iPhone ’ਤੇ News ਐਪ ਵਿੱਚ ਸਥਾਨਕ ਖ਼ਬਰਾਂ ਪੜ੍ਹੋ

Apple News ਵਿੱਚ, ਤੁਸੀਂ ਆਪਣੇ ਲਈ ਸਭ ਤੋਂ ਜ਼ਰੂਰੀ ਥਾਵਾਂ ਦੀਆਂ ਖ਼ਬਰਾਂ, ਇਵੈਂਟ ਅਤੇ ਮੌਸਮ ਬਾਰੇ ਅੱਪਡੇਟ ਰਹਿਣ ਲਈ ਸਥਾਨਕ ਖ਼ਬਰਾਂ ਦੀ ਫ਼ੀਡ ਸੈੱਟ ਅੱਪ ਕਰ ਸਕਦੇ ਹੋ। ਤੁਸੀਂ ਆਪਣੇ ਪਸੰਦੀਦਾ ਟਿਕਾਣਿਆਂ ਨੂੰ ਫ਼ੌਲੋ ਕਰ ਸਕਦੇ ਹੋ ਅਤੇ ਕਿਸੇ ਖ਼ਾਸ ਸ਼ਹਿਰ, ਕਸਬੇ ਜਾਂ ਨੇੜਲੀਆਂ ਥਾਵਾਂ ਦੀਆਂ ਖ਼ਬਰਾਂ ਨੂੰ ਤਰਜੀਹ ਦੇਣ ਲਈ ਉਹਨਾਂ ਨੂੰ ਵਿਉਂਤ ਸਕਦੇ ਹੋ। ਤੁਹਾਡੇ ਵੱਲੋਂ ਫ਼ੌਲੋ ਕੀਤੇ ਜਾਣ ਵਾਲੇ ਪ੍ਰਾਇਮਰੀ ਟਿਕਾਣੇ ਤੋਂ ਖ਼ਬਰਾਂ ਦੀਆਂ ਸਟੋਰੀਆਂ ਤੁਹਾਡੀ ਅੱਜ ਦੀ ਫ਼ੀਡ ਵਿੱਚ ਵੀ ਦਿਖਾਈ ਦਿੰਦੀਆਂ ਹਨ।

ਨੋਟ: Apple News ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹੈ। ਸਥਾਨਕ ਖ਼ਬਰਾਂ ਦੀ ਫ਼ੀਡ ਸਿਰਫ਼ U.S. ਵਿੱਚ ਉਪਲਬਧ ਹੈ। ਜਿਹੜੇ ਦੇਸ਼ਾਂ ਵਿੱਚ Apple News ਉਪਲਬਧ ਹੈ, ਉੱਥੇ ਤੁਸੀਂ ਉਹਨਾਂ ਥਾਵਾਂ ਨੂੰ ਫ਼ੌਲੋ ਕਰ ਸਕਦੇ ਹੋ ਜਿੱਥੋਂ ਦੀਆਂ ਖ਼ਬਰਾਂ ਤੁਸੀਂ ਹਾਸਲ ਕਰਨੀਆਂ ਚਾਹੁੰਦੇ ਹੋ। Apple ਸਹਾਇਤਾ ਲੇਖ Apple ਮੀਡੀਆ ਸੇਵਾਵਾਂ ਦੀ ਉਪਲਬਧਤਾ ਨੂੰ ਦੇਖੋ।

ਸਥਾਨਕ ਖ਼ਬਰਾਂ ਦੀ ਫ਼ੀਡ ਨੂੰ ਸੈੱਟ ਅੱਪ ਕਰਨਾ

  1. ਆਪਣੇ iPhone ‘ਤੇ News ਐਪ ‘ਤੇ ਜਾਓ।

  2. ਅੱਜ ਦੀ ਫ਼ੀਡ ਤੋਂ, “ਸਥਾਨਕ” ’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੁਝ ਕਰੋ:

