ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ “ਖੋਜੀ” ਵਿੱਚ ਕੋਈ ਤੀਜੀ-ਧਿਰ ਦੀ ਆਈਟਮ ਨੂੰ ਸ਼ਾਮਲ ਜਾਂ ਅੱਪਡੇਟ ਕਰੋ

ਤੁਸੀਂ “ਖੋਜੀ” ਐਪ ਨਾਲ ਕੁਝ ਤੀਜੀ-ਧਿਰ ਦੇ ਉਤਪਾਦਾਂ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਆਪਣੇ iPhone ਦੀ ਵਰਤੋਂ ਕਰਕੇ ਇਹਨਾਂ ਉਤਪਾਦਾਂ ਨੂੰ ਆਪਣੇ Apple ਖਾਤੇ ਨਾਲ ਪੇਅਰ ਕਰ ਸਕਦੇ ਹੋ ਅਤੇ ਫਿਰ ਜੇਕਰ ਉਹ ਗੁਆਚ ਜਾਂ ਗਲਤ ਟਿਕਾਣੇ 'ਤੇ ਹਨ, ਤਾਂ ਉਹਨਾਂ ਨੂੰ ਲੱਭਣ ਲਈ “ਖੋਜੀ” ਐਪ ਦੀ ਵਰਤੋਂ ਕਰੋ।

ਜੇਕਰ ਤੁਸੀਂ ਕੋਈ ਆਈਟਮ ਕਿਤੇ ਭੁੱਲ ਜਾਂਦੇ ਹੋ, ਤਾਂ ਤੁਹਾਨੂੰ ਸੂਚਿਤ ਵੀ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਕੋਈ AirTag ਜਾਂ ਆਈਟਮ ਨੂੰ ਕਿਤੇ ਭੁੱਲ ਜਾਂਦੇ ਹੋ, ਤਾਂ iPhone ’ਤੇ “ਖੋਜੀ” ਐਪ ਵਿੱਚ ਵੱਖ ਹੋਣ ਦੇ ਅਲਰਟ ਸੈੱਟ ਕਰੋ ਨੂੰ ਦੇਖੋ।

ਤੁਸੀਂ “ਖੋਜੀ” ਵਿੱਚ AirTag ਵੀ ਜੋੜ ਸਕਦੇ ਹੋ। iPhone ’ਤੇ “ਖੋਜੀ” ਵਿੱਚ AirTag ਨੂੰ ਜੋੜੋ ਨੂੰ ਦੇਖੋ।

ਕੋਈ ਤੀਜੀ-ਧਿਰ ਦੀ ਆਈਟਮ ਜੋੜੋ

  1. ਆਪਣੇ iPhone ’ਤੇ “ਖੋਜੀ” ਐਪ ’ਤੇ ਜਾਓ।

  2. ਆਈਟਮ ਨੂੰ ਖੋਜ ਯੋਗ ਬਣਾਉਣ ਲਈ ਨਿਰਮਾਤਾ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।

  3. “ਜੋੜੋ” ਬਟਨ ’ਤੇ ਟੈਪ ਕਰੋ, ਫਿਰ “ਹੋਰ ਆਈਟਮ ਨੂੰ ਸ਼ਾਮਲ ਕਰੋ” ਨੂੰ ਚੁਣੋ।

  4. “ਕਨੈਕਟ ਕਰੋ” ’ਤੇ ਟੈਪ ਕਰੋ, ਨਾਮ ਟਾਈਪ ਕਰੋ ਅਤੇ ਇਮੋਜੀ ਨੂੰ ਚੁਣੋ, ਫਿਰ “ਜਾਰੀ ਰੱਖੋ” ’ਤੇ ਟੈਪ ਕਰੋ।

  5. ਆਪਣੇ Apple ਖਾਤੇ ਵਿੱਚ ਆਈਟਮ ਨੂੰ ਰਜਿਸਟਰ ਕਰਨ ਲਈ “ਜਾਰੀ ਰੱਖੋ” ’ਤੇ ਟੈਪ ਕਰੋ, ਫਿਰ “ਸਮਾਪਤ ਕਰੋ” ’ਤੇ ਟੈਪ ਕਰੋ।

