ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਲਾਈਵ ਸਪੀਚ ਦੀ ਵਰਤੋਂ ਕਰ ਕੇ ਬੋਲਣ ਲਈ ਟਾਈਪ ਕਰੋ

ਜੇਕਰ ਤੁਸੀਂ ਗੱਲਬਾਤ ਕਰਨ ਵਿੱਚ ਅਸਮਰੱਥ ਹੋ ਜਾਂ ਸਮੇਂ ਦੇ ਨਾਲ ਆਪਣੀ ਸਪੀਚ ਗੁਆ ਚੁੱਕੇ ਹੋ, ਤਾਂ ਤੁਸੀਂ iPhone ’ਤੇ ਲਾਈਵ ਸਪੀਚ ਦੀ ਵਰਤੋਂ ਕਰਕੇ ਵਿਅਕਤੀਗਤ ਗੱਲਬਾਤ ਦੌਰਾਨ ਅਤੇ FaceTime ਵਰਗੀਆਂ ਐਪਾਂ ਵਿੱਚ ਜੋ ਤੁਸੀਂ ਟਾਈਪ ਕਰਦੇ ਹੋ ਉਸ ਨੂੰ ਉੱਚੀ ਆਵਾਜ਼ ਵਿੱਚ ਬੋਲ ਸਕਦੇ ਹੋ। ਤੁਸੀਂ ਦਰਜਨਾਂ ਸਿਸਟਮ ਆਵਾਜ਼ਾਂ ਵਿੱਚੋਂ ਚੁਣ ਸਕਦੇ ਹੋ ਜਾਂ ਆਪਣੀ ਅਵਾਜ਼ ਦੀ ਵਰਤੋਂ ਕਰੋ ਜਿਸ ਨੂੰ ਤੁਸੀਂ ਬਣਾਇਆ ਹੈ

ਨੋਟ: ਲਾਈਵ ਸਪੀਚ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਨਹੀਂ ਹੈ। iOS ਅਤੇ iPadOS ਫ਼ੀਚਰ ਉਪਲਬਧਤਾ ਵੈੱਬਸਾਈਟ ਨੂੰ ਦੇਖੋ।

ਲਾਈਵ ਸਪੀਚ ਨੂੰ ਚਾਲੂ ਕਰੋ

  1. ਸੈਟਿੰਗਾਂ  > ਐਕਸੈੱਸਬਿਲਟੀ > ਲਾਈਵ ਸਪੀਚ ’ਤੇ ਜਾਓ, ਫਿਰ ਲਾਈਵ ਸਪੀਚ ਨੂੰ ਚਾਲੂ ਕਰੋ।

  2. ਕੋਈ ਆਵਾਜ਼ ਚੁਣੋ। ਤੁਸੀਂ “ਆਪਣੀ ਆਵਾਜ਼” ਸਮੇਤ ਆਪਣੀ ਚੁਣੀ ਹੋਈ ਕਿਸੇ ਵੀ ਆਵਾਜ਼ ਨਾਲ ਲਾਈਵ ਸਪੀਚ ਦੀ ਵਰਤੋਂ ਕਰ ਸਕਦੇ ਹੋ।

  3. ਸਾਈਡ ਬਟਨ ਜਾਂ ਹੋਮ ਬਟਨ (ਤੁਹਾਡੇ iPhone ਮਾਡਲ ਦੇ ਆਧਾਰ ’ਤੇ) ’ਤੇ ਤਿੰਨ ਵਾਰ ਕਲਿੱਕ ਕਰੋ, ਫਿਰ ਲਾਈਵ ਸਪੀਚ (ਜੇਕਰ ਐਕਸੈੱਸਬਿਲਟੀ ਸ਼ੌਰਟਕੱਟ ਨੂੰ ਇੱਕ ਤੋਂ ਵੱਧ ਫ਼ੀਚਰਾਂ ਨਾਲ ਸੈੱਟ ਕੀਤਾ ਗਿਆ ਹੈ) ’ਤੇ ਟੈਪ ਕਰੋ।

ਜੋ ਤੁਸੀਂ ਟਾਈਪ ਕਰਦੇ ਹੋ ਉਸ ਨੂੰ ਉੱਚੀ ਆਵਾਜ਼ ਵਿੱਚ ਬੋਲੋ

  1. ਤੁਹਾਡੇ ਵੱਲੋਂ ਲਾਈਵ ਸਪੀਚ ਚਾਲੂ ਕਰਨ ਤੋਂ ਬਾਅਦ, ਲਾਈਵ ਸਪੀਚ ਵਿੰਡੋ ਵਿੱਚ ਜੋ ਤੁਸੀਂ ਬੋਲਣਾ ਚਾਹੁੰਦੇ ਹੋ, ਉਸ ਨੂੰ ਟਾਈਪ ਕਰੋ।

