ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

ਤੁਹਾਡੇ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਚੀਜ਼ਾਂ ਨੂੰ iPhone ‘ਤੇ ਕੰਟਰੋਲ ਕਰਨਾ

ਤੁਹਾਡੇ iPhone ’ਤੇ ਪਹਿਲੀ ਵਾਰ ਕਿਸੇ ਚੀਜ਼ ਦੀ ਵਰਤੋਂ ਕਰਨ ’ਤੇ ਐਪਾਂ ਵੱਲੋਂ ਆਗਿਆ ਲਈ ਜਾਂਦੀ ਹੈ। ਤੁਸੀਂ ਇਹ ਕੰਟਰੋਲ ਕਰ ਸਕਦੇ ਹੋ ਕਿ ਕਿਹੜੀਆਂ ਐਪਾਂ ਤੁਹਾਡਾ ਡੇਟਾ, ਟਿਕਾਣਾ, ਕੈਮਰਾ ਅਤੇ ਮਾਈਕ੍ਰੋਫ਼ੋਨ ਐਕਸੈੱਸ ਕਰਨ ਦੇ ਨਾਲ-ਨਾਲ ਸੁਰੱਖਿਆ ਬਚਾਅ ਪ੍ਰਬੰਧਿਤ ਕਰ ਸਕਦੇ ਹਨ। ਇਹ ਬਦਲਣ ਲਈ ਕਿ ਤੁਸੀਂ ਕਿੰਨਾ ਸਾਂਝਾ ਕਰਨਾ ਹੈ, ਸੈਟਿੰਗਾਂ ਐਪ ’ਤੇ ਜਾਓ, ਫਿਰ ਪਰਦੇਦਾਰੀ ਅਤੇ ਸੁਰੱਖਿਆ ’ਤੇ ਟੈਪ ਕਰੋ।

“ਪਰਦੇਦਾਰੀ ਅਤੇ ਸੁਰੱਖਿਆ” ਸਕਰੀਨ, ਜਿਸ ਵਿੱਚ “ਟਿਕਾਣਾ ਸੇਵਾਵਾਂ ਅਤੇ ਟ੍ਰੈਕਿੰਗ” ਦੀਆਂ ਸੈਟਿੰਗਾਂ ਅਤੇ ਕਿਹੜਾ ਐਪ ਤੁਹਾਡਾ ਡੇਟਾ ਐਕਸੈੱਸ ਕਰ ਸਕਦਾ ਹੈ, ਸੰਬੰਧੀ ਸੈਟਿੰਗਾਂ ਹਨ।

ਕੰਟਰੋਲ ਕਰੋ ਕਿ ਤੁਹਾਡੇ iPhone ’ਤੇ ਕਿਹੜੀਆਂ ਐਪਾਂ ਕੋਲ ਜਾਣਕਾਰੀ ਦਾ ਐਕਸੈੱਸ ਹੈ

ਤੁਸੀਂ ਤੀਜੀ-ਧਿਰ ਦੀਆਂ ਐਪਾਂ ਨੂੰ ਤੁਹਾਡੇ iPhone ਦੀਆਂ ਐਪਾਂ ਜਿਵੇਂ ਕਿ ਸੰਪਰਕ, ਤਸਵੀਰਾਂ ਅਤੇ ਕੈਲੰਡਰ ਵਿਚਲੀ ਜਾਣਕਾਰੀ ਦੀ ਵਰਤੋਂ ਕਰਨ ਦੀ ਆਗਿਆ ਦੇ ਸਕਦੇ ਹੋ ਤਾਂ ਜੋ ਤੁਹਾਡੀਆਂ ਕਾਰਵਾਈਆਂ ਹੋਰ ਤੇਜ਼ੀ ਨਾਲ ਕੀਤੀਆਂ ਜਾ ਸਕਣ। ਉਦਾਹਰਨ ਲਈ, ਸੁਨੇਹੇ ਵਾਲੀ ਕੋਈ ਐਪ ਇੱਕੋ ਹੀ ਐਪ ਦੀ ਵਰਤੋਂ ਕਰ ਰਹੇ ਦੋਸਤਾਂ ਨੂੰ ਲੱਭਣ ਲਈ ਤੁਹਾਡੇ ਸੰਪਰਕਾਂ ਨੂੰ ਐਕਸੈੱਸ ਕਰਨ ਦੀ ਬੇਨਤੀ ਕਰ ਸਕਦੀ ਹੈ। ਤੁਸੀਂ ਕਿਸੇ ਵੀ ਵਿਅਕਤੀਗਤ ਐਪ ਲਈ ਐਕਸੈੱਸ ਨੂੰ ਚਾਲੂ ਜਾਂ ਬੰਦ ਕਰ ਸਕਦੇ ਹੋ।

