ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਸੂਚਨਾਵਾਂ ਦੇਖੋ ਅਤੇ ਉਹਨਾਂ ‘ਤੇ ਪ੍ਰਤਿਕਿਰਿਆ ਦਿਓ

ਸੂਚਨਾਵਾਂ ਤੁਹਾਨੂੰ ਨਵੀਂ ਜਾਣਕਾਰੀ ਨੂੰ ਟ੍ਰੈਕ ਕਰਨ ਵਿੱਚ ਮਦਦ ਕਰਦੀਆਂ ਹਨ—ਇਹ ਤੁਹਾਨੂੰ ਦੱਸਦੀਆਂ ਹਨ ਕਿ ਕੀ ਤੁਸੀਂ ਕੋਈ ਕਾਲ ਮਿਸ ਕੀਤੀ ਹੈ, ਕੀ ਕਿਸੇ ਇਵੈਂਟ ਦੀ ਮਿਤੀ ਬਦਲ ਗਈ ਹੈ ਅਤੇ ਹੋਰ ਬਹੁਤ ਕੁਝ। ਤੁਸੀਂ ਆਪਣੀਆਂ ਸੂਚਨਾ ਸੈਟਿੰਗਾਂ ਨੂੰ ਵਿਉਂਤ ਸਕਦੇ ਹੋ ਤਾਂ ਜੋ ਤੁਸੀਂ ਸਿਰਫ਼ ਆਪਣੇ ਲਈ ਜ਼ਰੂਰੀ ਚੀਜ਼ਾਂ ਦੇਖ ਸਕੋ।

ਜਦੋਂ ਤੱਕ ਤੁਸੀਂ ਕਿਸੇ ਫ਼ੋਕਸ ਨਾਲ ਸੂਚਨਾਵਾਂ ਨੂੰ ਸ਼ਾਂਤ ਨਹੀਂ ਕਰਦੇ, ਜਿਵੇਂ ਹੀ ਉਹ ਪ੍ਰਾਪਤ ਹੁੰਦੀਆਂ ਹਨ iPhone ਵੱਲੋਂ ਦਿਖਾਈਆਂ ਜਾਣਗੀਆਂ—ਧਿਆਨ ਭਟਕਣ ਨੂੰ ਘੱਟੋ-ਘੱਟ ਕਰਨ ਲਈ ਉਹ ਸਕਰੀਨ ਦੇ ਹੇਠਲੇ ਪਾਸੇ ਤੋਂ ਆਉਂਦੀਆਂ ਹਨ। ਤੁਸੀਂ ਉਹਨਾਂ ਨੂੰ ਵਿਸਤ੍ਰਿਤ ਸੂਚੀ ਦ੍ਰਿਸ਼, ਸਟੈਕ ਕੀਤੇ ਦ੍ਰਿਸ਼ ਜਾਂ ਗਿਣਤੀ ਦ੍ਰਿਸ਼ ਵਿੱਚ ਲੌਕ ਸਕਰੀਨ ’ਤੇ ਦੇਖ ਸਕਦੇ ਹੋ। ਲੇਆਊਟ ਬਦਲਣ ਲਈ ਲੌਕ ਸਕਰੀਨ ’ਤੇ ਸੂਚਨਾਵਾਂ ਨੂੰ ਚੂੰਢੀ ਭਰੋ।

ਨੋਟ: ਜਦੋਂ ਤੁਸੀਂ ਕਿਸੇ ਐਪ ਦੀ ਵਰਤੋਂ ਕਰ ਰਹੇ ਹੁੰਦੇ ਹੋ, ਤਾਂ ਤੁਹਾਨੂੰ ਇਸ ਵੱਲੋਂ ਪ੍ਰਾਪਤ ਹੋਣ ਵਾਲੀਆਂ ਸੂਚਨਾਵਾਂ ਨੂੰ ਪ੍ਰਾਪਤ ਕਰਨ ਦੇ ਤਰੀਕੇ ਬਾਰੇ ਪੁੱਛਿਆ ਜਾ ਸਕਦਾ ਹੈ—ਤੁਰੰਤ, ਕਦੇ ਵੀ ਨਹੀਂ ਜਾਂ ਸ਼ੈਡਿਊਲ ਕੀਤੇ ਸੰਖੇਪ ਵਿੱਚ। ਤੁਸੀਂ ਬਾਅਦ ਵਿੱਚ ਸੈਟਿੰਗਾਂ > ਸੂਚਨਾਵਾਂ ਵਿੱਚ ਜਾ ਕੇ ਇਸ ਸੈਟਿੰਗ ਨੂੰ ਬਦਲ ਸਕਦੇ ਹੋ।

