ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ ਤਸਵੀਰਾਂ ਅਤੇ ਵੀਡੀਓ ਨੂੰ ਕ੍ਰੌਪ ਕਰਨਾ, ਘੁਮਾਉਣਾ, ਫ਼ਲਿੱਪ ਕਰਨਾ ਜਾਂ ਸਿੱਧਾ ਕਰਨਾ

ਤਸਵੀਰ ਜਾਂ ਵੀਡੀਓ ਦੇ ਆਕਾਰ ਨੂੰ ਕ੍ਰੌਪ ਕਰਨ, ਘੁਮਾਉਣ, ਫ਼ਲਿੱਪ ਕਰਨ, ਸਿੱਧਾ ਕਰਨ ਜਾਂ ਅਡਜਸਟ ਕਰਨ ਲਈ ਤੁਸੀਂ ਤਸਵੀਰਾਂ ਐਪ ਦੇ ਟੂਲ ਦੀ ਵਰਤੋਂ ਕਰ ਸਕਦੇ ਹੋ।

ਜਦੋਂ ਤੁਸੀਂ iCloud ਤਸਵੀਰਾਂ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੀਆਂ ਤਸਵੀਰਾਂ ਅਤੇ ਵੀਡੀਓ ਵਿੱਚ ਕੀਤਾ ਗਿਆ ਕੋਈ ਵੀ ਸੰਪਾਦਨ ਤੁਹਾਡੇ ਸਾਰੇ ਡਿਵਾਈਸਾਂ ਵਿੱਚ ਸੁਰੱਖਿਅਤ ਕੀਤੇ ਜਾਂਦੇ ਹਨ।

ਤਸਵੀਰ ਜਾਂ ਵੀਡੀਓ ਨੂੰ ਕ੍ਰੌਪ ਕਰਨਾ, ਘੁਮਾਉਣਾ ਜਾਂ ਫ਼ਲਿੱਪ ਕਰਨਾ

  1. ਆਪਣੇ iPhone ‘ਤੇ ਤਸਵੀਰਾਂ ਐਪ ‘ਤੇ ਜਾਓ।

  2. ਇਸ ਨੂੰ ਖੋਲ੍ਹਣ ਲਈ ਕਿਸੇ ਤਸਵੀਰ ਜਾਂ ਵੀਡੀਓ ‘ਤੇ ਟੈਪ ਕਰੋ, ਫਿਰ “ਸੋਧ ਕਰੋ” ਬਟਨ ‘ਤੇ ਟੈਪ ਕਰੋ।

  3. “ਕ੍ਰੌਪ ਕਰੋ” ਬਟਨ ‘ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਮੈਨੂਅਲੀ ਕ੍ਰੌਪ ਕਰੋ: ਜਿਸ ਖੇਤਰ ਨੂੰ ਤੁਸੀਂ ਚਿੱਤਰ ਵਿੱਚ ਰੱਖਣਾ ਚਾਹੁੰਦੇ ਹੋ, ਉਸ ਨੂੰ ਬੰਦ ਕਰਨ ਲਈ ਆਇਤਾਕਾਰ ਕੋਨਿਆਂ ਨੂੰ ਡ੍ਰੈਗ ਕਰੋ ਜਾਂ ਖੋਲ੍ਹਣ ਜਾਂ ਬੰਦ ਕਰਨ ਲਈ ਚੂੰਢੀ ਭਰੋ।

      ਨੋਟ: ਜਦੋਂ ਤੁਸੀਂ ਕਿਸੇ ਕੋਨੇ ਵੱਲ ਡ੍ਰੈਗ ਕਰਦੇ ਹੋ, ਤਾਂ ਕ੍ਰੌਪ ਟੂਲ ਤਸਵੀਰ ਦਾ ਮੂਲ ਆਕਾਰ ਅਨੁਪਾਤ ਰੱਖਦਾ ਹੈ। ਆਕਾਰ ਅਨੁਪਾਤ ਨੂੰ ਬਦਲਣ ਲਈ, ਆਕਾਰ ਅਨੁਪਾਤ ਨੂੰ ਅਨਲੌਕ ਕਰਨ ਲਈ ਤਸਵੀਰ ਦੇ ਉਪਰਲੇ ਸੱਜੇ ਕੋਨੇ ‘ਤੇ ਲੌਕ ‘ਤੇ ਟੈਪ ਕਰੋ।

