ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ ਨਕਸ਼ੇ ਐਪ ਵਿੱਚ ਸੈਰ ਜਾਂ ਹਾਈਕ ਸੰਭਾਲੋ

ਤੁਸੀਂ ਹਾਈਕਿੰਗ, ਕਸਰਤ ਰੂਟ ਜਾਂ ਸ਼ਹਿਰ ਦੇ ਟੂਰ ਦੀ ਯੋਜਨਾ ਬਣਾਉਣ ਲਈ ਪੈਦਲ ਰਸਤੇ ਨੂੰ ਵਿਉਂਤ ਸਕਦੇ ਹੋ। ਯੂ.ਐੱਸ. ਦੇ ਰਾਸ਼ਟਰੀ ਪਾਰਕਾਂ ਵਿੱਚ, ਤੁਸੀਂ ਲੰਬਾਈ, ਉਚਾਈ ਅਤੇ ਰੂਟ ਦੀ ਕਿਸਮ ਅਨੁਸਾਰ ਹਾਈਕਾਂ ਨੂੰ ਬ੍ਰਾਊਜ਼ ਕਰ ਸਕਦੇ ਹੋ ਅਤੇ ਉਹਨਾਂ ਨੂੰ ਫ਼ਿਲਟਰ ਕਰ ਸਕਦੇ ਹੋ। ਤੁਸੀਂ ਰੂਟਾਂ ਦੇ ਨਾਲ-ਨਾਲ ਆਪਣੇ ਵੱਲੋਂ ਸ਼ਾਮਲ ਕੀਤੇ ਨੋਟਸ ਨੂੰ ਵੀ ਔਫ਼ਲਾਈਨ ਹੋਣ ਵੇਲੇ ਐਕਸੈੱਸ ਕਰਨ ਲਈ ਸੰਭਾਲ ਸਕਦੇ ਹੋ।

ਨੋਟ: ਸਾਰੇ ਫ਼ੀਚਰ ਸਾਰੇ ਦੇਸ਼ਾਂ ਅਤੇ ਖੇਤਰਾਂ ਵਿੱਚ ਉਪਲਬਧ ਨਹੀਂ ਹਨ। iOS ਅਤੇ iPadOS ਫ਼ੀਚਰ ਉਪਲਬਧਤਾ ਵੈੱਬਸਾਈਟ ਨੂੰ ਦੇਖੋ।

ਆਪਣਾ ਪੈਦਲ ਚੱਲਣ ਜਾਂ ਹਾਈਕਿੰਗ ਦਾ ਰਸਤਾ ਬਣਾਓ

  1. ਆਪਣੇ iPhone ’ਤੇ ਨਕਸ਼ੇ ਐਪ ’ਤੇ ਜਾਓ।

  2. ਨਕਸ਼ੇ ’ਤੇ ਸ਼ੁਰੂਆਤੀ ਬਿੰਦੂ ਦੀ ਚੋਣ ਕਰਨ ਲਈ, ਪਿੰਨ ਡ੍ਰੌਪ ਕਰਨ ਵਾਸਤੇ ਕਿਸੇ ਵੀ ਸੜਕ, ਮਾਰਗ, ਪਗਡੰਡੀ ਜਾਂ ਕਿਸੇ ਵੀ ਥਾਂ ਨੂੰ ਟੱਚ ਕਰ ਕੇ ਰੱਖੋ ਜਿੱਥੇ ਪੈਦਲ ਚੱਲ ਕੇ ਪਹੁੰਚਿਆ ਜਾ ਸਕਦਾ ਹੈ, “ਹੋਰ” ਬਟਨ ’ਤੇ ਟੈਪ ਕਰੋ, ਫਿਰ “ਵਿਉਂਤਬੱਧ ਰੂਟ ਬਣਾਓ” ’ਤੇ ਟੈਪ ਕਰੋ।

