ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ਕੈਮਰੇ ਬਾਰੇ ਮੁੱਢਲੀ ਜਾਣਕਾਰੀ

ਆਪਣੇ iPhone ਕੈਮਰੇ ਦੇ ਨਾਲ ਤਸਵੀਰਾਂ ਖਿੱਚਣ ਦਾ ਤਰੀਕਾ ਸਿੱਖੋ। ਤਸਵੀਰ, ਵੀਡੀਓ, ਸਿਨੇਮੈਟਿਕ, ਪੈਨੋਰਮਾ ਅਤੇ ਪੋਰਟ੍ਰੇਟ ਵਰਗੇ ਕੈਮਰੇ ਮੋਡ ਵਿੱਚੋਂ ਚੁਣੋ ਅਤੇ ਆਪਣੇ ਸ਼ਾਟ ਨੂੰ ਫ਼ਰੇਮ ਕਰਨ ਲਈ ਜ਼ੂਮ ਇਨ ਜਾਂ ਆਊਟ ਕਰੋ।

ਕੈਮਰਾ ਐਪ ਖੋਲ੍ਹਣਾ

ਆਪਣਾ iPhone ਕੈਮਰਾ ਖੋਲ੍ਹਣ ਲਈ, ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

Siri: Siri ਨੂੰ ਕੁਝ ਇਸ ਤਰ੍ਹਾਂ ਪੁੱਛੋ, “Open Camera.” Siri ਦੀ ਵਰਤੋਂ ਕਰਨੀ ਸਿੱਖੋ

ਨੋਟ: ਤੁਹਾਡੀ ਸੁਰੱਖਿਆ ਲਈ, ਜਦੋਂ ਕੈਮਰਾ ਐਪ ਵਰਤੋਂ ਵਿੱਚ ਹੁੰਦੀ ਹੈ ਤਾਂ ਸਕਰੀਨ ਦੇ ਉਪਰਲੇ ਸੱਜੇ ਕੋਨੇ ਵਿੱਚ ਇੱਕ ਹਰਾ ਬਿੰਦੂ ਦਿਖਾਈ ਦਿੰਦਾ ਹੈ। ਹਾਰਡਵੇਅਰ ਫ਼ੀਚਰਾਂ ਤੱਕ ਐਕਸੈੱਸ ਨੂੰ ਕੰਟਰੋਲ ਕਰੋ ਦੇਖੋ।

ਤਸਵੀਰ ਖਿੱਚਣਾ

  1. ਆਪਣੇ iPhone ‘ਤੇ ਕੈਮਰਾ ਐਪ ਖੋਲ੍ਹੋ।

  2. ਕੋਈ ਤਸਵੀਰ ਖਿੱਚਣ ਲਈ “ਸ਼ਟਰ ਬਟਨ” ’ਤੇ ਟੈਪ ਕਰੋ ਜਾਂ ਫਿਰ ਆਵਾਜ਼ ਬਟਨ ਦਬਾਓ।

    ਕੈਮਰਾ ਤਸਵੀਰ ਮੋਡ ਵਿੱਚ ਖੁੱਲ੍ਹਾ ਹੈ। “ਕੈਮਰਾ ਕੰਟਰੋਲ” ਬਟਨ ਉੱਪਰਲੇ ਸੱਜੇ ਕੋਨੇ ਵਿੱਚ ਹੈ। “ਤਸਵੀਰ ਅਤੇ ਵੀਡੀਓ ਵਿਊਅਰ” ਬਟਨ ਹੇਠਾਂ-ਖੱਬੇ ਕੋਨੇ ਵਿੱਚ ਹੈ। “ਤਸਵੀਰ ਖਿੱਚੋ” ਬਟਨ ਹੇਠਲੇ ਪਾਸੇ ਕੇਂਦਰ ਵਿੱਚ ਹੈ ਅਤੇ ਕੈਮਰਾ ਚੋਣਕਾਰ ਬੈਕ-ਫ਼ੇਸਿੰਗ ਬਟਨ ਹੇਠਲੇ ਸੱਜੇ ਕੋਨੇ ਵਿੱਚ ਹੈ।

    ਸਮਰਥਿਤ ਮਾਡਲਾਂ ’ਤੇ, ਕੈਮਰਾ ਖੋਲ੍ਹਣ ਲਈ ਕੈਮਰਾ ਕੰਟਰੋਲ ’ਤੇ ਕਲਿੱਕ ਕਰੋ, ਫਿਰ ਤਸਵੀਰ ਖਿੱਚਣ ਲਈ ਇਸ ’ਤੇ ਦੁਬਾਰਾ ਕਲਿੱਕ ਕਰੋ।

    AirPods ਅਤੇ AirPods Pro ਦੇ ਸਮਰਥਿਤ ਮਾਡਲਾਂ ਨਾਲ, ਤੁਸੀਂ ਤਸਵੀਰ ਖਿੱਚਣ ਲਈ AirPod ਸਟੈਮ ਨੂੰ ਦਬਾ ਸਕਦੇ ਹੋ। AirPods ਵਰਤੋਂਕਾਰ ਗਾਈਡ ਵਿੱਚ AirPods ਜਾਂ AirPods Pro ਦੀ ਸਮਰਥਿਤ ਕੈਮਰਾ ਐਪਾਂ ਨਾਲ ਵਰਤੋਂ ਕਰਨੀ ਨੂੰ ਦੇਖੋ।