    • ਸਟੈਂਡਰਡ ਪ੍ਰੀ-ਸੈੱਟ ਅਨੁਪਾਤ ਵਿੱਚ ਕ੍ਰੌਪ ਕਰੋ: ਆਕਾਰ ਅਨੁਪਾਤ Freeform ਬਟਨ ‘ਤੇ ਟੈਪ ਕਰੋ, ਫਿਰ ਵਰਗ, ਵਾਲਪੇਪਰ, 9:16 ਜਾਂ 5:7 ਵਰਗਾ ਕੋਈ ਵਿਕਲਪ ਚੁਣੋ।

    • ਘੁਮਾਓ: ਚਿੱਤਰ ਨੂੰ 90 ਡਿਗਰੀ ਘੁਮਾਉਣ ਲਈ “ਘੁਮਾਓ” ਬਟਨ ‘ਤੇ ਟੈਪ ਕਰੋ।

    • ਫ਼ਲਿੱਪ ਕਰੋ: ਚਿੱਤਰ ਨੂੰ ਲੇਟਵੇਂ ਰੂਪ ਵਿੱਚ ਫ਼ਲਿੱਪ ਕਰਨ ਲਈ “ਫ਼ਲਿੱਪ ਕਰੋ” ਬਟਨ ‘ਤੇ ਟੈਪ ਕਰੋ।

    ਕੇਂਦਰ ਵਿੱਚ ਤਸਵੀਰ ਵਾਲੀ “ਸੋਧ ਕਰੋ” ਸਕਰੀਨ। ਸਕਰੀਨ ਦੇ ਹੇਠਾਂ, ਖੱਬੇ ਤੋਂ ਸੱਜੇ ”ਪੋਰਟ੍ਰੇਟ”, ”ਅਡਜਸਟ ਕਰੋ”, ”ਫ਼ਿਲਟਰ”, ”ਕ੍ਰੌਪ ਕਰੋ” ਅਤੇ ”ਸਾਫ਼ ਕਰੋ” ਬਟਨ ਹਨ। “ਕ੍ਰੌਪ ਕਰੋ“ ਬਟਨ ਚੁਣਿਆ ਗਿਆ ਹੈ ਅਤੇ ਜਿਉਮੈਟਰੀ ਵਾਧ-ਘਾਟ ਨੂੰ ਅਡਜਸਟ ਕਰਨ ਲਈ ਸਲਾਈਡਰ ਹੈ।
  4. ਆਪਣੇ ਸੰਪਾਦਨਾਂ ਨੂੰ ਸੰਭਾਲਣ ਲਈ “ਹੋ ਗਿਆ” ‘ਤੇ ਟੈਪ ਕਰੋ ਜਾਂ ਜੇਕਰ ਤੁਹਾਨੂੰ ਆਪਣੀਆਂ ਤਬਦੀਲੀਆਂ ਪਸੰਦ ਨਹੀਂ ਹਨ, ਤਾਂ “ਰੱਦ ਕਰੋ” ‘ਤੇ ਟੈਪ ਕਰੋ, ਫਿਰ “ਤਬਦੀਲੀਆਂ ਨੂੰ ਖ਼ਾਰਜ ਕਰੋ” ‘ਤੇ ਟੈਪ ਕਰੋ।