ਸੂਚਨਾ ਕੇਂਦਰ ਵਿੱਚ ਆਪਣੀਆਂ ਸੂਚਨਾਵਾਂ ਲੱਭੋ

ਸੂਚਨਾ ਕੇਂਦਰ ਵਿੱਚ ਆਪਣੀਆਂ ਸੂਚਨਾਵਾਂ ਨੂੰ ਦੇਖਣ ਲਈ, ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

  • ਲੌਕ ਸਕਰੀਨ ‘ਤੇ: ਸਕਰੀਨ ਦੇ ਵਿਚਕਾਰ ਤੋਂ ਉੱਪਰ ਵੱਲ ਸਵਾਈਪ ਕਰੋ।

  • ਹੋਰ ਸਕਰੀਨਾਂ ‘ਤੇ: ਸਿਖਰ ‘ਤੇ ਵਿਚਕਾਰ ਤੋਂ ਹੇਠਾਂ ਵੱਲ ਸਵਾਈਪ ਕਰੋ। ਫਿਰ ਤੁਸੀਂ ਪੁਰਾਣੀਆਂ ਸੂਚਨਾਵਾਂ ਨੂੰ ਦੇਖਣ ਲਈ ਉੱਪਰ ਵੱਲ ਸਕ੍ਰੌਲ ਕਰ ਸਕਦੇ ਹੋ, ਜੇਕਰ ਕੋਈ ਹੋਵੇ।

“ਸੂਚਨਾ ਕੇਂਦਰ” ਨੂੰ ਬੰਦ ਕਰਨ ਲਈ, ਇੱਕ ਉਂਗਲ ਨਾਲ ਹੇਠਲੇ ਪਾਸੇ ਤੋਂ ਉੱਪਰ ਵੱਲ ਸਵਾਈਪ ਕਰੋ ਜਾਂ ਹੋਮ ਬਟਨ (ਹੋਮ ਬਟਨ ਵਾਲੇ iPhone ’ਤੇ) ਦਬਾਓ।

ਸੂਚਨਾਵਾਂ ‘ਤੇ ਪ੍ਰਤਿਕਿਰਿਆ ਦਿਓ

ਜਦੋਂ ਸੂਚਨਾ ਕੇਂਦਰ ਜਾਂ ਲੌਕ ਸਕਰੀਨ ਵਿੱਚ ਤੁਹਾਡੇ ਲਈ ਕਈ ਸੂਚਨਾਵਾਂ ਹੋਣ, ਤਾਂ ਉਹਨਾਂ ਨੂੰ ਐਪ ਮੁਤਾਬਕ ਸਮੂਹਬੱਧ ਕੀਤਾ ਜਾਂਦਾ ਹੈ ਜਿਸ ਨਾਲ ਇਹਨਾਂ ਨੂੰ ਦੇਖਣਾ ਅਤੇ ਇਹਨਾਂ ਦਾ ਪ੍ਰਬੰਧਨ ਕਰਨਾ ਆਸਾਨ ਹੋ ਜਾਂਦਾ ਹੈ। ਕੁਝ ਐਪਾਂ ਦੀਆਂ ਸੂਚਨਾਵਾਂ ਨੂੰ ਐਪ ਵਿਚਲੇ ਫ਼ੀਚਰਾਂ ਨੂੰ ਵਿਵਸਥਿਤ ਕਰ ਕੇ ਵੀ ਸਮੂਹਬੱਧ ਕੀਤਾ ਜਾ ਸਕਦਾ ਹੈ, ਜਿਵੇਂ ਕਿ ਵਿਸ਼ੇ ਜਾਂ ਥ੍ਰੈੱਡ ਮੁਤਾਬਕ। ਸਮੂਹਬੱਧ ਸੂਚਨਾਵਾਂ ਸਟੈਕ ਦੇ ਰੂਪ ਵਿੱਚ ਦਿਖਾਈ ਦਿੰਦੀਆਂ ਹਨ ਅਤੇ ਸਭ ਤੋਂ ਹਾਲੀਆ ਸੂਚਨਾ ਸਿਖਰ ’ਤੇ ਹੁੰਦੀ ਹੈ।

ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

  • ਸੂਚਨਾਵਾਂ ਦੇ ਗਰੁੱਪ ਨੂੰ ਵੱਖਰੇ ਤੌਰ ’ਤੇ ਦੇਖਣ ਲਈ ਉਹਨਾਂ ਦਾ ਵਿਸਤਾਰ ਕਰਨ ਲਈ: ਗਰੁੱਪ ’ਤੇ ਟੈਪ ਕਰੋ। ਗਰੁੱਪ ਨੂੰ ਬੰਦ ਕਰਨ ਲਈ “ਘੱਟ ਦਿਖਾਓ” ’ਤੇ ਟੈਪ ਕਰੋ।

  • ਸਮਰਥਿਤ ਮਾਡਲਾਂ ’ਤੇ, ਸੂਚਨਾ ਦੇਖੋ ਅਤੇ ਤੁਰੰਤ ਕਰਵਾਈ ਕਰੋ, ਜੇਕਰ ਐਪ ਇਸ ਦੀ ਆਗਿਆ ਦਿੰਦੀ ਹੈ: ਸੂਚਨਾ ਨੂੰ ਟੱਚ ਕਰ ਕੇ ਰੱਖੋ।

  • ਸੂਚਨਾ ਦੀ ਐਪ ਨੂੰ ਖੋਲ੍ਹਣ ਲਈ: ਸੂਚਨਾ ’ਤੇ ਟੈਪ ਕਰੋ।

ਸੂਚਨਾ ਸੰਖੇਪ ਸ਼ੈਡਿਊਲ ਕਰੋ

ਤੁਸੀਂ ਆਪਣੀਆਂ ਸੂਚਨਾਵਾਂ ਨੂੰ ਸੰਖੇਪ ਵਜੋਂ ਡਿਲੀਵਰ ਹੋਣ ਲਈ ਸ਼ੈਡਿਊਲ ਕਰਨ ਦੀ ਚੋਣ ਕਰ ਕੇ ਆਪਣੇ ਦਿਨ ਦੌਰਾਨ ਧਿਆਨ ਭਟਕਣ ਨੂੰ ਘੱਟ ਕਰ ਸਕਦੇ ਹੋ—ਤੁਸੀਂ ਇਹ ਚੁਣਦੇ ਹੋ ਕਿ ਕਿਹੜੀਆਂ ਸੂਚਨਾਵਾਂ ਨੂੰ ਸੰਖੇਪ ਵਿੱਚ ਸ਼ਾਮਲ ਕਰਨਾ ਹੈ ਅਤੇ ਕਿਸ ਸਮੇਂ ਇਹਨਾਂ ਨੂੰ ਪ੍ਰਾਪਤ ਕਰਨਾ ਹੈ।

ਸੂਚਨਾ ਸੰਖੇਪ ਤੁਹਾਡੇ ਲਈ ਵਿਅਕਤੀਗਤ ਹੁੰਦਾ ਹੈ ਅਤੇ ਤਰਜੀਹ ਮੁਤਾਬਕ, ਤੁਹਾਡੀ ਮੌਜੂਦਾ ਗਤੀਵਿਧੀ ਦੇ ਆਧਾਰ ‘ਤੇ, ਸਭ ਤੋਂ ਜ਼ਿਆਦਾ ਪ੍ਰਸੰਗਿਕ ਸੂਚਨਾਵਾਂ ਨੂੰ ਸਿਖਰ ‘ਤੇ ਰੱਖ ਕੇ ਸਮਝਦਾਰੀ ਨਾਲ ਕ੍ਰਮਬੱਧ ਕੀਤਾ ਹੁੰਦਾ ਹੈ। ਸੰਖੇਪ ਵਿਸ਼ੇਸ਼ ਤੌਰ ’ਤੇ ਲਾਹੇਵੰਦ ਹੁੰਦਾ ਹੈ ਕਿਉਂਕਿ ਇਹ ਤੁਹਾਨੂੰ ਆਪਣੇ ਸਮੇਂ ’ਤੇ ਸੂਚਨਾਵਾਂ ਦੇਖਣ ਦੀ ਆਗਿਆ ਦਿੰਦਾ ਹੈ। ਤੁਸੀਂ ਕਿਸੇ ਗਤੀਵਿਧੀ 'ਤੇ ਧਿਆਨ ਕੇਂਦ੍ਰਿਤ ਕਰਨ ਵੇਲੇ ਸੂਚਨਾਵਾਂ ਨੂੰ ਫ਼ਿਲਟਰ ਕਰਨ ਲਈ ”ਫ਼ੋਕਸ” ਦੀ ਵਰਤੋਂ ਕਰ ਕੇ ਇਸ ਇਵੈਂਟ ਨੂੰ ਅੱਗੇ ਲੈ ਕੇ ਜਾ ਸਕਦੇ ਹੋ।

