ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਫ਼ਾਰਮ ਭਰਨੇ, ਦਸਤਾਵੇਜ਼ਾਂ ’ਤੇ ਦਸਤਖ਼ਤ ਕਰਨੇ ਅਤੇ ਦਸਤਖ਼ਤ ਬਣਾਉਣੇ

ਤੁਸੀਂ ਆਪਣੇ iPhone ’ਤੇ ਪ੍ਰਾਪਤ ਹੋਣ ਵਾਲੇ ਫ਼ਾਰਮ ਭਰ ਸਕਦੇ ਹੋ ਅਤੇ ਦਸਤਾਵੇਜ਼ਾਂ ’ਤੇ ਦਸਤਖ਼ਤ ਕਰ ਸਕਦੇ ਹੋ। ਫ਼ਾਰਮ ਪੂਰਾ ਕਰਨ ਤੋਂ ਬਾਅਦ ਤੁਸੀਂ ਆਪਣੇ ਦਸਤਖਤ ਸ਼ਾਮਲ ਕਰ ਸਕਦੇ ਹੋ ਅਤੇ ਇਸ ਨੂੰ ਹੋਰਾਂ ਨਾਲ ਸਾਂਝਾ ਕਰ ਸਕਦੇ ਹੋ। ਤੁਸੀਂ ਸੰਪਰਕ ਐਪ ਵਿੱਚ ਸੰਭਾਲੀ ਜਾਣਕਾਰੀ ਨਾਲ ਫ਼ਾਰਮ ਨੂੰ ਜਲਦੀ ਭਰਨ ਲਈ ਵੀ ਸਵੈ-ਭਰੋ ਦੀ ਵਰਤੋਂ ਕਰ ਸਕਦੇ ਹੋ। ਸਮਰਥਿਤ ਐਪਾਂ ਵਿੱਚ, ਤੁਸੀਂ ਕਿਸੇ ਦਸਤਾਵੇਜ਼ ਵਿੱਚ ਦਸਤਖ਼ਤ ਸ਼ਾਮਲ ਕਰਨ ਲਈ ਮਾਰਕਅੱਪ ਟੂਲਾਂ ਦੀ ਵਰਤੋਂ ਕਰ ਸਕਦੇ ਹੋ ਜਾਂ ਵੱਖੋ-ਵੱਖਰੇ ਚਿੱਤਰਾਂ ਅਤੇ ਦਸਤਾਵੇਜ਼ਾਂ ਵਿੱਚ ਵਰਤਣ ਲਈ ਕਈ ਦਸਤਖ਼ਤ ਬਣਾ ਸਕਦੇ ਹੋ।

ਫ਼ਾਰਮ ਭਰੋ ਅਤੇ ਦਸਤਖ਼ਤ ਸ਼ਾਮਲ ਕਰੋ

  1. ਉਸ ਫ਼ਾਈਲ ’ਤੇ ਜਾਓ ਜਿਸ ਨੂੰ ਤੁਸੀਂ ਖੋਲ੍ਹਣਾ ਚਾਹੁੰਦੇ ਹੋ।

  2. ਦਸਤਾਵੇਜ਼ ਨੂੰ ਖੋਲ੍ਹਣ ਲਈ ਫ਼ਾਈਲ ’ਤੇ ਟੈਪ ਕਰੋ।

    ਜੇਕਰ ਪੁੱਛਿਆ ਜਾਂਦਾ ਹੈ, ਤਾਂ ਫ਼ਾਇਲਾਂ ਐਪ ਵਿੱਚ ਦਸਤਾਵੇਜ਼ ਖੋਲ੍ਹੋ, ਫਿਰ ’ਸੰਭਾਲੋ” ’ਤੇ ਟੈਪ ਕਰੋ।

  3. “ਸਵੈ-ਭਰੋ” ਬਟਨ ‘ਤੇ ਟੈਪ ਕਰੋ, ਫਿਰ ਸਕਰੀਨ ‘ਤੇ ਕੀਬੋਰਡ ਦੀ ਵਰਤੋਂ ਕਰ ਕੇ ਟੈਕਸਟ ਭਰਨ ਲਈ ਖ਼ਾਲੀ ਖੇਤਰ ‘ਤੇ ਟੈਪ ਕਰੋ।

