ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ ਪਾਸਕੋਡ ਸੈੱਟ ਕਰੋ

ਬਿਹਤਰ ਸੁਰੱਖਿਆ ਲਈ, ਆਪਣੇ iPhone ‘ਤੇ ਕੋਈ ਪਾਸਕੋਡ ਸੈੱਟ ਕਰੋ ਜੋ ਇਸ ਨੂੰ ਚਾਲੂ ਕਰਨ ਜਾਂ ਕਿਰਿਆਸ਼ੀਲ ਕਰਨ ਤੋਂ ਬਾਅਦ ਅਨਲੌਕ ਕਰਨ ਲਈ ਦਾਖ਼ਲ ਕਰਨਾ ਪਵੇਗਾ। ਪਾਸਕੋਡ ਸੈੱਟ ਕਰਨ ਨਾਲ ਡੇਟਾ ਸੁਰੱਖਿਆ ਵੀ ਚਾਲੂ ਹੋ ਜਾਂਦੀ ਹੈ, ਜਿਸ ਨਾਲ ਤੁਹਾਡੇ iPhone ਦਾ ਡੇਟਾ 256-bit AES ਇਨਕ੍ਰਿਪਸ਼ਨ ਨਾਲ ਇਨਕ੍ਰਿਪਟ ਹੋ ਜਾਂਦਾ ਹੈ। (ਕੁਝ ਐਪਾਂ ਡੇਟਾ ਸੁਰੱਖਿਆ ਦੀ ਵਰਤੋਂ ਕਰਨ ਦਾ ਵਿਕਲਪ ਛੱਡ ਸਕਦੀਆਂ ਹਨ।)

ਪਾਸਕੋਡ ਸੈੱਟ ਕਰੋ ਜਾਂ ਬਦਲੋ

  1. ਸੈਟਿੰਗਾਂ ’ਤੇ ਜਾਓ ਅਤੇ ਫਿਰ ਆਪਣੇ ਮਾਡਲ ਦੇ ਆਧਾਰ ’ਤੇ ਹੇਠ ਲਿਖਿਆਂ ਵਿੱਚੋਂ ਇੱਕ ਕੰਮ ਕਰੋ:

    • Face ID ਵਾਲੇ iPhone ’ਤੇ: “Face ID ਅਤੇ ਪਾਸਕੋਡ” ‘ਤੇ ਟੈਪ ਕਰੋ।

    • “ਹੋਮ” ਬਟਨ ਵਾਲੇ iPhone ’ਤੇ: “Touch ID ਅਤੇ ਪਾਸਕੋਡ” ‘ਤੇ ਟੈਪ ਕਰੋ

  2. “ਪਾਸਕੋਡ ਚਾਲੂ ਕਰੋ” ਜਾਂ “ਪਾਸਕੋਡ ਬਦਲੋ” ‘ਤੇ ਟੈਪ ਕਰੋ।

    ਪਾਸਕੋਡ ਬਣਾਉਣ ਦੇ ਵਿਕਲਪਾਂ ਨੂੰ ਦੇਖਣ ਲਈ, “ਪਾਸਕੋਡ ਵਿਕਲਪ” ’ਤੇ ਟੈਪ ਕਰੋ। “ਵਿਉਂਤਬੱਧ ਅੰਕ-ਅੱਖਰੀ ਕੋਡ” ਅਤੇ “ਵਿਉਂਤਬੱਧ ਸੰਖਿਆਤਮਕ ਕੋਡ” ਸਭ ਤੋਂ ਸੁਰੱਖਿਅਤ ਵਿਕਲਪ ਹਨ।

ਪਾਸਕੋਡ ਸੈੱਟ ਕਰਨ ਤੋਂ ਬਾਅਦ, ਤੁਸੀਂ iPhone (ਮਾਡਲ ਦੇ ਆਧਾਰ ‘ਤੇ) ਨੂੰ ਅਨਲੌਕ ਕਰਨ ਲਈ ਸਮਰਥਿਤ ਮਾਡਲਾਂ ‘ਤੇ Face ID ਜਾਂ Touch ID ਦੀ ਵਰਤੋਂ ਕਰ ਸਕਦੇ ਹੋ। ਹਾਲਾਂਕਿ, ਵਧੇਰੇ ਸੁਰੱਖਿਆ ਲਈ, ਤੁਹਾਨੂੰ ਹੇਠ ਲਿਖੀਆਂ ਸਥਿਤੀਆਂ ਵਿੱਚ ਆਪਣੇ iPhone ਨੂੰ ਅਨਲੌਕ ਕਰਨ ਲਈ ਹਮੇਸ਼ਾਂ ਆਪਣਾ ਪਾਸਕੋਡ ਭਰਨਾ ਪਵੇਗਾ:

