ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਕਿਸੇ ਐਪ ਨੂੰ ਲੌਕ ਕਰੋ ਜਾਂ ਲੁਕਾਓ

ਜੇਕਰ ਤੁਸੀਂ ਕਿਸੇ ਨੂੰ ਆਪਣੇ iPhone ਵਿੱਚ ਕੁਝ ਦਿਖਾਉਣਾ ਚਾਹੁੰਦੇ ਹੋ ਪਰ ਇਹ ਤਸੱਲੀ ਵੀ ਚਾਹੁੰਦੇ ਹੋ ਕਿ ਉਹ ਕੁਝ ਐਪਾਂ ਵਿੱਚ ਨਾ ਜਾਣ। ਤਾਂ ਤੁਸੀਂ ਐਪਾਂ ਨੂੰ ਲੌਕ ਕਰ ਸਕਦੇ ਹੋ ਜਾਂ ਲੁਕਾ ਸਕਦੇ ਹੋ। ਕਿਸੇ ਲੌਕ ਕੀਤੀ ਐਪ ਨੂੰ ਖੋਲ੍ਹਣ ਲਈ Face ID, Touch ID ਜਾਂ ਤੁਹਾਡਾ ਪਾਸਕੋਡ ਲੋੜੀਂਦਾ ਹੈ। ਲੌਕ ਕੀਤੀਆਂ ਐਪਾਂ ਵਿਚਲੀ ਜਾਣਕਾਰੀ ਹੋਰਾਂ ਟਿਕਾਣਿਆਂ ਵਿੱਚ ਜਿਵੇਂ ਕਿ CarPlay, ਸੂਚਨਾ ਪੂਰਵ-ਝਲਕ, ਖੋਜੋ, Siri ਸੁਝਾਅ ਜਾਂ ਤੁਹਾਡੀ ਕਾਲ ਹਿਸਟਰੀ ਵਿੱਚ ਨਹੀਂ ਦਿਖਾਈ ਜਾਂਦੀ।

ਜਦੋਂ ਤੁਸੀਂ ਆਪਣੇ ਡਿਵਾਈਸ ’ਤੇ ਕਿਸੇ ਐਪ ਨੂੰ ਲੌਕ ਕਰਦੇ ਜਾਂ ਲੁਕਾਉਂਦੇ ਹੋ, ਤਾਂ ਇਹ ਸਿਰਫ਼ ਉਸ ਡਿਵਾਈਸ ’ਤੇ ਹੀ ਲੌਕ ਕੀਤਾ ਜਾਂ ਲੁਕਾਇਆ ਜਾਂਦਾ ਹੈ। ਕਿਸੇ ਐਪ ਦੀ ਲੌਕ ਕੀਤੀ ਜਾਂ ਲੁਕਾਈ ਹੋਈ ਸਥਿਤੀ iCloud ਨਾਲ ਸਿੰਕ ਨਹੀਂ ਹੁੰਦੀ।

ਨੋਟ: ਪਰਿਵਾਰਕ ਸਾਂਝਾਕਰਨ ਗਰੁੱਪ ਵਿੱਚ 13 ਸਾਲ ਤੋਂ ਘੱਟ ਉਮਰ ਦੇ ਬੱਚੇ ਐਪਾਂ ਨੂੰ ਲੌਕ ਨਹੀਂ ਕਰ ਸਕਦੇ ਅਤੇ ਨਾ ਹੀ ਲੁਕਾ ਸਕਦੇ ਹਨ। ਪਰਿਵਾਰਕ ਸਾਂਝਾਕਰਨ ਗਰੁੱਪ ਵਿੱਚ 13 ਤੋਂ 17 ਸਾਲ ਦਾ ਕੋਈ ਵੀ ਵਿਅਕਤੀ ਕਿਸੇ ਐਪ ਨੂੰ ਲੌਕ ਕਰ ਸਕਦਾ ਹੈ ਜਾਂ ਲੁਕਾ ਸਕਦਾ ਹੈ ਪਰ ਉਸ ਪਰਿਵਾਰਕ ਸਾਂਝਾਕਰਨ ਗਰੁੱਪ ਵਿੱਚ ਮਾਪੇ ਜਾਂ ਸਰਪ੍ਰਸਤ ਉਸ ਐਪ ਨੂੰ ਡਾਊਨਲੋਡ ਕਰਨ ਬਾਰੇ ਅਤੇ ਉਸ ‘ਤੇ ਬਿਤਾਏ ਸਮੇਂ ਬਾਰੇ ਦੇਖ ਸਕਦੇ ਹਨ ਅਤੇ “ਸਕਰੀਨ ਸਮਾਂ” ਦੀ ਵਰਤੋਂ ਕਰ ਕੇ ਇਸਦੇ ਐਕਸੈੱਸ ‘ਤੇ ਪਾਬੰਦੀ ਲਗਾ ਸਕਦੇ ਹਨ। (ਇਹ ਉਮਰ ਦੇਸ਼ ਜਾਂ ਖੇਤਰ ਅਨੁਸਾਰ ਬਦਲਦੀ ਰਹਿੰਦੀ ਹੈ।)