  4. ਕੋਈ ਹੋਰ ਖੇਤਰ ਭਰਨ ਲਈ ਇਸ ‘ਤੇ ਟੈਪ ਕਰੋ ਅਤੇ ਫਿਰ ਟੈਕਸਟ ਦਾਖ਼ਲ ਕਰੋ।

  5. ਹੋਰ ਟੈਕਸਟ ਸ਼ਾਮਲ ਕਰਨ ਲਈ ਜਾਂ ਫ਼ਾਰਮ ਵਿੱਚ ਆਪਣੇ ਦਸਤਖ਼ਤ ਸ਼ਾਮਲ ਕਰਨ ਲਈ, “ਜੋੜੋ” ਬਟਨ ’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਟੈਕਸਟ ਜੋੜੋ: “ਟੈਕਸਟ ਫ਼ਾਰਮ ਬਾਕਸ ਜੋੜੋ” ‘ਤੇ ਟੈਪ ਕਰੋ, ਇਸ ਟੈਕਸਟ ਬਾਕਸ ਨੂੰ ਫ਼ਾਰਮ ਵਿੱਚ ਜਿੱਥੇ ਰੱਖਣਾ ਹੈ, ਉੱਥੇ ਡ੍ਰੈਗ ਕਰੋ, ਫਿਰ ਸਕਰੀਨ ‘ਤੇ ਦਿੱਤੇ ਕੀਬੋਰਡ ਦੀ ਵਰਤੋਂ ਕਰ ਕੇ ਟੈਕਸਟ ਭਰੋ।

    • ਆਪਣੇ ਦਸਤਖ਼ਤ ਜੋੜੋ: “ਦਸਤਖ਼ਤ ਜੋੜੋ” ’ਤੇ ਟੈਪ ਕਰੋ, ਆਪਣੀ ਉਂਗਲੀ ਨਾਲ ਆਪਣਾ ਨਾਮ ਸਾਈਨ ਕਰੋ, ਫਿਰ “ਹੋ ਗਿਆ” ’ਤੇ ਟੈਪ ਕਰੋ। ਆਪਣੇ ਦਸਤਖ਼ਤਾਂ ਨੂੰ ਦਸਤਾਵੇਜ਼ ’ਤੇ ਉੱਥੇ ਡ੍ਰੈਗ ਕਰੋ ਜਿੱਥੇ ਤੁਸੀਂ ਇਸ ਨੂੰ ਦਿਖਾਉਣਾ ਚਾਹੁੰਦੇ ਹੋ।

  6. ਜਦੋਂ ਤੁਸੀਂ ਆਪਣਾ ਕੰਮ ਪੂਰਾ ਕਰਨ ਲੈਂਦੇ ਹੋ, ਤਾਂ Mail, ਸੁਨੇਹੇ ਜਾਂ AirDrop ਦੀ ਵਰਤੋਂ ਕਰ ਕੇ ਪੂਰਾ ਹੋਇਆ ਦਸਤਾਵੇਜ਼ ਸਾਂਝਾ ਕਰਨ ਲਈ “ਸਾਂਝਾ ਕਰੋ” ਬਟਨ ‘ਤੇ ਟੈਪ ਕਰੋ।

  7. ਦਸਤਾਵੇਜ਼ ਬੰਦ ਕਰਨ ਲਈ “ਹੋ ਗਿਆ” ’ਤੇ ਟੈਪ ਕਰੋ।

ਸਵੈ-ਭਰੋ ਨਾਲ ਫ਼ਾਰਮ ਭਰੋ

ਜੇਕਰ ਤੁਸੀਂ ਸੰਪਰਕ ਐਪ ਵਿੱਚ ”ਮੇਰਾ ਕਾਰਡ” ਜਾਣਕਾਰੀ ਪੂਰੀ ਕੀਤੀ ਹੈ, ਤਾਂ ਤੁਸੀਂ ਸਮਰਥਿਤ ਫ਼ਾਰਮਾਂ ਅਤੇ ਦਸਤਾਵੇਜ਼ਾਂ ਵਿੱਚ ਆਪਣੀ ਨਿੱਜੀ ਜਾਣਕਾਰੀ ਤੇਜ਼ੀ ਨਾਲ ਭਰਨ ਲਈ ਸਵੈ-ਭਰੋ ਦੀ ਵਰਤੋਂ ਕਰ ਸਕਦੇ ਹੋ।

