ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ ਨਕਸ਼ੇ ਐਪ ਵਿੱਚ ਡ੍ਰਾਈਵਿੰਗ ਸੰਬੰਧੀ ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ

ਤੁਸੀਂ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਡ੍ਰਾਈਵਿੰਗ ਦੇ ਵੇਰਵੇ-ਸਹਿਤ ਦਿਸ਼ਾ-ਨਿਰਦੇਸ਼ ਪ੍ਰਾਪਤ ਕਰ ਸਕਦੇ ਹੋ।

ਜਦੋਂ ਤੁਸੀਂ ਚੋਣਵੇਂ ਸ਼ਹਿਰਾਂ ਵਿੱਚ ਡ੍ਰਾਈਵ ਕਰਦੇ ਹੋ, ਤਾਂ ਤੁਹਾਨੂੰ ਪੈਦਲ ਸੜਕ ਪਾਰ ਕਰਨ ਵਾਲਿਆਂ ਦੀ ਥਾਂ, ਸਾਈਕਲ ਲੇਨ, ਇਮਾਰਤਾਂ ਅਤੇ ਸੜਕ-ਪੱਧਰੀ ਦ੍ਰਿਸ਼ ਲਈ ਬਿਹਤਰ ਵੇਰਵੇ ਦਿਖਾਈ ਦਿੰਦੇ ਹਨ ਜੋ ਤੁਹਾਡੀ ਗੁੰਝਲਦਾਰ ਚੌਰਾਹਿਆਂ ’ਤੇ ਸਹੀ ਲੇਨ ਲੱਭਣ ਵਿੱਚ ਮਦਦ ਕਰਦੇ ਹਨ। ਜੇਕਰ ਤੁਸੀਂ ਅਕਸਰ ਇੱਕੋ ਰੂਟ ’ਤੇ ਗੱਡੀ ਚਲਾਉਂਦੇ ਹੋ, ਤਾਂ ਨਕਸ਼ੇ ਐਪ ਇਸ ਨੂੰ “ਮੇਰਾ ਰੂਟ” ਦੇ ਰੂਪ ਵਿੱਚ ਸੁਝਾਅ ਸਕਦੀ ਹੈ ਅਤੇ ਤੁਹਾਨੂੰ ਪਹਿਲਾਂ ਤੋਂ ਦੇਰੀ ਬਾਰੇ ਸੁਚੇਤ ਕਰ ਸਕਦੀ ਹੈ।

ਨੋਟ: ਮੋੜ-ਦਰ-ਮੋੜ ਬੋਲ ਕੇ ਦੱਸੀਆਂ ਜਾਣ ਵਾਲੀਆਂ ਦਿਸ਼ਾਵਾਂ ਅਤੇ ਤਰਜੀਹੀ ਰੂਟ ਵਿਕਲਪ ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹਨ। iOS ਅਤੇ iPadOS ਫ਼ੀਚਰ ਉਪਲਬਧਤਾ ਵੈੱਬਸਾਈਟ ਨੂੰ ਦੇਖੋ।

ਡ੍ਰਾਈਵਿੰਗ ਦੇ ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ

  1. ਆਪਣੇ iPhone ’ਤੇ ਨਕਸ਼ੇ ਐਪ ’ਤੇ ਜਾਓ।

  2. ਨਕਸ਼ੇ ’ਤੇ ਕਿਤੇ ਵੀ ਟੱਚ ਕਰ ਕੇ ਰੱਖੋ ਜਾਂ ਖੋਜ ਖੇਤਰ ਵਿੱਚ ਕੋਈ ਪਤਾ ਭਰੋ, ਫਿਰ “ਦਿਸ਼ਾ-ਨਿਰਦੇਸ਼” ਜਾਂ ”ਯਾਤਰਾ ਮੋਡ” ਬਟਨ ’ਤੇ ਟੈਪ ਕਰੋ।

  3. ਤੁਸੀਂ ਜਿਸ ਰਸਤੇ ’ਤੇ ਜਾਣਾ ਚਾਹੁੰਦੇ ਹੋ, ਉਸ ਲਈ “ਜਾਓ” ਜਾਂ “ਕਦਮ” ’ਤੇ ਟੈਪ ਕਰੋ।

    ਇੱਕ iPhone ਹੋ ਇੱਕੋ ਹੀ ਮੰਜ਼ਿਲ ਵੱਲ ਜਾਣ ਲਈ ਕਈ ਡ੍ਰਾਈਵਿੰਗ ਰੂਟ ਵਿਕਲਪਾਂ ਵਾਲਾ ਨਕਸ਼ਾ ਦਿਖਾ ਰਿਹਾ ਹੈ। ਹਰੇਕ ਰੂਟ ਅਨੁਮਾਨਿਤ ਸਮਾਂ ਤੇ ਦੂਰੀ ਅਤੇ ਮੋੜ-ਦਰ-ਮੋੜ ਦਿਸ਼ਾ-ਨਿਰਦੇਸ਼ ਸ਼ੁਰੂ ਕਰਨ ਲਈ “ਜਾਓ” ਬਟਨ ਦਿਖਾਉਂਦਾ ਹੈ। ਹਰੇਕ ਰੂਟ ’ਤੇ ਕਲਰ ਕੋਡਿੰਗ ਟ੍ਰੈਫਿਕ ਸਥਿਤੀਆਂ ਨੂੰ ਦਰਸਾਉਂਦੀ ਹੈ।