ਸਲਾਹ: ਜਦੋਂ ਤੁਸੀਂ ਕਿਸੇ ਤਸਵੀਰ ਨੂੰ ਦੇਖ ਰਹੇ ਹੋਵੋ ਤਾਂ ਤੇਜ਼ੀ ਨਾਲ ਕ੍ਰੌਪ ਕਰਨ ਲਈ, ਜ਼ੂਮ ਇਨ ਕਰਨ ਲਈ ਤਸਵੀਰ ‘ਤੇ ਚੂੰਢੀ ਭਰੋ। ਜਦੋਂ ਤਸਵੀਰ ਉਵੇਂ ਦੀ ਦਿਖਾਈ ਦੇਵੇ ਜਿਵੇਂ ਤੁਸੀਂ ਉਸ ਨੂੰ ਕ੍ਰੌਪ ਕਰਨਾ ਚਾਹੁੰਦੇ ਹੋ, ਤਾਂ ਸਕਰੀਨ ਦੇ ਉਪਰਲੇ ਸੱਜੇ ਕੋਨੇ ਵਿੱਚ ਕ੍ਰੌਪ ‘ਤੇ ਟੈਪ ਕਰੋ। ਕ੍ਰੌਪ ਟੂਲ ਨਾਲ ਕੋਈ ਹੋਰ ਐਡਜਸਟਮੈਂਟ ਕਰੋ, ਫਿਰ “ਹੋ ਗਿਆ” ‘ਤੇ ਟੈਪ ਕਰੋ।

ਤਸਵੀਰ ਜਾਂ ਵੀਡੀਓ ਨੂੰ ਸਿੱਧਾ ਕਰਨਾ ਅਤੇ ਉਸ ਦੇ ਦ੍ਰਿਸ਼ਟੀਕੋਣ ਨੂੰ ਅਡਜਸਟ ਕਰਨਾ

ਤੁਸੀਂ ਕਿਸੇ ਤਸਵੀਰ ਜਾਂ ਵੀਡੀਓ ਨੂੰ ਸਿੱਧਾ ਕਰ ਸਕਦੇ ਹੋ ਜਾਂ ਇਸ ਨੂੰ ਖੜ੍ਹਵੇਂ ਜਾਂ ਲੇਟਵੇਂ ਰੂਪ ਵਿੱਚ ਝੁਕਾ ਸਕਦੇ ਹੋ।

  1. ਆਪਣੇ iPhone ‘ਤੇ ਤਸਵੀਰਾਂ ਐਪ ‘ਤੇ ਜਾਓ।

  2. ਇਸ ਨੂੰ ਖੋਲ੍ਹਣ ਲਈ ਕਿਸੇ ਤਸਵੀਰ ਜਾਂ ਵੀਡੀਓ ‘ਤੇ ਟੈਪ ਕਰੋ, ਫਿਰ “ਸੋਧ ਕਰੋ” ਬਟਨ ‘ਤੇ ਟੈਪ ਕਰੋ।

  3. “ਕ੍ਰੌਪ ਕਰੋ” ਬਟਨ ‘ਤੇ ਟੈਪ ਕਰੋ।

  4. ਸੰਪਾਦਨ ਵਿਕਲਪ ਦੇਖਣ ਲਈ ਤਸਵੀਰ ਦੇ ਹੇਠਲੇ ਖੱਬੇ ਪਾਸੇ ਵੱਲ ਸਵਾਈਪ ਕਰੋ।

  5. ਉਸ ਪ੍ਰਭਾਵ ‘ਤੇ ਟੈਪ ਕਰੋ ਜਿਸ ਵਿੱਚ ਤੁਸੀਂ ਸੋਧ ਕਰਨਾ ਚਾਹੁੰਦੇ ਹੋ, ਫਿਰ ਸਹੀ ਐਡਜਸਟਮੈਂਟ ਕਰਨ ਲਈ ਸਲਾਈਡਰ ਨੂੰ ਡ੍ਰੈਗ ਕਰੋ।

    ਤੁਹਾਡੇ ਵੱਲੋਂ ਕੀਤੀ ਗਈ ਐਡਜਸਟਮੈਂਟ ਦਾ ਪੱਧਰ ਸਲਾਈਡਰ ਰਾਹੀਂ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਸੰਪਾਦਿਤ ਤਸਵੀਰ ਜਾਂ ਵੀਡੀਓ ਅਤੇ ਮੂਲ ਵਿਚਕਾਰ ਸਵਿੱਚ ਕਰਨ ਲਈ ਬਟਨ ‘ਤੇ ਟੈਪ ਕਰੋ।

