੈ ਕਿ ਕੁਝ ਕੰਟੈਂਟ ਸਾਰੇ ਖੇਤਰਾਂ ਵਿੱਚ ਉਪਲਬਧ ਨਾ ਹੋਵੇ। Apple ਸਹਾਇਤਾ ਲੇਖ ਸਾਰੇ ਡਿਵਾਈਸਾਂ ਵਿੱਚ Apple Arcade ਗੇਮ ਦੀ ਉਪਲਬਧਤਾ ਦੇਖੋ।

Apple ਗੇਮਾਂ ਐਪ “ਹੋਮ” ਟੈਬ ਦਿਖਾ ਰਹੀ ਹੈ, ਜੋ ਖੇਡਣਾ ਜਾਰੀ ਰੱਖਣ ਲਈ ਗੇਮਾਂ ਅਤੇ ਨਵੀਆਂ ਰਿਲੀਜ਼ਾਂ ਦਿਖਾਉਂਦੀ ਹੈ।

ਬ੍ਰਾਊਜ਼ ਕਰਨਾ ਜਾਂ ਗੇਮਾਂ ਖੋਜਣਾ

  1. ਆਪਣੇ iPhone ’ਤੇ Apple Games ਐਪ ’ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਨਵੀਆਂ ਰਿਲੀਜ਼ਾਂ ਦੀ ਪੜਚੋਲ ਕਰਨ, ਪ੍ਰਮੁੱਖ ਚਾਰਟ ਦੇਖਣ ਜਾਂ ਵਿਅਕਤੀਗਤ ਸੁਝਾਅ ਪ੍ਰਾਪਤ ਕਰਨ ਲਈ: “ਹੋਮ” ’ਤੇ ਟੈਪ ਕਰੋ।

    • Apple Arcade (ਸਬਸਕ੍ਰਿਪਸ਼ਨ ਲੋੜੀਂਦੀ ਹੈ) ਤੋਂ ਪ੍ਰੀਮੀਅਮ ਗੇਮਾਂ ਦੇ ਚੁਣੇ ਹੋਏ ਸੰਗ੍ਰਹਿ ਨੂੰ ਬਿਨਾਂ ਵਿਗਿਆਪਨ ਜਾਂ ਇਨ-ਐਪ ਖ਼ਰੀਦਾਂ ਤੋਂ ਦੇਖਣ ਲਈ: Arcade ’ਤੇ ਟੈਪ ਕਰੋ।

    • ਖੋਜਣ ਜਾਂ ਬ੍ਰਾਊਜ਼ ਕਰਨ ਲਈ: “ਖੋਜੋ” ਬਟਨ ’ਤੇ ਟੈਪ ਕਰੋ, ਸ਼੍ਰੇਣੀ ਅਨੁਸਾਰ ਬ੍ਰਾਊਜ਼ ਕਰੋ ਜਾਂ ਉਹ ਭਰੋ ਜੋ ਤੁਸੀਂ ਲੱਭ ਰਹੇ ਹੋ, ਫਿਰ ਸਕਰੀਨ ’ਤੇ ਦਿੱਤੇ ਕੀਬੋਰਡ ’ਤੇ “ਖੋਜੋ” ਬਟਨ ’ਤੇ ਟੈਪ ਕਰੋ।

  3. ਰੇਟਿੰਗਾਂ, ਗੇਮ ਕੰਟਰੋਲਰ ਸਹਾਇਤਾ, ਲੀਡਰਬੋਰਡ, ਪ੍ਰਾਪਤੀਆਂ ਆਦਿ ਵਰਗੀ ਜਾਣਕਾਰੀ ਦੇਖਣ ਲਈ ਕੋਈ ਗੇਮ ਚੁਣੋ।

    ਸਮੀਖਿਆਵਾਂ ਅਤੇ ਪਰਦੇਦਾਰੀ ਸੰਬੰਧੀ ਵਾਧੂ ਜਾਣਕਾਰੀ ਦੇਖਣ ਲਈ, App Store ਵਿੱਚ “ਦੇਖੋ” ’ਤੇ ਟੈਪ ਕਰੋ।

ਗੇਮ ਡਾਊਨਲੋਡ ਕਰਨਾ ਜਾਂ ਖ਼ਰੀਦਣਾ

  1. ਆਪਣੇ iPhone ’ਤੇ Apple Games ਐਪ ’ਤੇ ਜਾਓ।

  2. ਉਸ ਗੇਮ ‘ਤੇ ਨੈਵੀਗੇਟ ਕਰੋ ਜੋ ਤੁਹਾਨੂੰ ਚਾਹੀਦੀ ਹੈ, ਫਿਰ ਕੀਮਤ ‘ਤੇ ਟੈਪ ਕਰੋ। ਜੇ ਗੇਮ ਮੁਫ਼ਤ ਹੈ, ਤਾਂ “ਪ੍ਰਾਪਤ ਕਰੋ” ’ਤੇ ਟੈਪ ਕਰੋ।

