ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ Freeform ਨਾਲ ਸ਼ੁਰੂਆਤ ਕਰੋ

Freeform ਐਪ ਤੁਹਾਨੂੰ ਰਚਨਾਤਮਕਤਾ ਲਈ ਬੇਅੰਤ ਕੈਨਵਸ ਦਿੰਦੀ ਹੈ। ਤਸਵੀਰਾਂ, ਚਿੱਤਰ, ਲਿੰਕ ਅਤੇ ਫ਼ਾਈਲਾਂ ਸਮੇਤ ਸਭ ਕੁਝ ਔਨਲਾਈਨ ਵਾਈਟਬੋਰਡ ’ਤੇ ਇਕੱਠਾ ਕਰੋ ਅਤੇ ਹੋਰਾਂ ਨੂੰ ਆਪਣੇ ਨਾਲ ਕੰਮ ਕਰਨ ਦਾ ਸੱਦਾ ਦਿਓ। ਦਿਮਾਗ਼ ਲੜਾਓ, ਵਿਚਾਰਾਂ ਨੂੰ ਉਲੀਕੋ, ਨੋਟਸ ਲਓ ਅਤੇ ਆਪਣੇ ਵਿਚਾਰਾਂ ਨੂੰ ਖ਼ੁਦ ਜਾਂ ਗਰੁੱਪ ਰਾਹੀਂ ਇਕੱਤਰ ਕਰੋ।

iPhone ‘ਤੇ Freeform ਐਪ ਖੁੱਲ੍ਹੀ ਹੈ। ਬੋਰਡ ਵਿੱਚ ਲਿਖਤ, ਟੈਕਸਟ, ਡਰਾਇੰਗ, ਆਕ੍ਰਿਤੀਆਂ, ਤਸਵੀਰਾਂ, ਵੀਡੀਓ, ਸਟਿੱਕੀ ਨੋਟਸ, ਲਿੰਕ ਅਤੇ ਹੋਰ ਫ਼ਾਈਲਾਂ ਸ਼ਾਮਲ ਹਨ।

ਵਿਚਾਰਾਂ ਨੂੰ ਸੁਤੰਤਰ ਰੂਪ ਵਿੱਚ ਇਕੱਠਾ ਕਰੋ

ਤੁਸੀਂ ਲੇਆਊਟ ਜਾਂ ਪੰਨੇ ਦੇ ਆਕਾਰ ਦੀ ਚਿੰਤਾ ਕੀਤੇ ਬਿਨਾਂ ਲਗਭਗ ਕਿਸੇ ਵੀ ਕਿਸਮ ਦੀ ਫ਼ਾਈਲ ਨੂੰ Freeform ਬੋਰਡ ’ਤੇ ਪਾ ਸਕਦੇ ਹੋ। ਕੋਈ ਬੋਰਡ ਬਣਾਉਣ ਲਈ, “ਨਵਾਂ ਬੋਰਡ” ਬਟਨ ’ਤੇ ਟੈਪ ਕਰੋ, ਫਿਰ ਆਪਣੇ ਵਿਚਾਰਾਂ ਨੂੰ ਜੋੜਨਾ ਸ਼ੁਰੂ ਕਰਨ ਲਈ “ਟੈਕਸਟ ਬੌਕਸ ਜੋੜੋ” ਬਟਨ ਜਾਂ ਹੇਠਲੇ ਪਾਸੇ ਕਿਸੇ ਹੋਰ ਵਿਕਲਪ ’ਤੇ ਟੈਪ ਕਰੋ।

ਇੱਕ iPhone ਜਿਸ ਵਿੱਚ Freeform ਐਪ ਖੁੱਲ੍ਹੀ ਹੋਈ ਹੈ, ਜਿਸ ਵਿੱਚ ਕਿਸੇ ਹੋਰ ਵਿਅਕਤੀ ਤੋਂ ਫ਼ੀਡਬੈਕ ਵਾਲਾ ਸਟਿੱਕੀ ਨੋਟ ਦਿਖਾਇਆ ਗਿਆ ਹੈ।