    • ਜੇ ਤੁਸੀਂ ਕਿਸੇ ਵੀ ਟਿਕਾਣੇ ਨੂੰ ਫ਼ੌਲੋ ਨਹੀਂ ਕਰਦੇ: “ਸ਼ੁਰੂ ਕਰੋ” ’ਤੇ ਟੈਪ ਕਰੋ।

    • ਜੇ ਤੁਸੀਂ ਸਥਾਨਕ ਖ਼ਬਰਾਂ ਵਿੱਚ ਇੱਕ ਜਾਂ ਵੱਧ ਟਿਕਾਣਿਆਂ ਨੂੰ ਫ਼ੌਲੋ ਕਰਦੇ ਹੋ: “ਟਿਕਾਣੇ” ’ਤੇ ਟੈਪ ਕਰੋ, ਫਿਰ “ਟਿਕਾਣੇ ਪ੍ਰਬੰਧਿਤ ਕਰੋ” ’ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਆਪਣੇ ਮੌਜੂਦਾ ਟਿਕਾਣੇ ਦੀ ਵਰਤੋਂ ਕਰ ਕੇ ਖ਼ਬਰਾਂ ਦੀ ਫ਼ੀਡ ਖੋਜਣ ਲਈ: ਜੇ ਤੁਸੀਂ ਸਥਾਨਕ ਖ਼ਬਰਾਂ ਨਾਲ ਸ਼ੁਰੂਆਤ ਕਰ ਰਹੇ ਹੋ, ਤਾਂ “ਮੌਜੂਦਾ ਟਿਕਾਣਾ” ’ਤੇ ਟੈਪ ਕਰੋ। ਜੇ ਤੁਸੀਂ ਇੱਕ ਜਾਂ ਵੱਧ ਟਿਕਾਣਿਆਂ ਨੂੰ ਫ਼ੌਲੋ ਕਰਦੇ ਹੋ, ਖੋਜ ਖੇਤਰ ’ਤੇ ਟੈਪ ਕਰੋ, ਫਿਰ ਮੌਜੂਦਾ ਟਿਕਾਣੇ ’ਤੇ ਟੈਪ ਕਰੋ।

    • ਟਿਕਾਣੇ ਦੀ ਖੋਜ ਕਰੋ: ਖੋਜ ਖੇਤਰ ’ਤੇ ਟੈਪ ਕਰੋ, ਕਿਸੇ ਸ਼ਹਿਰ, ਕਸਬੇ ਜਾਂ ਜ਼ਿਪ ਕੋਡ ਨੂੰ ਭਰੋ, ਫਿਰ ਖੋਜ ਨਤੀਜਿਆਂ ਵਿੱਚੋਂ ਕਿਸੇ ਟਿਕਾਣੇ ਨੂੰ ਚੁਣੋ।

    • ਰਾਜ ਜਾਂ ਦੇਸ਼ ਅਨੁਸਾਰ ਖੋਜਣ ਲਈ: ਹੇਠਾਂ ਸਕ੍ਰੋਲ ਕਰੋ ਅਤੇ ਕੋਈ ਰਾਜ ਜਾਂ ਦੇਸ਼ ਚੁਣੋ। ਉਸ ਰਾਜ ਜਾਂ ਦੇਸ਼ ਵਿੱਚ ਟਿਕਾਣਿਆਂ ਦੀ ਸੂਚੀ ਦਿਖਦੀ ਹੈ।

  4. ਜਿਸ ਟਿਕਾਣੇ ਨੂੰ ਤੁਸੀਂ ਫ਼ੌਲੋ ਕਰਨਾ ਚਾਹੁੰਦੇ ਹੋ, ਉਸ ਦੇ ਅੱਗੇ “ਜੋੜੋ” ਬਟਨ ’ਤੇ ਟੈਪ ਕਰੋ, ਫਿਰ ਟਿਕਾਣਿਆਂ ਦੀ ਸੂਚੀ ’ਤੇ ਵਾਪਸ ਜਾਣ ਲਈ “ਬੰਦ ਕਰੋ” ਬਟਨ ਜਾਂ “ਵਾਪਸ ਜਾਓ” ਬਟਨ ’ਤੇ ਟੈਪ ਕਰੋ।