ਐਪ ਨੂੰ ਲੌਕ ਕਰੋ

ਕਿਸੇ ਲੌਕ ਕੀਤੀ ਐਪ ਨੂੰ ਖੋਲ੍ਹਣ ਲਈ Face ID, Touch ID ਜਾਂ ਤੁਹਾਡਾ ਪਾਸਕੋਡ ਲੋੜੀਂਦਾ ਹੈ।

  1. ਹੋਮ ਸਕਰੀਨ ’ਤੇ ਜਾਓ

  2. ਉਸ ਐਪ ਦਾ ਪਤਾ ਲਗਾਓ ਜਿਸ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ।

  3. ਕੁਇੱਕ ਐਕਸ਼ਨ ਮੈਨਿਊ ਖੁੱਲ੍ਹਣ ਤੱਕ ਐਪ ਆਈਕਨ ਨੂੰ ਟੱਚ ਕਰ ਕੇ ਰੱਖੋ।

  4. Face ID ਲੋੜੀਂਦੀ ਹੈ (ਜਾਂ Touch ID ਲੋੜੀਂਦੀ ਹੈ) ‘ਤੇ ਟੈਪ ਕਰੋ।

    ਨੋਟ: iPhone ਨਾਲ ਆਉਣ ਵਾਲੀਆਂ ਕੁਝ ਐਪਾਂ ਨੂੰ ਲੌਕ ਨਹੀਂ ਕੀਤਾ ਜਾ ਸਕਦਾ ਜਿਵੇਂ ਕਿ ਕੈਲਕੁਲੇਟਰ, ਕੈਮਰਾ, ਘੜੀ, ਸੰਪਰਕ, ਖੋਜੀ, ਨਕਸ਼ੇ, ਸ਼ੌਰਟਕੱਟ ਅਤੇ ਸੈਟਿੰਗਾਂ।

ਲੌਕ ਕੀਤੀ ਐਪ ਨੂੰ ਅਨਲੌਕ ਕੀਤੇ ਬਿਨਾਂ ਖੋਲ੍ਹਣਾ

ਤੁਸੀਂ ਉਸ ਐਪ ਨੂੰ ਪੱਕੇ ਤੌਰ ’ਤੇ ਅਨਲੌਕ ਕੀਤੇ ਬਿਨਾਂ ਖੋਲ੍ਹ ਅਤੇ ਵਰਤ ਸਕਦੇ ਹੋ ਜਿਸ ਨੂੰ ਤੁਸੀਂ ਲੌਕ ਕੀਤਾ ਹੈ।

  1. ਹੋਮ ਸਕਰੀਨ ’ਤੇ ਜਾਓ

  2. ਉਸ ਐਪ ਦਾ ਪਤਾ ਲਗਾਓ ਜਿਸ ਨੂੰ ਤੁਸੀਂ ਖੋਲ੍ਹਣਾ ਚਾਹੁੰਦੇ ਹੋ।

  3. ਐਪ ‘ਤੇ ਟੈਪ ਕਰੋ, ਫਿਰ Face ID (ਜਾਂ Touch ID ਜਾਂ ਪਾਸਕੋਡ) ਦੀ ਵਰਤੋਂ ਕਰ ਕੇ ਪ੍ਰਮਾਣੀਕਰਨ ਕਰੋ।