  • ਤੁਸੀਂ ਆਪਣੇ iPhone ਨੂੰ ਚਾਲੂ ਜਾਂ ਰੀਸਟਾਰਟ ਕਰਨਾ ਹੈ।

  • ਤੁਸੀਂ 48 ਘੰਟਿਆਂ ਤੋਂ ਵੱਧ ਸਮੇਂ ਤੋਂ ਆਪਣੇ iPhone ਨੂੰ ਅਨਲੌਕ ਨਹੀਂ ਕੀਤਾ।

  • ਤੁਸੀਂ ਪਿਛਲੇ 6.5 ਦਿਨਾਂ ਤੋਂ ਆਪਣੇ iPhone ਨੂੰ ਪਾਸਕੋਡ ਨਾਲ ਅਤੇ ਪਿਛਲੇ 4 ਘੰਟਿਆਂ ਤੋਂ ਇਸ ਨੂੰ Face ID ਜਾਂ Touch ID ਅਨਲੌਕ ਨਹੀਂ ਕੀਤਾ।

  • ਤੁਹਾਡਾ iPhone ਰਿਮੋਟ ਲੌਕ ਕਮਾਂਡ ਪ੍ਰਾਪਤ ਕਰਦਾ ਹੈ।

  • ਤੁਹਾਡੇ iPhone ਨੂੰ Face ID ਜਾਂ Touch ID ਨਾਲ ਅਨਲੌਕ ਕਰਨ ਦੀਆਂ ਪੰਜ ਅਸਫਲ ਕੋਸ਼ਿਸ਼ਾਂ ਕੀਤੀਆ ਗਈਆਂ ਹਨ।

  • ਐਮਰਜੈਂਸੀ SOS ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ (ਐਮਰਜੈਂਸੀ SOS ਦੀ ਵਰਤੋਂ ਕਰੋ ਦੇਖੋ)।

  • ਤੁਹਾਡੀ ਮੈਡੀਕਲ ID ਦੇਖਣ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ (ਆਪਣੀ ਮੈਡੀਕਲ ID ਦਾ ਸੈੱਟ ਅੱਪ ਕਰੋ ਅਤੇ ਦੇਖੋ ਦੇਖੋ)।

iPhone ਦੇ ਆਟੋਮੈਟਿਕਲੀ ਲੌਕ ਹੋਣ ਦਾ ਸਮਾਂ ਬਦਲੋ

ਸੈਟਿੰਗਾਂ  > ਡਿਸਪਲੇ ਅਤੇ ਚਮਕ > ਆਟੋ-ਲੌਕ ‘ਤੇ ਜਾਓ, ਫਿਰ ਕੋਈ ਸਮਾਂ ਸੈੱਟ ਕਰੋ।

ਨੋਟ: ਜੇਕਰ ਤੁਸੀਂ ਆਪਣਾ iPhone ਹੋਮ ਸਕਰੀਨ ’ਤੇ ਰੱਖਦੇ ਹੋ ਅਤੇ ਕੋਈ ਕਾਰਵਾਈ ਨਹੀਂ ਕਰਦੇ, ਤਾਂ ਤੁਹਾਡੇ ਸਵੈ-ਲੌਕ ਦਾ ਸਮਾਂ ਅੱਧਾ ਘੱਟ ਹੋ ਜਾਂਦਾ ਹੈ।

10 ਪਾਸਕੋਡ ਅਸਫਲ ਹੋਣ ਤੋਂ ਬਾਅਦ ਡੇਟਾ ਮਿਟਾਓ

ਲਗਾਤਾਰ ਪਾਸਕੋਡ ਦੀਆਂ 10 ਅਸਫਲ ਕੋਸ਼ਿਸ਼ਾਂ ਤੋਂ ਬਾਅਦ ਸਾਰੀ ਜਾਣਕਾਰੀ, ਮੀਡੀਆ ਅਤੇ ਨਿੱਜੀ ਸੈਟਿੰਗਾਂ ਨੂੰ ਮਿਟਾਉਣ ਲਈ iPhone ਨੂੰ ਸੈੱਟ ਕਰੋ।

  1. ਸੈਟਿੰਗਾਂ ’ਤੇ ਜਾਓ ਅਤੇ ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • Face ID ਵਾਲੇ iPhone ’ਤੇ: “Face ID ਅਤੇ ਪਾਸਕੋਡ” ‘ਤੇ ਟੈਪ ਕਰੋ।