  3. ਮਾਰਗ ਦੀ ਚੋਣ ਕਰਨ ਲਈ ਆਪਣੇ ਰਸਤੇ ਦੇ ਨਾਲ-ਨਾਲ ਹੋਰ ਬਿੰਦੂਆਂ ’ਤੇ ਟੈਪ ਕਰੋ, ਫਿਰ ਆਪਣਾ ਰੂਟ ਪੂਰਾ ਕਰਨ ਲਈ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਰੂਟ ਰਿਵਰਸ ਕਰਨ ਲਈ: “ਰਿਵਰਸ” ਬਟਨ ’ਤੇ ਟੈਪ ਕਰੋ।

    • ਆਪਣੇ ਕਦਮਾਂ ਨੂੰ ਰੀਟ੍ਰੇਸ ਕਰਨ ਲਈ: “ਬਾਹਰ” ਅਤੇ “ਵਾਪਸ ਜਾਓ” ਬਟਨ ’ਤੇ ਟੈਪ ਕਰੋ।

    • ਲੂਪ ਬੰਦ ਕਰਨ ਲਈ: “ਲੂਪ ਬੰਦ ਕਰੋ” ਬਟਨ ’ਤੇ ਟੈਪ ਕਰੋ।

    • ਬਿੰਦੂ ਨੂੰ ਪਹਿਲਾਂ ਵਰਗਾ ਕਰਨ ਲਈ: “ਪਹਿਲਾਂ ਵਰਗਾ ਕਰੋ” ਬਟਨ ’ਤੇ ਟੈਪ ਕਰੋ।

    ਨਕਸ਼ੇ ਐਪ ਵਿੱਚ ਇੱਕ ਵਿਉਂਤਬੱਧ ਰਸਤਾ, ਜਿਸ ਵਿੱਚ ਦੂਰੀ, ਉਚਾਈ ਸੰਬੰਧੀ ਜਾਣਕਾਰੀ, ਅਨੁਮਾਨਿਤ ਸਮਾਂ ਅਤੇ ਰਸਤਾ ਦੀ ਸ਼ੁਰੂਆਤ ਨੂੰ ਸੰਭਾਲਣ ਜਾਂ ਦਿਸ਼ਾ-ਨਿਰਦੇਸ਼ ਪ੍ਰਾਪਤ ਕਰਨ ਲਈ ਵਿਕਲਪ ਸ਼ਾਮਲ ਹਨ।
  4. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਸ਼ੁਰੂਆਤੀ ਬਿੰਦੂ ਤੱਕ ਨੈਵੀਗੇਟ ਕਰੋ: ਦਿਸ਼ਾ-ਨਿਰਦੇਸ਼ (ਰਸਤੇ ਦੀ ਸ਼ੁਰੂਆਤ ਦੇ ਨੇੜੇ ਉਪਲਬਧ) ’ਤੇ ਟੈਪ ਕਰੋ।

    • ਪੈਦਲ ਚੱਲਣ ਦੇ ਮੋੜ-ਦਰ-ਮੋੜ ਦਿਸ਼ਾ-ਨਿਰਦੇਸ਼ ਸ਼ੁਰੂ ਕਰੋ: ਜਾਓ (ਜੇਕਰ ਤੁਸੀਂ ਰੂਟ ਦੇ ਨੇੜੇ ਨਹੀਂ ਹੋ ਤਾਂ ਉਪਲਬਧ) ’ਤੇ ਟੈਪ ਕਰੋ।

    • ਬਾਅਦ ਲਈ ਇਸ ਰਸਤੇ ਨੂੰ ਸੰਭਾਲੋ: “ਰੂਟ ਸੰਭਾਲੋ” ’ਤੇ ਟੈਪ ਕਰੋ, ਰੂਟ ਦਾ ਨਾਮ ਰੱਖੋ ਅਤੇ ਨੋਟਸ ਜੋੜੋ (ਵਿਕਲਪਿਕ), ਫਿਰ “ਹੋ ਗਿਆ” ਬਟਨ ’ਤੇ ਟੈਪ ਕਰੋ।

