ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ Apple Games ਐਪ ਵਿੱਚ ਦੋਸਤਾਂ ਨਾਲ ਖੇਡਣਾ

Apple Games ਐਪ ਨਾਲ, ਤੁਸੀਂ ਦੋਸਤੀ ਲਈ ਬੇਨਤੀਆਂ ਭੇਜ ਸਕਦੇ ਹੋ, ਲੀਡਰਬੋਰਡ ’ਤੇ ਮੁਕਾਬਲਾ ਕਰ ਸਕਦੇ ਹੋ ਅਤੇ FaceTime ਕਾਲ ਦੌਰਾਨ ਦੋਸਤਾਂ ਨਾਲ ਖੇਡ ਸਕਦੇ ਹੋ।

Apple Games ਐਪ ਵਿੱਚ ਦੋਸਤਾਂ ਨੂੰ ਚੁਣੌਤੀ ਦੇਣ ਦੇ ਵਿਕਲਪਾਂ, ਇਕੱਠੇ ਖੇਡਣ ਲਈ ਗੇਮਾਂ ਦੇ ਸੁਝਾਵਾਂ ਅਤੇ ਕਿਸੇ ਦੋਸਤ ਦੀ ਹਾਲੀਆ ਗਤੀਵਿਧੀ ਦੇ ਨਾਲ “ਦੋਸਤ” ਟੈਬ ਦਿਖਾਈ ਜਾ ਰਹੀ ਹੈ।

ਦੋਸਤਾਂ ਨੂੰ ਚੁਣੌਤੀ ਦੇਣੀ

Game Center ਲੀਡਰਬੋਰਡ ਨਾਲ ਸਮਰਥਿਤ ਗੇਮਾਂ ਵਿੱਚ, ਤੁਸੀਂ ਉੱਚ ਸਕੋਰ ਜਾਂ ਖ਼ਾਸ ਟੀਚੇ ਲਈ ਦੋਸਤਾਂ ਨਾਲ ਮੁਕਾਬਲਾ ਕਰਨ ਵਾਸਤੇ ਚੁਣੌਤੀ ਸਿਰਜ ਸਕਦੇ ਹੋ। ਚੁਣੌਤੀਆਂ ਤੁਹਾਡੇ ਗਰੁੱਪ ਵਿੱਚ ਇੱਕ ਸਾਂਝਾ ਮੁਕਾਬਲਾ ਸਿਰਜਦੀਆਂ ਹਨ, ਜਿਸ ਨਾਲ ਸਿੰਗਲ-ਪਲੇਅਰ ਗੇਮਾਂ ਦੋਸਤਾਨਾ ਮੁਕਾਬਲੇ ਵਿੱਚ ਬਦਲ ਜਾਂਦੀਆਂ ਹਨ। ਤੁਸੀਂ ਗੇਮ ਚੁਣਦੇ ਹੋ, ਸੱਦਾ ਦੇਣ ਲਈ ਦੋਸਤਾਂ ਨੂੰ ਚੁਣਦੇ ਹੋ ਅਤੇ ਚੁਣੌਤੀ ਨੂੰ ਪੂਰਾ ਕਰਦੇ ਸਮੇਂ ਹਰੇਕ ਦੇ ਨਤੀਜਿਆਂ ਨੂੰ ਟ੍ਰੈਕ ਕਰਦੇ ਹੋ।

ਚੁਣੌਤੀ ਸੈੱਟਅੱਪ ਸਕਰੀਨ, ਦੋਸਤਾਂ ਨਾਲ ਖੇਡਣ ਤੋਂ ਪਹਿਲਾਂ ਕੋਸ਼ਿਸ਼ਾਂ ਦੀ ਸੰਖਿਆ ਅਤੇ ਚੁਣੌਤੀ ਦੀ ਮਿਆਦ ਸੈੱਟ ਕਰਨ ਲਈ ਵਿਕਲਪ ਦਿਖਾਉਂਦੀ ਹੈ।
  1. ਆਪਣੇ iPhone ’ਤੇ Apple Games ਐਪ ’ਤੇ ਜਾਓ।

