ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ Apple Intelligence ਨਾਲ ChatGPT ਦੀ ਵਰਤੋਂ ਕਰਨੀ

ਜੇਕਰ ਤੁਸੀਂ Apple Intelligence ਨੂੰ OpenAI ਦੇ ChatGPT* ਨਾਲ ਕੰਮ ਕਰਨ ਦੀ ਆਗਿਆ ਦੇਣ ਦੀ ਚੋਣ ਕਰਦੇ ਹੋ, ਤਾਂ ਤੁਸੀਂ ਹੇਠ ਲਿਖੇ ਕੰਮ ਕਰ ਸਕਦੇ ਹੋ:

Siri ਤੋਂ ਹੋਰ ਜਵਾਬ ਪ੍ਰਾਪਤ ਕਰੋ: ਕੁਝ ਬੇਨਤੀਆਂ ਦਾ ਵਧੇਰੇ ਡੂੰਘਾਈ ਵਿੱਚ ਜਵਾਬ ਦੇਣ ਲਈ Siri ਵੱਲੋਂ ChatGPT ਦੀ ਵਰਤੋਂ ਕੀਤੀ ਜਾ ਸਕਦੀ ਹੈ—ਉਦਾਹਰਨ ਲਈ, ਤਸਵੀਰਾਂ ਤੇ ਦਸਤਾਵੇਜ਼ਾਂ ਬਾਰੇ ਇਨਸਾਈਟ।

ਲਿਖਣ ਸੰਬੰਧੀ ਟੂਲਾਂ ਵਿੱਚ ਟੈਕਸਟ ਲਿਖੋ: ਲਿਖਣ ਸੰਬੰਧੀ ਟੂਲ ਵੱਲੋਂ ਸਿਰਫ਼ ਕਿਸੇ ਵਰਣਨ ਤੋਂ ਟੈਕਸਟ ਜਾਂ ਚਿੱਤਰ ਤਿਆਰ ਕਰਨ ਲਈ ChatGPT ਦੀ ਵਰਤੋਂ ਕੀਤੀ ਜਾ ਸਕਦੀ ਹੈ।

Image Playground ਵਿੱਚ ਨਵੇਂ ਸਟਾਈਲਾਂ ਦੀ ਵਰਤੋਂ ਕਰਨ ਲਈ: Image Playground ਵੱਲੋਂ ਤੁਹਾਨੂੰ ਚਿੱਤਰ ਬਣਾਉਣ ਲਈ ਵਿਜ਼ੂਅਲ ਸਟਾਈਲਾਂ ਦੀ ਵਿਸਤ੍ਰਿਤ ਰੇਂਜ ਦੇਣ ਵਾਸਤੇ ChatGPT ਦੀ ਵਰਤੋਂ ਕੀਤੀ ਜਾਂਦੀ ਹੈ।

ਵਿਜ਼ੂਅਲ ਇੰਟੈਲੀਜੈਂਸ ਨਾਲ ChatGPT ਦੀ ਵਰਤੋਂ ਕਰਨੀ: ਆਪਣੇ ਆਲੇ-ਦੁਆਲੇ ਦੀਆਂ ਥਾਵਾਂ ਅਤੇ ਵਸਤੂਆਂ ਬਾਰੇ ਤੇਜ਼ੀ ਨਾਲ ਜਾਣਨ ਲਈ ਕੈਮਰਾ ਕੰਟਰੋਲ ਨਾਲ ਵਿਜ਼ੂਅਲ ਇੰਟੈਲੀਜੈਂਸ ਦੀ ਵਰਤੋਂ ਕਰੋ।

ਸ਼ੌਰਟਕੱਟ ਐਪ ਵਿੱਚ ਕਿਸੇ ਮਾਡਲ ਦੀ ਵਰਤੋਂ ਕਰਨ ਲਈ: ਹੋਰ ਵੀ ਗੁੰਝਲਦਾਰ ਬੇਨਤੀਆਂ ਨੂੰ ਸੰਭਾਲਣ ਲਈ ਸ਼ੌਰਟਕੱਟ ਐਪ ਵੱਲੋਂ ChatGPT ਦੀ ਵਰਤੋਂ ਕੀਤੀ ਜਾ ਸਕਦੀ ਹੈ।