  5. ਸਥਾਨਕ ਖ਼ਬਰਾਂ ਫ਼ੀਡ ’ਤੇ ਵਾਪਸ ਜਾਣ ਲਈ “ਬੰਦ ਕਰੋ” ਬਟਨ ’ਤੇ ਟੈਪ ਕਰੋ।

ਤੁਹਾਡੇ ਵੱਲੋਂ ਫ਼ੌਲੋ ਕੀਤੇ ਜਾਂਦੇ ਟਿਕਾਣੇ ਸਥਾਨਕ ਖ਼ਬਰਾਂ ਦੇ ਹੇਠਾਂ ਫ਼ੌਲੋਇੰਗ ਟੈਬ ਵਿੱਚ ਸੂਚੀਬੱਧ ਹਨ।

ਸਥਾਨਕ ਖ਼ਬਰਾਂ ਪੜ੍ਹਨੀਆਂ

  1. ਆਪਣੇ iPhone ‘ਤੇ News ਐਪ ‘ਤੇ ਜਾਓ।

  2. ਅੱਜ ਦੀ ਫ਼ੀਡ ਤੋਂ, “ਸਥਾਨਕ” ’ਤੇ ਟੈਪ ਕਰੋ, ਫਿਰ ਇਸ ਨੂੰ ਪੜ੍ਹਨ ਲਈ ਸਟੋਰੀ ’ਤੇ ਟੈਪ ਕਰੋ।

ਕਿਸੇ ਟਿਕਾਣੇ ਲਈ ਖ਼ਬਰਾਂ ਦੀ ਫ਼ੀਡ ਨੂੰ ਵਿਉਂਤਣਾ

ਕੋਈ ਟਿਕਾਣਾ ਫ਼ੌਲੋ ਕਰਨ ਤੋਂ ਬਾਅਦ ਤੁਸੀਂ ਖ਼ਬਰਾਂ ਅਤੇ ਮੌਸਮ ਨੂੰ ਤਰਜੀਹ ਦੇਣ ਲਈ ਕੋਈ ਖ਼ਾਸ ਸ਼ਹਿਰ, ਕਸਬਾ ਜਾਂ ਨੇੜਲੀ ਥਾਂ ਚੁਣ ਸਕਦੇ ਹੋ।

  1. ਆਪਣੇ iPhone ‘ਤੇ News ਐਪ ‘ਤੇ ਜਾਓ।

  2. ਅੱਜ ਦੀ ਫ਼ੀਡ ਤੋਂ, “ਸਥਾਨਕ” ’ਤੇ ਟੈਪ ਕਰੋ, ਫਿਰ “ਟਿਕਾਣੇ” ’ਤੇ ਟੈਪ ਕਰੋ।

  3. “ਟਿਕਾਣੇ ਪ੍ਰਬੰਧਿਤ ਕਰੋ” ’ਤੇ ਟੈਪ ਕਰੋ।

  4. ਜਿਸ ਟਿਕਾਣੇ ਨੂੰ ਤੁਸੀਂ ਫ਼ੌਲੋ ਕਰਦੇ ਹੋ, ਉਸ ਦੇ ਨਾਮ ਦੇ ਹੇਠਾਂ ਵਿਉਂਤੋ ’ਤੇ ਟੈਪ ਕਰੋ। ਜੇ ਤੁਸੀਂ ਪਹਿਲਾਂ ਹੀ ਕੋਈ ਖ਼ਾਸ ਟਿਕਾਣਾ ਜੋੜਿਆ ਹੈ, ਤਾਂ ਇਸ ਨੂੰ ਬਦਲਣ ਲਈ ਟਿਕਾਣੇ ਦੇ ਨਾਮ ’ਤੇ ਟੈਪ ਕਰੋ।

