ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

ਨੋਟਸ ਸਾਂਝੇ ਕਰੋ ਅਤੇ iPhone ‘ਤੇ ਸਹਿਯੋਗ ਕਰੋ

ਨੋਟਸ ਐਪ ਵਿੱਚ ਤੁਸੀਂ ਕਿਸੇ ਦੋਸਤ ਨੂੰ ਨੋਟ ਦੀ ਕਾਪੀ ਭੇਜ ਸਕਦੇ ਹੋ। ਤੁਸੀਂ ਲੋਕਾਂ ਨੂੰ ਕਿਸੇ ਨੋਟ ‘ਤੇ ਜਾਂ iCloud ਵਿੱਚ ਨੋਟਸ ਦੇ ਫੋਲਡਰ ‘ਤੇ ਅਸਲ-ਸਮੇਂ ਵਿੱਚ ਸਹਿਯੋਗ ਕਰਨ ਲਈ ਵੀ ਸੱਦਾ ਦੇ ਸਕਦੇ ਹੋ ਅਤੇ ਸਾਰੇ ਜਾਣੇ ਹਾਲੀਆ ਤਬਦੀਲੀਆਂ ਦੇਖ ਸਕਣਗੇ।

ਸਾਂਝਾਕਰਨ ਵਿਕਲਪਾਂ ਨੂੰ ਦਰਸਾਉਂਦਾ ਓਵਰਲੇ ਵਾਲਾ ਨੋਟ।

ਨੋਟ ਦੀ ਕਾਪੀ ਸਾਂਝੀ ਕਰੋ

  1. ਆਪਣੇ iPhone ’ਤੇ ਨੋਟਸ ਐਪ ’ਤੇ ਜਾਓ।

  2. ਉਹ ਨੋਟ ਖੋਲ੍ਹੋ ਜਿਸ ਨੂੰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ।

  3. “ਸਾਂਝਾ ਕਰੋ” ਬਟਨ ’ਤੇ ਟੈਪ ਕਰੋ, “ਸਹਿਯੋਗ ਕਰੋ” ’ਤੇ ਟੈਪ ਕਰੋ, “ਕਾਪੀ ਭੇਜੋ” ’ਤੇ ਟੈਪ ਕਰੋ, ਫਿਰ ਆਪਣਾ ਨੋਟ ਭੇਜਣ ਦਾ ਤਰੀਕਾ ਚੁਣੋ।

iCloud ਦੀ ਵਰਤੋਂ ਕਰ ਕੇ ਨੋਟ ਜਾਂ ਨੋਟਸ ਦੇ ਫ਼ੋਲਡਰ ‘ਤੇ ਸਹਿਯੋਗ ਕਰੋ

ਦੂਜਿਆਂ ਨਾਲ ਸਹਿਯੋਗ ਕਰਨ ਲਈ, ਤੁਸੀਂ iCloud ਵਿੱਚ ਕੋਈ ਨੋਟ ਜਾਂ ਨੋਟਸ ਦਾ ਫ਼ੋਲਡਰ ਸਾਂਝਾ ਕਰ ਸਕਦੇ ਹੋ। ਤੁਸੀਂ ਭਾਗੀਦਾਰਾਂ ਲਈ ਇਜਾਜ਼ਤਾਂ ਸੈੱਟ ਕਰ ਸਕਦੇ ਹੋ (ਜਿਵੇਂ ਕਿ ਉਹਨਾਂ ਨੂੰ ਨੋਟਸ ਵਿੱਚ ਸੋਧ ਕਰਨ, ਅਟੈਚਮੈਂਟ ਜੋੜਨ ਅਤੇ ਉਪ-ਫ਼ੋਲਡਰ ਬਣਾਉਣ ਦੀ ਆਗਿਆ ਦੇਣੀ) ਅਤੇ ਸਾਰੇ ਭਾਗੀਦਾਰ ਅਸਲ-ਸਮੇਂ ਵਿੱਚ ਹਰੇਕ ਦੀਆਂ ਤਬਦੀਲੀਆਂ ਨੂੰ ਦੇਖ ਸਕਦੇ ਹਨ। ਭਾਗੀਦਾਰਾਂ ਵੱਲੋਂ ਆਪਣੇ Apple ਖਾਤੇ ਵਿੱਚ ਸਾਈਨ ਇਨ ਕੀਤਾ ਹੋਣਾ ਅਤੇ iCloud ਸੈਟਿੰਗਾਂ ਵਿੱਚ ਨੋਟਸ ਚਾਲੂ ਕੀਤੇ ਹੋਣੇ ਜ਼ਰੂਰੀ ਹਨ।

