ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone 'ਤੇ ਕਈ Safari ਪ੍ਰੋਫ਼ਾਈਲਾਂ ਬਣਾਉਣਾ

ਤੁਸੀਂ ਕਈ Safari ਪ੍ਰੋਫ਼ਾਈਲਾਂ ਬਣਾ ਸਕਦੇ ਹੋ-ਜਿਵੇਂ ਕਿ ਨਿੱਜੀ, ਕਾਰਜ ਸਥਾਨ, ਸਕੂਲ ਅਤੇ ਉਹਨਾਂ ਦੀ ਵਰਤੋਂ ਆਪਣੇ ਇੰਟਰਨੈੱਟ ਬ੍ਰਾਊਜ਼ਿੰਗ ਨੂੰ ਵੱਖ-ਵੱਖ ਥੀਮਾਂ ਵਿੱਚ ਵੰਡਣ ਲਈ ਕਰ ਸਕਦੇ ਹੋ। ਹਰੇਕ ਪ੍ਰੋਫ਼ਾਈਲ ਵਿੱਚ ਮਨਪਸੰਦ, ਹਿਸਟਰੀ, ਟੈਬਾਂ ਅਤੇ ਟੈਬ ਗਰੁੱਪ ਵੱਖਰੇ ਹੁੰਦੇ ਹਨ। ਤੁਸੀਂ ਕਿਸੇ ਵੀ ਸਮੇਂ ਪ੍ਰੋਫ਼ਾਈਲ ਜੋੜ ਸਕਦੇ ਹੋ, ਸੋਧ ਕਰ ਸਕਦੇ ਹੋ ਜਾਂ ਹਟਾ ਸਕਦੇ ਹੋ।

iPhone ਦੀ ਸਕਰੀਨ, ਨਵੀਂ ਪ੍ਰੋਫ਼ਾਈਲ ਲਈ ਸੈੱਟਅੱਪ ਦਿਖਾ ਰਹੀ ਹੈ। ਵਿਕਲਪਾਂ ਵਿੱਚ ਆਈਕਨ, ਰੰਗ, ਬੁੱਕਮਾਰਕ ਫ਼ੋਲਡਰ ਅਤੇ ਉਹ ਪੰਨਾ ਸ਼ਾਮਲ ਹੈ ਜਿਸ ’ਤੇ ਤੁਸੀਂ ਨਵੀਆਂ ਟੈਬਾਂ ਨੂੰ ਖੋਲ੍ਹਣਾ ਚਾਹੁੰਦੇ ਹੋ।

ਪ੍ਰੋਫ਼ਾਈਲ ਬਣਾਓ

ਤੁਹਾਡੇ ਵੱਲੋਂ iPhone 'ਤੇ ਬਣਾਏ ਗਏ ਪ੍ਰੋਫ਼ਾਈਲ ਕਿਸੇ ਵੀ iPhone, iPad, ਜਾਂ Mac 'ਤੇ Safari ਸੈਟਿੰਗਾਂ ਵਿੱਚ ਵੀ ਦਿਖਾਈ ਦਿੰਦੇ ਹਨ ਜਿੱਥੇ ਤੁਸੀਂ ਉਸੇ Apple ਖਾਤੇ ਨਾਲ ਸਾਈਨ ਇਨ ਕੀਤਾ ਹੈ।