      ਸਲਾਹ: ਇੰਟਰਨੈੱਟ ਕਨੈਕਸ਼ਨ ਨਾ ਹੋਣ ’ਤੇ ਵੀ ਜੇਕਰ ਤੁਸੀਂ ਰੂਟ ਅਤੇ ਆਲੇ-ਦੁਆਲੇ ਦੇ ਨਕਸ਼ੇ ਨੂੰ ਐਕਸੈੱਸ ਕਰਨਾ ਚਾਹੁੰਦੇ ਹੋ, ਤਾਂ ਯਕੀਨੀ ਬਣਾਓ ਕਿ “ਰੂਟ ਡਾਊਨਲੋਡ ਕਰੋ” ਚਾਲੂ ਹੈ।

ਤੁਸੀਂ ਕਿਸੇ ਬਿੰਦੂ ’ਤੇ ਟੈਪ ਕਰ ਕੇ ਵੀ ਬਿੰਦੂ ਨੂੰ ਹਟਾ ਸਕਦੇ ਹੋ, ਫਿਰ “ਬਿੰਦੂ ਹਟਾਓ”, “ਸ਼ੁਰੂਆਤੀ ਬਿੰਦੂ ਹਟਾਓ”, ਜਾਂ “ਅੰਤ ਬਿੰਦੂ ਹਟਾਓ“ ’ਤੇ ਟੈਪ ਕਰ ਸਕਦੇ ਹੋ।

ਹਾਈਕ ਨੂੰ ਬ੍ਰਾਊਜ਼ ਕਰੋ ਅਤੇ ਸੰਭਾਲੋ

ਹਾਈਕ ਦੀ ਖੋਜ ਕਰਨ ਲਈ ਤੁਹਾਨੂੰ ਔਨਲਾਈਨ ਹੋਣਾ ਪਵੇਗਾ।

ਨਕਸ਼ੇ ਐਪ ਜਿਸ ਵਿੱਚ ਰਾਸ਼ਟਰੀ ਪਾਰਕ ਵਿੱਚ ਹਾਈਕ ਦੀ ਖੋਜ ਨਾਲ ਮੇਲ ਖਾਂਦੇ ਨਤੀਜੇ ਦਿਖਾਏ ਜਾ ਰਹੇ ਹਨ।
  1. ਆਪਣੇ iPhone ’ਤੇ ਨਕਸ਼ੇ ਐਪ ’ਤੇ ਜਾਓ।

  2. ਯਕੀਨੀ ਬਣਾਓ ਕਿ ਤੁਸੀਂ “ਪੜਚੋਲ ਕਰੋ” ਨਕਸ਼ੇ ਵਿੱਚ ਹੋ, ਜਿਸ ਨੂੰ ਤੁਹਾਡੇ ਨਕਸ਼ੇ ਦੇ ਸਿਖਰ ’ਤੇ ਸੱਜੇ ਪਾਸੇ “ਨਕਸ਼ੇ ਦੇ ਮੋਡ” ਬਟਨ ਵਜੋਂ ਦਰਸਾਇਆ ਜਾਂਦਾ ਹੈ। ਵੱਖਰੇ ਨਕਸ਼ੇ ਦ੍ਰਿਸ਼ ’ਤੇ ਸਵਿੱਚ ਕਰਨਾ ਨੂੰ ਦੇਖੋ।

  3. “[ਰਾਸ਼ਟਰੀ ਪਾਰਕ ਦਾ ਨਾਮ] ਵਿੱਚ ਹਾਈਕ” ਲਈ ਖੋਜ ਕਰੋ, ਫਿਰ ਖੋਜ ਨਤੀਜੇ ’ਤੇ ਟੈਪ ਕਰੋ।

  4. ਆਪਣੀਆਂ ਚੋਣਾਂ ਨੂੰ ਛਾਂਟਣ ਲਈ, ਫ਼ਿਲਟਰ ’ਤੇ ਟੈਪ ਕਰੋ, ਜਿਵੇਂ ਕਿ ਸਾਰੀਆਂ ਲੰਬਾਈਆਂ ਜਾਂ ਸਾਰੀਆਂ ਕਿਸਮਾਂ ਦੇ ਰੂਟ। ਹੋਰ ਵਿਕਲਪ ਦੇਖਣ ਲਈ ਖੱਬੇ ਪਾਸੇ ਸਵਾਈਪ ਕਰੋ।