iPhone ਐਪਾਂ ਵਿੱਚ ਜਾਣਕਾਰੀ ਦੇ ਐਕਸੈੱਸ ਨੂੰ ਕਿਵੇਂ ਕੰਟਰੋਲ ਕਰਨਾ ਹੈ

ਟਿਕਾਣਾ ਸੇਵਾਵਾਂ ਵਾਲੀ ਸਕਰੀਨ, ਜਿਸ ਵਿੱਚ ਐਪਾਂ ਨਾਲ ਤੁਹਾਡੇ iPhone ਦੇ ਟਿਕਾਣੇ ਨੂੰ ਸਾਂਝਾ ਕਰਨ ਲਈ ਸੈਟਿੰਗਾਂ ਹਨ।

ਕੰਟਰੋਲ ਕਰੋ ਕਿ ਕਿਹੜੀਆਂ ਐਪਾਂ ਤੁਹਾਡੇ iPhone ਦੇ ਟਿਕਾਣੇ ਦੀ ਵਰਤੋਂ ਕਰ ਸਕਦੀਆਂ ਹਨ

ਜਦੋਂ ਤੁਸੀਂ ਐਪਾਂ ਨੂੰ ਆਪਣੇ iPhone ਦੇ ਟਿਕਾਣੇ ਦਾ ਐਕਸੈੱਸ ਦਿੰਦੇ ਹੋ, ਤਾਂ ਉਹ ਐਪਾਂ ਦਿਸ਼ਾਵਾਂ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀਆਂ ਹਨ, ਐਮਰਜੈਂਸੀ ਵੇਲੇ ਸਹਾਇਤਾ ਪ੍ਰਾਪਤ ਕਰ ਸਕਦੀਆਂ ਹਨ ਅਤੇ ਹੋਰ ਵੀ ਬਹੁਤ ਕੁਝ। ਉਦਾਹਰਨ ਲਈ, ਸਵਾਰੀ-ਸਾਂਝਾਕਰਨ ਐਪ ਤੁਹਾਨੂੰ ਪਿੱਕਅੱਪ ਕਰਨ ਲਈ ਤੁਹਾਡੇ ਟਿਕਾਣੇ ਨੂੰ ਐਕਸੈੱਸ ਕਰਨ ਦੀ ਬੇਨਤੀ ਕਰ ਸਕਦੀ ਹੈ। ਜਦੋਂ ਕੋਈ ਐਪ ਟਿਕਾਣਾ ਸੇਵਾਵਾਂ ਦੀ ਵਰਤੋਂ ਕਰ ਰਹੀ ਹੋਵੇ, ਤਾਂ ਸਥਿਤੀ ਬਾਰ ਵਿੱਚ “ਟਿਕਾਣਾ ਸੇਵਾਵਾਂ” ਆਈਕਨ ਦਿਖਾਈ ਦਿੰਦਾ ਹੈ।

ਆਪਣੇ iPhone ਦੇ ਟਿਕਾਣੇ ’ਤੇ ਐਕਸੈੱਸ ਨੂੰ ਕਿਵੇਂ ਕੰਟਰੋਲ ਕਰਨਾ ਹੈ

“ਪਰਦੇਦਾਰੀ ਅਤੇ ਸੁਰੱਖਿਆ” ਸਕਰੀਨ, ਜਿਸ ਵਿੱਚ ਇਹ ਕੰਟਰੋਲ ਕਰਨ ਲਈ ਸੈਟਿੰਗਾਂ ਹਨ ਕਿ ਕੀ ਐਪਾਂ ਵੱਲੋਂ ਕੈਮਰੇ, ਮਾਈਕ੍ਰੋਫ਼ੋਨ ਅਤੇ ਤੁਹਾਡੇ iPhone ਦੀਆਂ ਹੋਰ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਾਂ ਨਹੀਂ।