ਆਪਣੇ ChatGPT ਖਾਤੇ ਨੂੰ ਕਨੈਕਟ ਕਰੋ: ਤੁਹਾਨੂੰ ਕਿਸੇ ChatGPT ਖਾਤੇ ਦੀ ਲੋੜ ਨਹੀਂ ਹੈ, ਪਰ ਜੇਕਰ ਤੁਹਾਡੇ ਕੋਲ ਪਹਿਲਾਂ ਹੀ ਕੋਈ ChatGPT ਖਾਤਾ ਹੈ-ਮੁਫ਼ਤ ਜਾਂ ਭੁਗਤਾਨਸ਼ੁਦਾ-ਤਾਂ ਤੁਸੀਂ ਉਸਨੂੰ ਆਪਣੇ ਖਾਤੇ ਨਾਲ ਕਨੈਕਟ ਕਰ ਸਕਦੇ ਹੋ। ChatGPT ਦੇ ਭੁਗਤਾਨਸ਼ੁਦਾ ਖਾਤੇ ਨਾਲ, ਤੁਹਾਡਾ iPhone ਜ਼ਿਆਦਾ ਵਾਰ ChatGPT ਦੀਆਂ ਉੱਨਤ ਯੋਗਤਾਵਾਂ ਦੀ ਵਰਤੋਂ ਕਰ ਸਕਦਾ ਹੈ।

ਇੱਕ iPhone, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਨੋਟਸ ਐਪ ਵਿੱਚ ਕਹਾਣੀ ਲਿਖੀ ਜਾ ਰਹੀ ਹੈ। ਸਕਰੀਨ ਦੇ ਹੇਠਲੇ ਪਾਸੇ “ਲਿਖਣ ਸੰਬੰਧੀ ਟੂਲਾਂ ਨਾਲ ਲਿਖੋ” ਡਾਇਲੌਗ ਹੈ, ਜਿਸ ਵਿੱਚ ChatGPT ਬਿਹਤਰ ਬਣਾਉਣ, ਮੁੜ ਤੋਂ ਲਿਖਣ, ChatGPT ਸੁਝਾਅ ਚੁਣਨ ਅਤੇ ਹੋਰ ਬਹੁਤ ਕੁਝ ਦੇ ਵਿਕਲਪ ਸ਼ਾਮਲ ਹਨ।

ਨੋਟ: Apple Intelligence iPhone ਦੇ ਸਾਰੇ ਮਾਡਲਾਂ ’ਤੇ ਜਾਂ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹੈ। ** ਸਭ ਤੋਂ ਹਾਲੀਆ ਉਪਲਬਧ ਫ਼ੀਚਰਾਂ ਨੂੰ ਐਕਸੈੱਸ ਕਰਨ ਲਈ, ਯਕੀਨੀ ਬਣਾਓ ਕਿ ਤੁਸੀਂ iOS ਦੇ ਨਵੀਨਤਮ ਸੰਸਕਰਨ ਨੂੰ ਵਰਤ ਰਹੇ ਹੋ ਅਤੇ Apple Intelligence ਚਾਲੂ ਹੈ। ChatGPT ਐਕਸਟੈਂਸ਼ਨ ਸਿਰਫ਼ ਉਹਨਾਂ ਖੇਤਰਾਂ ਵਿੱਚ ਉਪਲਬਧ ਹੈ ਜਿੱਥੇ ChatGPT ਐਪ ਅਤੇ ਸੇਵਾ ਉਪਲਬਧ ਹਨ। ChatGPT ਦੀ ਉਪਲਬਧਤਾ ਲਈ OpenAI ’ਤੇ ਜਾਓ।

ChatGPT ਦਾ ਸੈੱਟ ਅੱਪ ਕਰਨਾ

ਜੇਕਰ ChatGPT ਐਕਸਟੈਂਸ਼ਨ ਬੰਦ ਹੈ, ਤਾਂ ਤੁਸੀਂ ਸੈਟਿੰਗਾਂ ਵਿੱਚ ਇਸ ਨੂੰ ਸੈੱਟ ਅੱਪ ਕਰ ਸਕਦੇ ਹੋ।

ਨੋਟ: ChatGPT ਦੀ ਵਰਤੋਂ ਕਰਨ ਲਈ, ਤੁਹਾਡੀ ਉਮਰ ਘੱਟੋ-ਘੱਟ 13 ਸਾਲ ਹੋਣੀ ਲਾਜ਼ਮੀ ਹੈ ਜਾਂ ਤੁਹਾਡੇ ਦੇਸ਼ ਵਿੱਚ ਸਹਿਮਤੀ ਦੇਣ ਵਾਸਤੇ ਘੱਟੋ-ਘੱਟ ਲੋੜੀਂਦੀ ਉਮਰ ਮੁਤਾਬਕ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ OpenAI ਵਰਤੋਂ ਕਰਨ ਦੀਆਂ ਸ਼ਰਤਾਂ ਨੂੰ ਦੇਖੋ।