    ਤੁਹਾਡੇ ਵੱਲੋਂ ਐਪ ਨੂੰ ਛੱਡਣ ਤੋਂ ਬਾਅਦ, ਇਹ ਮੁੜ ਲੌਕ ਹੋ ਜਾਂਦੀ ਹੈ। ਇਸ ਨੂੰ ਦੁਬਾਰਾ ਖੋਲ੍ਹਣ ਲਈ, ਤੁਹਾਨੂੰ Face ID, (ਜਾਂ Touch ID ਜਾਂ ਪਾਸਕੋਡ) ਨਾਲ ਦੁਬਾਰਾ ਪ੍ਰਮਾਣਿਕ ਕਰਨਾ ਪਵੇਗਾ।

ਐਪ ਅਨਲੌਕ ਕਰੋ

ਤੁਸੀਂ ਐਪ ਨੂੰ ਅਨਲੌਕ ਕਰ ਸਕਦੇ ਹੋ ਤਾਂ ਜੋ ਇਸ ਨੂੰ ਖੋਲ੍ਹਣ ਲਈ ਇਸ ਤੁਹਾਨੂੰ Face ID, Touch ID, ਜਾਂ ਪਾਸਕੋਡ ਦੀ ਵਰਤੋਂ ਨਾ ਕਰਨੀ ਪਵੇ।

  1. ਹੋਮ ਸਕਰੀਨ ’ਤੇ ਜਾਓ

  2. ਉਸ ਐਪ ਦਾ ਪਤਾ ਲਗਾਓ ਜਿਸ ਨੂੰ ਤੁਸੀਂ ਅਨਲੌਕ ਕਰਨਾ ਚਾਹੁੰਦੇ ਹੋ।

  3. ਮੈਨਿਊ ਖੁੱਲ੍ਹਣ ਤੱਕ ਐਪ ਆਈਕਨ ਨੂੰ ਟੱਚ ਕਰ ਕੇ ਰੱਖੋ।

  4. “Face ID ਲੋੜੀਂਦੀ ਨਹੀਂ ਹੈ” (ਜਾਂ Touch ID ਜਾਂ ਪਾਸਕੋਡ) ‘ਤੇ ਟੈਪ ਕਰੋ, ਫਿਰ Face ID (ਜਾਂ Touch ID ਜਾਂ ਪਾਸਕੋਡ) ਦੀ ਵਰਤੋਂ ਕਰ ਕੇ ਪ੍ਰਮਾਣੀਕਰਨ ਕਰੋ।

ਕੋਈ ਐਪ ਲੁਕਾਓ

ਕਿਸੇ ਐਪ ਨੂੰ ਲੁਕਾਉਣ ਨਾਲ ਕੋਈ ਹੋਰ ਵਿਅਕਤੀ ਇਸ ਨੂੰ ਦੇਖ ਜਾਂ ਖੋਲ੍ਹ ਨਹੀਂ ਸਕਦੇ (ਜਦੋਂ ਤੱਕ ਉਹਨਾਂ ਕੋਲ Face ID, Touch ID ਜਾਂ ਪਾਸਕੋਡ ਨਾਲ ਤੁਹਾਡੇ iPhone ਨੂੰ ਪ੍ਰਮਾਣਿਤ ਕਰਨ ਦਾ ਕੋਈ ਤਰੀਕਾ ਨਾ ਹੋਵੇ)।

ਜਦੋਂ ਤੁਸੀਂ ਕਿਸੇ ਐਪ ਨੂੰ ਲੁਕਾ ਦਿੰਦੇ ਹੋ, ਤਾਂ ਇਸ ਦਾ ਨਾਮ ਹਾਲੇ ਵੀ ਕੁਝ ਥਾਵਾਂ ‘ਤੇ ਦਿਖਾਈ ਦਿੰਦਾ ਹੈ ਜਿਵੇਂ ਕਿ ਸਕਰੀਨ ਸਮਾਂ, ਐਪ ਅਨੁਸਾਰ ਬੈਟਰੀ ਦੀ ਵਰਤੋਂ (ਸੈਟਿੰਗਾਂ ਵਿੱਚ) ਅਤੇ ਤੁਹਾਡੇ App Store ਦੀ ਖ਼ਰੀਦਦਾਰੀ ਹਿਸਟਰੀ।

