ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ਨਾਲ ਬਾਹਰੀ ਸਟੋਰੇਜ ਡਿਵਾਈਸਾਂ ਕਨੈਕਟ ਕਰੋ

ਤੁਸੀਂ ਆਪਣੇ iPhone ਨਾਲ ਕਨੈਕਟ ਕੀਤੀਆਂ USB ਡਰਾਈਵ ਅਤੇ SD ਕਾਰਡ ਵਰਗੀਆਂ ਬਾਹਰੀ ਡਿਵਾਈਸਾਂ ਵਿੱਚ ਸਟੋਰ ਕੀਤੀਆਂ ਫ਼ਾਈਲਾਂ ਨੂੰ ਐਕਸੈੱਸ ਕਰਨ ਲਈ ਫ਼ਾਈਲਾਂ ਐਪ ਅਤੇ ਹੋਰ ਸਮਰਥਿਤ ਐਪਾਂ ਦੀ ਵਰਤੋਂ ਕਰ ਸਕਦੇ ਹੋ।

USB ਡਰਾਈਵ ਜਾਂ SD ਕਾਰਡ ਰੀਡਰ ਕਨੈਕਟ ਕਰੋ

  1. ਆਪਣੇ iPhone ਦੇ ਚਾਰਜਿੰਗ ਪੋਰਟ ਵਿੱਚ ਢੁਕਵੇਂ ਕਨੈਕਟਰ ਜਾਂ ਅਡੈਪਟਰ ਦੀ ਵਰਤੋਂ ਕਰਕੇ USB ਡਰਾਈਵ ਜਾਂ SD ਕਾਰਡ ਰੀਡਰ ਅਟੈਚ ਕਰੋ।

    ਤੁਹਾਨੂੰ Lightning ਤੋਂ USB ਕੈਮਰਾ ਅਡੈਪਟਰ, Lightning ਤੋਂ USB 3 ਕੈਮਰਾ ਅਡੈਪਟਰ, USB-C ਤੋਂ SD ਕਾਰਡ ਕੈਮਰਾ ਰੀਡਰ ਜਾਂ Lightning ਤੋਂ SD ਕਾਰਡ ਕੈਮਰਾ ਰੀਡਰ (ਸਾਰੇ ਅਲੱਗ ਤੋਂ ਵੇਚੇ ਜਾਂਦੇ ਹਨ) ਦੀ ਜ਼ਰੂਰਤ ਪੈ ਸਕਦੀ ਹੈ।

    ਨੋਟ: ਬਾਹਰੀ ਸਟੋਰੇਜ ਡਿਵਾਈਸ ਵਿੱਚ ਸਿਰਫ਼ ਇੱਕ ਡੇਟਾ ਪਾਰਟੀਸ਼ਨ ਹੋਣਾ ਚਾਹੀਦਾ ਹੈ ਅਤੇ ਇਸ ਨੂੰ APFS, APFS (ਇਨਕ੍ਰਿਪਟਡ), macOS ਵਿਸਤ੍ਰਿਤ (HFS+), exFAT (FAT64), FAT32 ਜਾਂ FAT ਵਜੋਂ ਵਿੱਚ ਫ਼ਾਰਮੈਟ ਕੀਤਾ ਹੋਣਾ ਚਾਹੀਦਾ ਹੈ। ਸਟੋਰੇਜ ਡਿਵਾਈਸ ਦੀ ਫ਼ਾਰਮੈਟਿੰਗ ਬਦਲਣ ਲਈ, ਫ਼ਾਈਲਾਂ ਐਪ ਜਾਂ Mac ਜਾਂ PC ਦੀ ਵਰਤੋਂ ਕਰੋ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਕਾਰਡ ਰੀਡਰ ਵਿੱਚ SD ਮੈਮੋਰੀ ਪਾਓ: ਰੀਡਰ ਦੇ ਸਲਾਟ ਵਿੱਚ ਕਾਰਡ ਨੂੰ ਜਬਰਨ ਨਾ ਪਾਓ; ਇਹ ਸਿਰਫ਼ ਇੱਕ ਤਰੀਕੇ ਨਾਲ ਹੀ ਫ਼ਿੱਟ ਹੁੰਦਾ ਹੈ।