Siri: ਤੁਸੀਂ Siri ਤੋਂ ਕੁਝ ਇਸ ਤਰ੍ਹਾਂ ਵੀ ਪੁੱਛ ਸਕਦੇ ਹੋ, “Give me driving directions home.” Siri ਦੀ ਵਰਤੋਂ ਕਰਨੀ ਸਿੱਖੋ

ਜਦੋਂ ਤੁਸੀਂ ਰੋਜ਼ਾਨਾ ਕਿਸੇ ਇੱਕੋ ਰੂਟ ’ਤੇ ਗੱਡੀ ਚਲਾਉਂਦੇ ਹੋ-ਜਿਵੇਂ ਕਿ ਘਰ ਅਤੇ ਕਾਰਜ-ਸਥਾਨ ਦੇ ਵਿਚਕਾਰ, ਤਾਂ ਨਕਸ਼ੇ ਐਪ ਇਸ ਨੂੰ “ਤੁਹਾਡਾ ਰੂਟ“ ਵਜੋਂ ਦਿਖਾ ਕੇ ਨੈਵੀਗੇਸ਼ਨ ਸ਼ੁਰੂ ਕਰਨ ਨੂੰ ਆਸਾਨ ਬਣਾਉਂਦੀ ਹੈ। ਇਹ ਤਰਜੀਹੀ ਰੂਟ ਵਿਕਲਪ ਤੁਹਾਡੇ ਡਰਾਈਵਿੰਗ ਪੈਟਰਨਾਂ ਅਤੇ ਮੰਜ਼ਿਲਾਂ ਦੇ ਆਧਾਰ ’ਤੇ ਦਿਖਾਈ ਦਿੰਦਾ ਹੈ ਅਤੇ ਤੁਹਾਡੇ ਜਾਣ ਤੋਂ ਪਹਿਲਾਂ ਹੀ ਤੁਹਾਨੂੰ ਦੇਰੀ ਬਾਰੇ ਸੁਚੇਤ ਕਰ ਸਕਦਾ ਹੈ। ਵਿਕਲਪ ਨੂੰ ਬੰਦ ਕਰਨ ਲਈ, ਸੈਟਿੰਗਾਂ ਐਪ ’ਤੇ ਜਾਓ, ਐਪਾਂ ’ਤੇ ਟੈਪ ਕਰੋ, ਨਕਸ਼ੇ ’ਤੇ ਟੈਪ ਕਰੋ, ਟਿਕਾਣੇ ’ਤੇ ਟੈਪ ਕਰੋ, ਤਰਜੀਹੀ ਰੂਟ ਅਤੇ ਪੂਰਵ-ਅਨੁਮਾਨਿਤ ਮੰਜ਼ਿਲਾਂ ਨੂੰ ਬੰਦ ਕਰੋ।

ਜਦੋਂ ਡ੍ਰਾਈਵਿੰਗ ਫ਼ੋਕਸ ਚਾਲੂ ਹੁੰਦਾ ਹੈ ਜਾਂ ਜੇਕਰ iPhone ਆਟੋਮੈਟਿਕਲੀ ਲੌਕ ਹੋ ਜਾਂਦਾ ਹੈ, ਤਾਂ ਨਕਸ਼ੇ ਐਪ ਸਕਰੀਨ ’ਤੇ ਰਹਿੰਦੀ ਹੈ ਅਤੇ ਦਿਸ਼ਾ-ਨਿਰਦੇਸ਼ ਬੋਲਣੇ ਜਾਰੀ ਰੱਖੇ ਜਾਂਦੇ ਹਨ। ਭਾਵੇਂ ਤੁਸੀਂ ਕੋਈ ਹੋਰ ਐਪ ਖੋਲ੍ਹਦੇ ਹੋ, ਤੁਹਾਨੂੰ ਮੋੜ-ਦਰ-ਮੋੜ ਦਿਸ਼ਾ-ਨਿਰਦੇਸ਼ ਮਿਲਦੇ ਰਹਿੰਦੇ ਹਨ। (ਕਿਸੇ ਹੋਰ ਐਪ ਤੋਂ ਨਕਸ਼ੇ ਐਪ ’ਤੇ ਵਾਪਸ ਜਾਣ ਲਈ, ਸਕਰੀਨ ਦੇ ਸਿਖਰ ’ਤੇ ਦਿੱਤੇ ਦਿਸ਼ਾ-ਨਿਰਦੇਸ਼ਾਂ ਦੇ ਬੈਨਰ ਜਾਂ ਸਥਿਤੀ ਬਾਰ ਵਿੱਚ ਨੈਵੀਗੇਸ਼ਨ ਸੰਕੇਤਕ ’ਤੇ ਟੈਪ ਕਰੋ।)