  1. ਆਪਣੇ iPhone ’ਤੇ ਸੈਟਿੰਗਾਂ ਐਪ ’ਤੇ ਜਾਓ।

  2. Apple Intelligence ਅਤੇ Siri ’ਤੇ ਟੈਪ ਕਰੋ।

  3. ਐਕਸਟੈਂਸ਼ਨਾਂ ਦੇ ਹੇਠਾਂ, ChatGPT ’ਤੇ ਟੈਪ ਕਰੋ, ਫਿਰ ਸੈੱਟ ਅੱਪ ’ਤੇ ਟੈਪ ਕਰੋ।

  4. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਖਾਤੇ ਤੋਂ ਬਿਨਾਂ ChatGPT ਦੀ ਵਰਤੋਂ ਕਰੋ: ChatGPT ਨੂੰ ਸਮਰੱਥ ਕਰੋ ’ਤੇ ਟੈਪ ਕਰੋ।

      ਨੋਟ: ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਬੇਨਤੀਆਂ ਤੁਹਾਡੇ ChatGPT ਦੀ ਚੈਟ ਹਿਸਟਰੀ ਵਿੱਚ ਸੰਭਾਲੀਆਂ ਜਾਣ, ਤਾਂ ਤੁਹਾਨੂੰ ChatGPT ਖਾਤੇ ਵਿੱਚ ਸਾਈਨ ਇਨ ਕਰਨਾ ਪਵੇਗਾ।

    • ਮੌਜੂਦਾ ਖਾਤੇ ਨਾਲ ChatGPT ਦੀ ਵਰਤੋਂ ਕਰੋ: ਖਾਤੇ ਨਾਲ “ChatGPT ਦੀ ਵਰਤੋਂ ਕਰੋ” ’ਤੇ ਟੈਪ ਕਰੋ, ਫਿਰ ਔਨਸਕਰੀਨ ਨਿਰਦੇਸ਼ਾਂ ਦੀ ਪਾਲਣਾ ਕਰੋ।

ਜੇਕਰ ਤੁਸੀਂ ਬਾਅਦ ਵਿੱਚ ਕਿਸੇ ਖਾਤੇ ਨਾਲ ChatGPT ਦੀ ਵਰਤੋਂ ਕਰਨ ਦਾ ਫ਼ੈਸਲਾ ਕਰਦੇ ਹੋ, ਤਾਂ ਸੈਟਿੰਗਾਂ  > Apple Intelligence ਅਤੇ Siri ’ਤੇ ਜਾਓ, ChatGPT ’ਤੇ ਟੈਪ ਕਰੋ ਅਤੇ ਫਿਰ ਸਾਈਨ ਇਨ ਕਰੋ ’ਤੇ ਟੈਪ ਕਰੋ।

ਲਿਖਣ ਸੰਬੰਧੀ ਟੂਲਾਂ ਨਾਲ ਟੈਕਸਟ ਲਿਖਣਾ

ਤੁਹਾਡੇ ਵੱਲੋਂ ChatGPT ਐਕਸਟੈਂਸ਼ਨ ਨੂੰ ਸੈੱਟ ਅੱਪ ਕਰਨ ਤੋਂ ਬਾਅਦ, ਤੁਸੀਂ ਲਿਖਾਈ ਸੰਬੰਧੀ ਟੂਲਾਂ ਨਾਲ ਟੈਕਸਟ ਲਿਖ ਸਕਦੇ ਹੋ।

  1. ਟਾਈਪ ਕਰਦੇ ਸਮੇਂ, ਟੈਕਸਟ ਖੇਤਰ ’ਤੇ ਟੈਪ ਕਰੋ, ਫਿਰ “ਲਿਖਣ ਸੰਬੰਧੀ ਟੂਲ” ਬਟਨ ’ਤੇ ਟੈਪ ਕਰੋ।