  1. ਸੈਟਿੰਗਾਂ  > ਸੂਚਨਾਵਾਂ > ਸ਼ੈਡਿਊਲ ਕੀਤਾ ਸੰਖੇਪ ‘ਤੇ ਜਾਓ, ਫਿਰ “ਸ਼ੈਡਿਊਲ ਕੀਤਾ ਸੰਖੇਪ” ਨੂੰ ਚਾਲੂ ਕਰੋ।

  2. ਆਪਣਾ ਸੰਖੇਪ ਦਿਖਾਈ ਦੇਣ ਦਾ ਸਮਾਂ ਸੈੱਟ ਕਰੋ। ਜੇਕਰ ਤੁਸੀਂ ਕੋਈ ਹੋਰ ਸੰਖੇਪ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ “ਸੰਖੇਪ ਜੋੜੋ” ’ਤੇ ਟੈਪ ਕਰੋ।

  3. ਆਪਣੇ ਸੰਖੇਪ ਵਿੱਚ ਸ਼ਾਮਲ ਕਰਨ ਲਈ ਐਪਾਂ ਦੀ ਚੋਣ ਕਰੋ।

  4. ਸੰਖੇਪ ਵਿੱਚ ਐਪਾਂ ਦੇ ਹੇਠਾਂ ਦਿੱਤੇ “ਵਰਣਕ੍ਰਮ ਅਨੁਸਾਰ” ’ਤੇ ਟੈਪ ਕਰੋ, ਫਿਰ ਯਕੀਨੀ ਬਣਾਓ ਕਿ ਤੁਸੀਂ ਆਪਣੇ ਸੰਖੇਪ ਵਿੱਚ ਜੋ ਐਪਾਂ ਸ਼ਾਮਲ ਕਰਨੀਆਂ ਚਾਹੁੰਦੇ ਹੋ, ਉਹ ਚਾਲੂ ਹਨ।

    ਨੋਟ: ਤੁਸੀਂ ਜਿਸ ਐਪ ਨੂੰ ਆਪਣੇ ਸੂਚਨਾ ਸੰਖੇਪ ਵਿੱਚ ਸ਼ਾਮਲ ਕਰਨਾ ਚਾਹੁੰਦੇ ਹੋ, ਜੇਕਰ ਉਹ ਵਰਣਕ੍ਰਮ ਅਨੁਸਾਰ ਸੂਚੀ ਵਿੱਚ ਦਿਖਾਈ ਨਹੀਂ ਦਿੰਦੀ, ਤਾਂ ਤੁਹਾਨੂੰ ਉਸ ਐਪ ਲਈ “ਸੂਚਨਾਵਾਂ ਦੀ ਆਗਿਆ ਦਿਓ” ਨੂੰ ਚਾਲੂ ਕਰਨਾ ਪਵੇਗਾ। ਸੈਟਿੰਗਾਂ > ਸੂਚਨਾਵਾਂ ’ਤੇ ਜਾਓ, ਐਪ ’ਤੇ ਟੈਪ ਕਰੋ ਅਤੇ ਫਿਰ “ਸੂਚਨਾਵਾਂ ਦੀ ਆਗਿਆ ਦਿਓ” ਨੂੰ ਚਾਲੂ ਕਰੋ। ਸੂਚਨਾ ਸੈਟਿੰਗਾਂ ਨੂੰ ਬਦਲੋ ਦੇਖੋ।

