ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

ਆਪਣੇ iPhone ਨੂੰ ਵਿਅਕਤੀਗਤ ਬਣਾਉਣਾ

ਤੁਸੀਂ ਆਪਣੇ iPhone ਨੂੰ ਆਪਣੀਆਂ ਦਿਲਚਸਪੀਆਂ ਅਤੇ ਤਰਜੀਹਾਂ ਮੁਤਾਬਕ ਤਿਆਰ ਕਰ ਸਕਦੇ ਹੋ। ਆਪਣੀ ਲੌਕ ਸਕਰੀਨ ਨੂੰ ਨਿਜੀ ਬਣਾਓ, ਆਪਣੀ ਹੋਮ ਸਕਰੀਨ ’ਤੇ ਐਪਾਂ ਦੀ ਦਿੱਖ ਨੂੰ ਵਿਉਂਤਬੱਧ ਕਰੋ, ਆਪਣੇ ਮਨਪਸੰਦ ਫ਼ੀਚਰ ਜਿਵੇਂ ਵੱਡਦਰਸ਼ੀ ਅਤੇ ਰਿਮੋਟ ਨੂੰ ਆਪਣੀ ਪਹੁੰਚ ਵਿੱਚ ਰੱਖੋ, ਕਾਲਾਂ ਅਤੇ ਸੁਨੇਹਿਆਂ ਲਈ ਧੁਨੀਆਂ ਅਤੇ ਵਾਈਬ੍ਰੇਸ਼ਨਾਂ ਨੂੰ ਬਦਲੋ ਅਤੇ ਹੋਰ ਬਹੁਤ ਕੁਝ।

ਟਿੰਟ ਕੀਤੇ ਆਈਕਨਾਂ ਨਾਲ ਵਿਉਂਤਬੱਧ ਹੋਮ ਸਕਰੀਨ।

ਆਪਣੀ ਹੋਮ ਸਕਰੀਨ ’ਤੇ ਐਪਾਂ ਨੂੰ ਵਿਉਂਤਣਾ

ਤੁਸੀਂ ਆਪਣੀ ਹੋਮ ਸਕਰੀਨ ’ਤੇ ਐਪ ਆਈਕਨਾਂ ਦੀ ਦਿੱਖ ਅਤੇ ਅਹਿਸਾਸ ਬਦਲ ਸਕਦੇ ਹੋ। ਫਿੱਕੇ ਜਾਂ ਗੂੜ੍ਹੇ ਵਿੱਚੋਂ ਕੋਈ ਚੁਣੋ, ਬਿਲਕੁਲ ਨਵਾਂ ਸਪਸ਼ਟ ਵਿਕਲਪ ਜਾਂ ਆਪਣਾ ਮਨਪਸੰਦ ਰੰਗ ਟਿੰਟ ਚੁਣੋ।

ਕਿਸੇ ਵੀ ਹੋਮ ਸਕਰੀਨ ਪੰਨੇ ’ਤੇ ਬੈਕਗ੍ਰਾਊਂਡ ਨੂੰ ਉਦੋਂ ਤੱਕ ਟੱਚ ਕਰ ਕੇ ਰੱਖੋ, ਜਦੋਂ ਤੱਕ ਐਪਾਂ ਹਿੱਲਣ ਨਹੀਂ ਲੱਗ ਜਾਂਦੀਆਂ। “ਸੋਧ ਕਰੋ” ’ਤੇ ਟੈਪ ਕਰੋ, “ਵਿਉਂਤੋ” ‘ਤੇ ਟੈਪ ਕਰੋ, ਫਿਰ ਦਿੱਖ ਦੇ ਵੱਖ-ਵੱਖ ਵਿਕਲਪਾਂ ਵਿੱਚੋਂ ਚੁਣੋ।

iPhone ਲੌਕ ਸਕਰੀਨ ਜੋ ਕਿ ਵਿਜੇਟ ਜੋੜਨ, ਵਾਲਪੇਪਰ ਅਤੇ ਘੜੀ ਦਾ ਆਕਾਰ ਅਡਜਸਟ ਕਰਨ ਅਤੇ ਸਕਰੀਨ ਦੇ ਹੇਠਲੇ ਪਾਸੇ ਕੰਟਰੋਲ ਸਵੈਪ ਕਰਨ ਦੇ ਵਿਕਲਪ ਦਿਖਾ ਰਹੀ ਹੈ।