ਜੇਕਰ ਤੁਹਾਨੂੰ ਕਿਸੇ ਆਈਟਮ ਨੂੰ ਸ਼ਾਮਲ ਕਰਨ ਵਿੱਚ ਸਮੱਸਿਆ ਆਉਂਦੀ ਹੈ, ਤਾਂ ਇਹ ਦੇਖਣ ਲਈ ਨਿਰਮਾਤਾ ਨਾਲ ਸੰਪਰਕ ਕਰੋ ਕਿ “ਖੋਜੀ” ਸਮਰਥਿਤ ਹੈ ਜਾਂ ਨਹੀਂ।

ਜੇਕਰ ਆਈਟਮ ਨੂੰ ਕਿਸੇ ਹੋਰ ਦੇ Apple ਖਾਤੇ ਵਿੱਚ ਰਜਿਸਟਰ ਕੀਤਾ ਹੋਇਆ ਹੈ, ਤਾਂ ਤੁਹਾਨੂੰ ਇਸ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਉਹਨਾਂ ਨੂੰ ਇਸ ਨੂੰ ਹਟਾਉਣਾ ਪਵੇਗਾ। ”ਖੋਜੀ” ਐਪ ਵਿੱਚੋਂ AirTag ਜਾਂ ਹੋਰ ਆਈਟਮ ਨੂੰ ਹਟਾਓ ਨੂੰ ਦੇਖੋ।

ਕਿਸੇ ਆਈਟਮ ਦਾ ਨਾਮ ਜਾਂ ਇਮੋਜੀ ਬਦਲੋ

  1. ਆਪਣੇ iPhone ’ਤੇ “ਖੋਜੀ” ਐਪ ’ਤੇ ਜਾਓ।

  2. ਸਕਰੀਨ ਦੇ ਹੇਠਲੇ ਹਿੱਸੇ ਵਿੱਚ ਆਈਟਮਾਂ ’ਤੇ ਟੈਪ ਕਰੋ, ਫਿਰ ਉਸ ਆਈਟਮ ’ਤੇ ਟੈਪ ਕਰੋ ਜਿਸ ਦਾ ਨਾਮ ਜਾਂ ਇਮੋਜੀ ਤੁਸੀਂ ਬਦਲਣਾ ਚਾਹੁੰਦੇ ਹੋ।

  3. “ਆਈਟਮ ਦਾ ਨਾਮ ਬਦਲੋ” ’ਤੇ ਟੈਪ ਕਰੋ।

  4. ਸੂਚੀ ਵਿੱਚੋਂ ਨਾਮ ਚੁਣੋ ਜਾਂ ਨਾਮ ਟਾਈਪ ਕਰਨ ਅਤੇ ਇਮੋਜੀ ਦੀ ਚੋਣ ਕਰਨ ਲਈ ਵਿਉਂਤਬੱਧ ਨਾਮ ਚੁਣੋ।

  5. “ਹੋ ਗਿਆ” ‘ਤੇ ਟੈਪ ਕਰੋ।

ਆਪਣੀ ਆਈਟਮ ਨੂੰ ਅੱਪ-ਟੂ-ਡੇਟ ਰੱਖੋ

ਆਪਣੀ ਆਈਟਮ ਨੂੰ ਅੱਪ-ਟੂ-ਡੇਟ ਰੱਖੋ ਤਾਂ ਜੋ ਤੁਸੀਂ “ਖੋਜੀ” ਵਿੱਚ ਸਾਰੇ ਫ਼ੀਚਰਾਂ ਦੀ ਵਰਤੋਂ ਕਰ ਸਕੋ।

  1. ਆਪਣੇ iPhone ’ਤੇ “ਖੋਜੀ” ਐਪ ’ਤੇ ਜਾਓ।

  2. ਸਕਰੀਨ ਦੇ ਹੇਠਲੇ ਭਾਗ ਵਿੱਚ ਆਈਟਮਾਂ ’ਤੇ ਟੈਪ ਕਰੋ, ਫਿਰ ਉਸ ਆਈਟਮ ’ਤੇ ਟੈਪ ਕਰੋ ਜਿਸ ਨੂੰ ਤੁਸੀਂ ਅੱਪਡੇਟ ਕਰਨਾ ਚਾਹੁੰਦੇ ਹੋ।

