iPhone ’ਤੇ ਸੁਨੇਹਿਆਂ, ਕਾਲਾਂ ਅਤੇ ਗੱਲਬਾਤਾਂ ਦਾ ਅਨੁਵਾਦ ਕਰਨਾ

Apple Intelligence* ਨਾਲ, ਵੱਖ-ਵੱਖ ਭਾਸ਼ਾਵਾਂ ਵਿੱਚ ਤੁਸੀਂ ਟੈਕਸਟ ਸੁਨੇਹੇ, ਆਡੀਓ ਅਤੇ ਵੀਡੀਓ ਕਾਲਾਂ ਅਤੇ ਆਹਮੋ-ਸਾਹਮਣੇ ਦੀ ਗੱਲਬਾਤ ਲਈ ਲਾਈਵ ਅਨੁਵਾਦ ਦੀ ਵਰਤੋਂ ਕਰ ਸਕਦੇ ਹੋ। ਉਦਾਹਰਨ ਲਈ, ਜਦੋਂ ਤੁਸੀਂ ਵਿਦੇਸ਼ ਯਾਤਰਾ ਕਰ ਰਹੇ ਹੁੰਦੇ ਹੋ ਅਤੇ ਤੁਹਾਨੂੰ ਉਹਨਾਂ ਲੋਕਾਂ ਨਾਲ ਸੰਚਾਰ ਕਰਨ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਤੁਸੀਂ ਮਿਲਦੇ ਹੋ, ਤਾਂ ਲਾਈਵ ਅਨੁਵਾਦ ਨਾਲੋ-ਨਾਲ ਭਾਸ਼ਾ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦਾ ਹੈ। “ਲਾਈਵ ਅਨੁਵਾਦ” ਨੂੰ ਸੁਨੇਹੇ, FaceTime ਅਤੇ ਫ਼ੋਨ ਐਪਾਂ ਵਿੱਚ ਏਕੀਕ੍ਰਿਤ ਕੀਤਾ ਗਿਆ ਹੈ। ਤੁਸੀਂ ਇਸ ਨੂੰ AirPods ਨਾਲ ਵੀ ਵਰਤ ਸਕਦੇ ਹੋ। “ਲਾਈਵ ਅਨੁਵਾਦ” ਵੱਲੋਂ Apple-ਬਿਲਟ ਮਾਡਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਪੂਰੀ ਤਰ੍ਹਾਂ ਡਿਵਾਈਸ ’ਤੇ ਚੱਲਦੇ ਹਨ, ਤਾਂ ਜੋ ਤੁਹਾਡੀਆਂ ਨਿੱਜੀ ਗੱਲਬਾਤਾਂ ਪ੍ਰਾਈਵੇਟ ਰਹਿਣ।

ਨੋਟ: Apple Intelligence iPhone ਦੇ ਸਾਰੇ ਮਾਡਲਾਂ ’ਤੇ ਜਾਂ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹੈ। ** ਸਭ ਤੋਂ ਹਾਲੀਆ ਉਪਲਬਧ ਫ਼ੀਚਰਾਂ ਨੂੰ ਐਕਸੈੱਸ ਕਰਨ ਲਈ, ਯਕੀਨੀ ਬਣਾਓ ਕਿ ਤੁਸੀਂ iOS ਦੇ ਨਵੀਨਤਮ ਸੰਸਕਰਨ ਨੂੰ ਵਰਤ ਰਹੇ ਹੋ ਅਤੇ Apple Intelligence ਚਾਲੂ ਹੈ

Apple Intelligence ਅਤੇ ਪਰਦੇਦਾਰੀ ਬਾਰੇ ਵਧੇਰੇ ਜਾਣਕਾਰੀ ਲਈ, Apple Intelligence ਅਤੇ ਪਰਦੇਦਾਰੀ ਨੂੰ ਦੇਖੋ।

ਭਾਸ਼ਾਵਾਂ ਨੂੰ ਡਾਊਨਲੋਡ ਕਰਨਾ

ਸੁਨੇਹੇ, FaceTime ਅਤੇ ਫ਼ੋਨ ਐਪਾਂ ਵਿੱਚ “ਲਾਈਵ ਅਨੁਵਾਦ” ਫ਼ੀਚਰ ਦੀ ਵਰਤੋਂ ਕਰਨ ਤੋਂ ਪਹਿਲਾਂ, ਤੁਹਾਨੂੰ ਇਨਪੁੱਟ ਅਤੇ ਆਊਟਪੁੱਟ ਭਾਸ਼ਾਵਾਂ ਡਾਊਨਲੋਡ ਕਰਨ ਦੀ ਲੋੜ ਪਵੇਗੀ।

