iPhone ’ਤੇ Apple Games ਐਪ ਵਿੱਚ ਆਪਣੀ Game Center ਪ੍ਰੋਫ਼ਾਈਲ ਸੈੱਟਅੱਪ ਕਰਨੀ

Game Center, Apple ਦੀ ਸੋਸ਼ਲ ਗੇਮਿੰਗ ਸੇਵਾ ਹੈ ਜੋ ਤੁਹਾਨੂੰ ਦੋਸਤਾਂ ਨਾਲ ਕਨੈਕਟ ਕਰਨ, ਸਕੋਰਾਂ ਅਤੇ ਪ੍ਰਾਪਤੀਆਂ ਨੂੰ ਟ੍ਰੈਕ ਅਤੇ ਤੁਲਨਾ ਕਰਨ, ਚੁਣੌਤੀਆਂ ਵਿੱਚ ਹੋਰ ਖਿਡਾਰੀਆਂ ਨਾਲ ਮੁਕਾਬਲਾ ਕਰਨ ਅਤੇ ਦੋਸਤਾਂ ਨੂੰ ਮਲਟੀਪਲੇਅਰ ਗੇਮਾਂ ਵਿੱਚ ਸੱਦਾ ਦੇਣ ਦੀ ਸਹੂਲਤ ਦਿੰਦੀ ਹੈ। Apple ਗੇਮਾਂ ਐਪ ਵਿੱਚ, ਤੁਸੀਂ ਆਪਣੀ Game Center ਪ੍ਰੋਫ਼ਾਈਲ ਨੂੰ ਆਪਣੇ ਅਨੁਸਾਰ ਬਣਾ ਸਕਦੇ ਹੋ, ਪ੍ਰਬੰਧਨ ਕਰ ਸਕਦੇ ਹੋ ਕਿ ਕੌਣ ਤੁਹਾਡੇ ਨਾਲ ਕਨੈਕਟ ਕਰ ਸਕਦਾ ਹੈ ਅਤੇ ਹੋਰ ਵੀ ਬਹੁਤ ਕੁਝ ਕਰ ਸਕਦੇ ਹੋ।

ਨੋਟ: Apple Games ਐਪ ਦੀ ਵਰਤੋਂ ਕਰਨ ਲਈ, ਯਕੀਨੀ ਬਣਾਓ ਕਿ ਤੁਸੀਂ ਆਪਣੇ Apple ਖਾਤੇ ਵਿੱਚ ਸਾਈਨ ਇਨ ਹੋ

ਆਪਣੀ Game Center ਪ੍ਰੋਫ਼ਾਈਲ ਦਾ ਸੈੱਟ ਅੱਪ ਕਰਨਾ

  1. ਆਪਣੇ iPhone ’ਤੇ Apple Games ਐਪ ’ਤੇ ਜਾਓ।

  2. “ਜਾਰੀ ਰੱਖੋ” ’ਤੇ ਟੈਪ ਕਰੋ, ਫਿਰ ਦੁਬਾਰਾ “ਜਾਰੀ ਰੱਖੋ” ’ਤੇ ਟੈਪ ਕਰੋ।

  3. ਆਪਣੀ ਪਲੇਅਰ ਪ੍ਰੋਫ਼ਾਈਲ ਨੂੰ ਵਿਉਂਤਣ ਲਈ ਹੇਠ ਲਿਖੇ ਕੰਮ ਕਰੋ:

    • ਆਪਣਾ ਅਵਤਾਰ ਚੁਣਨ ਲਈ: “ਸੋਧ ਕਰੋ” ਬਟਨ ’ਤੇ ਟੈਪ ਕਰੋ, ਫਿਰ ਕੋਈ ਅਵਤਾਰ ਚੁਣੋ।

    • ਉਪਨਾਮ ਬਣਾਉਣ ਲਈ: ਇਕੱਠੇ ਗੇਮਾਂ ਖੇਡਣ ਸਮੇਂ ਤੁਹਾਡੇ ਦੋਸਤਾਂ ਨੂੰ ਦਿਖਾਈ ਦੇਣ ਵਾਲਾ ਉਪਨਾਮ ਚੁਣਨ ਲਈ, “ਉਪਨਾਮ” ‘ਤੇ ਟੈਪ ਕਰੋ, ਫਿਰ ਇੱਕ ਨਾਮ ਭਰੋ ਜਾਂ ਸੁਝਾਵਾਂ ਵਿੱਚੋਂ ਕੋਈ ਇੱਕ ਚੁਣੋ।