ਨੋਟ: ਪਹਿਲਾਂ ਤੋਂ ਇੰਸਟਾਲ ਹੋ ਕੇ ਆਈਆਂ ਐਪਾਂ ਨੂੰ ਲੁਕਾਇਆ ਨਹੀਂ ਜਾ ਸਕਦਾ—ਸਿਰਫ਼ ਉਹਨਾਂ ਐਪਾਂ ਨੂੰ ਲੁਕਾਇਆ ਜਾ ਸਕਦਾ ਹੈ ਜੋ ਤੁਸੀਂ App Store ਤੋਂ ਵੱਖਰੇ ਤੌਰ ’ਤੇ ਡਾਊਨਲੋਡ ਕੀਤੀਆਂ ਹਨ। ਉਹ ਐਪਾਂ ਜੋ ਕਿ ਵਰਤੋਂਕਾਰ ਵੱਲੋਂ ਡਿਫ਼ੌਲਟ ਵੈੱਬ ਬ੍ਰਾਊਜ਼ਰ ਜਾਂ ਐਪ ਮਾਰਕੀਟਪਲੇਸ (ਸਿਰਫ਼ EU ਵਿੱਚ ਉਪਲਬਧ) ਵਜੋਂ ਸੈੱਟ ਕੀਤੀਆਂ ਗਈਆਂ ਹਨ, ਉਹਨਾਂ ਨੂੰ ਵੀ ਲੁਕਾਇਆ ਨਹੀਂ ਜਾ ਸਕਦਾ।

  1. ਹੋਮ ਸਕਰੀਨ ’ਤੇ ਜਾਓ

  2. ਉਸ ਐਪ ਦਾ ਪਤਾ ਲਗਾਓ ਜਿਸ ਨੂੰ ਤੁਸੀਂ ਲੁਕਾਉਣਾ ਚਾਹੁੰਦੇ ਹੋ।

  3. ਮੈਨਿਊ ਖੁੱਲ੍ਹਣ ਤੱਕ ਐਪ ਆਈਕਨ ਨੂੰ ਟੱਚ ਕਰ ਕੇ ਰੱਖੋ।

  4. Face ID ਲੋੜੀਂਦੀ ਹੈ (ਜਾਂ Touch ID ਲੋੜੀਂਦੀ ਹੈ) ‘ਤੇ ਟੈਪ ਕਰੋ।

  5. “ਲੁਕਾਓ ਅਤੇ Face ID ਲੋੜੀਂਦੀ ਬਣਾਓ” (ਜਾਂ Touch ID ਜਾਂ ਪਾਸਕੋਡ) ‘ਤੇ ਟੈਪ ਕਰੋ, Face ID (ਜਾਂ Touch ID ਜਾਂ ਪਾਸਕੋਡ) ਦੀ ਵਰਤੋਂ ਕਰ ਕੇ ਪ੍ਰਮਾਣੀਕਰਨ ਕਰੋ, ਫਿਰ "ਐਪ ਲੁਕਾਓ” ‘ਤੇ ਟੈਪ ਕਰੋ।

    ਇਹ ਐਪ ਤੁਹਾਡੀ ਹੋਮ ਸਕਰੀਨ ਤੋਂ ਅਲੋਪ ਹੋ ਕੇ ਐਪ ਲਾਇਬ੍ਰੇਰੀ ਦੇ ਹੇਠਲੇ ਲੁਕਵੇਂ ਫ਼ੋਲਡਰ ਵਿੱਚ ਚਲੀ ਜਾਂਦੀ ਹੈ।

ਸਲਾਹ: ਆਪਣੀਆਂ ਲੁਕਵੀਆਂ ਐਪਾਂ ਦੀ ਸੂਚੀ ਦੇਖਣ ਲਈ, ਸੈਟਿੰਗਾਂ  > ਐਪਾਂ > ਲੁਕਵੀਆਂ ਐਪਾਂ ’ਤੇ ਜਾਓ।