  5. ਹਾਈਕ ਨੂੰ ਖੋਲ੍ਹਣ ਲਈ ਟੈਪ ਕਰੋ, ਫਿਰ “ਜੋੜੋ” ਬਟਨ ’ਤੇ ਟੈਪ ਕਰੋ।

    ਹਾਈਕ ਨੂੰ ਆਪਣੀਆਂ ਥਾਵਾਂ ਵਿੱਚ ਸੰਭਾਲਣ ਦੀ ਬਜਾਏ ਤੁਸੀਂ ਹੇਠ ਲਿਖਿਆਂ ਵਿੱਚੋਂ ਕੋਈ ਵੀ ਇੱਕ ਕੰਮ ਕਰ ਸਕਦੇ ਹੋ:

    • ਜੇਕਰ ਤੁਸੀਂ ਰੂਟ ਦੀ ਸ਼ੁਰੂਆਤ ਦੇ ਨੇੜੇ ਹੋ: ਜੇਕਰ ਤੁਸੀਂ ਟ੍ਰੇਲਹੈੱਡ ’ਤੇ ਨੈਵੀਗੇਟ ਕਰਨਾ ਚਾਹੁੰਦੇ ਹੋ, ਤਾਂ “ਦਿਸ਼ਾ-ਨਿਰਦੇਸ਼” ’ਤੇ ਟੈਪ ਕਰੋ।

    • ਜੇਕਰ ਤੁਸੀਂ ਰੂਟ ਦੇ ਨੇੜੇ ਨਹੀਂ ਹੋ: ਪੈਦਲ ਚੱਲਣ ਦੇ ਮੋੜ-ਦਰ-ਮੋੜ ਦਿਸ਼ਾ-ਨਿਰਦੇਸ਼ ਸ਼ੁਰੂ ਕਰਨ ਲਈ “ਜਾਓ” ’ਤੇ ਟੈਪ ਕਰੋ।

    ਡਾਊਨਲੋਡ ਕੀਤੇ ਜਾ ਸਕਣ ਵਾਲੇ ਹਾਈਕ ਦੀ ਸੰਖੇਪ ਜਾਣਕਾਰੀ ਜਿਸ ਵਿੱਚ ਦੂਰੀ, ਉਚਾਈ ਸੰਬੰਧੀ ਜਾਣਕਾਰੀ, ਅਨੁਮਾਨਿਤ ਸਮਾਂ ਅਤੇ ਹਾਈਕ ਸ਼ੁਰੂ ਕਰਨ ਲਈ ਸੰਭਾਲਣ ਜਾਂ ਦਿਸ਼ਾ-ਨਿਰਦੇਸ਼ ਪ੍ਰਾਪਤ ਕਰਨ ਦੇ ਵਿਕਲਪ ਸ਼ਾਮਲ ਹਨ।

    ਸਲਾਹ: ਇੰਟਰਨੈੱਟ ਕਨੈਕਸ਼ਨ ਨਾ ਹੋਣ ’ਤੇ, ਜੇਕਰ ਤੁਸੀਂ ਆਪਣੇ iPhone ’ਤੇ ਰੂਟ ਅਤੇ ਆਲੇ-ਦੁਆਲੇ ਦੇ ਨਕਸ਼ੇ ਨੂੰ ਐਕਸੈੱਸ ਕਰਨਾ ਚਾਹੁੰਦੇ ਹੋ, ਤਾਂ ਯਕੀਨੀ ਬਣਾਓ ਕਿ “ਰੂਟ ਡਾਊਨਲੋਡ ਕਰੋ” ਚਾਲੂ ਹੈ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.