    ਤੁਸੀਂ ਕਾਪੀ ਕੀਤੇ ਟੈਕਸਟ ਨੂੰ ਵਿੰਡੋ ਵਿੱਚ ਵੀ ਪੇਸਟ ਕਰ ਸਕਦੇ ਹੋ ਜਾਂ ਟਾਈਪ ਕਰਨ ਦੌਰਾਨ ਕੀਬੋਰਡ ਦੇ ਉੱਪਰ ਦਿਖਾਈ ਦੇਣ ਵਾਲੇ ਸੁਝਾਏ ਗਏ ਸ਼ਬਦਾਂ ‘ਤੇ ਟੈਪ ਕਰ ਸਕਦੇ ਹੋ।

  2. ਆਪਣੇ ਟੈਕਸਟ ਨੂੰ ਉੱਚੀ ਆਵਾਜ਼ ਵਿੱਚ ਬੋਲਣ ਲਈ “ਬੋਲੋ” ’ਤੇ ਟੈਪ ਕਰੋ।

ਜੇਕਰ ਤੁਸੀਂ FaceTime ਕਾਲ ’ਤੇ ਹੋ, ਤਾਂ ਕਾਲ ਦੇ ਦੂਜੇ ਸਿਰੇ ’ਤੇ ਲਾਈਵ ਸਪੀਚ ਆਊਟਪੁੱਟ ਹੁੰਦਾ ਹੈ। ਨਹੀਂ ਤਾਂ, ਤੁਹਾਡੇ iPhone ’ਤੇ ਸਪੀਕਰ ਲਾਈਵ ਸਪੀਚ ਨੂੰ ਆਉਟਪੁੱਟ ਕਰਦਾ ਹੈ।

ਸੰਭਾਲੇ ਗਏ ਵਾਕੰਸ਼ਾਂ ਨੂੰ ਉੱਚੀ ਆਵਾਜ਼ ਵਿੱਚ ਬੋਲੇ

ਲਾਈਵ ਸਪੀਚ ਨਾਲ ਤੁਸੀਂ ਉਹਨਾਂ ਵਾਕੰਸ਼ਾਂ ਦੀ ਸੂਚੀ ਵਿੱਚੋਂ ਚੁਣ ਸਕਦੇ ਹੋ ਜਿਨ੍ਹਾਂ ਦੀ ਤੁਸੀਂ ਅਕਸਰ ਵਰਤੋਂ ਕਰਦੇ ਹੋ।

  1. ਲਾਈਵ ਸਪੀਚ ਨੂੰ ਚਾਲੂ ਕਰਨ ਤੋਂ ਬਾਅਦ, ਲਾਈਵ ਸਪੀਚ ਵਿੰਡੋ ਦੇ ਸਿਖਰ ’ਤੇ ਦਿੱਤੇ ਕੀਬੋਰਡ ’ਤੇ ਟੈਪ ਕਰੋ।

  2. “ਹਾਲੀਆ” ਜਾਂ “ਸੰਭਾਲੇ ਗਏ” ਵਰਗੀ ਸ਼੍ਰੇਣੀ ’ਤੇ ਟੈਪ ਕਰੋ, ਫਿਰ ਉੱਚੀ ਆਵਾਜ਼ ਵਿੱਚ ਬੋਲਣ ਲਈ ਕਿਸੇ ਵਾਕੰਸ਼ ’ਤੇ ਟੈਪ ਕਰੋ।

  3. ਤੁਹਾਡੇ ਵੱਲੋਂ ਅਕਸਰ ਵਰਤੇ ਜਾਣ ਵਾਲੇ ਸੰਭਾਲੇ ਹੋਏ ਵਾਕੰਸ਼ਾਂ ਲੁਕਾਉਣ ਅਤੇ ਕੀਬੋਰਡ ਨਾਲ ਟੈਕਸਟ ਭਰਨ ਲਈ ਲਾਈਵ ਸਪੀਚ ਵਿੰਡੋ ਦੇ ਸਿਖਰ ’ਤੇ “ਵਾਕੰਸ਼” ’ਤੇ ਟੈਪ ਕਰੋ।

ਸੰਭਾਲਿਆ ਵਾਕੰਸ਼ ਜੋੜੋ ਜਾਂ ਹਟਾਓ

ਤੁਹਾਡੇ ਵੱਲੋਂ ਅਕਸਰ ਵਰਤੇ ਜਾਣ ਵਾਲੇ ਸੰਭਾਲੇ ਹੋਏ ਵਾਕੰਸ਼ਾਂ ਦੀ ਸੂਚੀ ਵਿੱਚੋਂ ਵਾਕੰਸ਼ ਜੋੜੋ ਜਾਂ ਹਟਾਓ।

  1. ਸੈਟਿੰਗਾਂ  > ਐਕਸੈੱਸਬਿਲਟੀ > ਲਾਈਵ ਸਪੀਚ ’ਤੇ ਜਾਓ, ਫਿਰ ਵਾਕੰਸ਼ ‘ਤੇ ਟੈਪ ਕਰੋ।

  2. “ਸੰਭਾਲਿਆ” ਜਾਂ ਤੁਹਾਡੇ ਵੱਲੋਂ ਬਣਾਈ ਗਈ ਕੋਈ ਹੋਰ ਸ਼੍ਰੇਣੀ ’ਤੇ ਟੈਪ ਕਰੋ, ਫਿਰ ਇਹਨਾਂ ਵਿੱਚੋਂ ਕੋਈ ਵੀ ਕੰਮ ਕਰੋ:

    • ਸੰਭਾਲਿਆ ਵਾਕੰਸ਼ ਜੋੜੋ: “ਵਾਕੰਸ਼ ਜੋੜੋ” ਬਟਨ ’ਤੇ ਟੈਪ ਕਰੋ, ਟੈਕਸਟ ਖੇਤਰ ਵਿੱਚ ਆਪਣਾ ਵਾਕੰਸ਼ ਭਰੋ, ਫਿਰ “ਸੰਭਾਲੋ” ’ਤੇ ਟੈਪ ਕਰੋ।

    • ਸੰਭਾਲਿਆ ਵਾਕੰਸ਼ ਹਟਾਓ: ਕਿਸੇ ਵਾਕੰਸ਼ ’ਤੇ ਟੈਪ ਕਰੋ, ਫਿਰ “ਵਾਕੰਸ਼ ਡਿਲੀਟ ਕਰੋ” ‘ਤੇ ਟੈਪ ਕਰੋ।

ਸੰਭਾਲੇ ਵਾਕੰਸ਼ਾਂ ਲਈ ਸ਼੍ਰੇਣੀਆਂ ਬਣਾਓ

ਆਪਣੇ ਸੰਭਾਲੇ ਹੋਏ ਵਾਕੰਸ਼ਾਂ ਨੂੰ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਕਾਰਜ-ਸਥਾਨ, ਸਕੂਲ ਜਾਂ ਗੇਮਿੰਗ ਲਈ ਸ਼੍ਰੇਣੀਆਂ ਵਿੱਚ ਵਿਵਸਥਿਤ ਕਰੋ।

  1. ਸੈਟਿੰਗਾਂ  > ਐਕਸੈੱਸਬਿਲਟੀ > ਲਾਈਵ ਸਪੀਚ ’ਤੇ ਜਾਓ, ਫਿਰ ਵਾਕੰਸ਼ ‘ਤੇ ਟੈਪ ਕਰੋ।

  2. “ਸ਼੍ਰੇਣੀ ਜੋੜੋ” ਬਟਨ ’ਤੇ ਟੈਪ ਕਰੋ, ਸ਼੍ਰੇਣੀ ਲਈ ਕੋਈ ਨਾਮ ਭਰੋ, ਆਈਕਨ ਚੁਣੋ, ਫਿਰ “ਹੋ ਗਿਆ” ’ਤੇ ਟੈਪ ਕਰੋ।

ਕਾਲਾਂ ਵਿੱਚ ਹੋਰ ਐਪਾਂ ਤੋਂ ਆਡੀਓ ਦੀ ਆਗਿਆ ਦੇਣੀ

ਤੁਸੀਂ ਐਪਾਂ ਤੋਂ ਆਡੀਓ ਨੂੰ ਵੌਇਸ ਅਤੇ ਵੀਡੀਓ ਕਾਲਾਂ ਵਿੱਚ ਸੁਣਨ ਦੇਣ ਦੀ ਆਗਿਆ ਦੇ ਸਕਦੇ ਹੋ, ਜੋ ਕਿ ਬੋਲਣ ਅਤੇ ਸੰਚਾਰ ਵਿੱਚ ਸਹਾਇਤਾ ਕਰਨ ਵਾਲੀਆਂ ਐਪਾਂ ਦੀ ਵਰਤੋਂ ਕਰਨ ’ਤੇ ਮਦਦਗਾਰ ਹੋ ਸਕਦੀਆਂ ਹਨ।

  1. ਸੈਟਿੰਗਾਂ  > ਐਕਸੈੱਸਬਿਲਟੀ > ਆਡੀਓ ਅਤੇ ਵਿਜ਼ੂਅਲ ’ਤੇ ਜਾਓ, ਫਿਰ "ਕਾਲਾਂ ਵਿੱਚ ਆਡੀਓ ਸ਼ਾਮਲ ਕਰੋ" ’ਤੇ ਟੈਪ ਕਰੋ।

  2. “ਐਪਾਂ ਨੂੰ ਕਾਲਾਂ ਵਿੱਚ ਆਡੀਓ ਸ਼ਾਮਲ ਕਰਨ ਦੀ ਆਗਿਆ ਦਿਓ” ਨੂੰ ਚਾਲੂ ਕਰੋ।

    ਜਦੋਂ ਇਹ ਵਿਕਲਪ ਚਾਲੂ ਹੁੰਦਾ ਹੈ, ਤਾਂ ਕਾਲਾਂ ਵਿੱਚ ਆਡੀਓ ਅਤੇ ਮਾਈਕ੍ਰੋਫ਼ੋਨ ਇਨਪੁੱਟ ਦੋਵੇਂ ਸ਼ਾਮਲ ਕੀਤੇ ਜਾਂਦੇ ਹਨ। ਕਾਲ ਦੌਰਾਨ ਸਾਰੇ ਆਡੀਓ ਮਿਊਟ ਕਰਨ ਲਈ, ਮਾਈਕ੍ਰੋਫ਼ੋਨ ਮਿਊਟ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.