ਕੋਈ ਲੁਕੀ ਹੋਈ ਐਪ ਖੋਲ੍ਹੋ

ਤੁਸੀਂ ਉਸ ਐਪ ਨੂੰ ਖੋਲ੍ਹ ਅਤੇ ਵਰਤ ਸਕਦੇ ਹੋ ਜਿਸ ਨੂੰ ਤੁਸੀਂ ਲੁਕਾਇਆ ਹੈ।

  1. ਹੋਮ ਸਕਰੀਨ ’ਤੇ ਜਾਓ

  2. ਐਪ ਲਾਇਬ੍ਰੇਰੀ ’ਤੇ ਜਾਣ ਲਈ ਆਪਣੀ ਸਾਰੇ ਹੋਮ ਸਕਰੀਨ ਦੇ ਸਾਰੇ ਪੰਨਿਆਂ ਨੂੰ ਖੱਬੇ ਪਾਸੇ ਸਵਾਈਪ ਕਰੋ।

  3. ਐਪ ਲਾਇਬ੍ਰੇਰੀ ਦੇ ਹੇਠਲੇ ਪਾਸੇ ਲੁਕਵੇਂ ਫ਼ੋਲਡਰ ‘ਤੇ ਟੈਪ ਕਰੋ, ਫਿਰ Face ID (ਜਾਂ Touch ID ਜਾਂ ਪਾਸਕੋਡ) ਦੀ ਵਰਤੋਂ ਕਰ ਕੇ ਪ੍ਰਮਾਣੀਕਰਨ ਕਰੋ।

    ਐਪ “ਲੁਕਵੇਂ ਫ਼ੋਲਡਰ” ਵਿੱਚ ਦਿਖਾਈ ਦਿੰਦੀ ਹੈ।

  4. ਐਪ ‘ਤੇ ਟੈਪ ਕਰੋ, ਫਿਰ Face ID (ਜਾਂ Touch ID ਜਾਂ ਪਾਸਕੋਡ) ਦੀ ਵਰਤੋਂ ਕਰ ਕੇ ਪ੍ਰਮਾਣੀਕਰਨ ਕਰੋ।

ਐਪ ਦਿਖਾਓ

ਤੁਸੀਂ ਐਪ ਨੂੰ ਲੁਕਾਉਣਾ ਬੰਦ ਕਰ ਸਕਦੇ ਹੋ ਤਾਂ ਜੋ ਤੁਸੀਂ ਇਸ ਨੂੰ ਦੇਖ ਸਕੋ।

  1. ਹੋਮ ਸਕਰੀਨ ’ਤੇ ਜਾਓ

  2. ਐਪ ਲਾਇਬ੍ਰੇਰੀ ’ਤੇ ਜਾਣ ਲਈ ਆਪਣੀ ਸਾਰੇ ਹੋਮ ਸਕਰੀਨ ਦੇ ਸਾਰੇ ਪੰਨਿਆਂ ਨੂੰ ਖੱਬੇ ਪਾਸੇ ਸਵਾਈਪ ਕਰੋ।

  3. ਐਪ ਲਾਇਬ੍ਰੇਰੀ ਦੇ ਹੇਠਲੇ ਪਾਸੇ ਲੁਕਵੇਂ ਫ਼ੋਲਡਰ ‘ਤੇ ਟੈਪ ਕਰੋ, ਫਿਰ Face ID (ਜਾਂ Touch ID ਜਾਂ ਪਾਸਕੋਡ) ਦੀ ਵਰਤੋਂ ਕਰ ਕੇ ਪ੍ਰਮਾਣੀਕਰਨ ਕਰੋ।

  4. ਐਪ ਨੂੰ ਲੁਕਵੇਂ ਫ਼ੋਲਡਰ ਵਿੱਚੋਂ ਬਾਹਰ ਮੂਵ ਕਰਨ ਲਈ, ਐਪ ਨੂੰ ਟੱਚ ਕਰ ਕੇ ਰੱਖੋ, “Face ID ਲੋੜੀਂਦੀ ਨਹੀਂ ਹੈ” (ਜਾਂ Touch ID ਜਾਂ ਪਾਸਕੋਡ) ‘ਤੇ ਟੈਪ ਕਰੋ, ਫਿਰ Face ID (ਜਾਂ Touch ID ਜਾਂ ਪਾਸਕੋਡ) ਦੀ ਵਰਤੋਂ ਕਰ ਕੇ ਪ੍ਰਮਾਣੀਕਰਨ ਕਰੋ।

    ਐਪ ਲਾਇਬ੍ਰੇਰੀ ਦੇ ਸਿਖਰ ਦੇ ਨੇੜੇ ਐਪ ਦਿਖਾਈ ਦਿੰਦੀ ਹੈ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.