ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ ਨਕਸ਼ੇ ਐਪ ਵਿੱਚ ਸਾਈਕਲਿੰਗ ਸੰਬੰਧੀ ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ

ਤੁਸੀਂ ਸਾਈਕਲ ਮਾਰਗਾਂ, ਸਾਈਕਲ ਲੇਨਾਂ ਅਤੇ ਸਾਈਕਲ-ਅਨੁਕੂਲ ਸੜਕਾਂ ’ਤੇ ਰੂਟਾਂ ਸਮੇਤ ਸਾਈਕਲਿੰਗ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਪ੍ਰਾਪਤ ਕਰ ਸਕਦੇ ਹੋ। ਤੁਸੀਂ ਆਪਣੀ ਰਾਈਡ ਲਈ ਉਚਾਈ ਦੀ ਪੂਰਵ-ਝਲਕ ਪ੍ਰਾਪਤ ਕਰ ਸਕਦੇ ਹੋ, ਦੇਖ ਸਕਦੇ ਹੋ ਕਿ ਸੜਕ ’ਤੇ ਕਿੰਨੀ ਭੀੜ-ਭਾੜ ਹੈ ਅਤੇ ਅਜਿਹਾ ਰਸਤਾ ਚੁਣ ਸਕਦੇ ਹੋ ਜਿਸ ਨਾਲ ਪਹਾੜਾਂ ਤੋਂ ਬਚਿਆ ਜਾ ਸਕੇ।

ਨੋਟ: ਸਾਈਕਲ ਸੰਬੰਧੀ ਦਿਸ਼ਾ-ਨਿਰਦੇਸ਼ ਅਤੇ ਮੋੜ-ਦਰ-ਮੋੜ ਬੋਲੇ ਜਾਣ ਵਾਲੇ ਦਿਸ਼ਾ-ਨਿਰਦੇਸ਼ ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹਨ। iOS ਅਤੇ iPadOS ਫ਼ੀਚਰ ਉਪਲਬਧਤਾ ਵੈੱਬਸਾਈਟ ਨੂੰ ਦੇਖੋ।

ਇੱਕ ਨਕਸ਼ਾ ਜਿਸ ਵਿੱਚ ਸਾਈਕਲਿੰਗ ਰੂਟ ਦਿਖਾਏ ਜਾ ਰਹੇ ਹਨ। ਹੇਠਾਂ ਦਿੱਤੇ ਰੂਟ ਕਾਰਡ ਵਿੱਚ ਯਾਤਰਾ ਦੇ ਅਨੁਮਾਨਿਤ ਸਮੇਂ, ਉਚਾਈ ਵਿੱਚ ਤਬਦੀਲੀਆਂ ਅਤੇ ਸੜਕਾਂ ਦੀਆਂ ਕਿਸਮਾਂ ਸਮੇਤ ਵੇਰਵੇ ਪ੍ਰਦਾਨ ਕੀਤੇ ਜਾਂਦੇ ਹਨ। ਵੇਰਵਿਆਂ ਦੇ ਸੱਜੇ ਪਾਸੇ “ਜਾਓ” ਬਟਨ ਦਿਖਾਈ ਦਿੰਦਾ ਹੈ।

ਸਾਈਕਲਿੰਗ ਲਈ ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ

  1. ਆਪਣੇ iPhone ’ਤੇ ਨਕਸ਼ੇ ਐਪ ’ਤੇ ਜਾਓ।

  2. ਨਕਸ਼ੇ ’ਤੇ ਕਿਤੇ ਵੀ ਟੱਚ ਕਰ ਕੇ ਰੱਖੋ ਜਾਂ ਖੋਜ ਖੇਤਰ ਵਿੱਚ ਕੋਈ ਪਤਾ ਭਰੋ, ਫਿਰ “ਦਿਸ਼ਾ-ਨਿਰਦੇਸ਼” ਜਾਂ ”ਯਾਤਰਾ ਮੋਡ” ਬਟਨ ’ਤੇ ਟੈਪ ਕਰੋ।

  3. ਤੁਸੀਂ ਜਿਸ ਰਸਤੇ ’ਤੇ ਜਾਣਾ ਚਾਹੁੰਦੇ ਹੋ, ਉਸ ਲਈ “ਜਾਓ” ਜਾਂ “ਕਦਮ” ’ਤੇ ਟੈਪ ਕਰੋ।

Siri: ਤੁਸੀਂ Siri ਤੋਂ ਕੁਝ ਇਸ ਤਰ੍ਹਾਂ ਵੀ ਪੁੱਛ ਸਕਦੇ ਹੋ, “Give me cycling directions home.” Siri ਦੀ ਵਰਤੋਂ ਕਰਨੀ ਸਿੱਖੋ

ਭੀੜ-ਭਾੜ ਵਾਲੀਆਂ ਸੜਕਾਂ ਜਾਂ ਪਹਾੜੀਆਂ ਨੂੰ ਸ਼ਾਮਲ ਨਾ ਕਰੋ

  1. ਆਪਣੇ iPhone ’ਤੇ ਨਕਸ਼ੇ ਐਪ ’ਤੇ ਜਾਓ।

  2. ਨਕਸ਼ੇ ’ਤੇ ਕਿਤੇ ਵੀ ਟੱਚ ਕਰ ਕੇ ਰੱਖੋ ਜਾਂ ਖੋਜ ਖੇਤਰ ਵਿੱਚ ਕੋਈ ਪਤਾ ਭਰੋ, ਫਿਰ “ਦਿਸ਼ਾ-ਨਿਰਦੇਸ਼” ਜਾਂ ”ਯਾਤਰਾ ਮੋਡ” ਬਟਨ ’ਤੇ ਟੈਪ ਕਰੋ।

  3. “ਸ਼ਾਮਲ ਨਾ ਕਰੋ” (ਮੰਜ਼ਿਲ ਦੇ ਹੇਠਾਂ) ’ਤੇ ਟੈਪ ਕਰੋ, ਆਪਣੇ ਵਿਕਲਪ ਚੁਣੋ ਅਤੇ ਫਿਰ “ਲਾਗੂ ਕਰੋ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.