  1. ਉਸ ਫ਼ਾਈਲ ’ਤੇ ਜਾਓ ਜਿਸ ਨੂੰ ਤੁਸੀਂ ਖੋਲ੍ਹਣਾ ਚਾਹੁੰਦੇ ਹੋ।

  2. ਦਸਤਾਵੇਜ਼ ਨੂੰ ਖੋਲ੍ਹਣ ਲਈ ਫ਼ਾਈਲ ’ਤੇ ਟੈਪ ਕਰੋ।

    ਜੇਕਰ ਪੁੱਛਿਆ ਜਾਵੇ, ਤਾਂ ਦਸਤਾਵੇਜ਼ ਨੂੰ ਫ਼ਾਈਲਾਂ ਐਪ ਵਿੱਚ ਖੋਲ੍ਹੋ ਅਤੇ ਫਿਰ ’ਸੰਭਾਲੋ” ’ਤੇ ਟੈਪ ਕਰੋ।

  3. “ਸਵੈ-ਭਰੋ” ਬਟਨ ’ਤੇ ਟੈਪ ਕਰੋ, ਫਿਰ ਖ਼ਾਲੀ ਖੇਤਰ ’ਤੇ ਟੈਪ ਕਰੋ।

  4. ਖੇਤਰ ਨੂੰ ਭਰਨ ਕਰਨ ਲਈ ਆਪਣੀ ਸੰਭਾਲੀ ਹੋਈ ਸੰਪਰਕ ਜਾਣਕਾਰੀ ਵਿੱਚੋਂ ਕਿਸੇ ਵਿਕਲਪ ’ਤੇ ਟੈਪ ਕਰੋ।

    ਤੁਹਾਡੀ ਸੰਪਰਕ ਸੂਚੀ ਵਿੱਚੋਂ ਕਿਸੇ ਹੋਰ ਵਿਅਕਤੀ ਜਿਵੇਂ ਪਰਿਵਾਰ ਦੇ ਮੈਂਬਰ ਜਾਂ ਦੇਖਭਾਲ ਕਰਨ ਵਾਲੇ ਦੀ ਜਾਣਕਾਰੀ ਭਰਨ ਲਈ “ਹੋਰ ਚੁਣੋ” ਟੈਪ ਕਰੋ।

  5. ਕਿਸੇ ਵੀ ਖੇਤਰ ਨੂੰ ਚੁਣਨ ਲਈ ਇਸ ‘ਤੇ ਟੈਪ ਕਰੋ, ਫਿਰ ਸਕਰੀਨ ‘ਤੇ ਦਿੱਤੇ ਕੀਬੋਰਡ ਦੀ ਵਰਤੋਂ ਕਰ ਕੇ ਤਬਦੀਲੀਆਂ ਕਰਨ ਲਈ ਦੁਬਾਰਾ ਟੈਪ ਕਰੋ।

  6. ਦਸਤਾਵੇਜ਼ ਬੰਦ ਕਰਨ ਲਈ “ਹੋ ਗਿਆ” ’ਤੇ ਟੈਪ ਕਰੋ।

ਮਾਰਕਅੱਪ ਨਾਲ ਆਪਣਾ ਦਸਤਖ਼ਤ ਜੋੜੋ

ਸਮਰਥਿਤ ਐਪਾਂ ਜਿਵੇਂ ਕਿ ਨੋਟਸ ਅਤੇ ਤਸਵੀਰਾਂ ਵਿੱਚ, ਤੁਸੀਂ ਆਪਣੇ ਚਿੱਤਰਾਂ ਅਤੇ ਦਸਤਾਵੇਜ਼ਾਂ ਵਿੱਚ ਆਪਣੇ ਦਸਤਖ਼ਤ ਸ਼ਾਮਲ ਕਰਨ ਲਈ ਮਾਰਕਅੱਪ ਟੂਲਾਂ ਦੀ ਵਰਤੋਂ ਕਰ ਸਕਦੇ ਹੋ।