ਸੁਨੇਹੇ ਐਪ ਵਿੱਚ ਟੈਕਸਟ ਦਾ ਅਨੁਵਾਦ ਕਰਨਾ

ਸੁਨੇਹੇ ਐਪ ਵਿੱਚ, ਤੁਸੀਂ Apple Intelligence ਦੁਆਰਾ ਸਮਰਥਿਤ “ਲਾਈਵ ਅਨੁਵਾਦ” ਦੀ ਵਰਤੋਂ ਹੋਰ ਭਾਸ਼ਾਵਾਂ ਵਿੱਚ ਆਉਣ ਵਾਲੇ ਟੈਕਸਟ ਨੂੰ ਆਪਣੀ ਤਰਜੀਹੀ ਭਾਸ਼ਾ ਵਿੱਚ ਆਟੋਮੈਟਿਕਲੀ ਅਨੁਵਾਦ ਕਰ ਕੇ ਦੇਖਣ ਲਈ ਕਰ ਸਕਦੇ ਹੋ।

ਨੋਟ: ਸੁਨੇਹੇ ਐਪ ਵਿੱਚ “ਲਾਈਵ ਅਨੁਵਾਦ” ਅੰਗਰੇਜ਼ੀ, ਡੈਨਿਸ਼, ਡੱਚ, ਫ਼ਰਾਂਸੀਸੀ, ਜਰਮਨ, ਇਤਾਲਵੀ, ਨਾਰਵੇਈ, ਪੁਰਤਗਾਲੀ, ਸਪੇਨੀ, ਸਵੀਡਿਸ਼, ਤੁਰਕੀ, ਚੀਨੀ (ਸਰਲੀਕ੍ਰਿਤ), ਚੀਨੀ (ਰਵਾਇਤੀ), ਜਪਾਨੀ, ਕੋਰੀਆਈ ਅਤੇ ਵੀਅਤਨਾਮੀ ਵਿੱਚ ਉਪਲਬਧ ਹੈ।

  1. ਆਪਣੇ iPhone ’ਤੇ ਸੁਨੇਹੇ ਐਪ ’ਤੇ ਜਾਓ।

  2. ਜਦੋਂ ਤੁਸੀਂ ਕਿਸੇ ਵੱਖਰੀ ਭਾਸ਼ਾ ਵਿੱਚ ਸੁਨੇਹਾ ਪ੍ਰਾਪਤ ਕਰਦੇ ਹੋ, ਤਾਂ ਹੇਠਾਂ ਲਿਖੇ ਕੰਮਾਂ ਵਿੱਚੋਂ ਕੋਈ ਵੀ ਕਰੋ:

    • ਕੋਈ ਵੱਖਰੀ ਭਾਸ਼ਾ ਚੁਣਨ ਲਈ: ਗੱਲਬਾਤ ਦੇ ਸਿਖਰ ’ਤੇ ਸੰਪਰਕ ਜਾਂ ਗਰੁੱਪ ਆਈਕਨ ’ਤੇ ਟੈਪ ਕਰੋ, ਹੇਠਾਂ ਨੂੰ ਸਕ੍ਰੌਲ ਕਰੋ, ਫਿਰ “ਇਸ ਭਾਸ਼ਾ ਤੋਂ ਅਨੁਵਾਦ ਕਰੋ” ਜਾਂ “ਇਸ ਭਾਸ਼ਾ ਵਿੱਚ ਅਨੁਵਾਦ ਕਰੋ” ’ਤੇ ਟੈਪ ਕਰੋ।

    • ਅਸਲੀ ਟੈਕਸਟ ਦੇਖਣ ਲਈ: ਗੱਲਬਾਤ ਦੇ ਹੇਠਲੇ ਹਿੱਸੇ ਵਿੱਚ, “[ਭਾਸ਼ਾ] ਦਾ ਅਨੁਵਾਦ ਕੀਤਾ ਜਾ ਰਿਹਾ ਹੈ” ’ਤੇ ਟੈਪ ਕਰੋ, ਫਿਰ ਅਨੁਵਾਦ ਕੀਤੇ ਟੈਕਸਟ ਤੋਂ ਇਲਾਵਾ ਮੂਲ ਟੈਕਸਟ ਦੇਖਣ ਲਈ ਚੁਣੋ।