      ਨੋਟ: ਤੁਸੀਂ ਮੈਮੋਰੀ ਕਾਰਡ ਤੋਂ ਤਸਵੀਰਾਂ ਅਤੇ ਵੀਡੀਓ ਸਿੱਧੀਆਂ ਤਸਵੀਰਾਂ ਐਪ ਵਿੱਚ ਇੰਪੋਰਟ ਕਰ ਸਕਦੇ ਹੋ। ਦੇਖੋ iPhone ‘ਤੇ ਤਸਵੀਰਾਂ ਅਤੇ ਵੀਡੀਓ ਨੂੰ ਇੰਪੋਰਟ ਅਤੇ ਐਕਸਪੋਰਟ ਕਰਨਾ

    • ਡਰਾਈਵ ਜਾਂ ਮੈਮੋਰੀ ਕਾਰਡ ਦੇ ਕੰਟੈਂਟ ਦੇਖੋ: ਕਿਸੇ ਸਮਰਥਿਤ ਐਪ (ਜਿਵੇਂ ਕਿ ਫ਼ਾਈਲਾਂ) ਵਿੱਚ, ਸਕਰੀਨ ਦੇ ਹੇਠਾਂ “ਬ੍ਰਾਊਜ਼ ਕਰੋ” ’ਤੇ ਟੈਪ ਕਰੋ, ਫਿਰ “ਟਿਕਾਣੇ” ਦੇ ਹੇਠਾਂ ਦਿੱਤੇ ਡਿਵਾਈਸ ਦੇ ਨਾਮ ’ਤੇ ਟੈਪ ਕਰੋ। ਜੇਕਰ ਤੁਹਾਨੂੰ “ਟਿਕਾਣੇ” ਦਿਖਾਈ ਨਹੀਂ ਦੇ ਰਹੇ, ਤਾਂ ਸਕਰੀਨ ਦੇ ਹੇਠਾਂ “ਬ੍ਰਾਊਜ਼ ਕਰੋ” ’ਤੇ ਦੁਬਾਰਾ ਟੈਪ ਕਰੋ।

    • ਡਰਾਈਵ ਜਾਂ ਕਾਰਡ ਰੀਡਰ ਨੂੰ ਡਿਸਕਨੈਕਟ ਕਰੋ: ਇਸ ਨੂੰ iPhone ’ਤੇ ਚਾਰਜਿੰਗ ਪੋਰਟ ਤੋਂ ਹਟਾਓ।

ਨੋਟ: iPhone ਨਾਲ ਵਰਤੇ ਜਾਣ ’ਤੇ ਬਾਹਰੀ ਹਾਰਡ ਡਰਾਈਵ ਲਈ ਅਕਸਰ ਹੀ ਬਾਹਰੀ ਪਾਵਰ ਸਰੋਤ ਦੀ ਲੋੜ ਪੈਂਦੀ ਹੈ। ਜੇਕਰ ਕੋਈ ਬਾਹਰੀ ਹਾਰਡ ਡਰਾਈਵ ਖ਼ੁਦ ਦੀ ਪਾਵਰ ਸਪਲਾਈ ਨਹੀਂ ਕਰਦੀ ਅਤੇ ਤੁਹਾਡੇ iPhone ਵਿੱਚ USB-C ਕਨੈਕਟਰ ਹੈ, ਤਾਂ ਤੁਸੀਂ ਪਾਵਰਡ USB ਹੱਬ ਦੀ ਵਰਤੋਂ ਕਰ ਸਕਦੇ ਹੋ। ਜੇਕਰ ਤੁਹਾਡੇ iPhone ਵਿੱਚ Lightning ਕਨੈਕਟਰ ਹੈ, ਤਾਂ ਤੁਸੀਂ USB ਪਾਵਰ ਅਡੈਪਟਰ ਨਾਲ ਕਨੈਕਟ ਕੀਤੇ “Lightning ਤੋਂ USB 3 ਕੈਮਰਾ ਅਡੈਪਟਰ” ਦੀ ਵਰਤੋਂ ਕਰ ਸਕਦੇ ਹੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.