  1. ਕਿਸੇ ਸਮਰਥਿਤ ਐਪ ਵਿੱਚ, “ਮਾਰਕਅੱਪ” ਬਟਨ ‘ਤੇ ਜਾਂ ਮਾਰਕਅੱਪ ‘ਤੇ ਟੈਪ ਕਰੋ।

  2. ਮਾਰਕਅੱਪ ਟੂਲਬਾਰ ਵਿੱਚ “ਜੋੜੋ” ਬਟਨ‘ਤੇ ਟੈਪ ਕਰੋ ਅਤੇ ਫਿਰ “ਦਸਤਖ਼ਤ ਜੋੜੋ” ‘ਤੇ ਟੈਪ ਕਰੋ।

  3. ਆਪਣਾ ਨਾਮ ਦਸਤਖ਼ਤ ਕਰਨ ਲਈ ਆਪਣੀ ਉਂਗਲੀ ਦੀ ਵਰਤੋਂ ਕਰੋ।

    ਆਪਣੇ ਦਸਤਖ਼ਤ ਦੁਬਾਰਾ ਕਰਨ ਲਈ, ਸਾਫ਼ ਕਰੋ ‘ਤੇ ਟੈਪ ਕਰੋ, ਫਿਰ ਆਪਣੇ ਨਾਮ ਦੇ ਦੁਬਾਰਾ ਦਸਤਖ਼ਤ ਕਰੋ।

  4. “ਹੋ ਗਿਆ” ‘ਤੇ ਟੈਪ ਕਰੋ, ਫਿਰ ਇਹਨਾਂ ਵਿੱਚੋਂ ਕੋਈ ਵੀ ਐਡਜਸਟਮੈਂਟ ਕਰੋ:

    • ਦਸਤਖ਼ਤ ਮੂਵ ਕਰੋ: ਇਸ ਨੂੰ ਡ੍ਰੈਗ ਕਰੋ।

    • ਦਸਤਖ਼ਤ ਦਾ ਆਕਾਰ ਬਦਲੋ: ਆਊਟਲਾਈਨ ਦੇ ਨਾਲ ਕਿਸੇ ਵੀ ਬਿੰਦੂ ਨੂੰ ਡ੍ਰੈਗ ਕਰੋ।

    • ਦਸਤਖ਼ਤ ਦੀ ਲਾਈਨ ਦੀ ਮੋਟਾਈ ਜਾਂ ਰੰਗ ਨੂੰ ਵੱਧ ਜਾਂ ਘੱਟ ਕਰੋ: ਮਾਰਕਅੱਪ ਟੂਲਬਾਰ ਵਿੱਚ ਕਿਸੇ ਵਿਕਲਪ ‘ਤੇ ਟੈਪ ਕਰੋ।

    • ਦਸਤਖ਼ਤ ਕੱਟ ਕਰੋ, ਕਾਪੀ ਕਰੋ, ਡੁਪਲੀਕੇਟ ਬਣਾਓ, ਸਾਂਝਾ ਕਰੋ ਜਾਂ ਡਿਲੀਟ ਕਰੋ: ਦਸਤਖ਼ਤ ਦੇ ਅੱਗੇ “ਹੋਰ” ਬਟਨ ‘ਤੇ ਟੈਪ ਕਰੋ, ਫਿਰ ਕਿਸੇ ਵਿਕਲਪ ‘ਤੇ ਟੈਪ ਕਰੋ।

