ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਨਕਸ਼ੇ ਐਪ ਵਿੱਚ, ਕਿਸੇ ਸਮੱਸਿਆ ਦੀ ਰਿਪੋਰਟ ਕਰੋ

ਜੇਕਰ ਤੁਹਾਨੂੰ ਲੱਗਦਾ ਹੈ ਕਿ ਨਕਸ਼ੇ ਐਪ ਵਿੱਚ ਕੋਈ ਪਤਾ, ਕਾਰੋਬਾਰ, ਜਨਤਕ ਆਵਾਜਾਈ ਸਟੌਪ ਜਾਂ ਕੋਈ ਹੋਰ ਫ਼ੀਚਰ ਉਪਲਬਧ ਨਹੀਂ ਹੈ, ਤਾਂ ਤੁਸੀਂ ਇਸ ਨੂੰ ਸ਼ਾਮਲ ਕਰ ਸਕਦੇ ਹੋ। ਤੁਸੀਂ ਹੋਰ ਪ੍ਰਕਾਰ ਦੀਆਂ ਸਮੱਸਿਆਵਾਂ ਦੀ ਵੀ ਰਿਪੋਰਟ ਕਰ ਸਕਦੇ ਹੋ, ਜਿਵੇਂ ਕਿ ਦਿਸ਼ਾ-ਨਿਰਦੇਸ਼ਾਂ ਵਿੱਚ ਕੋਈ ਗ਼ਲਤ ਕਦਮ ਜਾਂ ਕੋਈ ਕਾਰੋਬਾਰ ਜੋ ਬੰਦ ਹੋ ਗਿਆ ਹੋਵੇ।

  1. ਆਪਣੇ iPhone ’ਤੇ ਨਕਸ਼ੇ ਐਪ ’ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਪਿੰਨ ਮਾਰਕਰ ਦਿਖਾਈ ਦੇਣ ਤੱਕ ਨਕਸ਼ੇ ਨੂੰ ਟੱਚ ਕਰ ਕੇ ਰੱਖੋ, ਕਾਰਡ ਦੇ ਹੇਠਾਂ ਸਕ੍ਰੌਲ ਕਰੋ, ਫਿਰ “ਕੁਝ ਗੁੰਮ ਹੋਣ ਦੀ ਰਿਪੋਰਟ ਕਰੋ” ’ਤੇ ਟੈਪ ਕਰੋ।

    • ਖੋਜ ਖੇਤਰ ਦੇ ਅੱਗੇ ਦਿੱਤੀ ਆਪਣੀ ਤਸਵੀਰ ਜਾਂ ਪਹਿਲੇ ਅੱਖਰਾਂ ’ਤੇ ਟੈਪ ਕਰੋ, “ਰਿਪੋਰਟਾਂ” ’ਤੇ ਟੈਪ ਕਰੋ, ਫਿਰ “ਨਵੀਂ ਸਮੱਸਿਆ ਦੀ ਰਿਪੋਰਟ ਕਰੋ” ’ਤੇ ਟੈਪ ਕਰੋ।

  3. ਕੋਈ ਵਿਕਲਪ ਚੁਣੋ, ਫਿਰ ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਤੁਹਾਡੇ ਘਰ ਜਾਂ ਕਾਰਜ-ਸਥਾਨ ਲਈ ਵਰਤਿਆ ਜਾਣ ਵਾਲਾ ਪਤਾ ਬਦਲਣ ਲਈ ਕਿਸੇ ਥਾਂ ’ਤੇ ਨੋਟਸ ਜੋੜੋ ਨੂੰ ਦੇਖੋ।

ਜੇਕਰ ਤੁਹਾਡਾ ਕੋਈ ਕਾਰੋਬਾਰ (ਵੱਡਾ ਜਾਂ ਛੋਟਾ) ਹੈ, ਤਾਂ ਤੁਸੀਂ Apple Business Connect ਦੀ ਵਰਤੋਂ ਕਰ ਸਕਦੇ ਹੋ ਤਾਂ ਜੋ ਤੁਹਾਡੇ ਗਾਹਕਾਂ ਤੁਹਾਡੇ ਕਾਰੋਬਾਰ ਨੂੰ ਨਕਸ਼ੇ ਐਪ, Apple ਵੌਲਿਟ, Siri ਆਦਿ ਵਿੱਚ ਲੱਭਣ ਸਕਣ। Apple Business Connect ਬਾਰੇ ਹੋਰ ਜਾਣੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.