  5. ਖੋਜ ਖੇਤਰ ’ਤੇ ਟੈਪ ਕਰੋ, ਕਿਸੇ ਸ਼ਹਿਰ, ਕਸਬੇ ਜਾਂ ਜ਼ਿਪ ਕੋਡ ਨੂੰ ਭਰੋ, ਫਿਰ ਖੋਜ ਨਤੀਜਿਆਂ ਵਿੱਚੋਂ ਕਿਸੇ ਟਿਕਾਣੇ ਨੂੰ ਚੁਣੋ।

ਆਪਣੀਆਂ ਸਥਾਨਕ ਖ਼ਬਰਾਂ ਹੱਬ ਵਿੱਚ ਟਿਕਾਣਾ ਬਦਲਣਾ

  1. ਆਪਣੇ iPhone ‘ਤੇ News ਐਪ ‘ਤੇ ਜਾਓ।

  2. ਅੱਜ ਦੀ ਫ਼ੀਡ ਤੋਂ, “ਸਥਾਨਕ” ’ਤੇ ਟੈਪ ਕਰੋ, “ਟਿਕਾਣੇ” ’ਤੇ ਟੈਪ ਕਰੋ, ਫਿਰ ਉਹ ਟਿਕਾਣਾ ਚੁਣੋ ਜਿਸ ਬਾਰੇ ਤੁਸੀਂ ਖ਼ਬਰਾਂ ਪੜ੍ਹਨਾ ਚਾਹੁੰਦੇ ਹੋ।

ਸਥਾਨਕ ਪ੍ਰਕਾਸ਼ਕਾਂ ਨੂੰ ਫ਼ੌਲੋ ਕਰਨਾ

ਜਦੋਂ ਤੁਸੀਂ ਰਾਜ ਜਾਂ ਦੇਸ਼ ਅਨੁਸਾਰ ਸਥਾਨਕ ਖ਼ਬਰਾਂ ਦੀਆਂ ਫ਼ੀਡਾਂ ਖੋਜਦੇ ਹੋ, ਤਾਂ ਤੁਸੀਂ ਸਿੱਧਾ ਉਹਨਾਂ ਦੇ ਸਥਾਨਕ ਪ੍ਰਕਾਸ਼ਕਾਂ ਨੂੰ ਫ਼ੌਲੋ ਕਰ ਸਕਦੇ ਹੋ।

  1. ਆਪਣੇ iPhone ‘ਤੇ News ਐਪ ‘ਤੇ ਜਾਓ।

  2. ਅੱਜ ਦੀ ਫ਼ੀਡ ਤੋਂ, “ਸਥਾਨਕ” ’ਤੇ ਟੈਪ ਕਰੋ, ਫਿਰ “ਟਿਕਾਣੇ” ’ਤੇ ਟੈਪ ਕਰੋ।

  3. “ਟਿਕਾਣੇ ਪ੍ਰਬੰਧਿਤ ਕਰੋ” ’ਤੇ ਟੈਪ ਕਰੋ, ਫਿਰ ਹੇਠਾਂ ਸਕ੍ਰੋਲ ਕਰ ਕੇ ਕੋਈ ਰਾਜ ਜਾਂ ਦੇਸ਼ ਚੁਣੋ।

  4. ਹੇਠਾਂ ਨੂੰ ਸਕ੍ਰੋਲ ਕਰ ਕੇ “ਸਥਾਨਕ ਪ੍ਰਕਾਸ਼ਕਾਂ” ’ਤੇ ਜਾਓ, ਫਿਰ ਜਿਨ੍ਹਾਂ ਪ੍ਰਕਾਸ਼ਕਾਂ ਨੂੰ ਤੁਸੀਂ ਫ਼ੌਲੋ ਕਰਨਾ ਚਾਹੁੰਦੇ ਹੋ ਉਨ੍ਹਾਂ ਪ੍ਰਕਾਸ਼ਕਾਂ ਦੇ ਅੱਗੇ “ਜੋੜੋ” ਬਟਨ ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.