iPhone ’ਤੇ ਆਪਣੀਆਂ ਅਨੁਵਾਦ ਸੈਟਿੰਗਾਂ ਬਦਲਣੀਆਂ

ਤੁਸੀਂ ਸੈਟਿੰਗਾਂ ਵਿੱਚ ਅਨੁਵਾਦ ਐਪ ਲਈ ਆਪਣੀਆਂ ਤਰਜੀਹਾਂ ਨੂੰ ਵਿਉਂਤ ਸਕਦੇ ਹੋ। ਭਾਸ਼ਾਵਾਂ ਡਾਊਨਲੋਡ ਕਰੋ, ਔਨ-ਡਿਵਾਈਸ ਮੋਡ ਦੀ ਵਰਤੋਂ ਕਰੋ ਜਾਂ ਇੱਕ ਵੱਖਰੀ ਡਿਫ਼ੌਲਟ ਅਨੁਵਾਦ ਐਪ ਚੁਣੋ।

ਭਾਸ਼ਾਵਾਂ ਨੂੰ ਡਾਊਨਲੋਡ ਕਰਨਾ

ਜਦੋਂ ਤੁਸੀਂ ਇੰਟਰਨੈੱਟ ਨਾਲ ਕਨੈਕਟ ਨਹੀਂ ਕੀਤਾ ਹੁੰਦਾ, ਤਾਂ ਅਨੁਵਾਦ ਫ਼ੀਚਰ ਦੀ ਵਰਤੋਂ ਕਰਨ ਲਈ, ਤੁਹਾਨੂੰ ਇਨਪੁੱਟ ਅਤੇ ਆਊਟਪੁੱਟ ਦੋਵੇਂ ਭਾਸ਼ਾਵਾਂ ਡਾਊਨਲੋਡ ਕਰਨੀਆਂ ਪੈਣਗੀਆਂ।

  1. ਆਪਣੇ iPhone ’ਤੇ ਸੈਟਿੰਗਾਂ ਐਪ  ’ਤੇ ਜਾਓ।

  2. ਐਪਾਂ ’ਤੇ ਟੈਪ ਕਰ ਕੇ ਅਨੁਵਾਦ ਕਰੋ ’ਤੇ ਟੈਪ ਕਰੋ, ਫਿਰ “ਭਾਸ਼ਾਵਾਂ” ’ਤੇ ਟੈਪ ਕਰੋ।

  3. ਉਹਨਾਂ ਭਾਸ਼ਾਵਾਂ ਦੇ ਅੱਗੇ “ਡਾਊਨਲੋਡ ਕਰੋ” ਬਟਨ ਟੈਪ ਕਰੋ ਜਿਨ੍ਹਾਂ ਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ।

ਹਮੇਸ਼ਾਂ ਔਫ਼ਲਾਈਨ ਅਨੁਵਾਦ ਕਰਨਾ

ਤੁਸੀਂ ਡਾਊਨਲੋਡ ਕੀਤੀਆਂ ਭਾਸ਼ਾਵਾਂ ਦੀ ਵਰਤੋਂ ਕਰ ਕੇ ਹਮੇਸ਼ਾਂ ਔਫ਼ਲਾਈਨ ਅਨੁਵਾਦ ਕਰਨਾ ਚੁਣ ਸਕਦੇ ਹੋ।

ਨੋਟ: ਹੋ ਸਕਦਾ ਹੈ ਕਿ ਔਫ਼ਲਾਈਨ ਅਨੁਵਾਦ ਔਨਲਾਈਨ ਅਨੁਵਾਦ ਜਿੰਨਾ ਸਹੀ ਨਾ ਹੋਵੇ।

  1. ਆਪਣੇ iPhone ’ਤੇ ਸੈਟਿੰਗਾਂ ਐਪ  ’ਤੇ ਜਾਓ।

  2. ਐਪਾਂ ’ਤੇ ਟੈਪ ਕਰੋ, ਫਿਰ “ਅਨੁਵਾਦ ਕਰੋ” ’ਤੇ ਟੈਪ ਕਰੋ।

  3. “ਔਨ-ਡਿਵਾਈਸ ਮੋਡ” ਨੂੰ ਚਾਲੂ ਕਰੋ।

ਡਿਫ਼ੌਲਟ ਅਨੁਵਾਦ ਐਪ ਦੀ ਚੋਣ ਕਰਨੀ

ਜੇਕਰ ਤੁਹਾਡੇ ਕੋਲ ਅਨੁਵਾਦ ਕਰਨ ਵਾਲੀਆਂ ਕਈ ਐਪਾਂ ਹਨ, ਤਾਂ ਤੁਸੀਂ ਡਿਫ਼ੌਲਟ ਨੂੰ ਬਦਲ ਸਕਦੇ ਹੋ।

  1. ਆਪਣੇ iPhone ’ਤੇ ਸੈਟਿੰਗਾਂ ਐਪ  ’ਤੇ ਜਾਓ।

  2. ਐਪਾਂ ’ਤੇ ਟੈਪ ਕਰੋ, ਫਿਰ “ਅਨੁਵਾਦ ਕਰੋ” ’ਤੇ ਟੈਪ ਕਰੋ।

  3. ਡਿਫ਼ੌਲਟ ਅਨੁਵਾਦ ਐਪ ’ਤੇ ਟੈਪ ਕਰੋ, ਫਿਰ ਕੋਈ ਐਪ ਚੁਣੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.