ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ਦਾ ਡੇਟਾ ਮਿਟਾਓ

ਤੁਸੀਂ ਆਪਣੇ iPhone ਵਿੱਚੋਂ ਸੁਰੱਖਿਅਤ ਤਰੀਕੇ ਨਾਲ ਆਪਣੀ ਨਿੱਜੀ ਜਾਣਕਾਰੀ, ਕੰਟੈਂਟ ਅਤੇ ਸੈਟਿੰਗਾਂ (ਜਿਵੇਂ ਕਿ ਪਰਦੇਦਾਰੀ ਅਤੇ ਨੈੱਟਵਰਕ ਸੈਟਿੰਗਾਂ) ਨੂੰ ਮਿਟਾ ਸਕਦੇ ਹੋ। ਜਦੋਂ ਤੁਸੀਂ ਆਪਣੇ iPhone ਦਾ ਡੇਟਾ ਮਿਟਾ ਦਿੰਦੇ ਹੋ, ਤਾਂ ਇਹ ਫ਼ੈਕਟਰੀ ਸੈਟਿੰਗਾਂ ‘ਤੇ ਰੀਸਟੋਰ ਹੋ ਜਾਂਦਾ ਹੈ। ਜੇਕਰ ਤੁਸੀਂ ਆਪਣੇ iPhone ਦੀਆਂ ਸੈਟਿੰਗਾਂ ਨੂੰ ਰੀਸੈੱਟ ਕਰਨਾ ਚਾਹੁੰਦੇ ਹੋ ਪਰ ਆਪਣਾ ਨਿੱਜੀ ਕੰਟੈਂਟ ਰੱਖਣਾ ਚਾਹੁੰਦੇ ਹੋ, ਤਾਂ iPhone ਦੀਆਂ ਸੈਟਿੰਗਾਂ ਨੂੰ ਉਹਨਾਂ ਦੇ ਡਿਫ਼ੌਲਟ ’ਤੇ ਰੀਸੈੱਟ ਕਰੋ ਦੇਖੋ।

“ਇਸ iPhone ਦਾ ਡੇਟਾ ਮਿਟਾਓ” ਸਕਰੀਨ।

ਸ਼ੁਰੂ ਕਰਨ ਤੋਂ ਪਹਿਲਾਂ

ਆਪਣੇ iPhone ਦਾਬੈਕ ਅੱਪ ਲਵੋ ਤਾਂ ਜੋ ਤੁਸੀਂ ਬਾਅਦ ਵਿੱਚ ਕਿਸੇ ਵੱਖਰੇ ਡਿਵਾਈਸ ‘ਤੇ ਆਪਣਾ ਡੇਟਾ ਰੀਸਟੋਰ ਕਰ ਸਕੋ।