  1. ਆਪਣੇ iPhone ’ਤੇ ਸੈਟਿੰਗਾਂ ਐਪ ’ਤੇ ਜਾਓ।

  2. ਐਪਾਂ ’ਤੇ ਟੈਪ ਕਰੋ, ਫਿਰ Safari ’ਤੇ ਟੈਪ ਕਰੋ।

  3. “ਨਵਾਂ ਪ੍ਰੋਫ਼ਾਈਲ” ‘ਤੇ ਟੈਪ ਕਰ ਕੇ “ਨਾਮ” ਟੈਪ ਕਰੋ।

  4. ਇਸ ਪ੍ਰੋਫ਼ਾਈਲ ਲਈ ਨਾਮ ਭਰ ਕੇ ਆਈਕਨ ਅਤੇ ਰੰਗ ਚੁਣੋ।

  5. ਸੈਟਿੰਗਾਂ ਦੇ ਹੇਠਾਂ, ਬੁੱਕਮਾਰਕ ਫ਼ੋਲਡਰ ਚੁਣਨ ਲਈ “ਮਨਪਸੰਦਾਂ” 'ਤੇ ਟੈਪ ਕਰੋ।

    ਜੇਕਰ ਤੁਹਾਡੇ ਕੋਲ ਬੁੱਕਮਾਰਕ ਦੇ ਕਈ ਫ਼ੋਲਡਰ ਹਨ, ਤਾਂ ਇਹ ਵਿਕਲਪ ਬੁੱਕਮਾਰਕ ਕੀਤੀਆਂ ਵੈੱਬਸਾਈਟਾਂ ਦੇ ਫ਼ੋਲਡਰ ਦੀ ਚੋਣ ਕਰਦਾ ਹੈ ਜਿਨ੍ਹਾਂ ਦੀ ਸਿਫਾਰਸ਼ ਤੁਹਾਡੇ ਵੱਲੋਂ ਪਤਾ ਭਰਨ, ਖੋਜ ਕਰਨ ਜਾਂ ਨਵੀਂ ਟੈਬ ਬਣਾਉਣ ਵੇਲੇ ਕੀਤੀ ਜਾਂਦੀ ਹੈ। ਉਦਾਹਰਨ ਲਈ, ਜੇਕਰ ਤੁਹਾਡੇ ਕੋਲ ਕੰਮ ਨਾਲ ਸੰਬੰਧਿਤ ਬੁੱਕਮਾਰਕ ਦਾ ਫ਼ੋਲਡਰ ਹੈ, ਤਾਂ ਤੁਸੀਂ ਇੱਕ ਕੰਮ ਸੰਬੰਧੀ ਪ੍ਰੋਫ਼ਾਈਲ ਬਣਾ ਸਕਦੇ ਹੋ ਅਤੇ ਇਹ ਯਕੀਨੀ ਬਣਾਉਣ ਲਈ ਇਸ ਖੇਤਰ ਦੀ ਵਰਤੋਂ ਕਰ ਸਕਦੇ ਹੋ ਕਿ ਜਦੋਂ ਤੁਸੀਂ ਪਤਾ ਖੇਤਰ ਵਿੱਚ ਟਾਈਪ ਕਰਦੇ ਹੋ ਤਾਂ ਉਹਨਾਂ ਵੈੱਬਸਾਈਟਾਂ ਦਾ ਸੁਝਾਅ ਦਿੱਤਾ ਗਿਆ ਹੈ।

  6. “ਨਵੀਆਂ ਟੈਬਾਂ ਖੋਲ੍ਹੋ” 'ਤੇ ਟੈਪ ਕਰੋ ਅਤੇ ਉਸ ਪੰਨੇ ਨੂੰ ਚੁਣੋ ਜਿਸ 'ਤੇ ਤੁਸੀਂ ਨਵੀਆਂ ਟੈਬਾਂ ਨੂੰ ਖੋਲ੍ਹਣਾ ਚਾਹੁੰਦੇ ਹੋ।

  7. “ਹੋ ਗਿਆ” ਬਟਨ ’ਤੇ ਟੈਪ ਕਰੋ।

Safari ਵਿੱਚ ਪ੍ਰੋਫ਼ਾਈਲਾਂ ਦੀ ਵਰਤੋਂ ਕਰੋ

ਤੁਸੀਂ ਆਸਾਨੀ ਨਾਲ ਪ੍ਰੋਫ਼ਾਈਲ ਨਾਲ ਇੰਟਰਨੈੱਟ ਬ੍ਰਾਊਜ਼ ਕਰ ਸਕਦੇ ਹੋ ਜਾਂ ਪ੍ਰੋਫ਼ਾਈਲਾਂ ਦੇ ਵਿਚਕਾਰ ਮੂਵ ਕਰ ਸਕਦੇ ਹੋ।