ਨੋਟ: ਤੁਸੀਂ ਲੌਕ ਕੀਤੇ ਨੋਟ ‘ਤੇ ਜਾਂ ਲੌਕ ਕੀਤੇ ਨੋਟ ਵਾਲੇ ਫ਼ੋਲਡਰ ‘ਤੇ ਸਹਿਯੋਗ ਨਹੀਂ ਕਰ ਸਕਦੇ।

  1. ਆਪਣੇ iPhone ’ਤੇ ਨੋਟਸ ਐਪ ’ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਨੋਟ ਸਾਂਝਾ ਕਰੋ: ਉਸ ਨੋਟ ਨੂੰ ਖੋਲ੍ਹੋ ਜਿਸ ਨੂੰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ, “ਸਾਂਝਾ ਕਰੋ” ਬਟਨ ’ਤੇ ਟੈਪ ਕਰੋ ਅਤੇ ਫਿਰ “ਸਹਿਯੋਗ ਕਰੋ” ਚੁਣੋ।

    • ਫ਼ੋਲਡਰ ਸਾਂਝਾ ਕਰੋ: ਉਹ ਨੋਟ ਖੋਲ੍ਹੋ ਜਿਸ ਨੂੰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ, ਫਿਰ “ਸਾਂਝਾ ਕਰੋ” ਬਟਨ ’ਤੇ ਟੈਪ ਕਰੋ।

  3. ਐਕਸੈੱਸ ਅਤੇ ਇਜਾਜ਼ਤਾਂ ਨੂੰ ਬਦਲਣ ਲਈ “ਸਿਰਫ਼ ਸੱਦੇ ਗਏ ਲੋਕ ਹੀ ਸੋਧ ਕਰ ਸਕਦੇ ਹਨ” ’ਤੇ ਟੈਪ ਕਰੋ ਅਤੇ ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਸੈੱਟ ਕਰੋ:

    • ਕੌਣ ਐਕਸੈੱਸ ਕਰ ਸਕਦਾ ਹੈ: “ਸਿਰਫ਼ ਸੱਦੇ ਗਏ ਲੋਕ” ਜਾਂ “ਲਿੰਕ ਰਾਹੀਂ ਕੋਈ ਵੀ” ਨੂੰ ਚੁਣੋ।

    • ਇਜਾਜ਼ਤਾਂ: “ਤਬਦੀਲੀਆਂ ਕਰ ਸਕਦੇ ਹੋ ਜਾਂ ਸਿਰਫ਼ ਦੇਖ ਸਕਦੇ ਹੋ” ਨੂੰ ਚੁਣੋ।

    • ਹੋਰ ਨੂੰ ਸੱਦਾ ਦੇਣ ਦੀ ਆਗਿਆ ਦਿਓ: ਭਾਗੀਦਾਰਾਂ ਨੂੰ ਨਵੇਂ ਲੋਕਾਂ ਨੂੰ ਸੱਦਾ ਦੇਣ ਦੀ ਆਗਿਆ ਦੇਣ ਲਈ ਚਾਲੂ ਕਰੋ (ਇਸ ਸਿਰਫ਼ ਉਦੋਂ ਹੀ ਉਪਲਬਧ ਹੁੰਦਾ ਹੈ ਜਦੋਂ ਉਹਨਾਂ ਕੋਲ ਤਬਦੀਲੀਆਂ ਕਰਨ ਦੀ ਆਗਿਆ ਹੋਵੇ)।

  4. ਆਪਣਾ ਸੱਦਾ ਭੇਜਣ ਲਈ ਸੁਨੇਹੇ ਐਪ ਜਾਂ Mail ਚੁਣੋ। (ਸਹਿਯੋਗ ਕਰਨ ਲਈ AirDrop ਸਮਰਥਿਤ ਨਹੀਂ ਹੈ।)

    ਜੇਕਰ ਤੁਸੀਂ ਸੁਨੇਹੇ ਐਪ ਵਿੱਚ ਸੱਦਾ ਭੇਜਦੇ ਹੋ, ਤਾਂ ਸਾਂਝੇ ਕੀਤੇ ਨੋਟ ਵਿੱਚ ਕਿਸੇ ਵਿਅਕਤੀ ਵੱਲੋਂ ਤਬਦੀਲੀਆਂ ਕਰਨ ‘ਤੇ ਤੁਹਾਨੂੰ ਸੁਨੇਹੇ ਐਪ ਦੀ ਗੱਲਬਾਤ ਵਿੱਚ ਗਤੀਵਿਧੀ ਅੱਪਡੇਟ ਪ੍ਰਾਪਤ ਹੁੰਦੀ ਹੈ। ਸਾਂਝੇ ਕੀਤੇ ਨੋਟ ‘ਤੇ ਜਾਣ ਲਈ ਅੱਪਡੇਟ ‘ਤੇ ਟੈਪ ਕਰੋ।