ਸੂਚਨਾਵਾਂ ਦੇਖੋ, ਖ਼ਾਰਜ ਕਰੋ, ਸਾਫ਼ ਕਰੋ ਅਤੇ ਮਿਊਟ ਕਰੋ

ਜਦੋਂ ਤੁਹਾਡੇ iPhone ’ਤੇ ਸੂਚਨਾਵਾਂ ਦਿਖਾਈ ਦੇਣ ਤਾਂ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

  • ਕਿਸੇ ਹੋਰ ਐਪ ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਪ੍ਰਾਪਤ ਹੋਣ ਵਾਲੀ ਸੂਚਨਾ ਨੂੰ ਸੰਭਾਲੋ: ਇਸ ਨੂੰ ਦੇਖਣ ਲਈ ਟੈਪ ਕਰੋ, ਫਿਰ ਇਸ ਨੂੰ ਖ਼ਾਰਜ ਕਰਨ ਲਈ ਉੱਪਰ ਵੱਲ ਸਵਾਈਪ ਕਰੋ।

  • ਸੂਚਨਾਵਾਂ ਸਾਫ਼ ਕਰੋ: ਕਿਸੇ ਸੂਚਨਾ ਜਾਂ ਸੂਚਨਾਵਾਂ ਦੇ ਗਰੁੱਪ ‘ਤੇ ਖੱਬੇ ਪਾਸੇ ਸਵਾਈਪ ਕਰੋ, ਫਿਰ “ਸਾਫ਼ ਕਰੋ” ਜਾਂ "ਸਭ ਸਾਫ਼ ਕਰੋ” ‘ਤੇ ਟੈਪ ਕਰੋ।

  • ਕਿਸੇ ਐਪ ਲਈ ਸੂਚਨਾਵਾਂ ਮਿਊਟ ਕਰੋ: ਕਿਸੇ ਸੂਚਨਾ ਜਾਂ ਸੂਚਨਾਵਾਂ ਦੇ ਗਰੁੱਪ ‘ਤੇ ਖੱਬੇ ਪਾਸੇ ਸਵਾਈਪ ਕਰੋ, “ਵਿਕਲਪ” ‘ਤੇ ਟੈਪ ਕਰੋ, ਫਿਰ ਕਿਸੇ ਐਪ ਦੀਆਂ ਸੂਚਨਾਵਾਂ ਨੂੰ ਘੰਟੇ ਜਾਂ ਦਿਨ ਲਈ ਸ਼ਾਂਤ ਕਰਨ ਲਈ ਕਿਸੇ ਵਿਕਲਪ ‘ਤੇ ਟੈਪ ਕਰੋ। ਇਹ ਉਹਨਾਂ ਨੂੰ ਸਿੱਧੇ ਸੂਚਨਾ ਕੇਂਦਰ ਵਿੱਚ ਭੇਜਦਾ ਹੈ ਅਤੇ ਉਹਨਾਂ ਨੂੰ ਲੌਕ ਸਕਰੀਨ ‘ਤੇ ਦਿਖਾਈ ਦੇਣ, ਧੁਨੀ ਚਲਾਉਣ, ਸਕਰੀਨ ਨੂੰ ਜਗਾਉਣ ਜਾਂ ਬੈਨਰ ਪੇਸ਼ ਕਰਨ ਤੋਂ ਰੋਕਦਾ ਹੈ।

    ਸੂਚਨਾਵਾਂ ਨੂੰ ਦੁਬਾਰਾ ਦੇਖਣ ਜਾਂ ਸੁਣਨ ਲਈ, ਸੂਚਨਾ ਕੇਂਦਰ ਵਿੱਚ ਸੂਚਨਾ ‘ਤੇ ਖੱਬੇ ਪਾਸੇ ਸਵਾਈਪ ਕਰੋ, “ਵਿਕਲਪ” ‘ਤੇ ਟੈਪ ਕਰੋ, ਫਿਰ “ਅਨਮਿਊਟ ਕਰੋ” ‘ਤੇ ਟੈਪ ਕਰੋ।

  • ਐਪ ਜਾਂ ਸੂਚਨਾ ਗਰੁੱਪ ਲਈ ਸੂਚਨਾਵਾਂ ਨੂੰ ਬੰਦ ਕਰੋ: ਕਿਸੇ ਸੂਚਨਾ ਜਾਂ ਸੂਚਨਾਵਾਂ ਦੇ ਗਰੁੱਪ ‘ਤੇ ਖੱਬੇ ਪਾਸੇ ਸਵਾਈਪ ਕਰੋ, “ਵਿਕਲਪ ‘ਤੇ ਟੈਪ ਕਰੋ, ਫਿਰ “ਬੰਦ ਕਰੋ” ‘ਤੇ ਟੈਪ ਕਰੋ।