ਕੰਟਰੋਲ ਕਰੋ ਕਿ ਤੁਹਾਡੇ iPhone ’ਤੇ ਕਿਹੜੀਆਂ ਐਪਾਂ ਕੋਲ ਕੈਮਰਾ ਅਤੇ ਮਾਈਕ੍ਰੋਫ਼ੋਨ ਦਾ ਐਕਸੈੱਸ ਹੈ

ਤੁਸੀਂ ਐਪਾਂ ਨੂੰ ਕੈਮਰਾ ਅਤੇ ਮਾਈਕ੍ਰੋਫ਼ੋਨ ਦੀ ਵਰਤੋਂ ਕਰਨ ਦੀ ਆਗਿਆ ਦੇ ਸਕਦੇ ਹੋ ਤਾਂ ਜੋ ਉਹਨਾਂ ਐਪਾਂ ਵਿੱਚ ਕੰਟੈਂਟ ਨੂੰ ਸਿੱਧਾ ਹੀ ਅੱਪਲੋਡ ਕਰਨਾ ਆਸਾਨ ਹੋ ਸਕੇ। ਉਦਾਹਰਨ ਲਈ, ਇੱਕ ਸੋਸ਼ਲ ਨੈੱਟਵਰਕਿੰਗ ਐਪ ਤੁਹਾਡੇ ਕੈਮਰੇ ਦੀ ਵਰਤੋਂ ਕਰਨ ਦੀ ਇਜਾਜ਼ਤ ਮੰਗ ਸਕਦੀ ਹੈ ਤਾਂ ਜੋ ਤੁਸੀਂ ਉਸ ਐਪ ਵਿੱਚ ਤਸਵੀਰਾਂ ਖਿੱਚ ਅਤੇ ਪੋਸਟ ਕਰ ਸਕੋ। ਜਦੋਂ ਵੀ ਕੋਈ ਐਪ ਕੈਮਰੇ ਦੀ ਵਰਤੋਂ ਕਰਦੀ ਹੈ (ਜਿਸ ਵਿੱਚ ਕੈਮਰਾ ਅਤੇ ਮਾਈਕ੍ਰੋਫ਼ੋਨ ਦੀ ਇਕੱਠਿਆਂ ਦੀ ਵਰਤੋਂ ਕਰਨੀ ਵੀ ਸ਼ਾਮਲ ਹੈ), ਤਾਂ ਇੱਕ ਹਰਾ ਸੰਕੇਤਕ ਦਿਖਾਈ ਦਿੰਦਾ ਹੈ।

ਕੈਮਰਾ ਅਤੇ ਮਾਈਕ੍ਰੋਫ਼ੋਨ ਦੇ ਐਕਸੈੱਸ ਨੂੰ ਕਿਵੇਂ ਕੰਟਰੋਲ ਕਰਨਾ ਹੈ

“ਟ੍ਰੈਕਿੰਗ” ਸਕਰੀਨ, ਜਿਸ ਵਿੱਚ ਇਹ ਕੰਟਰੋਲ ਕਰਨ ਲਈ ਸੈਟਿੰਗ ਹੈ ਕਿ ਕੀ ਐਪਾਂ ਤੁਹਾਨੂੰ ਹੋਰ ਕੰਪਨੀਆਂ ਦੀਆਂ ਵੈੱਬਸਾਈਟਾਂ ਜਾਂ ਐਪਾਂ ‘ਤੇ ਟ੍ਰੈਕ ਕਰਨ ਦੀ ਬੇਨਤੀ ਕਰ ਸਕਦੀਆਂ ਹਨ ਜਾਂ ਨਹੀਂ।

ਕੰਟਰੋਲ ਕਰੋ ਕਿ ਕਿਹੜੀਆਂ ਐਪਾਂ ਤੁਹਾਨੂੰ ਜਾਂ ਤੁਹਾਡੇ iPhone ਨੂੰ ਵੈੱਬਸਾਈਟਾਂ ਜਾਂ ਹੋਰ ਐਪਾਂ ‘ਤੇ ਟ੍ਰੈਕ ਕਰ ਸਕਦੀਆਂ ਹਨ