    • ਗੱਲਬਾਤ ਲਈ “ਲਾਈਵ ਅਨੁਵਾਦ” ਬੰਦ ਕਰਨ ਲਈ: ਗੱਲਬਾਤ ਦੇ ਹੇਠਲੇ ਹਿੱਸੇ ਵਿੱਚ, “[ਭਾਸ਼ਾ] ਦਾ ਅਨੁਵਾਦ ਕੀਤਾ ਜਾ ਰਿਹਾ ਹੈ” ’ਤੇ ਟੈਪ ਕਰੋ, ਫਿਰ “ਅਨੁਵਾਦ ਬੰਦ ਕਰੋ” ’ਤੇ ਟੈਪ ਕਰੋ।

FaceTime ਵਿੱਚ ਅਨੁਵਾਦ ਕੀਤੇ ਕੈਪਸ਼ਨ ਨੂੰ ਦੇਖਣਾ

ਕੋਈ ਹੋਰ ਭਾਸ਼ਾ ਬੋਲਣ ਵਾਲੇ ਨਾਲ FaceTime ਕਾਲ ਦੌਰਾਨ, ਤੁਸੀਂ ਆਪਣੀ ਤਰਜੀਹੀ ਭਾਸ਼ਾ ਵਿੱਚ ਅਨੁਵਾਦ ਕੀਤੇ ਕੈਪਸ਼ਨ ਦੇਖਣ ਲਈ Apple Intelligence ਦੁਆਰਾ ਸਮਰਥਿਤ “ਲਾਈਵ ਅਨੁਵਾਦ” ਦੀ ਵਰਤੋਂ ਕਰ ਸਕਦੇ ਹੋ।

ਨੋਟ: FaceTime ਵਿੱਚ “ਲਾਈਵ ਅਨੁਵਾਦ” ਦੋ ਵਿਅਕਤੀਆਂ ਦੀਆਂ ਆਪਸੀ ਕਾਲਾਂ ਲਈ ਅੰਗਰੇਜ਼ੀ (ਯੂਕੇ, ਯੂ. ਐੱਸ.), ਫ਼ਰਾਂਸੀਸੀ (ਫ਼ਰਾਂਸ), ਜਰਮਨ, ਇਤਾਲਵੀ, ਪੁਰਤਗਾਲੀ (ਬ੍ਰਾਜ਼ੀਲ), ਸਪੇਨੀ (ਸਪੇਨ), ਚੀਨੀ (ਸਰਲੀਕ੍ਰਿਤ), ਚੀਨੀ (ਰਵਾਇਤੀ), ਜਾਪਾਨੀ ਅਤੇ ਕੋਰੀਆਈ ਵਿੱਚ ਉਪਲਬਧ ਹੈ।

  1. ਆਪਣੇ iPhone ’ਤੇ FaceTime ਐਪ ’ਤੇ ਜਾਓ।

  2. ਕਾਲ ਦੌਰਾਨ, FaceTime ਕੰਟਰੋਲਾਂ ਨੂੰ ਦਿਖਾਉਣ (ਜੇ ਉਹ ਦਿਖਾਈ ਨਹੀਂ ਦਿੰਦੇ) ਲਈ ਸਕਰੀਨ ’ਤੇ ਟੈਪ ਕਰੋ।

  3. “ਹੋਰ” ਬਟਨ ’ਤੇ ਟੈਪ ਕਰੋ, ਫਿਰ ਲਾਈਵ ਕੈਪਸ਼ਨ ’ਤੇ ਟੈਪ ਕਰੋ।

    ਇੱਕ ਲਾਈਵ ਕੈਪਸ਼ਨ ਵਿੰਡੋ ਦਿਖਾਈ ਦਿੰਦੀ ਹੈ, ਜਿਸ ਵਿੱਚ ਸਕਰੀਨ ਦੇ ਸਿਖਰ ਕੋਲ ਕਾਲ ਦਾ ਆਟੋਮੈਟਿਕਲੀ ਟ੍ਰਾਂਸਕ੍ਰਾਈਬ ਕੀਤਾ ਸੰਵਾਦ ਦਿਖਾਇਆ ਜਾ ਰਿਹਾ ਹੈ।

ਫ਼ੋਨ ਕਾਲਾਂ ਦੌਰਾਨ ਅਨੁਵਾਦ ਦੇਖਣਾ

ਫ਼ੋਨ ਐਪ ਵਿੱਚ ਹੋਰ ਭਾਸ਼ਾ ਬੋਲਣ ਵਾਲੇ ਕਿਸੇ ਵਿਅਕਤੀ ਨਾਲ ਕਾਲ ਦੌਰਾਨ, ਤੁਸੀਂ ਆਪਣੀ ਤਰਜੀਹੀ ਭਾਸ਼ਾ ਵਿੱਚ ਬੋਲੇ ਗਏ ਅਤੇ ਟੈਕਸਟ ਦੇ ਅਨੁਵਾਦ ਨੂੰ ਫ਼ੌਲੋ ਕਰਨ ਲਈ Apple Intelligence ਦੁਆਰਾ ਸਮਰਥਿਤ “ਲਾਈਵ ਅਨੁਵਾਦ” ਦੀ ਵਰਤੋਂ ਕਰ ਸਕਦੇ ਹੋ।