Apple ਸਹਾਇਤਾ ਲੇਖ ਜੇਕਰ ਤੁਸੀਂ ਆਪਣੇ iPhone ਜਾਂ iPad ’ਤੇ ਨੋਟਸ ਐਪ ਨੂੰ ਸਾਂਝਾ ਜਾਂ ਸਹਿਯੋਗ ਨਹੀਂ ਕਰ ਪਾ ਰਹੇ

ਨੋਟ ਵਿੱਚ ਗਤੀਵਿਧੀ ਦੇਖੋ

ਨੋਟਸ ਦੀ ਸੂਚੀ ਵਿੱਚ, ਨੋਟ ਸਿਰਲੇਖ ਦੇ ਖੱਬੇ ਪਾਸੇ ਸੰਤਰੀ ਬਿੰਦੂ ਦਰਸਾਉਂਦਾ ਹੈ ਕਿ ਤੁਹਾਡੇ ਵੱਲੋਂ ਆਖ਼ਰੀ ਵਾਰ ਨੋਟ ਦੇਖਣ ਤੋਂ ਬਾਅਦ ਨੋਟ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ।

  1. ਆਪਣੇ iPhone ’ਤੇ ਨੋਟਸ ਐਪ ’ਤੇ ਜਾਓ।

  2. ਇਹ ਦੇਖਣ ਲਈ ਕਿ ਤਬਦੀਲੀਆਂ ਕਿਸ ਨੇ ਅਤੇ ਕਦੋਂ ਕੀਤੀਆਂ ਹਨ, ਨੋਟ ਖੋਲ੍ਹੋ ਅਤੇ ਸੱਜੇ ਪਾਸੇ ਸਵਾਈਪ ਕਰੋ ਜਾਂ ਗਤੀਵਿਧੀ ਕਾਰਡ ‘ਤੇ ਉੱਤੇ ਵੱਲ ਸਵਾਈਪ ਕਰੋ।

  3. ਗਤੀਵਿਧੀ ਨੂੰ ਦਿਖਾਉਣ ਦੇ ਤਰੀਕੇ ਨੂੰ ਅਡਜਸਟ ਕਰਨ ਲਈ “ਸਹਿਯੋਗ ਕਰੋ” ਬਟਨ‘ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਚੁਣੋ:

    • ਅੱਪਡੇਟ ਦਿਖਾਓ: ਤੁਹਾਡੇ ਵੱਲੋਂ ਆਖ਼ਰੀ ਵਾਰ ਨੋਟ ਖੋਲ੍ਹਣ ਤੋਂ ਬਾਅਦ ਕੀਤੀਆਂ ਤਬਦੀਲੀਆਂ ਦਿਖਾਈਆਂ ਜਾਂਦੀਆਂ ਹਨ।

    • ਸਭ ਗਤੀਵਿਧੀ ਦਿਖਾਓ: ਨੋਟ ਵਿੱਚ ਸਾਰੀ ਗਤੀਵਿਧੀ ਦਿਖਾਈ ਜਾਂਦੀ ਹੈ।

    • ਹਾਈਲਾਈਟਾਂ ਦਿਖਾਓ: ਨਾਮ, ਮਿਤੀਆਂ ਅਤੇ ਹਰੇਕ ਭਾਗੀਦਾਰ ਵੱਲੋਂ ਕੀਤੀਆਂ ਤਬਦੀਲੀਆਂ ਦਿਖਾਈਆਂ ਜਾਂਦੀਆਂ ਹਨ।

ਸਲਾਹ: ਕਿਸੇ ਭਾਗੀਦਾਰ ਦਾ ਜ਼ਿਕਰ ਕਰਨ ਅਤੇ ਉਹਨਾਂ ਨੂੰ ਮਹੱਤਵਪੂਰਨ ਅੱਪਡੇਟ ਬਾਰੇ ਸੂਚਿਤ ਕਰਨ ਲਈ, ਉਹਨਾਂ ਦੇ ਨਾਮ ਤੋਂ ਪਹਿਲਾਂ @ ਦਾ ਚਿੰਨ੍ਹ ਟਾਈਪ ਕਰੋ।