  5. ਦਸਤਖ਼ਤਾਂ ਨੂੰ ਅਡਜਸਟ ਕਰਨ ਤੋਂ ਬਾਅਦ ਟੈਕਸਟ ਬਾਕਸ ਤੋਂ ਬਾਹਰ ਟੈਪ ਕਰੋ।

ਦਸਤਖ਼ਤ ਜੋੜੋ ਜਾਂ ਡਿਲੀਟ ਕਰੋ

ਕੋਈ ਦਸਤਖ਼ਤ ਬਣਾਉਣ ਤੋਂ ਬਾਅਦ, ਜਦੋਂ ਤੁਸੀਂ ਅਗਲੀ ਵਾਰ ਮਾਰਕਅੱਪ ਨਾਲ ਦਸਤਖ਼ਤ ਸ਼ਾਮਲ ਕਰਦੇ ਹੋ ਤਾਂ iPhone ਇਸ ਦੀ ਵਰਤੋਂ ਕਰਨ ਲਈ ਸੰਭਾਲ ਲੈਂਦਾ ਹੈ। ਤੁਸੀਂ ਕਈ ਦਸਤਖ਼ਤ ਬਣਾ ਸਕਦੇ ਹੋ, ਜਿਵੇਂ ਕਿ ਉਪਨਾਮ ਜਾਂ ਪਹਿਲੇ ਅੱਖਰ ਅਤੇ ਦਸਤਖ਼ਤਾਂ ਨੂੰ ਡਿਲੀਟ ਕਰੋ।

  1. ਕਿਸੇ ਸਮਰਥਿਤ ਐਪ ਵਿੱਚ, “ਮਾਰਕਅੱਪ” ਬਟਨ ‘ਤੇ ਜਾਂ ਮਾਰਕਅੱਪ ‘ਤੇ ਟੈਪ ਕਰੋ।

  2. ਮਾਰਕਅੱਪ ਟੂਲਬਾਰ ਵਿੱਚ “ਜੋੜੋ” ਬਟਨ‘ਤੇ ਟੈਪ ਕਰੋ ਅਤੇ ਫਿਰ “ਦਸਤਖ਼ਤ ਜੋੜੋ” ‘ਤੇ ਟੈਪ ਕਰੋ।

  3. “ਦਸਤਖ਼ਤ ਜੋੜੋ ਜਾਂ ਹਟਾਓ” ‘ਤੇ ਟੈਪ ਕਰੋ, ਫਿਰ ਨਵਾਂ ਦਸਤਖ਼ਤ ਬਣਾਉਣ ਲਈ “ਜੋੜੋ” ਬਟਨ ‘ਤੇ ਟੈਪ ਕਰੋ।

  4. ਨਵੇਂ ਦਸਤਖ਼ਤ ਦੇ ਅੱਗੇ ਤੀਰ ‘ਤੇ ਟੈਪ ਕਰੋ, ਫਿਰ ਉਸ ਦਸਤਖ਼ਤ ਦੀ ਕਿਸਮ ‘ਤੇ ਟੈਪ ਕਰੋ ਜਿਸ ਨੂੰ ਤੁਸੀਂ ਸ਼ਾਮਲ ਕਰਨਾ ਚਾਹੁੰਦੇ ਹੋ, ਜਿਵੇਂ ਕਿ ਦਿੱਤਾ ਗਿਆ ਨਾਮ, ਉਪਨਾਮ, ਜਾਂ ਨਾਮ ਦੇ ਸ਼ੁਰੂਆਤੀ ਅੱਖਰ।

  5. ਦਸਤਖ਼ਤ ਕਰਨ ਲਈ ਆਪਣੀ ਉਂਗਲੀ ਦੀ ਵਰਤੋਂ ਕਰੋ, ਫਿਰ “ਹੋ ਗਿਆ” ‘ਤੇ ਟੈਪ ਕਰੋ।

ਦਸਤਖ਼ਤ ਡਿਲੀਟ ਕਰਨ ਲਈ “ਜੋੜੋ” ਬਟਨ‘ਤੇ ਟੈਪ ਕਰੋ, ਫਿਰ “ਦਸਤਖ਼ਤ ਜੋੜੋ” ‘ਤੇ ਟੈਪ ਕਰੋ। “ਦਸਤਖ਼ਤ ਜੋੜੋ ਜਾਂ ਹਟਾਓ” ‘ਤੇ ਟੈਪ ਕਰੋ, ਫਿਰ ਕੋਈ ਵੀ ਦਸਤਖ਼ਤ ਜੋ ਤੁਸੀਂ ਮਿਟਾਉਣਾ ਚਾਹੁੰਦੇ ਹੋ ਉਸ ਦੇ ਅੱਗੇ “ਡਿਲੀਟ ਕਰੋ” ਬਟਨ ‘ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.