  2. ਉੱਪਰ ਨੂੰ ਸਵਾਈਪ ਕਰੋ, ਫਿਰ ਕੰਪੋਜ਼ ’ਤੇ ਟੈਪ ਕਰੋ।

  3. ਤੁਸੀਂ ਚੈਟ ChatGPT ਤੋਂ ਜੋ ਲਿਖਵਾਉਣਾ ਚਾਹੁੰਦੇ ਹੋ, ਉਸ ਦਾ ਵਰਣਨ ਕਰੋ—ਉਦਾਹਰਨ ਲਈ, “ਸੌਣ ਵੇਲੇ ਇੱਕ ਲੜਕੀ ਸੰਬੰਧੀ ਕਹਾਣੀ ਜੋ ਜਾਦੂਈ ਸੰਸਾਰ ਵਿੱਚ ਜਾਂਦੀ ਹੈ, ਜਿੱਥੇ ਉਹ ਤਿਤਲੀ ਬਣਨ ਦੀ ਯਾਤਰਾ ਦੌਰਾਨ ਇੱਕ ਕੀਟ ਨਾਲ ਦੋਸਤੀ ਕਰਦੀ ਹੈ।”— “ਸਾਰਾ ਟੈਕਸਟ ਸ਼ਾਮਲ ਕਰੋ” ਜਾਂ “ਚੁਣਿਆ ਹੋਇਆ ਟੈਕਸਟ” ਚੁਣੋ, ਫਿਰ “ਭੇਜੋ” ਬਟਨ ’ਤੇ ਟੈਪ ਕਰੋ।

  4. ਜੇਕਰ ਤੁਹਾਨੂੰ ਹੋਰ ਵੇਰਵਿਆਂ ਲਈ ਪੁੱਛਿਆ ਜਾਂਦਾ ਹੈ, ਤਾਂ ਕਿਸੇ ਖੇਤਰ ’ਤੇ ਟੈਪ ਕਰੋ, ਕੋਈ ਜਵਾਬ ਭਰੋ, ਫਿਰ “ਭੇਜੋ” ਬਟਨ ’ਤੇ ਟੈਪ ਕਰੋ ਜਾਂ ਵੇਰਵੇ ਸ਼ਾਮਲ ਕੀਤੇ ਬਿਨਾਂ ਜਾਰੀ ਰੱਖਣ ਲਈ “ਨਜ਼ਰ-ਅੰਦਾਜ਼ ਕਰੋ” ’ਤੇ ਟੈਪ ਕਰੋ।

  5. ਟੈਕਸਟ ਦੇਖਣ ਤੋਂ ਬਾਅਦ, ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਟੈਕਸਟ ਨੂੰ ਮੁੜ ਲਿਖੋ: ਮੁੜ ਲਿਖੋ ‘ਤੇ ਟੈਪ ਕਰੋ।

    • ChatGPT ਵੱਲੋਂ ਦਿੱਤੇ ਸੁਝਾਅ ਸ਼ਾਮਲ ਕੀਤੇ ਜਾਣ: ਕਿਸੇ ਵਿਕਲਪ ’ਤੇ ਟੈਪ ਕਰੋ, ਫਿਰ “ਭੇਜੋ” ਬਟਨ ‘ਤੇ ਟੈਪ ਕਰੋ।

    • ਆਪਣੇ ਟੈਕਸਟ ਦੇ ਗੈਰ ਸੋਧੇ ਸੰਸਕਰਨ ’ਤੇ ਵਾਪਸ ਜਾਓ: “ਰਿਵਰਟ ਕਰੋ” ਬਟਨ ’ਤੇ ਟੈਪ ਕਰੋ।

  6. ਪੂਰਾ ਹੋਣ ’ਤੇ, “ਹੋ ਗਿਆ” ਬਟਨ ’ਤੇ ਟੈਪ ਕਰੋ।

ਜਾਣਕਾਰੀ ਲਈ ChatGPT ਨੂੰ ਪੁੱਛਣ ਲਈ ਵਿਜ਼ੂਅਲ ਇੰਟੈਲੀਜੈਂਸ ਦੀ ਵਰਤੋਂ ਕਰਨੀ

ਤੁਹਾਡੇ ਵੱਲੋਂ ChatGPT ਐਕਸਟੈਂਸ਼ਨ ਨੂੰ ਸੈੱਟ ਅੱਪ ਕਰਨ ਤੋਂ ਬਾਅਦ, ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਬਾਰੇ ਜਾਣਕਾਰੀ ਲਈ ChatGPT ਨੂੰ ਪੁੱਛਣ ਵਾਸਤੇ ਵਿਜ਼ੂਅਲ ਇੰਟੈਲੀਜੈਂਸ ਦੀ ਵਰਤੋਂ ਕਰ ਸਕਦੇ ਹੋ।

  1. ਕੈਮਰਾ ਕੰਟਰੋਲ ’ਤੇ ਕਲਿੱਕ ਕਰ ਕੇ ਰੱਖੋ (ਸਮਰਥਿਤ ਮਾਡਲਾਂ ’ਤੇ), ਜਾਂ ਕਿਸੇ ਹੋਰ ਵਿਕਲਪ ਦੀ ਵਰਤੋਂ ਕਰੋ।