    ਜੇਕਰ ਤੁਹਾਨੂੰ ਕੀਮਤ ਜਾਂ “ਪ੍ਰਾਪਤ ਕਰੋ” ਦੀ ਬਜਾਏ “ਮੁੜ ਤੋਂ ਡਾਊਨਲੋਡ ਕਰੋ” ਬਟਨ ਦਿਖਾਈ ਦਿੰਦਾ ਹੈ, ਤਾਂ ਤੁਸੀਂ ਇਸ ਗੇਮ ਨੂੰ ਪਹਿਲਾਂ ਹੀ ਖ਼ਰੀਦ ਲਿਆ ਹੈ। ਮੁਫ਼ਤ ਵਿੱਚ ਦੁਬਾਰਾ ਡਾਊਨਲੋਡ ਕਰਨ ਲਈ “ਮੁੜ ਤੋਂ ਡਾਊਨਲੋਡ ਕਰੋ” ਬਟਨ ’ਤੇ ਟੈਪ ਕਰੋ।

  3. ਲੋੜ ਪੈਣ ’ਤੇ, ਆਪਣੀ ਖ਼ਰੀਦ ਨੂੰ ਪੂਰਾ ਕਰਨ ਲਈ Face ID, Touch ID, ਜਾਂ ਆਪਣੇ ਪਾਸਕੋਡ ਨਾਲ ਪ੍ਰਮਾਣਿਤ ਕਰੋ।

    ਖ਼ਰੀਦਦਾਰੀਆਂ ਤੁਹਾਡੇ Apple ਖਾਤੇ ਨਾਲ ਸੰਬੰਧਿਤ ਭੁਗਤਾਨ ਵਿਧੀ ਨਾਲ ਕੀਤੀਆਂ ਜਾਂਦੀਆਂ ਹਨ।

ਜੇਕਰ ਤੁਸੀਂ ਪਰਿਵਾਰਕ ਸਾਂਝਾਕਰਨ ਗਰੁੱਪ ਦਾ ਹਿੱਸਾ ਹੋ, ਤਾਂ ਗੇਮਾਂ ਨੂੰ ਡਾਊਨਲੋਡ ਕਰਨ ਜਾਂ ਖ਼ਰੀਦਣ ਤੋਂ ਪਹਿਲਾਂ ਬੱਚੇ ਨੂੰ ਇਜਾਜ਼ਤ ਲੈਣ ਦੀ ਬੇਨਤੀ ਕਰਨ ਦੀ ਲੋੜ ਪੈ ਸਕਦੀ ਹੈ। ਪਰਿਵਾਰਕ ਮੈਂਬਰਾਂ ਲਈ ਗੇਮ ਡਾਊਨਲੋਡ ਦੇ ਪ੍ਰਬੰਧਨ ਲਈ ਖ਼ਰੀਦਣ ਲਈ ਪੁੱਛੋ ਨੂੰ ਚਾਲੂ ਕਰਨਾ ਅਤੇ ਐਪ ਅਪਵਾਦ ਬੇਨਤੀ ਦਾ ਜਵਾਬ ਦੇਣ ਬਾਰੇ ਜਾਣੋ।

ਕੋਈ ਗੇਮ ਖੇਡਣਾ

  1. ਆਪਣੇ iPhone ’ਤੇ Apple Games ਐਪ ’ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਡਾਊਨਲੋਡ ਕੀਤੀ ਗੇਮ ਖੇਡਣ ਲਈ: “ਲਾਈਬ੍ਰੇਰੀ” ’ਤੇ ਟੈਪ ਕਰੋ, ਫਿਰ ਉਸ ਗੇਮ ਦੇ ਅੱਗੇ “ਚਲਾਓ” ’ਤੇ ਟੈਪ ਕਰੋ, ਜਿਸ ਨੂੰ ਤੁਸੀਂ ਖੇਡਣਾ ਚਾਹੁੰਦੇ ਹੋ।

    • ਕੋਈ ਗੇਮ ਜਾਰੀ ਰੱਖਣ ਲਈ: “ਹੋਮ” ’ਤੇ ਟੈਪ ਕਰੋ, ਫਿਰ “ਖੇਡਣਾ ਜਾਰੀ ਰੱਖੋ” ਸੈਕਸ਼ਨ ਵਿੱਚ ਗੇਮ ’ਤੇ ਟੈਪ ਕਰੋ।

ਕੋਈ ਗੇਮ ਛੱਡਣਾ

ਕਿਸੇ ਗੇਮ ਨੂੰ ਛੱਡਣ ਲਈ, ਐਪ ਸਵਿੱਚਰ ਖੋਲ੍ਹੋ, ਗੇਮ ਨੂੰ ਲੱਭਣ ਲਈ ਸੱਜੇ ਪਾਸੇ ਸਵਾਈਪ ਕਰੋ, ਫਿਰ ਗੇਮ ’ਤੇ ਉੱਪਰ ਵੱਲ ਸਵਾਈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.