  1. ਆਪਣੇ iPhone ’ਤੇ Safari ਐਪ ’ਤੇ ਜਾਓ।

  2. “ਹੋਰ” ਬਟਨ ’ਤੇ ਟੈਪ ਕਰੋ, ਫਿਰ ਸਾਰੀਆਂ ਟੈਬਾਂ ’ਤੇ ਟੈਪ ਕਰੋ।

    ਜੇਕਰ ਤੁਹਾਡੀਆਂ ਟੈਬਾਂ ਦਾ ਲੇਆਊਟ ਹੇਠਾਂ ਜਾਂ ਉੱਪਰ ਹੈ, ਤਾਂ “ਟੈਬ” ਬਟਨ ’ਤੇ ਟੈਪ ਕਰੋ। Safari ਵਿੱਚ ਲੇਆਊਟ ਨੂੰ ਬਦਲਣਾ ਨੂੰ ਦੇਖੋ।

  3. ਸਿਖਰਲੇ-ਖੱਬੇ ਕੋਨੇ ਵਿੱਚ “ਹੋਰ” ਬਟਨ ’ਤੇ ਟੈਪ ਕਰੋ।

  4. "ਪ੍ਰੋਫਾਈਲ" ‘ਤੇ ਟੈਪ ਕਰੋ, ਫਿਰ ਉਸ ਪ੍ਰੋਫ਼ਈਲ ਨੂੰ ਚੁਣੋ ਜਿਸ ਦੀ ਤੁਸੀਂ ਵਰਤੋਂ ਕਰਨਾ ਚਾਹੁੰਦੇ ਹੋ।

ਨੋਟ: ਤੁਸੀਂ ਕਿਸੇ ਵੀ ਪ੍ਰੋਫ਼ਾਈਲ ਤੋਂ iCloud ਕੀਚੇਨ ਵਿੱਚ ਆਪਣੇ ਸੁਰੱਖਿਅਤ ਕੀਤੇ ਗਏ ਬੁੱਕਮਾਰਕ ਅਤੇ ਪਾਸਵਰਡ ਐਕਸੈੱਸ ਕਰ ਸਕਦੇ ਹੋ।

iPhone ਦੀ ਸਕਰੀਨ ਜੋ ਮੌਜੂਦਾ ਸਮੇਂ ਖੁੱਲ੍ਹੀਆਂ ਹੋਈਆਂ ਟੈਬਾਂ ਅਤੇ ਨਿੱਜੀ, ਸਕੂਲ ਅਤੇ ਕੰਮ ਪ੍ਰੋਫ਼ਾਈਲਾਂ ਦਾ ਮੈਨਿਊ ਦਿਖਾ ਰਹੀ ਹੈ। ਨਿੱਜੀ ਪ੍ਰੋਫ਼ਾਈਲ ਚੁਣੀ ਗਈ ਹੈ।

ਪ੍ਰੋਫ਼ਾਈਲ ਵਿੱਚ ਸੋਧ ਕਰੋ

  1. ਆਪਣੇ iPhone ’ਤੇ ਸੈਟਿੰਗਾਂ ਐਪ ’ਤੇ ਜਾਓ।

  2. ਐਪਾਂ ’ਤੇ ਟੈਪ ਕਰੋ, ਫਿਰ Safari ’ਤੇ ਟੈਪ ਕਰੋ।

  3. ਉਸ ਪ੍ਰੋਫ਼ਾਈਲ ਨੂੰ ਟੈਪ ਕਰੋ ਜਿਸ ਵਿੱਚ ਤੁਸੀਂ ਸੋਧ ਕਰਨਾ ਚਾਹੁੰਦੇ ਹੋ।

ਚੁਣੋ ਕਿ ਪ੍ਰੋਫ਼ਾਈਲ ਦੇ ਨਾਲ ਕਿਹੜੀਆਂ ਐਕਸਟੈਂਸ਼ਨਾਂ ਦੀ ਵਰਤੋਂ ਕਰਨੀ ਹੈ

ਤੁਸੀਂ ਆਪਣੇ ਬ੍ਰਾਊਜ਼ਰ ਦੇ iPhone 'ਤੇ ਕੰਮ ਕਰਨ ਦੇ ਤਰੀਕੇ ਨੂੰ ਵਿਉਂਤਬੱਧ ਕਰਨ ਲਈ ਐਕਸਟੈਂਸ਼ਨਾਂ ਨੂੰ ਇੰਸਟਾਲ ਕਰ ਸਕਦੇ ਹੋ। Safari ਨੂੰ ਵਿਉਂਤਬੱਧ ਕਰਨ ਲਈ ਐਕਸਟੈਂਸ਼ਨਾਂ ਪ੍ਰਾਪਤ ਕਰੋ ਦੇਖੋ।