    • ਚੁਣੋ ਕਿ ਤੁਹਾਡੀ ਗੇਮ ਗਤੀਵਿਧੀ ਕੌਣ ਦੇਖ ਸਕਦਾ ਹੈ: ਵਿਕਲਪ ’ਤੇ ਟੈਪ ਕਰੋ।

  4. “ਜਾਰੀ ਰੱਖੋ” ‘ਤੇ ਟੈਪ ਕਰੋ।

ਤੁਸੀਂ ਸੈਟਿੰਗਾਂ ਐਪ ’ਤੇ ਜਾ ਕੇ ਫਿਰ Game Center ’ਤੇ ਟੈਪ ਕਰ ਕੇ, ਆਪਣੀ Game Center ਪ੍ਰੋਫ਼ਾਈਲ ਵੀ ਸੈੱਟ ਅੱਪ ਕਰ ਸਕਦੇ ਹੋ। Game Center ਨੂੰ ਚਾਲੂ ਕਰੋ, ਫਿਰ ਆਪਣੀ ਪਲੇਅਰ ਪ੍ਰੋਫ਼ਾਈਲ ਨੂੰ ਵਿਉਂਤੋ।

ਆਪਣੀ Game Center ਪ੍ਰੋਫ਼ਾਈਲ ਵਿੱਚ ਸੋਧ ਕਰਨੀ

  1. ਆਪਣੇ iPhone ’ਤੇ Apple Games ਐਪ ’ਤੇ ਜਾਓ।

  2. ਸਿਖਰਲੇ ਸੱਜੇ ਕੋਨੇ ਵਿੱਚ ਆਪਣੇ ਅਵਤਾਰ ’ਤੇ ਟੈਪ ਕਰੋ, ਫਿਰ “ਪ੍ਰੋਫ਼ਾਈਲ ਵਿੱਚ ਸੋਧ ਕਰੋ” ’ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਆਪਣੇ ਅਵਤਾਰ ਵਿੱਚ ਸੋਧ ਕਰੋ: “ਸੋਧ ਕਰੋ” ਬਟਨ ’ਤੇ ਟੈਪ ਕਰੋ, ਇੱਕ ਅਵਤਾਰ ਚੁਣੋ, ਫਿਰ “ਹੋ ਗਿਆ” ਬਟਨ ’ਤੇ ਟੈਪ ਕਰੋ।

    • ਆਪਣੇ ਉਪਨਾਮ ਵਿੱਚ ਸੋਧ ਕਰੋ: ਆਪਣੇ ਮੌਜੂਦਾ ਉਪਨਾਮ ’ਤੇ ਟੈਪ ਕਰੋ, ਕੋਈ ਨਾਮ ਭਰੋ ਜਾਂ ਕੋਈ ਇੱਕ ਸੁਝਾਅ ਚੁਣੋ, ਫਿਰ “ਹੋ ਗਿਆ” ਬਟਨ ’ਤੇ ਟੈਪ ਕਰੋ।

  4. ਪੂਰਾ ਹੋਣ ’ਤੇ, “ਹੋ ਗਿਆ” ਬਟਨ ’ਤੇ ਟੈਪ ਕਰੋ।

ਤੁਸੀਂ ਸੈਟਿੰਗਾਂ ਐਪ ’ਤੇ ਜਾ ਕੇ, Game Center ’ਤੇ ਟੈਪ ਕਰ ਕੇ, ਫਿਰ “ਪ੍ਰੋਫ਼ਾਈਲ ਵਿਉਂਤੋ” ’ਤੇ ਟੈਪ ਕਰ ਕੇ ਵੀ ਆਪਣੀ Game Center ਪ੍ਰੋਫ਼ਾਈਲ ਵਿੱਚ ਸੋਧ ਕਰ ਸਕਦੇ ਹੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.