ਸੈਟਿੰਗਾਂ ਦੀ ਵਰਤੋਂ ਕਰਕੇ iPhone ਦਾ ਡੇਟਾ ਮਿਟਾਓ

  1. ਆਪਣੇ iPhone ’ਤੇ ਸੈਟਿੰਗਾਂ ਐਪ ’ਤੇ ਜਾਓ।

  2. “ਆਮ” ’ਤੇ ਟੈਪ ਕਰੋ, ਫਿਰ “iPhone ਨੂੰ ਟ੍ਰਾਂਸਫ਼ਰ ਜਾਂ ਰੀਸੈੱਟ ਕਰੋ” ’ਤੇ ਟੈਪ ਕਰੋ।

  3. “ਸਾਰੇ ਕੰਟੈਂਟ ਅਤੇ ਸੈਟਿੰਗਾਂ ਨੂੰ ਮਿਟਾਓ” ‘ਤੇ ਟੈਪ ਕਰੋ।

  4. ਜੇਕਰ ਪੁੱਛਿਆ ਜਾਵੇ, ਤਾਂ ਆਪਣਾ iPhone ਪਾਸਕੋਡ ਜਾਂ Apple ਖਾਤਾ ਪਾਸਵਰਡ ਭਰੋ।

  5. ਪੁਸ਼ਟੀ ਕਰਨ ਲਈ “ਜਾਰੀ ਰੱਖੋ” ’ਤੇ ਟੈਪ ਕਰੋ।

    ਜੇਕਰ ਤੁਹਾਡੇ ਕੋਲ eSIM ਹੈ, ਤਾਂ ਤੁਸੀਂ ਆਪਣਾ eSIM ਮਿਟਾਉਣ ਜਾਂ ਇਸ ਨੂੰ ਰੱਖਣ ਦਾ ਵਿਕਲਪ ਚੁਣ ਸਕਦੇ ਹੋ। ਜੇਕਰ ਤੁਸੀਂ ਆਪਣਾ eSIM ਮਿਟਾ ਦਿੰਦੇ ਹੋ, ਤਾਂ ਤੁਹਾਨੂੰ ਆਪਣੇ ਮੋਬਾਈਲ ਪਲਾਨ ਨੂੰ ਮੁੜ-ਕਿਰਿਆਸ਼ੀਲ ਕਰਨ ਲਈ ਆਪਣੇ ਨੈੱਟਵਰਕ ਪ੍ਰਦਾਤਾ ਨਾਲ ਸੰਪਰਕ ਕਰਨਾ ਪਵੇਗਾ।

ਆਪਣੇ Mac ਜਾਂ Windows ਡਿਵਾਈਸ ਦੀ ਵਰਤੋਂ ਕਰ ਕੇ iPhone ਦਾ ਡੇਟਾ ਮਿਟਾਓ

  1. USB ਜਾਂ USB-C ਕੇਬਲ ਰਾਹੀਂ ਆਪਣੇ iPhone ਨੂੰ ਨਾਲ ਆਪਣੇ ਕੰਪਿਊਟਰ ਨਾਲ ਕਨੈਕਟ ਕਰੋ।

  2. ਆਪਣੇ Mac ‘ਤੇ, Finder ਵਿੰਡੋ ਖੋਲ੍ਹਣ ਲਈ Finder ਆਈਕਨ ‘ਤੇ ਕਲਿੱਕ ਕਰੋ ਜਾਂ ਆਪਣੇ Windows ਡਿਵਾਈਸ ‘ਤੇ Apple Devices ਐਪ ਖੋਲ੍ਹੋ।

    ਜੇਕਰ ਤੁਹਾਡਾ Mac, macOS 10.14 ਜਾਂ ਇਸ ਤੋਂ ਪਹਿਲਾਂ ਦੇ ਸੰਸਕਰਨ ਦੀ ਵਰਤੋਂ ਕਰ ਰਿਹਾ ਹੈ ਜਾਂ ਤੁਹਾਡੇ Windows ਡਿਵਾਈਸ ਵਿੱਚ Apple Devices ਐਪ ਨਹੀਂ ਹੈ, ਤਾਂ iTunes ਖੋਲ੍ਹੋ।

  3. Finder ਸਾਈਡਬਾਰ (“ਟਿਕਾਣੇ” ਦੇ ਹੇਠਾਂ) iPhone ਦੇ ਆਈਕਨ ‘ਤੇ ਕਲਿੱਕ ਕਰੋ, ਫਿਰ ਵਿੰਡੋ ਦੇ ਸਿਖਰ ‘ਤੇ “ਆਮ” ‘ਤੇ ਕਲਿੱਕ ਕਰੋ।

  4. “iPhone ਨੂੰ ਰੀਸਟੋਰ ਕਰੋ” ’ਤੇ ਕਲਿੱਕ ਕਰੋ, ਫਿਰ ਪੁਸ਼ਟੀ ਕਰਨ ਲਈ “ਰੀਸਟੋਰ ਕਰੋ” ’ਤੇ ਕਲਿੱਕ ਕਰੋ।

    ਨੋਟ: ਜੇਕਰ ਤੁਸੀਂ “ਖੋਜੀ” ਵਿੱਚ ਸਾਈਨ ਇਨ ਕੀਤਾ ਹੋਇਆ ਹੈ, ਤਾਂ “ਰੀਸਟੋਰ ਕਰੋ” ’ਤੇ ਕਲਿੱਕ ਕਰਨ ਤੋਂ ਪਹਿਲਾਂ ਤੁਹਾਨੂੰ ਸਾਈਨ ਆਊਟ ਕਰਨਾ ਪਵੇਗਾ।

ਸਮੱਸਿਆਵਾਂ ਦਾ ਹੱਲ ਕਰਨ ਲਈ, Apple ਸਹਾਇਤਾ ਲੇਖ iPhone, iPad ਜਾਂ iPod ਨੂੰ ਫ਼ੈਕਟਰੀ ਸੈਟਿੰਗਾਂ ‘ਤੇ ਰੀਸਟੋਰ ਕਰੋ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.