  2. ਆਪਣੇ iPhone ਦੇ ਕੈਮਰੇ ਨੂੰ ਆਪਣੇ ਸਾਹਮਣੇ ਪਈ ਕਿਸੇ ਵਸਤੂ ਵੱਲ ਕਰੋ।

  3. ChatGPT ਤੋਂ ਵਸਤੂ ਬਾਰੇ ਪੁੱਛਣ ਲਈ “ਪੁੱਛੋਂ” ਬਟਨ ’ਤੇ ਟੈਪ ਕਰੋ।

    “ਪੁੱਛੋਂ” ਬਟਨ ’ਤੇ ਟੈਪ ਕਰਨ ਤੋਂ ਬਾਅਦ, ਤੁਸੀਂ ਸਕਰੀਨ ਦੇ ਹੇਠਲੇ ਪਾਸੇ ਟੈਕਸਟ ਖੇਤਰ ਵਿੱਚ ਫ਼ੌਲੋ-ਅੱਪ ਸਵਾਲ ਟਾਈਪ ਕਰ ਸਕਦੇ ਹੋ ਜਾਂ ਡਿਕਟੇਟ ਕਰ ਸਕਦੇ ਹੋ।

  4. ChatGPT ਨਤੀਜੇ ਬੰਦ ਕਰਨ ਲਈ “ਬੰਦ ਕਰੋ” ਬਟਨ ’ਤੇ ਟੈਪ ਕਰੋ, ਫਿਰ ਵਿਜ਼ੂਅਲ ਇੰਟੈਲੀਜੈਂਸ ਬੰਦ ਕਰਨ ਲਈ ਸਕਰੀਨ ਦੇ ਹੇਠਾਂ ਤੋਂ ਉੱਪਰ ਵੱਲ ਸਵਾਈਪ ਕਰੋ।

ChatGPT ਤੋਂ ਜਵਾਬ ਪ੍ਰਾਪਤ ਕਰਨ ਲਈ Siri ਦੀ ਵਰਤੋਂ ਕਰੋ

ਤੁਹਾਡੇ ਵੱਲੋਂ ChatGPT ਐਕਸਟੈਂਸ਼ਨ ਨੂੰ ਸੈੱਟ ਅੱਪ ਕਰਨ ਤੋਂ ਬਾਅਦ, ਜਦੋਂ ChatGPT ਤੁਹਾਨੂੰ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦਗਾਰ ਹੋਵੇ, ਤਾਂ Siri ਵੱਲੋਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

Siri ਨੂੰ ਕਿਰਿਆਸ਼ੀਲ ਕਰੋ, ਫਿਰ kise ਸਮਰਥਿਤ ਭਾਸ਼ਾ ਵਿੱਚ ਕੁਝ ਇਸ ਤਰ੍ਹਾਂ ਕਹੋ ਜਾਂ ਟਾਈਪ ਕਰੋ:

  • “Hey Siri, ask ChatGPT to compose a haiku about dragons.”

  • “What should I get my uncle for his 70th birthday? He loves to fish.”

  • “Hey Siri, ask ChatGPT for some ideas of how to spend a free afternoon in Malibu if I don’t feel like hitting the beach.”

  • “Hey Siri, compose a limerick about a tiger named Terry.”

  • ਤਸਵੀਰਾਂ ਐਪ ਵਿੱਚ ਖੁੱਲ੍ਹੀ ਕਿਸੇ ਫਲ ਦੀ ਤਸਵੀਰ ਨਾਲ “What kind of recipes can I make with this?”

  • ਜਦੋਂ ਫ਼ਾਈਲਾਂ ਐਪ ਵਿੱਚ ਕੋਈ ਦਸਤਾਵੇਜ਼ ਜਿਵੇਂ ਕਿ ਘਰ ਦੀ ਜਾਂਚ ਸੰਬੰਧੀ PDF ਰਿਪੋਰਟ ਖੁੱਲ੍ਹੀ ਹੋਵੇ ਤਾਂ“Hey Siri, ask ChatGPT to summarize this document for me,”

ਜੇਕਰ Siri ਵੱਲੋਂ ਨਿਰਧਾਰਤ ਕੀਤਾ ਜਾਂਦਾ ਹੈ ਕਿ ChatGPT ਮਦਦਗਾਰ ਹੋਵੇਗਾ, ਤਾਂ ਇਸ ਵੱਲੋਂ ਪੁੱਛਿਆ ਜਾਂਦਾ ਕਿ ਕੀ ਤੁਸੀਂ ਬੇਨਤੀ ਨੂੰ ਪੂਰਾ ਕਰਨ ਲਈ ChatGPT ਦੀ ਵਰਤੋਂ ਕਰਨੀ ਚਾਹੁੰਦੇ ਹੋ। ChatGPT ਨੂੰ ਕੋਈ ਵੀ ਤਸਵੀਰ ਜਾਂ ਫ਼ਾਈਲ ਭੇਜਣ ਤੋਂ ਪਹਿਲਾਂ, ਤੁਹਾਨੂੰ ਹਮੇਸ਼ਾ ਪੁਸ਼ਟੀ ਕਰਨ ਲਈ ਕਿਹਾ ਜਾਂਦਾ ਹੈ।