    • “ਹੋਮ” ਬਟਨ ਵਾਲੇ iPhone ’ਤੇ: “Touch ID ਅਤੇ ਪਾਸਕੋਡ” ‘ਤੇ ਟੈਪ ਕਰੋ

  2. ਹੇਠਾਂ ਵੱਲ ਸਕ੍ਰੌਲ ਕਰੋ ਅਤੇ “ਡੇਟਾ ਮਿਟਾਓ” ਨੂੰ ਚਾਲੂ ਕਰੋ।

ਸਾਰਾ ਡੇਟਾ ਮਿਟਾਉਣ ਤੋਂ ਬਾਅਦ, ਤੁਹਾਨੂੰ ਬੈਕਅੱਪ ਤੋਂ ਆਪਣਾ ਡਿਵਾਈਸ ਰੀਸਟੋਰ ਕਰਨਾ ਪਵੇਗਾ। ਜੇਕਰ ਤੁਸੀਂ ਆਪਣੇ iPhone ਦਾ ਬੈਕ ਅੱਪ ਨਹੀਂ ਲੈਂਦੇ, ਤਾਂ ਤੁਹਾਨੂੰ ਇਸ ਦਾ ਨਵੇਂ ਵਜੋਂ ਦੁਬਾਰਾ ਸੈੱਟ ਅੱਪ ਕਰਨਾ ਪਵੇਗਾ

ਪਾਸਕੋਡ ਬੰਦ ਕਰੋ

  1. ਸੈਟਿੰਗਾਂ ’ਤੇ ਜਾਓ ਅਤੇ ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • Face ID ਵਾਲੇ iPhone ’ਤੇ: “Face ID ਅਤੇ ਪਾਸਕੋਡ” ‘ਤੇ ਟੈਪ ਕਰੋ।

    • “ਹੋਮ” ਬਟਨ ਵਾਲੇ iPhone ’ਤੇ: “Touch ID ਅਤੇ ਪਾਸਕੋਡ” ‘ਤੇ ਟੈਪ ਕਰੋ

  2. “ਪਾਸਕੋਡ ਬੰਦ ਕਰੋ” ’ਤੇ ਟੈਪ ਕਰੋ।

ਪਾਸਕੋਡ ਰੀਸੈੱਟ ਕਰੋ

ਜੇਕਰ ਤੁਸੀਂ ਲਗਾਤਾਰ ਚਾਰ ਵਾਰ ਗ਼ਲਤ ਪਾਸਕੋਡ ਭਰਦੇ ਹੋ ਤਾਂ, ਤੁਹਾਡਾ ਡਿਵਾਈਸ ਲੌਕ ਹੋ ਜਾਵੇਗਾ ਅਤੇ ਤੁਹਾਨੂੰ “iPhone ਅਸਮਰੱਥ ਹੈ” ਦਾ ਸੁਨੇਹਾ ਪ੍ਰਾਪਤ ਹੋਵੇਗਾ। ਜੇ ਤੁਹਾਨੂੰ ਆਪਣਾ ਪਾਸਕੋਡ ਯਾਦ ਨਹੀਂ ਹੈ, ਤਾਂ ਤੁਸੀਂ ਕਿਸੇ ਕੰਪਿਊਟਰ ਜਾਂ ਰਿਕਵਰੀ ਮੋਡ ਨਾਲ ਆਪਣੇ iPhone ਦਾ ਡੇਟਾ ਮਿਟਾ ਕੇ ਫਿਰ ਨਵਾਂ ਪਾਸਕੋਡ ਸੈੱਟ ਕਰ ਸਕਦੇ ਹੋ। Apple ਸਹਾਇਤਾ ਲੇਖ ਦੇਖੋ: ਜੇਕਰ ਤੁਸੀਂ ਆਪਣਾ iPhone ਪਾਸਕੋਡ ਭੁੱਲ ਗਏ ਹੋ ਜਾਂ ਤੁਹਾਡਾ iPhone ਅਸਮਰੱਥ ਹੈ

ਨੋਟ: ਜੇਕਰ ਤੁਸੀਂ ਆਪਣਾ ਪਾਸਕੋਡ ਭੁੱਲਣ ਤੋਂ ਪਹਿਲਾਂ iCloud ਜਾਂ computer ਬੈਕਅੱਪ ਲੈ ਲਿਆ ਸੀ, ਤਾਂ ਤੁਸੀਂ ਬੈਕਅੱਪ ਤੋਂ ਆਪਣਾ ਡੇਟਾ ਅਤੇ ਸੈਟਿੰਗਾਂ ਨੂੰ ਰੀਸਟੋਰ ਕਰ ਸਕਦੇ ਹੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.