ਤੁਹਾਨੂੰ ਜਾਂ ਤੁਹਾਡੇ iPhone ਨੂੰ ਹੋਰ ਕੰਪਨੀਆਂ ਦੀਆਂ ਵੈੱਬਸਾਈਟਾਂ ਜਾਂ ਐਪਾਂ (ਉਦਾਹਰਨ ਲਈ, ਵਿਗਿਆਪਨ ਜਾਂ ਡੇਟਾ ਬ੍ਰੋਕਰਾਂ ਨਾਲ ਤੁਹਾਡੀ ਜਾਣਕਾਰੀ ਸਾਂਝੀ ਕਰਨ ਲਈ) ‘ਤੇ ਟ੍ਰੈਕ ਕਰਨ ਤੋਂ ਪਹਿਲਾਂ ਸਾਰੀਆਂ ਐਪਾਂ ਨੂੰ ਤੁਹਾਡੇ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੈ। ਕਿਸੇ ਐਪ ਨੂੰ ਇਜਾਜ਼ਤ ਦੇਣ ਜਾਂ ਨਾ ਦੇਣ ਤੋਂ ਬਾਅਦ, ਤੁਸੀਂ ਬਾਅਦ ਵਿੱਚ ਵੀ ਇਸ ਨੂੰ ਬਦਲ ਸਕਦੇ ਹੋ। ਤੁਸੀਂ ਸਾਰੀਆਂ ਐਪਾਂ ਨੂੰ ਇਜਾਜ਼ਤ ਲਈ ਬੇਨਤੀ ਕਰਨ ਤੋਂ ਵੀ ਰੋਕ ਸਕਦੇ ਹੋ।

ਐਪ ਟ੍ਰੈਕਿੰਗ ਇਜਾਜ਼ਤਾਂ ਨੂੰ ਕੰਟਰੋਲ ਕਰਨ ਦਾ ਤਰੀਕਾ

“ਡੇਟਾ ਅਤੇ ਸੈਂਸਰ ਐਕਸੈੱਸ” ਸ਼੍ਰੇਣੀ ਲਈ ਐਪਾਂ ਬਾਰੇ ਜਾਣਕਾਰੀ ਅਤੇ “ਐਪ ਨੈੱਟਵਰਕ ਗਤੀਵਿਧੀ” ਸ਼੍ਰੇਣੀ ਲਈ ਐਪਾਂ ਬਾਰੇ ਜਾਣਕਾਰੀ ਨੂੰ ਸੂਚੀਬੱਧ ਕਰਨ ਵਾਲੀ ਐਪ ਪਰਦੇਦਾਰੀ ਰਿਪੋਰਟ।

ਸਮੀਖਿਆ ਕਰੋ ਕਿ ਤੁਹਾਡੇ ਵੱਲੋਂ ਦਿੱਤੀਆਂ ਇਜਾਜ਼ਤਾਂ ਦੀ ਵਰਤੋਂ ਐਪਾਂ ਵੱਲੋਂ ਕਿਵੇਂ ਕੀਤੀ ਜਾ ਰਹੀ ਹੈ

ਤੁਸੀਂ “ਐਪ ਪਰਦੇਦਾਰੀ ਰਿਪੋਰਟ” ਦੀ ਸਮੀਖਿਆ ਕਰ ਕੇ ਇਹ ਦੇਖ ਸਕਦੇ ਹੋ ਕਿ ਤੁਹਾਡੇ ਵੱਲੋਂ ਦਿੱਤੀਆਂ ਇਜਾਜ਼ਤਾਂ ਦੀ ਵਰਤੋਂ ਐਪਾਂ ਵੱਲੋਂ ਕਿਵੇਂ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੀ ਨੈੱਟਵਰਕ ਗਤੀਵਿਧੀ ਕੀ ਹੈ।

ਐਪ ਪਰਦੇਦਾਰੀ ਰਿਪੋਰਟ ਨੂੰ ਦੇਖਣ ਦਾ ਤਰੀਕਾ

Apple ਵੱਲੋਂ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਕਰਨ ਦੇ ਤਰੀਕੇ ਬਾਰੇ ਹੋਰ ਜਾਣਨ ਲਈ, ਪਰਦੇਦਾਰੀ ਵੈੱਬਸਾਈਟ ‘ਤੇ ਜਾਓ। Apple ਵੱਲੋਂ ਆਪਣੇ ਪਲੇਟਫ਼ਾਰਮ ਦੇ ਕੋਰ ਵਿੱਚ ਸੁਰੱਖਿਆ ਨੂੰ ਡਿਜ਼ਾਈਨ ਕਰਨ ਦੇ ਤਰੀਕੇ ਬਾਰੇ ਜਾਣਨ ਲਈ, Apple ਪਲੇਟਫ਼ਾਰਮ ਸੁਰੱਖਿਆ ਗਾਈਡ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.