  2. “ਦੋਸਤ” ’ਤੇ ਟੈਪ ਕਰੋ, ਫਿਰ “ਆਪਣੇ ਦੋਸਤਾਂ ਨੂੰ ਚੁਣੌਤੀ ਦਿਓ” ’ਤੇ ਟੈਪ ਕਰੋ।

  3. ਕਿਸੇ ਗੇਮ ਨੂੰ ਚੁਣੋ, ਫਿਰ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਕੋਈ ਵੀ ਵਿਕਲਪ ਚੁਣੋ:

    • ਕੋਸ਼ਿਸ਼ਾਂ ਦੀ ਸੰਖਿਆ: “1 ਕੋਸ਼ਿਸ਼“, “3 ਕੋਸ਼ਿਸ਼ਾਂ“ ਜਾਂ “ਅਸੀਮਤ“ ’ਤੇ ਟੈਪ ਕਰੋ।

    • ਚੁਣੌਤੀ ਦੀ ਮਿਆਦ: “1 ਦਿਨ“, “3 ਦਿਨ“ ਜਾਂ “1 ਹਫ਼ਤਾ“ ’ਤੇ ਟੈਪ ਕਰੋ।

    • ਖਿਡਾਰੀ ਜੋੜਨ ਲਈ: “ਖਿਡਾਰੀ” ’ਤੇ ਟੈਪ ਕਰੋ, ਕਿਸੇ ਸੰਪਰਕ ਜਾਂ ਕਿਸੇ ਦੋਸਤ ਦੇ Game Center ਦੇ ਉਪਨਾਮ ਦੀ ਖੋਜ ਕਰੋ, ਖਿਡਾਰੀ ਨੂੰ ਚੁਣੋ, ਫਿਰ “ਜਾਰੀ ਰੱਖੋ” ’ਤੇ ਟੈਪ ਕਰੋ।

  4. "ਸ਼ੁਰੂ ਕਰੋ” ’ਤੇ ਟੈਪ ਕਰੋ।

ਚੁਣੌਤੀ ਨੂੰ ਛੱਡਣ ਲਈ, ਗੇਮ ਨੂੰ ਚੁਣੋ, “ਹੋਰ” ਬਟਨ ’ਤੇ ਟੈਪ ਕਰੋ, “ਚੁਣੌਤੀ ਛੱਡੋ“ ’ਤੇ ਟੈਪ ਕਰੋ, ਫਿਰ “ਚੁਣੌਤੀ ਛੱਡੋ“ ’ਤੇ ਦੁਬਾਰਾ ਟੈਪ ਕਰੋ।

FaceTime ਕਾਲਾਂ ਦੌਰਾਨ ਦੋਸਤਾਂ ਨਾਲ ਗੇਮਾਂ ਨੂੰ ਖੇਡਣਾ

ਤੁਸੀਂ App Store ਵਿੱਚ ਗੇਮਾਂ ਲੱਭ ਅਤੇ ਡਾਊਨਲੋਡ ਕਰ ਸਕਦੇ ਹੋ ਜੋ SharePlay ਦੀ ਵਰਤੋਂ ਕਰਕੇ FaceTime ਕਾਲ ਦੌਰਾਨ Game Center ਨਾਲ ਮਲਟੀਪਲੇਅਰ ਗੇਮਿੰਗ ਦਾ ਸਮਰਥਨ ਕਰਦੀਆਂ ਹਨ। ਕਾਲ ਦੌਰਾਨ, ਮਲਟੀਪਲੇਅਰ ਸਮਰਥਿਤ ਗੇਮ ਖੋਲ੍ਹੋ, “SharePlay ਸ਼ੁਰੂ ਕਰੋ” ‘ਤੇ ਟੈਪ ਕਰੋ, ਫਿਰ ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ। FaceTime ਵਿੱਚ ਇਕੱਠਿਆਂ ਦੇਖਣ, ਸੁਣਨ ਅਤੇ ਚਲਾਉਣ ਲਈ SharePlay ਦੀ ਵਰਤੋਂ ਕਰਨੀ ਨੂੰ ਦੇਖੋ।