ਫ਼ੋਲਡਰ ਵਿੱਚ ਗਤੀਵਿਧੀ ਦੇਖੋ

  1. ਆਪਣੇ iPhone ’ਤੇ ਨੋਟਸ ਐਪ ’ਤੇ ਜਾਓ।

  2. ਫ਼ੋਲਡਰ ਨੂੰ ਟੱਚ ਕਰ ਕੇ ਰੱਖੋ, ਫਿਰ “ਫ਼ੋਲਡਰ ਗਤੀਵਿਧੀ ਦਿਖਾਓ” ‘ਤੇ ਟੈਪ ਕਰੋ।

ਸਾਂਝਾਕਰਨ ਸੈਟਿੰਗਾਂ ਬਦਲੋ

  1. ਆਪਣੇ iPhone ’ਤੇ ਨੋਟਸ ਐਪ ’ਤੇ ਜਾਓ।

  2. ਸਾਂਝੇ ਕੀਤੇ ਨੋਟ ਜਾਂ ਫ਼ੋਲਡਰ ਦਾ ਮਾਲਕ ਵੱਲੋਂ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰ ਕੇ ਸਾਂਝਾਕਰਨ ਸੈਟਿੰਗਾਂ ਬਦਲੀਆਂ ਜਾ ਸਕਦੀਆਂ ਹਨ:

    • ਸਾਂਝੇ ਕੀਤੇ ਨੋਟ ਨੂੰ ਪ੍ਰਬੰਧਿਤ ਕਰੋ: “ਸਹਿਯੋਗ ਕਰੋ” ਬਟਨ ‘ਤੇ ਟੈਪ ਕਰੋ, ਫਿਰ “ਸਾਂਝਾ ਕੀਤਾ ਨੋਟ ਪ੍ਰਬੰਧਿਤ ਕਰੋ” ‘ਤੇ ਟੈਪ ਕਰੋ।

    • ਸਾਂਝਾ ਕੀਤਾ ਫ਼ੋਲਡਰ ਪ੍ਰਬੰਧਿਤ ਕਰੋ: “ਫ਼ੋਲਡਰ ਐਕਸ਼ਨ” ਬਟਨ ‘ਤੇ ਟੈਪ ਕਰੋ, ਫਿਰ “ਸਾਂਝਾ ਕੀਤਾ ਫੋਲਡਰ ਪ੍ਰਬੰਧਿਤ ਕਰੋ” ‘ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਭਾਗੀਦਾਰਾਂ ਨੂੰ ਹਟਾਓ: ਉਸ ਭਾਗੀਦਾਰ ‘ਤੇ ਟੈਪ ਕਰੋ ਜਿਸ ਨੂੰ ਤੁਸੀਂ ਹਟਾਉਣਾ ਚਾਹੁੰਦੇ ਹੋ, ਫਿਰ “ਐਕਸੈੱਸ ਹਟਾਓ” ‘ਤੇ ਟੈਪ ਕਰੋ।

    • ਐਕਸੈੱਸ ਅਤੇ ਇਜਾਜ਼ਤ ਸੈਟਿੰਗਾਂ ਬਦਲੋ: ਸਾਰੇ ਭਾਗੀਦਾਰਾਂ ਲਈ ਸੈਟਿੰਗਾਂ ਬਦਲਣ ਲਈ, “ਸਾਂਝਾ ਕਰਨ ਦੇ ਵਿਕਲਪ” ‘ਤੇ ਟੈਪ ਕਰੋ। ਇੱਕ ਵਿਅਕਤੀ ਲਈ ਸੈਟਿੰਗਾਂ ਬਦਲਣ ਵਾਸਤੇ, ਉਸ ਦੇ ਨਾਮ ‘ਤੇ ਟੈਪ ਕਰੋ।

    • ਸਾਂਝਾਕਰਨ ਬੰਦ ਕਰੋ: ਜਦੋਂ ਤੁਸੀਂ ਇਸ ਵਿਕਲਪ ਦੀ ਚੋਣ ਕਰਦੇ ਹੋ, ਤਾਂ ਸਾਂਝਾ ਕੀਤਾ ਨੋਟ ਜਾਂ ਫ਼ੋਲਡਰ ਦੂਜੇ ਭਾਗੀਦਾਰਾਂ ਦੇ ਡਿਵਾਈਸਾਂ ਤੋਂ ਡਿਲੀਟ ਕਰ ਦਿੱਤਾ ਜਾਂਦਾ ਹੈ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.