ਦੂਜਿਆਂ ਨਾਲ ਸਹਿਯੋਗ ਕਰੋ

ਲੋਕਾਂ ਨੂੰ ਬੋਰਡ ’ਤੇ ਲਾਈਵ ਮਿਲ ਕੇ ਕੰਮ ਕਰਨਾ ਸ਼ੁਰੂ ਕਰਨ ਲਈ ਸੱਦਾ ਦੇਣ ਵਾਸਤੇ “ਬੋਰਡ ਸਾਂਝਾ ਕਰੋ” ਬਟਨ ’ਤੇ ਟੈਪ ਕਰੋ। ਵਿਚਾਰ-ਚਰਚਾ ਕਰਨ ਲਈ ਜਾਂ ਫ਼ੀਡਬੈਕ ਦੇਣ ਲਈ ਸਟਿੱਕੀ ਨੋਟ ਸ਼ਾਮਲ ਕਰੋ— “ਮੀਡੀਆ” ਬਟਨ ’ਤੇ ਟੈਪ ਕਰੋ ਫਿਰ ਸਟਿੱਕੀ ਨੋਟ ਸ਼ਾਮਲ ਕਰੋ ’ਤੇ ਟੈਪ ਕਰੋ।

iPhone, ਜਿਸ ‘ਤੇ Freeform ਐਪ ਅਤੇ ਇਸਦੇ ਡਰਾਇੰਗ ਟੂਲ ਖੁੱਲ੍ਹੇ ਹੋਏ ਹਨ। ਬੋਰਡ ਵਿੱਚ ਲਿਖਤ ਅਤੇ ਚਿੱਤਰ ਸ਼ਾਮਲ ਹਨ।

ਡਰਾਇੰਗ ਟੂਲ ਨਾਲ ਰਚਨਾਤਮਕਤਾ ਪ੍ਰਾਪਤ ਕਰੋ

ਡਰਾਇੰਗ ਸ਼ੁਰੂ ਕਰਨ ਲਈ “ਡਰਾਇੰਗ ਅਤੇ ਹੱਥ ਲਿਖਤ ਟੂਲ” ਬਟਨ ’ਤੇ ਟੈਪ ਕਰੋ। ਲਾਈਨ ਦੀ ਮੋਟਾਈ, ਪਾਰਦਰਸ਼ਤਾ, ਰੰਗ ਅਤੇ ਹੋਰ ਬਹੁਤ ਕੁਝ ਅਡਜਸਟ ਕਰਨ ਲਈ ਕਿਸੇ ਟੂਲ ’ਤੇ ਟੈਪ ਕਰੋ ਅਤੇ ਕੰਮ ਕਰਦੇ ਸਮੇਂ ਜ਼ੂਮ ਇਨ ਅਤੇ ਆਊਟ ਕਰਨ ਲਈ ਪਿੰਚ ਕਰੋ।

Mac, iPad ਅਤੇ iPhone ਜਿਸ ਵਿੱਚ ਉਹੀ Freeform ਬੋਰਡ ਖੁੱਲ੍ਹਾ ਹੋਵੇ।

ਆਪਣੇ iPhone ’ਤੇ ਸ਼ੁਰੂ ਕਰੋ, ਆਪਣੇ iPad ਜਾਂ Mac ’ਤੇ ਕੰਮ ਕਰਦੇ ਰਹੋ

ਤੁਹਾਡੇ ਵੱਲੋਂ iCloud ਵਿੱਚ ਸਟੋਰ ਕੀਤੇ ਗਏ Freeform ਬੋਰਡ-ਅਤੇ ਉਹਨਾਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ-ਆਪਣੇ ਸਾਰੇ Apple ਡਿਵਾਈਸਾਂ ’ਤੇ ਉਸੇ Apple ਖਾਤੇ ਵਿੱਚ ਸਾਈਨ ਇਨ ਹੋਣ ’ਤੇ ਅੱਪ-ਟੂ-ਡੇਟ ਰਹਿਣ। Freeform ਨਾਲ iCloud ਦੀ ਵਰਤੋਂ ਕਰਨ ਲਈ, ਸੈਟਿੰਗਾਂ  > [ਤੁਹਾਡਾ ਨਾਮ] > iCloud > ਸਭ ਦੇਖੋ (iCloud ਵਿੱਚ ਸੰਭਾਲਿਆ ਗਿਆ ਸੈਕਸ਼ਨ ਵਿੱਚ), ਫਿਰ Freeform ਨੂੰ ਚਾਲੂ ਕਰੋ।

ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ?

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.