ਜੇਕਰ ਤੁਹਾਡੇ ਕੋਲ ਆਪਣੇ iPhone 'ਤੇ ਐਕਸਟੈਂਸ਼ਨਾਂ ਇੰਸਟਾਲ ਹਨ, ਤਾਂ ਜੋ ਪ੍ਰੋਫ਼ਾਈਲ ਤੁਸੀਂ ਵਰਤਣਾ ਚਾਹੁੰਦੇ ਹੋ ਉਹਨਾਂ ਐਕਸਟੈਂਸ਼ਨਾਂ ਨੂੰ ਵਿਉਂਤਬੱਧ ਕਰ ਸਕਦੇ ਹੋ।

  1. ਆਪਣੇ iPhone ’ਤੇ ਸੈਟਿੰਗਾਂ ਐਪ ’ਤੇ ਜਾਓ।

  2. ਐਪਾਂ ’ਤੇ ਟੈਪ ਕਰੋ, ਫਿਰ Safari ’ਤੇ ਟੈਪ ਕਰੋ।

  3. “ਐਕਸਟੈਂਸ਼ਨਾਂ” ‘ਤੇ ਟੈਪ ਕਰੋ ਫਿਰ ਇੱਕ ਐਕਸਟੈਂਸ਼ਨ ‘ਤੇ ਟੈਪ ਕਰੋ।

  4. ਉਹਨਾਂ ਪ੍ਰੋਫ਼ਾਈਲਾਂ ਨੂੰ ਚਾਲੂ ਕਰੋ ਜਿਨ੍ਹਾਂ ਦੀ ਵਰਤੋਂ ਤੁਸੀਂ ਇਸ ਐਕਸਟੈਂਸ਼ਨ ਨਾਲ ਕਰਨਾ ਚਾਹੁੰਦੇ ਹੋ (ਹੇਠਾਂ ਐਕਸਟੈਂਸ਼ਨ ਨੂੰ ਆਗਿਆ ਦਿਓ)।

ਪ੍ਰੋਫ਼ਾਈਲ ਹਟਾਓ

ਤੁਸੀਂ ਕਿਸੇ ਵੀ ਸਮੇਂ ਪ੍ਰੋਫ਼ਾਈਲ ਨੂੰ ਡਿਲੀਟ ਕਰ ਸਕਦੇ ਹੋ। ਇਹ ਕਾਰਵਾਈ ਪ੍ਰੋਫ਼ਾਈਲ ਨਾਲ ਜੁੜੇ ਮਨਪਸੰਦ, ਹਿਸਟਰੀ ਅਤੇ ਟੈਬ ਗਰੁੱਪਾਂ ਨੂੰ ਵੀ ਮਿਟਾ ਦਿੰਦੀ ਹੈ ਅਤੇ ਪ੍ਰੋਫ਼ਾਈਲ ਵਿੱਚ ਖੁੱਲ੍ਹੀਆਂ ਸਾਰੀਆਂ ਵੈੱਬਸਾਈਟਾਂ ਨੂੰ ਬੰਦ ਕਰ ਦਿੰਦੀ ਹੈ।

ਮਹੱਤਵਪੂਰਨ: ਇਸ ਕਾਰਵਾਈ ਨੂੰ ਅਣਕੀਤਾ ਨਹੀਂ ਕੀਤਾ ਜਾ ਸਕਦਾ।

  1. ਆਪਣੇ iPhone ’ਤੇ ਸੈਟਿੰਗਾਂ ਐਪ ’ਤੇ ਜਾਓ।

  2. ਐਪਾਂ ’ਤੇ ਟੈਪ ਕਰੋ, ਫਿਰ Safari ’ਤੇ ਟੈਪ ਕਰੋ।

  3. ਕਿਸੇ ਪ੍ਰੋਫ਼ਾਈਲ ’ਤੇ ਟੈਪ ਕਰੋ।

  4. “ਪ੍ਰੋਫ਼ਾਈਲ ਡਿਲੀਟ ਕਰੋ” ’ਤੇ ਟੈਪ ਕਰੋ, ਫਿਰ ਪੁਸ਼ਟੀ ਕਰਨ ਲਈ “ਡਿਲੀਟ ਕਰੋ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.