ਸਲਾਹ: ਜੇਕਰ ਤੁਸੀਂ ਚਾਹੁੰਦੇ ਹੋ ਕਿ Siri ਬਿਨਾਂ ਪੁਸ਼ਟੀ ਕੀਤੇ ਬੇਨਤੀ ਭੇਜੇ, ਤਾਂ ਤੁਸੀਂ ਆਪਣਾ ਸਵਾਲ “Ask ChatGPT” ਨਾਲ ਸ਼ੁਰੂ ਕਰ ਸਕਦੇ ਹੋ। ਤੁਸੀਂ ਸੈਟਿੰਗਾਂ ਵਿੱਚ Siri ਪੁਸ਼ਟੀਕਰਨਾਂ ਨੂੰ ਬੰਦ ਵੀ ਕਰ ਸਕਦੇ ਹੋ। ਪੁਸ਼ਟੀ ਕੀਤੇ ਬਿਨਾਂ ChatGPT ਨੂੰ ਬੇਨਤੀਆਂ ਭੇਜਣੀਆਂ ਨੂੰ ਦੇਖੋ।

ਪੁਸ਼ਟੀ ਕੀਤੇ ਬਿਨਾਂ ChatGPT ਨੂੰ ਬੇਨਤੀਆਂ ਭੇਜਣੀਆਂ

ਇਹ ਤੁਸੀਂ ਕੰਟਰੋਲ ਕਰਦੇ ਹੋ ਕਿ ChatGPT ਦੀ ਵਰਤੋਂ ਕਦੋਂ ਕੀਤੀ ਜਾਵੇ ਅਤੇ ਤੁਹਾਡੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਤੁਹਾਨੂੰ ਪੁੱਛਿਆ ਜਾਂਦਾ ਹੈ। ਤੁਸੀਂ Siri ਨੂੰ ਬਿਨਾਂ ਪੁੱਛੇ ChatGPT ਨੂੰ ਆਟੋਮੈਟਿਕਲੀ ਬੇਨਤੀਆਂ ਭੇਜਣ ਦੀ ਚੋਣ ਕਰ ਸਕਦੇ ਹੋ।

  1. ਆਪਣੇ iPhone ’ਤੇ ਸੈਟਿੰਗਾਂ ਐਪ ’ਤੇ ਜਾਓ।

  2. Apple Intelligence ਅਤੇ Siri ’ਤੇ ਟੈਪ ਕਰੋ।

  3. ਐਕਸਟੈਂਸ਼ਨਾਂ ਦੇ ਹੇਠਾਂ, ChatGPT ’ਤੇ ਟੈਪ ਕਰੋ।

  4. “ChatGPT ਬੇਨਤੀਆਂ ਦੀ ਪੁਸ਼ਟੀ ਕਰੋ” ਨੂੰ ਬੰਦ ਕਰੋ।

ChatGPT ਨੂੰ ਕੋਈ ਵੀ ਤਸਵੀਰ ਜਾਂ ਫ਼ਾਈਲ ਭੇਜਣ ਤੋਂ ਪਹਿਲਾਂ, ਤੁਹਾਨੂੰ ਹਮੇਸ਼ਾਂ ਪੁੱਛਿਆ ਜਾਂਦਾ ਹੈ।

ChatGPT ਨੂੰ ਬੰਦ ਕਰਨਾ

  1. ਆਪਣੇ iPhone ’ਤੇ ਸੈਟਿੰਗਾਂ ਐਪ ’ਤੇ ਜਾਓ।

  2. Apple Intelligence ਅਤੇ Siri ’ਤੇ ਟੈਪ ਕਰੋ।

  3. ChatGPT ’ਤੇ ਟੈਪ ਕਰੋ, ਫਿਰ “ChatGPT ਦੀ ਵਰਤੋਂ ਕਰੋ” ਨੂੰ ਬੰਦ ਕਰੋ।

ਜੇਕਰ ਤੁਸੀਂ ਬੇਨਤੀ ਕਰਨ ’ਤੇ Siri ਨੂੰ ChatGPT ਦੇ ਸੁਝਾਅ ਦੇਣ ਤੋਂ ਰੋਕਣਾ ਚਾਹੁੰਦੇ ਹੋ, ਤਾਂ ChatGPT ਨੂੰ ਬੰਦ ਕਰੋ, ਫਿਰ ਸੈੱਟਅੱਪ ਪ੍ਰੋਂਪਟ ਨੂੰ ਬੰਦ ਕਰੋ।