ਨੋਟ: ਫ਼ੋਨ ਐਪ ਵਿੱਚ “ਲਾਈਵ ਅਨੁਵਾਦ” ਦੋ ਵਿਅਕਤੀਆਂ ਦੀਆਂ ਆਪਸੀ ਕਾਲਾਂ ਲਈ ਅੰਗਰੇਜ਼ੀ (ਯੂਕੇ, ਯੂ. ਐੱਸ.), ਫ਼ਰਾਂਸੀਸੀ (ਫ਼ਰਾਂਸ), ਜਰਮਨ, ਇਤਾਲਵੀ, ਪੁਰਤਗਾਲੀ (ਬ੍ਰਾਜ਼ੀਲ), ਸਪੇਨੀ (ਸਪੇਨ), ਚੀਨੀ (ਸਰਲੀਕ੍ਰਿਤ), ਚੀਨੀ (ਰਵਾਇਤੀ), ਜਪਾਨੀ ਅਤੇ ਕੋਰੀਆਈ ਵਿੱਚ ਉਪਲਬਧ ਹੈ।

ਫ਼ੋਨ ਐਪ ਵਿੱਚ ਕੋਈ ਫ਼ੋਨ ਕਾਲ, ਜਿਸ ਵਿੱਚ ਜਰਮਨ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤੀ ਗਈ ਗੱਲਬਾਤ ਨੂੰ ਦਿਖਾਈ ਜਾ ਰਹੀ ਹੈ।
  1. ਆਪਣੇ iPhone ’ਤੇ ਫ਼ੋਨ ਐਪ ’ਤੇ ਜਾਓ।

  2. ਫ਼ੋਨ ਕਾਲ ਦੌਰਾਨ, “ਹੋਰ” ਬਟਨ ’ਤੇ ਟੈਪ ਕਰੋ, ਫਿਰ “ਲਾਈਵ ਅਨੁਵਾਦ” ’ਤੇ ਟੈਪ ਕਰੋ।

  3. ਕਾਲਰ ਵੱਲੋਂ ਬੋਲੀ ਜਾਣ ਵਾਲੀ ਭਾਸ਼ਾ ਅਤੇ ਆਪਣੀ ਤਰਜੀਹੀ ਭਾਸ਼ਾ ਚੁਣੋ।

  4. “ਅਨੁਵਾਦ ਸ਼ੁਰੂ ਕਰੋ” ’ਤੇ ਟੈਪ ਕਰੋ।

AirPods ਦੀ ਵਰਤੋਂ ਕਰ ਕੇ ਨੇੜਲੀਆਂ ਗੱਲਬਾਤਾਂ ਲਈ ਅਨੁਵਾਦ ਸੁਣਨਾ

ਜਦੋਂ ਕੋਈ ਨਜ਼ਦੀਕੀ ਵਿਅਕਤੀ ਤੁਹਾਡੇ ਨਾਲ ਕਿਸੇ ਵੱਖਰੀ ਭਾਸ਼ਾ ਵਿੱਚ ਗੱਲ ਕਰਦਾ ਹੈ, ਤਾਂ ਤੁਸੀਂ Apple Intelligence ਦੁਆਰਾ ਸਮਰਥਿਤ AirPods ਨਾਲ ਲਾਈਵ ਅਨੁਵਾਦ ਦੀ ਵਰਤੋਂ ਕਰ ਕੇ ਸੁਣ ਸਕਦੇ ਹੋ ਕਿ ਉਹ ਕੀ ਕਹਿ ਰਹੇ ਹਨ, ਜਿਸ ਦਾ ਤੁਹਾਡੀ ਤਰਜੀਹੀ ਭਾਸ਼ਾ ਵਿੱਚ ਨਾਲੋ-ਨਾਲ ਅਨੁਵਾਦ ਕੀਤਾ ਜਾਂਦਾ ਹੈ। ਅਨੁਵਾਦ ਕੀਤਾ ਡਾਇਲੌਗ ਤੁਹਾਡੇ iPhone ’ਤੇ ਵੀ ਦਿਖਾਈ ਦਿੰਦਾ ਹੈ।

