ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ ਨੋਟਸ ਦਾ ਦ੍ਰਿਸ਼ ਬਦਲਣਾ

ਤੁਸੀਂ ਨੋਟਸ ਐਪ ਵਿੱਚ ਆਪਣੇ ਨੋਟਸ ਦਿਖਾਈ ਦੇਣ ਦਾ ਤਰੀਕਾ ਬਦਲ ਸਕਦੇ ਹੋ। ਆਪਣੇ ਨੋਟਸ ਵਿੱਚ ਲਾਈਨਾਂ ਜਾਂ ਗ੍ਰਿੱਡ ਜੋੜੋ, ਆਪਣੇ ਨੋਟਸ ਨੂੰ ਸੂਚੀ ਜਾਂ ਗੈਲਰੀ ਵਜੋਂ ਦੇਖੋ ਅਤੇ ਸਾਰੀਆਂ ਅਟੈਚਮੈਂਟਾਂ ਨੂੰ ਇੱਕੋ ਥਾਂ ‘ਤੇ ਦੇਖੋ।

ਨੋਟਸ ਵਿੱਚ ਲਾਈਨਾਂ ਜਾਂ ਗ੍ਰਿੱਡ ਦਿਖਾਓ

  • ਮੌਜੂਦਾ ਨੋਟ ਵਿੱਚ: “ਨੋਟ ਐਕਸ਼ਨ” ਬਟਨ ’ਤੇ ਟੈਪ ਕਰੋ, “ਲਾਈਨਾਂ ਅਤੇ ਗ੍ਰਿੱਡ” ’ਤੇ ਟੈਪ ਕਰੋ, ਫਿਰ ਕੋਈ ਸਟਾਇਲ ਚੁਣੋ।

  • ਸਾਰੇ ਨਵੇਂ ਨੋਟਸ ਵਿੱਚ: ਸੈਟਿੰਗਾਂ  > ਐਪਾਂ > ਨੋਟਸ ‘ਤੇ ਜਾਓ, ਫਿਰ “ਲਾਈਨਾਂ ਅਤੇ ਗ੍ਰਿੱਡ” ‘ਤੇ ਟੈਪ ਕਰੋ।

ਨੋਟਸ ਨੂੰ ਸੂਚੀ ਜਾਂ ਗੈਲਰੀ ਵਜੋਂ ਦੇਖੋ

ਨੋਟਸ ਦਾ ਫ਼ੋਲਡਰ ਦੇਖਣ ਵੇਲੇ “ਫ਼ੋਲਡਰ ਐਕਸ਼ਨ” ਬਟਨ ’ਤੇ ਟੈਪ ਕਰੋ, ਫਿਰ “ਸੂਚੀ ਵਜੋਂ ਦੇਖੋ” ਜਾਂ “ਗੈਲਰੀ ਵਜੋਂ ਦੇਖੋ” ’ਤੇ ਟੈਪ ਕਰੋ।

ਸਾਰੀਆਂ ਅਟੈਚਮੈਂਟਾਂ ਦੇਖੋ

ਨੋਟਸ ਦਾ ਫ਼ੋਲਡਰ ਦੇਖਣ ਵੇਲੇ, “ਫ਼ੋਲਡਰ ਐਕਸ਼ਨ” ਬਟਨ ’ਤੇ ਟੈਪ ਕਰੋ, ਫਿਰ ਅਟੈਚਮੈਂਟਾਂ ਦੇਖੋ ’ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.