ਤੁਸੀਂ ਸਕਰੀਨ ਸਮਾਂ ਸੈਟਿੰਗਾਂ ਵਿੱਚ ChatGPT ਐਕਸਟੈਂਸ਼ਨ ਦੇ ਐਕਸੈੱਸ ਨੂੰ ਬਲੌਕ ਕਰ ਸਕਦੇ ਹੋ। ਇੰਟੈਲੀਜੈਂਸ ਐਕਸਟੈਂਸ਼ਨਾਂ ਤੱਕ ਐਕਸੈੱਸ ਨੂੰ ਬਲੌਕ ਕਰਨਾ ਨੂੰ ਦੇਖੋ।

ChatGPT ਅਤੇ ਪਰਦੇਦਾਰੀ

ChatGPT ਐਕਸਟੈਂਸ਼ਨ ਦੀ ਵਰਤੋਂ ਕਰਦੇ ਸਮੇਂ, ਤੁਸੀਂ ਚੁਣਦੇ ਹੋ ਕਿ ਕਿਹੜਾ ਕੰਟੈਂਟ ChatGPT ਨੂੰ ਭੇਜਣਾ ਹੈ। ਤੁਹਾਡੀ ਬੇਨਤੀ ਅਤੇ ਅਟੈਚਮੈਂਟਾਂ ਦੇ ਨਾਲ-ਨਾਲ ਬੇਨਤੀ ਨਾਲ ਸੰਬੰਧਿਤ ਸੀਮਤ ਡੇਟਾ, ਜਿਵੇਂ ਕਿ ਮੌਜੂਦਾ ਸਮਾਂ ਖੇਤਰ, ਦੇਸ਼, ਡਿਵਾਈਸ ਕਿਸਮ, ਭਾਸ਼ਾ ਅਤੇ ਬੇਨਤੀ ਕਰਦੇ ਸਮੇਂ ਵਰਤੇ ਜਾ ਰਹੇ ਫ਼ੀਚਰ, ਤੁਹਾਡੀ ਬੇਨਤੀ ਦਾ ਜਵਾਬ ਦੇਣ ਲਈ ChatGPT ਨੂੰ ਭੇਜੇ ਜਾਂਦੇ ਹਨ ਅਤੇ ਤੁਹਾਨੂੰ ਸਹੀ ਅਤੇ ਢੁਕਵੇਂ ਨਤੀਜੇ ਪ੍ਰਦਾਨ ਕਰਨ ਲਈ ChatGPT ਨੂੰ ਸਮਰੱਥ ਕਰਦੇ ਹਨ। ਤੁਹਾਡਾ IP ਪਤਾ ChatGPT ਤੋਂ ਲੁਕਾ ਦਿੱਤਾ ਗਿਆ ਹੈ ਪਰ ਧੋਖਾਧੜੀ ਰੋਕਣ ਅਤੇ ਲਾਗੂ ਕਾਨੂੰਨ ਦਾ ਪਾਲਣ ਕਰਨ ਵਿੱਚ ChatGPT ਨੂੰ ਸਮਰੱਥ ਕਰਨ ਵਰਗੇ ਉਦੇਸ਼ਾਂ ਦੀ ਪੂਰਤੀ ਲਈ ਤੁਹਾਡੇ ਆਮ ਟਿਕਾਣੇ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।