ਭਵਿੱਖ ਲਈ ਰਵਾਨਗੀ ਜਾਂ ਪਹੁੰਚਣ ਦੇ ਯਾਤਰਾ ਦੇ ਸਮੇਂ ਦਾ ਅਨੁਮਾਨ ਲਗਾਓ

  1. ਆਪਣੇ iPhone ’ਤੇ ਨਕਸ਼ੇ ਐਪ ’ਤੇ ਜਾਓ।

  2. ਨਕਸ਼ੇ ’ਤੇ ਕਿਤੇ ਵੀ ਟੱਚ ਕਰ ਕੇ ਰੱਖੋ ਜਾਂ ਖੋਜ ਖੇਤਰ ਵਿੱਚ ਕੋਈ ਪਤਾ ਭਰੋ, ਫਿਰ “ਦਿਸ਼ਾ-ਨਿਰਦੇਸ਼” ਜਾਂ ”ਯਾਤਰਾ ਮੋਡ” ਬਟਨ ’ਤੇ ਟੈਪ ਕਰੋ।

  3. “ਹੁਣੇ” (ਮੰਜ਼ਿਲ ਦੇ ਹੇਠਾਂ) ’ਤੇ ਟੈਪ ਕਰੋ, “ਰਵਾਨਗੀ“ ਜਾਂ “ਆਗਮਨ“ ਲਈ ਸਮਾਂ ਜਾਂ ਮਿਤੀ ਚੁਣੋ, ਫਿਰ “ਹੋ ਗਿਆ” ਬਟਨ ’ਤੇ ਟੈਪ ਕਰੋ।

    ਅਨੁਮਾਨਿਤ ਟ੍ਰੈਫਿਕ ਦੇ ਅਧਾਰ ’ਤੇ ਯਾਤਰਾ ਦਾ ਅਨੁਮਾਨਿਤ ਸਮਾਂ ਬਦਲ ਸਕਦਾ ਹੈ।

ਟੋਲ ਜਾਂ ਹਾਈਵੇ ਸ਼ਾਮਲ ਨਾ ਕਰੋ

  1. ਆਪਣੇ iPhone ’ਤੇ ਨਕਸ਼ੇ ਐਪ ’ਤੇ ਜਾਓ।

  2. ਨਕਸ਼ੇ ’ਤੇ ਕਿਤੇ ਵੀ ਟੱਚ ਕਰ ਕੇ ਰੱਖੋ ਜਾਂ ਖੋਜ ਖੇਤਰ ਵਿੱਚ ਕੋਈ ਪਤਾ ਭਰੋ, ਫਿਰ “ਦਿਸ਼ਾ-ਨਿਰਦੇਸ਼” ਜਾਂ ”ਯਾਤਰਾ ਮੋਡ” ਬਟਨ ’ਤੇ ਟੈਪ ਕਰੋ।

  3. “ਸ਼ਾਮਲ ਨਾ ਕਰੋ” (ਮੰਜ਼ਿਲ ਦੇ ਹੇਠਾਂ) ’ਤੇ ਟੈਪ ਕਰੋ, ਆਪਣੇ ਵਿਕਲਪ ਚੁਣੋ ਅਤੇ ਫਿਰ “ਹੋ ਗਿਆ” ਬਟਨ ’ਤੇ ਟੈਪ ਕਰੋ।

ਦਿਸ਼ਾਸੂਚਕ ਜਾਂ ਗਤੀ ਸੀਮਾ ਦਿਖਾਓ ਜਾਂ ਲੁਕਾਓ

  1. ਆਪਣੇ iPhone ’ਤੇ ਸੈਟਿੰਗਾਂ ਐਪ  ’ਤੇ ਜਾਓ।

  2. ਐਪਾਂ ’ਤੇ ਟੈਪ ਕਰੋ, ਫਿਰ “ਨਕਸ਼ੇ” ’ਤੇ ਟੈਪ ਕਰੋ।

  3. “ਦਿਸ਼ਾ-ਨਿਰਦੇਸ਼” ਦੇ ਹੇਠਾਂ, “ਡਰਾਈਵਿੰਗ” ’ਤੇ ਟੈਪ ਕਰੋ, ਫਿਰ ਦਿਸ਼ਾਸੂਚਕ ਜਾਂ ਗਤੀ ਸੀਮਾ ਨੂੰ ਚਾਲੂ ਜਾਂ ਬੰਦ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.