  6. ਆਪਣੇ ਸੰਪਾਦਨਾਂ ਨੂੰ ਸੰਭਾਲਣ ਲਈ “ਹੋ ਗਿਆ” ‘ਤੇ ਟੈਪ ਕਰੋ।

    ਸਲਾਹ: ਤੁਹਾਡੇ ਵੱਲੋਂ ਸੁਰੱਖਿਅਤ ਕਰਨ ਤੋਂ ਬਾਅਦ ਸੰਪਾਦਨਾਂ ਨੂੰ ਪਹਿਲਾਂ ਵਰਗਾ ਕਰਨ ਲਈ, ਤਸਵੀਰ ਜਾਂ ਵੀਡੀਓ ਖੋਲ੍ਹੋ, “ਸੋਧ ਕਰੋ” ਬਟਨ ‘ਤੇ ਟੈਪ ਕਰੋ, ਫਿਰ “ਰਿਵਰਟ ਕਰੋ” ‘ਤੇ ਟੈਪ ਕਰੋ।

Apple Intelligence ਦੀ ਵਰਤੋਂ ਕਰ ਕੇ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਨੂੰ ਹਟਾਓ

Apple Intelligence* ਨਾਲ, ਤੁਸੀਂ ਕਿਸੇ ਤਸਵੀਰ ਵਿੱਚ ਧਿਆਨ ਭਟਕਾਉਣ ਵਾਲੀਆਂ ਵਸਤੂਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਹਟਾਉਣ ਵਿੱਚ ਮਦਦ ਕਰਨ ਲਈ “ਸਾਫ਼ ਕਰੋ” ਟੂਲ ਦੀ ਵਰਤੋਂ ਕਰ ਸਕਦੇ ਹੋ। ਆਪਣੀਆਂ ਤਸਵੀਰਾਂ ਤੋਂ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਨੂੰ ਹਟਾਓ ਨੂੰ ਦੇਖੋ।

*Apple Intelligence ਹੇਠ ਲਿਖੀਆਂ ਭਾਸ਼ਾਵਾਂ ਲਈ ਸਮਰਥਨ ਨਾਲ ਬੀਟਾ ਵਿੱਚ ਉਪਲਬਧ ਹੈ: ਅੰਗਰੇਜ਼ੀ, ਡੈਨਿਸ਼, ਡੱਚ, ਫ਼ਰਾਂਸੀਸੀ, ਜਰਮਨ, ਇਤਾਲਵੀ, ਨਾਰਵੇਈ, ਪੁਰਤਗਾਲੀ, ਸਪੇਨੀ, ਸਵੀਡਿਸ਼, ਤੁਰਕੀ, ਚੀਨੀ (ਸਰਲੀਕ੍ਰਿਤ), ਚੀਨੀ (ਰਵਾਇਤੀ), ਜਪਾਨੀ, ਕੋਰੀਆਈ ਅਤੇ ਵੀਅਤਨਾਮੀ। ਹੋ ਸਕਦਾ ਹੈ ਕਿ ਕੁਝ ਫ਼ੀਚਰ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਾ ਹੋਣ। ਭਾਸ਼ਾ ਅਤੇ ਫ਼ੀਚਰ ਦੀ ਉਪਲਬਧਤਾ ਤੇ ਸਿਸਟਮ ਦੀਆਂ ਲੋੜਾਂ ਬਾਰੇ ਵਧੇਰੇ ਜਾਣਕਾਰੀ ਲਈ, Apple ਸਹਾਇਤਾ ਲੇਖ Apple Intelligence ਨੂੰ ਕਿਵੇਂ ਪ੍ਰਾਪਤ ਕਰੀਏ ਨੂੰ ਦੇਖੋ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.