    ਜੇਕਰ ਤੁਹਾਡੇ ਕੋਲ Apple Watch ਹੈ, ਤਾਂ ਤੁਸੀਂ ਤਸਵੀਰ ਲੈਣ ਲਈ ਕੈਮਰਾ ਰਿਮੋਟ ਦੀ ਵਰਤੋਂ ਕਰ ਸਕਦੇ ਹੋ। Apple Watch ਵਰਤੋਂਕਾਰ ਗਾਈਡ ਵਿੱਚ Apple Watch ’ਤੇ ਕੈਮਰਾ ਰਿਮੋਟ ਦੀ ਵਰਤੋਂ ਕਰਨੀ ਨੂੰ ਦੇਖੋ।

ਕੈਮਰਾ ਮੋਡ ਦੇ ਵਿਕਲਪਾਂ ਵਿਚਕਾਰ ਸਵਿੱਚ ਕਰੋ

ਜਦੋਂ ਤੁਸੀਂ ਪਹਿਲੀ ਵਾਰ ਕੈਮਰਾ ਖੋਲ੍ਹਦੇ ਹੋ, ਤਾਂ ਤਸਵੀਰ ਮੋਡ ਚੁਣਿਆ ਜਾਂਦਾ ਹੈ ਅਤੇ ਤਸਵੀਰ ਅਤੇ ਵੀਡੀਓ ਮੋਡ ਸਕਰੀਨ ’ਤੇ ਦਿਖਾਈ ਦਿੰਦੇ ਹਨ। ਦੋਵਾਂ ਵਿਚਕਾਰ ਸਵਿੱਚ ਕਰਨ ਲਈ “ਤਸਵੀਰ“ ਜਾਂ “ਵੀਡੀਓ” ’ਤੇ ਟੈਪ ਕਰੋ ਜਾਂ ਕੋਈ ਹੋਰ ਮੋਡ ਚੁਣਨ ਲਈ ਖੱਬੇ ਜਾਂ ਸੱਜੇ ਪਾਸੇ ਸਵਾਈਪ ਕਰੋ।

ਤੁਹਾਡੇ iPhone ਮਾਡਲ ਦੇ ਆਧਾਰ ’ਤੇ, ਤੁਸੀਂ ਹੇਠ ਲਿਖੇ ਮੋਡਾਂ ਵਿੱਚੋਂ ਚੁਣ ਸਕਦੇ ਹੋ:

ਜਦੋਂ ਤੁਸੀਂ ਕੈਮਰਾ ਖੋਲ੍ਹਦੇ ਹੋ ਤਾਂ ਤਸਵੀਰ ਤੋਂ ਇਲਾਵਾ ਕਿਸੇ ਹੋਰ ਮੋਡ ਨੂੰ ਡਿਫ਼ੌਲਟ ਮੋਡ ਵਜੋਂ ਸੈੱਟ ਕਰਨ ਲਈ, iPhone ‘ਤੇ ਕੈਮਰਾ ਸੈਟਿੰਗਾਂ ਨੂੰ ਸੰਭਾਲਣਾ ਦੇਖੋ।

ਜ਼ੂਮ ਇਨ ਜਾਂ ਆਊਟ ਕਰਨਾ

  1. ਆਪਣੇ iPhone ‘ਤੇ ਕੈਮਰਾ ਐਪ ਖੋਲ੍ਹੋ।

  2. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਜ਼ੂਮ ਇਨ ਜਾਂ ਆਊਟ ਕਰਨ ਲਈ ਸਕਰੀਨ ਨੂੰ ਪਿੰਚ ਕਰੋ।

    • ਫ਼ਰੇਮ ਦੇ ਹੇਠਾਂ ਜ਼ੂਮ ਕੰਟਰੋਲ ਨੂੰ ਟੱਚ ਕਰ ਕੇ ਰੱਖੋ, ਫਿਰ ਸਲਾਈਡਰ ਨੂੰ ਖੱਬੇ ਜਾਂ ਸੱਜੇ ਪਾਸੇ ਡ੍ਰੈਗ ਕਰੋ।

    • ਸਮਰਥਿਤ ਮਾਡਲਾਂ ’ਤੇ, ਤੇਜ਼ੀ ਨਾਲ ਜ਼ੂਮ ਇਨ ਜਾਂ ਆਊਟ ਕਰਨ ਲਈ (ਤੁਹਾਡੇ ਮਾਡਲ ਦੇ ਆਧਾਰ ’ਤੇ) 0.5x, 1x, 2.5x, 3x, 4x, 5x ਜਾਂ 8x ’ਤੇ ਟੈਪ ਕਰੋ।

    • ਸਮਰਥਿਤ ਮਾਡਲਾਂ ’ਤੇ, ਉਪਲਬਧ ਕੈਮਰਾ ਸੈਟਿੰਗਾਂ ਨੂੰ ਦਰਸਾਉਣ ਵਾਲੇ ਕਿਸੇ ਓਵਰਲੇ ਨੂੰ ਖੋਲ੍ਹਣ ਲਈ ਕੈਮਰਾ ਕੰਟਰੋਲ ਨੂੰ ਹਲਕਾ ਜਿਹਾ ਦੋ ਵਾਰ ਦਬਾਓ। ਆਪਣੀ ਉਂਗਲ ਨੂੰ ਜ਼ੂਮ ਸੈਟਿੰਗ ਨੂੰ ਚੁਣਨ ਲਈ ਸਲਾਈਡ ਕਰੋ, ਫਿਰ ਇਸ ਨੂੰ ਹਲਕਾ ਜਿਹਾ ਦਬਾਓ। ਜ਼ੂਮ ਇਨ ਅਤੇ ਆਊਟ ਕਰਨ ਲਈ ਆਪਣੀ ਉਂਗਲੀ ਦੁਬਾਰਾ ਸਲਾਈਡ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.