  3. “ਉਪਲਬਧ ਅੱਪਡੇਟ” ’ਤੇ ਟੈਪ ਕਰੋ, ਫਿਰ ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

    ਨੋਟ: ਜੇਕਰ ਤੁਹਾਨੂੰ ਉਪਲਬਧ ਅੱਪਡੇਟ ਦਿਖਾਈ ਨਹੀਂ ਦਿੰਦਾ, ਤਾਂ ਤੁਹਾਡੀ ਆਈਟਮ ਅੱਪ-ਟੂ-ਡੇਟ ਹੈ।

    ਆਈਟਮ ਦੇ ਅੱਪਡੇਟ ਹੋਣ ਸਮੇਂ, ਤੁਸੀਂ “ਖੋਜੀ” ਦੇ ਫ਼ੀਚਰਾਂ ਵਰਤੋਂ ਨਹੀਂ ਕਰ ਸਕਦੇ ਹੋ।

ਕਿਸੇ ਆਈਟਮ ਬਾਰੇ ਵੇਰਵੇ ਦੇਖੋ

ਜਦੋਂ ਤੁਸੀਂ ਆਪਣੇ Apple ਖਾਤੇ ਵਿੱਚ ਕੋਈ ਆਈਟਮ ਰਜਿਸਟਰ ਕਰਦੇ ਹੋ, ਤਾਂ “ਤੁਸੀਂ ਖੋਜੀ” ਐਪ ਦੀ ਵਰਤੋਂ ਕਰਕੇ ਇਸ ਦੇ ਬਾਰੇ ਵਿੱਚ ਹੋਰ ਵੇਰਵੇ ਦੇਖ ਸਕਦੇ ਹੋ, ਜਿਵੇਂ ਕਿ ਸੀਰੀਅਲ ਨੰਬਰ ਜਾਂ ਮਾਡਲ। ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਨਿਰਮਾਤਾ ਵੱਲੋਂ ਕੋਈ ਤੀਜੀ-ਧਿਰ ਐਪ ਉਪਲਬਧ ਹੈ ਜਾਂ ਨਹੀਂ।

  1. ਆਪਣੇ iPhone ’ਤੇ “ਖੋਜੀ” ਐਪ ’ਤੇ ਜਾਓ।

  2. ਸਕਰੀਨ ਦੇ ਹੇਠਲੇ ਹਿੱਸੇ ਵਿੱਚ ਆਈਟਮਾਂ ’ਤੇ ਟੈਪ ਕਰੋ, ਫਿਰ ਉਸ ਆਈਟਮ ‘ਤੇ ਟੈਪ ਕਰੋ ਜਿਸ ਬਾਰੇ ਤੁਸੀਂ ਵਧੇਰੇ ਵੇਰਵੇ ਚਾਹੁੰਦੇ ਹੋ।

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਵੇਰਵੇ ਵੇਖੋ: “ਵੇਰਵੇ ਦਿਖਾਓ” ’ਤੇ ਟੈਪ ਕਰੋ।

    • ਤੀਜੀ-ਧਿਰ ਦੀ ਐਪ ਨੂੰ ਖੋਲ੍ਹੋ ਜਾਂ ਪ੍ਰਾਪਤ ਕਰੋ: ਜੇਕਰ ਐਪ ਉਪਲਬਧ ਹੈ, ਤਾਂ ਤੁਹਾਨੂੰ ਐਪ ਆਈਕਨ ਦਿਖਾਈ ਦਿੰਦਾ ਹੈ। ਐਪ ਨੂੰ ਡਾਊਨਲੋਡ ਕਰਨ ਲਈ “ਪ੍ਰਾਪਤ ਕਰੋ” ਜਾਂ “ਡਾਊਨਲੋਡ ਕਰੋ” ਬਟਨ ’ਤੇ ਟੈਪ ਕਰੋ। ਜੇਕਰ ਤੁਸੀਂ ਇਸ ਨੂੰ ਪਹਿਲਾਂ ਹੀ ਡਾਊਨਲੋਡ ਕਰ ਲਿਆ ਹੈ, ਤਾਂ ਇਸ ਨੂੰ ਆਪਣੇ iPhone ’ਤੇ ਖੋਲ੍ਹਣ ਲਈ “ਖੋਲ੍ਹੋ” ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.