ਨੋਟ: Apple Intelligence ਚਾਲੂ ਹੋਣ ’ਤੇ iPhone 15 Pro ਜਾਂ ਇਸ ਤੋਂ ਬਾਅਦ ਵਾਲੇ iPhone ਨਾਲ ਪੇਅਰ ਕੀਤੇ AirPods 4 (ANC), AirPods Pro 2 ਜਾਂ AirPods Pro 3 ’ਤੇ AirPods ਨਾਲ ਲਾਈਵ ਅਨੁਵਾਦ ਸਮਰਥਿਤ ਹੈ। AirPods ਵਿੱਚ ਨਵੀਨਤਮ ਫ਼ਰਮਵੇਅਰ ਹੋਣਾ ਚਾਹੀਦਾ ਹੈ। “ਲਾਈਵ ਅਨੁਵਾਦ” ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ** ਵਿੱਚ ਉਪਲਬਧ ਨਹੀਂ ਹੈ; ਇਹ ਫ਼ੀਚਰ EU ਵਿੱਚ ਉਪਲਬਧ ਨਹੀਂ ਹੈ। ਉਪਲਬਧਤਾ ਬਾਰੇ ਵਧੇਰੇ ਜਾਣਕਾਰੀ ਲਈ, iOS ਅਤੇ iPadOS ਫ਼ੀਚਰ ਉਪਲਬਧਤਾ ਵੈੱਬਸਾਈਟ ਨੂੰ ਦੇਖੋ।

  1. ਆਪਣੇ iPhone ’ਤੇ ਅਨੁਵਾਦ ਐਪ ’ਤੇ ਜਾਓ।

  2. ਆਪਣੇ AirPods ਪਹਿਨੋ ਅਤੇ ਯਕੀਨੀ ਬਣਾਓ ਕਿ ਉਹ ਤੁਹਾਡੇ ਡਿਵਾਈਸ ਨਾਲ ਕਨੈਕਟ ਹਨ।

  3. ਲਾਈਵ ’ਤੇ ਟੈਪ ਕਰੋ।

AirPods ਵਰਤੋਂਕਾਰ ਗਾਈਡ ਵਿੱਚ ਵਿਅਕਤੀਗਤ ਗੱਲਬਾਤਾਂ ਦੇ ਅਨੁਵਾਦ ਸੁਣਨਾ ਨੂੰ ਦੇਖੋ।

*Apple Intelligence ਜਨਰੇਟਿਵ ਮਾਡਲਾਂ ਦੀ ਵਰਤੋਂ ਕਰਦੀ ਹੈ ਅਤੇ ਆਊਟਪੁੱਟ ਵੱਖ-ਵੱਖ ਹੋ ਸਕਦੇ ਹਨ। ਸਟੀਕਤਾ ਲਈ ਜ਼ਰੂਰੀ ਜਾਣਕਾਰੀ ਦੀ ਜਾਂਚ ਕਰੋ।
**Apple Intelligence ਹੇਠ ਲਿਖੀਆਂ ਭਾਸ਼ਾਵਾਂ ਲਈ ਸਮਰਥਨ ਨਾਲ ਬੀਟਾ ਵਿੱਚ ਉਪਲਬਧ ਹੈ: ਅੰਗਰੇਜ਼ੀ, ਡੈਨਿਸ਼, ਡੱਚ, ਫ਼ਰਾਂਸੀਸੀ, ਜਰਮਨ, ਇਤਾਲਵੀ, ਨਾਰਵੇਈ, ਪੁਰਤਗਾਲੀ, ਸਪੇਨੀ, ਸਵੀਡਿਸ਼, ਤੁਰਕੀ, ਚੀਨੀ (ਸਰਲੀਕ੍ਰਿਤ), ਚੀਨੀ (ਰਵਾਇਤੀ), ਜਪਾਨੀ, ਕੋਰੀਆਈ ਅਤੇ ਵੀਅਤਨਾਮੀ। ਹੋ ਸਕਦਾ ਹੈ ਕਿ ਕੁਝ ਫ਼ੀਚਰ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਾ ਹੋਣ। ਭਾਸ਼ਾ ਤੇ ਫ਼ੀਚਰ ਦੀ ਉਪਲਬਧਤਾ ਅਤੇ ਸਿਸਟਮ ਦੀਆਂ ਲੋੜਾਂ ਬਾਰੇ ਵਧੇਰੇ ਜਾਣਕਾਰੀ ਲਈ, Apple ਸਹਾਇਤਾ ਲੇਖ Apple Intelligence ਨੂੰ ਕਿਵੇਂ ਪ੍ਰਾਪਤ ਕਰੀਏ ਨੂੰ ਦੇਖੋ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.