  • ਕਿਸੇ ਐਪ ਵੱਲੋਂ ਸੂਚਨਾਵਾਂ ਦਿਖਾਉਣ ਦਾ ਤਰੀਕਾ ਬਦਲੋ: ਕਿਸੇ ਸੂਚਨਾ ’ਤੇ ਖੱਬੇ ਪਾਸੇ ਸਵਾਈਪ ਕਰੋ, “ਵਿਕਲਪ” ’ਤੇ ਟੈਪ ਕਰੋ, ਫਿਰ “ਸੈਟਿੰਗਾਂ ਦੇਖੋ” ’ਤੇ ਟੈਪ ਕਰੋ। ਤੁਸੀਂ ਜਿਹੜੀਆਂ ਸੈਟਿੰਗਾਂ ਨੂੰ ਬਦਲ ਸਕਦੇ ਹੋ, ਉਹਨਾਂ ਬਾਰੇ ਜਾਣਨ ਲਈ ਸੂਚਨਾ ਸੈਟਿੰਗਾਂ ਬਦਲੋ ਨੂੰ ਦੇਖੋ।

  • ਸੂਚਨਾ ਕੇਂਦਰ ਵਿੱਚ ਆਪਣੀਆਂ ਸਾਰੀਆਂ ਸੂਚਨਾਵਾਂ ਸਾਫ਼ ਕਰੋ: ਸੂਚਨਾ ਕੇਂਦਰ ‘ਤੇ ਜਾਓ, “ਸੂਚਨਾਵਾਂ ਸਾਫ਼ ਕਰੋ” ਬਟਨ ‘ਤੇ, ਫਿਰ “ਸਾਫ਼ ਕਰੋ” ‘ਤੇ ਟੈਪ ਕਰੋ।

  • ਸਾਰੀਆਂ ਸੂਚਨਾਵਾਂ ਨੂੰ ਸ਼ਾਂਤ ਕਰੋ: “ਪਰੇਸ਼ਾਨ ਨਾ ਕਰੋ” ਚਾਲੂ ਕਰੋ। ਫ਼ੋਕਸ ਚਾਲੂ ਕਰੋ ਜਾਂ ਸ਼ੈਡਿਊਲ ਕਰੋ ਦੇਖੋ।

ਜੇਕਰ ਤੁਸੀਂ ਕੁਝ ਸਮੇਂ ਤੋਂ ਕਿਸੇ ਐਪ ਦੀ ਵਰਤੋਂ ਨਹੀਂ ਕੀਤੀ ਹੁੰਦੀ, ਤਾਂ ਤੁਹਾਨੂੰ ਇੱਕ ਸੁਝਾਅ ਮਿਲ ਸਕਦਾ ਹੈ ਕਿ ਤੁਸੀਂ ਉਸ ਐਪ ਲਈ ਸੂਚਨਾਵਾਂ ਨੂੰ ਬੰਦ ਕਰ ਦਿਓ।

ਲੌਕ ਸਕਰੀਨ ’ਤੇ ਹਾਲੀਆ ਸੂਚਨਾਵਾਂ ਦਿਖਾਓ

ਤੁਸੀਂ ਲੌਕ ਸਕਰੀਨ ’ਤੇ ਸੂਚਨਾ ਕੇਂਦਰ ਨੂੰ ਐਕਸੈੱਸ ਕਰਨ ਦੀ ਆਗਿਆ ਦੇ ਸਕਦੇ ਹੋ।

  1. ਸੈਟਿੰਗਾਂ  > Face ID ਅਤੇ ਪਾਸਕੋਡ (Face ID ਵਾਲੇ iPhone ‘ਤੇ) ਜਾਂ Touch ID ਅਤੇ ਪਾਸਕੋਡ (iPhone ਦੇ ਹੋਰ ਮਾਡਲਾਂ ‘ਤੇ) ‘ਤੇ ਜਾਓ।