ਜੇਕਰ ਤੁਸੀਂ ਬਿਨਾਂ ਖਾਤੇ ਦੇ ChatGPT ਐਕਸਟੈਂਸ਼ਨ ਨੂੰ ਐਕਸੈੱਸ ਕਰਦੇ ਹੋ, ਤਾਂ ਸਿਰਫ਼ ਉੱਪਰ ਦੱਸੀ ਗਈ ਜਾਣਕਾਰੀ ChatGPT ਨੂੰ ਭੇਜੀ ਜਾਵੇਗੀ। ਤੁਹਾਡੇ Apple ਖਾਤੇ ਨਾਲ ਜੁੜੀ ਕੋਈ ਵੀ ਜਾਣਕਾਰੀ OpenAI ਵੱਲੋਂ ਪ੍ਰਾਪਤ ਨਹੀਂ ਕੀਤੀ ਜਾਂਦੀ। OpenAI ਵੱਲੋਂ ਸਿਰਫ਼ ਤੁਹਾਡੀ ਬੇਨਤੀ ਨੂੰ ਪੂਰਾ ਕਰਨ ਦੇ ਮਕਸਦ ਨਾਲ ਇਸ ਡੇਟਾ ’ਤੇ ਪ੍ਰਕਿਰਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਤੁਹਾਡੀ ਬੇਨਤੀ ਜਾਂ ਇਸ ਵੱਲੋਂ ਪ੍ਰਦਾਨ ਕੀਤੇ ਕਿਸੇ ਵੀ ਜਵਾਬ ਨੂੰ ਸਟੋਰ ਨਹੀਂ ਕੀਤਾ ਜਾਣਾ ਚਾਹੀਦਾ, ਜਦੋਂ ਤੱਕ ਲਾਗੂ ਕਾਨੂੰਨਾਂ ਦੇ ਤਹਿਤ ਇਹ ਲੋੜੀਂਦਾ ਨਾ ਹੋਵੇ। OpenAI ਨੂੰ ਤੁਹਾਡੀ ਬੇਨਤੀ ਨੂੰ ਆਪਣੇ ਮਾਡਲਾਂ ਨੂੰ ਬਿਹਤਰ ਬਣਾਉਣ ਅਤੇ ਸਿਖਲਾਈ ਦੇਣ ਲਈ ਵੀ ਨਹੀਂ ਵਰਤਣਾ ਚਾਹੀਦਾ।

ਜਦੋਂ ਤੁਸੀਂ ਕਿਸੇ ChatGPT ਖਾਤੇ ਵਿੱਚ ਸਾਈਨ ਇਨ ਹੁੰਦੇ ਹੋ, ਤਾਂ ਤੁਹਾਡੀਆਂ ChatGPT ਖਾਤਾ ਸੈਟਿੰਗਾਂ ਅਤੇ OpenAI ਦੀਆਂ ਡੇਟਾ ਪਰਦੇਦਾਰੀ ਨੀਤੀਆਂ ਲਾਗੂ ਹੁੰਦੀਆਂ ਹਨ।

ਵਧੇਰੇ ਜਾਣਕਾਰੀ ਲਈ,ChatGPT ਐਕਸਟੈਂਸ਼ਨ ਅਤੇ ਪਰਦੇਦਾਰੀ ਨੂੰ ਦੇਖੋ।

*Apple Intelligence ਅਤੇ ChatGPT ਵੱਲੋਂ ਜਨਰੇਟਿਵ ਮਾਡਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਆਊਟਪੁੱਟ ਵੱਖ-ਵੱਖ ਹੋ ਸਕਦੇ ਹਨ। ਸਟੀਕਤਾ ਲਈ ਜ਼ਰੂਰੀ ਜਾਣਕਾਰੀ ਦੀ ਜਾਂਚ ਕਰੋ।
**Apple Intelligence ਹੇਠ ਲਿਖੀਆਂ ਭਾਸ਼ਾਵਾਂ ਲਈ ਸਮਰਥਨ ਨਾਲ ਬੀਟਾ ਵਿੱਚ ਉਪਲਬਧ ਹੈ: ਅੰਗਰੇਜ਼ੀ, ਡੈਨਿਸ਼, ਡੱਚ, ਫ਼ਰਾਂਸੀਸੀ, ਜਰਮਨ, ਇਤਾਲਵੀ, ਨਾਰਵੇਈ, ਪੁਰਤਗਾਲੀ, ਸਪੇਨੀ, ਸਵੀਡਿਸ਼, ਤੁਰਕੀ, ਚੀਨੀ (ਸਰਲੀਕ੍ਰਿਤ), ਚੀਨੀ (ਰਵਾਇਤੀ), ਜਪਾਨੀ, ਕੋਰੀਆਈ ਅਤੇ ਵੀਅਤਨਾਮੀ। ਹੋ ਸਕਦਾ ਹੈ ਕਿ ਕੁਝ ਫ਼ੀਚਰ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਾ ਹੋਣ। ਭਾਸ਼ਾ ਤੇ ਫ਼ੀਚਰ ਦੀ ਉਪਲਬਧਤਾ ਅਤੇ ਸਿਸਟਮ ਦੀਆਂ ਲੋੜਾਂ ਬਾਰੇ ਵਧੇਰੇ ਜਾਣਕਾਰੀ ਲਈ, Apple ਸਹਾਇਤਾ ਲੇਖ Apple Intelligence ਨੂੰ ਕਿਵੇਂ ਪ੍ਰਾਪਤ ਕਰੀਏ ਨੂੰ ਦੇਖੋ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.