ਤੁਸੀਂ ਕਾਲ ਦੌਰਾਨ ਕੋਈ ਵੀ ਗੇਮ ਖੇਡਣ ਲਈ FaceTime ਦੇ ਸਕਰੀਨ ਸਾਂਝਾਕਰਨ ਫ਼ੀਚਰ ਦੀ ਵਰਤੋਂ ਵੀ ਕਰ ਸਕਦੇ ਹੋ। FaceTime ਕਾਲ ਵਿੱਚ ਆਪਣੀ ਸਕਰੀਨ ਸਾਂਝੀ ਕਰੋ ਨੂੰ ਦੇਖੋ।

ਮਲਟੀਪਲੇਅਰ ਗੇਮ ਵਿੱਚ ਲੋਕਾਂ ਨੂੰ ਸੱਦਾ ਦੇਣ ਲਈ AirDrop ਦੀ ਵਰਤੋਂ ਕਰਨਾ

Game Center ਦਾ ਸਮਰਥਨ ਕਰਨ ਵਾਲੀਆਂ ਮਲਟੀਪਲੇਅਰ ਗੇਮਾਂ ਵਿੱਚ ਨੇੜਲੇ ਦੋਸਤਾਂ ਨੂੰ ਸੱਦਾ ਦੇਣ ਲਈ ਤੁਸੀਂ AirDrop ਦੀ ਵਰਤੋਂ ਕਰ ਸਕਦੇ ਹੋ।

  1. ਉਹ ਗੇਮ ਖੋਲ੍ਹੋ ਜਿਸ ਨੂੰ ਤੁਸੀਂ ਆਪਣੇ iPhone ‘ਤੇ ਖੇਡਣਾ ਚਾਹੁੰਦੇ ਹੋ।

  2. ਉਸ ਸਕਰੀਨ ‘ਤੇ ਨੈਵੀਗੇਟ ਕਰੋ ਜਿੱਥੇ ਤੁਸੀਂ ਦੋਸਤਾਂ ਨੂੰ ਸੱਦਾ ਦਿੰਦੇ ਹੋ।

  3. ਆਪਣੇ iPhone ਦੀ ਡਿਸਪਲੇ ਨੂੰ ਦੂਜੇ ਵਿਅਕਤੀ ਦੇ iPhone ਜਾਂ Apple Watch ਦੇ ਸਿਖਰ ਤੋਂ ਕੁਝ ਸੈਂਟੀਮੀਟਰ ਦੂਰ ਰੱਖ ਕੇ ਫੜੋ।

    ਇਹ ਦਰਸਾਉਣ ਲਈ ਦੋਵੇਂ ਡਿਵਾਈਸਾਂ ਤੋਂ ਇੱਕ ਚਮਕ ਆਉਂਦੀ ਹੈ ਕਿ ਕਨੈਕਸ਼ਨ ਬਣਾਇਆ ਜਾ ਰਿਹਾ ਹੈ।

  4. ਆਪਣੇ ਡਿਵਾਈਸਾਂ ਨੂੰ ਇੱਕ ਦੂਜੇ ਦੇ ਨੇੜੇ ਰੱਖ ਕੇ ਉਦੋਂ ਤੱਕ ਫੜਕੇ ਰੱਖੋ ਜਦੋਂ ਤੱਕ ਗੇਮ ਦੂਜੇ ਵਿਅਕਤੀ ਦੀ ਸਕਰੀਨ ’ਤੇ ਦਿਖਾਈ ਨਾ ਦੇਣ ਲੱਗ ਜਾਵੇ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.