  2. ਆਪਣਾ ਪਾਸਕੋਡ ਭਰੋ।

  3. ਹੇਠਾਂ ਸਕ੍ਰੌਲ ਕਰੋ ਅਤੇ ਸੂਚਨਾ ਕੇਂਦਰ ਨੂੰ ਚਾਲੂ ਕਰੋ (“ਲੌਕ ਹੋਣ ‘ਤੇ ਐਕਸੈੱਸ ਕਰਨ ਦੀ ਆਗਿਆ ਦਿਓ” ਦੇ ਹੇਠਾਂ)।

ਸੂਚਨਾਵਾਂ ਦਾ ਸੰਖੇਪ ਦੇਣ ਅਤੇ ਸਮਾਂ-ਸੰਵੇਦਨਸ਼ੀਲ ਸੂਚਨਾਵਾਂ ਨੂੰ ਤਰਜੀਹ ਦੇਣ ਲਈ Apple Intelligence ਦੀ ਵਰਤੋਂ ਕਰਨੀ

ਜੇਕਰ Apple Intelligence* ਚਾਲੂ ਹੈ, ਤਾਂ ਤੁਸੀਂ ਲੰਬੀਆਂ ਜਾਂ ਸਟੈਕ ਕੀਤੀਆਂ ਸੂਚਨਾਵਾਂ ਦਾ ਸੰਖੇਪ ਦੇਣ ਲਈ Apple Intelligence ਦੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਉਹਨਾਂ ਨੂੰ ਇੱਕ ਨਜ਼ਰ ਵਿੱਚ ਸਮਝਣਾ ਅਸਾਨ ਹੋ ਜਾਂਦਾ ਹੈ। ਤੁਸੀਂ ਸਮਾਂ-ਸੰਵੇਦਨਸ਼ੀਲ ਸੂਚਨਾਵਾਂ ਨੂੰ ਤਰਜੀਹ ਦੇਣ ਲਈ Apple Intelligence ਦੀ ਵਰਤੋਂ ਵੀ ਕਰ ਸਕਦੇ ਹੋ, ਤਾਂ ਜੋ ਤੁਸੀਂ ਉਹ ਜਾਣ ਸਕੋ ਜੋ ਤੁਸੀਂ ਸ਼ਾਇਦ ਗੁਆ ਚੁੱਕੇ ਹੋ। Apple Intelligence ਨਾਲ ਸੂਚਨਾਵਾਂ ਦਾ ਸੰਖੇਪ ਕਰਨਾ ਅਤੇ ਰੁਕਾਵਟਾਂ ਨੂੰ ਘਟਾਉਣਾ ਨੂੰ ਦੇਖੋ।

*Apple Intelligence ਹੇਠ ਲਿਖੀਆਂ ਭਾਸ਼ਾਵਾਂ ਲਈ ਸਮਰਥਨ ਨਾਲ ਬੀਟਾ ਵਿੱਚ ਉਪਲਬਧ ਹੈ: ਅੰਗਰੇਜ਼ੀ, ਡੈਨਿਸ਼, ਡੱਚ, ਫ਼ਰਾਂਸੀਸੀ, ਜਰਮਨ, ਇਤਾਲਵੀ, ਨਾਰਵੇਈ, ਪੁਰਤਗਾਲੀ, ਸਪੇਨੀ, ਸਵੀਡਿਸ਼, ਤੁਰਕੀ, ਚੀਨੀ (ਸਰਲੀਕ੍ਰਿਤ), ਚੀਨੀ (ਰਵਾਇਤੀ), ਜਪਾਨੀ, ਕੋਰੀਆਈ ਅਤੇ ਵੀਅਤਨਾਮੀ। ਹੋ ਸਕਦਾ ਹੈ ਕਿ ਕੁਝ ਫ਼ੀਚਰ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਾ ਹੋਣ। ਭਾਸ਼ਾ ਅਤੇ ਫ਼ੀਚਰ ਦੀ ਉਪਲਬਧਤਾ ਤੇ ਸਿਸਟਮ ਦੀਆਂ ਲੋੜਾਂ ਬਾਰੇ ਵਧੇਰੇ ਜਾਣਕਾਰੀ ਲਈ, Apple ਸਹਾਇਤਾ ਲੇਖ Apple Intelligence ਨੂੰ ਕਿਵੇਂ ਪ੍ਰਾਪਤ ਕਰੀਏ ਨੂੰ ਦੇਖੋ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.