ਆਪਣੀ ਲੌਕ ਸਕਰੀਨ ਨੂੰ ਨਿੱਜੀ ਬਣਾਉਣਾ

ਤੁਸੀਂ ਕੋਈ ਮਨਪਸੰਦ ਤਸਵੀਰ ਦਿਖਾ ਸਕਦੇ ਹੋ, ਫਿਰ ਇਸ ਨੂੰ ਸਪੇਸ਼ੀਅਲ ਦ੍ਰਿਸ਼ ਵਿੱਚ ਬਦਲਣ ਲਈ ਡੈਪਥ ਇਫ਼ੈਕਟ ਲਗਾ ਸਕਦੇ ਹੋ। ਤੁਸੀਂ ਵਿਜੇਟ ਵੀ ਜੋੜ ਸਕਦੇ ਹੋ, ਘੜੀ ਦਾ ਆਕਾਰ ਅਡਜਸਟ ਕਰ ਸਕਦੇ ਹੋ ਜਾਂ ਸਕਰੀਨ ਦੇ ਹੇਠਲੇ ਪਾਸੇ ਦਿੱਤੇ ਕੰਟਰੋਲਾਂ ਨੂੰ ਹੋਰ ਵਿਕਲਪਾਂ ਲਈ ਬਦਲ ਸਕਦੇ ਹੋ—ਜਿਵੇਂ ਕਿ ਟਾਈਮਰ ਜਾਂ ਵੌਇਸ ਮੈਮੋ।

ਲੌਕ ਸਕਰੀਨ ਨੂੰ ਟੱਚ ਕਰ ਕੇ ਰੱਖੋ, ਫਿਰ ਸਕਰੀਨ ਦੇ ਹੇਠਲੇ ਪਾਸੇ “ਨਵਾਂ ਜੋੜੋ” ਬਟਨ ’ਤੇ ਟੈਪ ਕਰੋ। ਵਾਲਪੇਪਰ ਵਿਕਲਪਾਂ ਦੀ ਗੈਲਰੀ ਨੂੰ ਬ੍ਰਾਊਜ਼ ਕਰੋ, ਫਿਰ ਇਸ ਨੂੰ ਚੁਣਨ ਅਤੇ ਇਸ ਦੀ ਦਿੱਖ ਨੂੰ ਵਿਉਂਤਣ ਲਈ ਕਿਸੇ ਵਿਕਲਪ ’ਤੇ ਟੈਪ ਕਰੋ।

iPhone ਕੰਟਰੋਲ ਸੈਂਟਰ।

ਆਪਣੇ ਮਨਪਸੰਦ ਕੰਟਰੋਲ ਸੈੱਟ ਕਰਨਾ

ਕਈ iPhone ਫ਼ੀਚਰ-ਜਿਵੇਂ ਟਾਈਮਰ ਅਤੇ ਫ਼ਲੈਸ਼ਲਾਈਟ-ਕੰਟਰੋਲ ਸੈਂਟਰ ਵਿੱਚ ਸਿਰਫ਼ ਇੱਕ ਸਵਾਈਪ ਦੂਰ ਹਨ। iPhone ’ਤੇ Face ID ਨਾਲ ਕੰਟਰੋਲ ਸੈਂਟਰ ਨੂੰ ਤੇਜ਼ੀ ਨਾਲ ਖੋਲ੍ਹਣ ਲਈ, ਉਪਰਲੇ ਸੱਜੇ ਕਿਨਾਰੇ ਤੋਂ ਹੇਠਾਂ ਵੱਲ ਸਵਾਈਪ ਕਰੋ; “ਹੋਮ” ਬਟਨ ਨਾਲ iPhone ’ਤੇ, ਸਕਰੀਨ ਦੇ ਹੇਠਲੇ ਹਿੱਸੇ ਤੋਂ ਉੱਪਰ ਵੱਲ ਸਵਾਈਪ ਕਰੋ।

ਕੰਟਰੋਲ ਸੈਂਟਰ ਖੋਲ੍ਹਣ ਤੋਂ ਬਾਅਦ, “ਨਵਾਂ ਜੋੜੋ” ਬਟਨ ’ਤੇ ਟੈਪ ਕਰੋ। ਸਕਰੀਨ ਦੇ ਹੇਠਾਂ ਦਿੱਤੇ “ਕੰਟਰੋਲ ਜੋੜੋ” ’ਤੇ ਟੈਪ ਕਰੋ, ਫਿਰ ਕੰਟਰੋਲ ਗੈਲਰੀ ਦੇਖਣ ਲਈ ਉੱਪਰ ਵੱਲ ਸਵਾਈਪ ਕਰੋ। ਜਦੋਂ ਤੁਸੀਂ ਕੋਈ ਅਜਿਹਾ ਕੰਟਰੋਲ ਦੇਖਦੇ ਹੋ ਜਿਸ ਨੂੰ ਤੁਸੀਂ ਸ਼ਾਮਲ ਕਰਨਾ ਚਾਹੁੰਦੇ ਹੋ, ਤਾਂ ਉਸ ’ਤੇ ਟੈਪ ਕਰੋ।

iPhone ਦੀ ਹੋਮ ਸਕਰੀਨ ’ਤੇ ਤਸਵੀਰਾਂ, ਨਕਸ਼ੇ ਅਤੇ ਸੰਗੀਤ ਵਿਜੇਟ ਹਨ। ਸੰਗੀਤ ਵਿਜੇਟ ਇੰਟਰੈਕਟਿਵ ਫ਼ੀਚਰ ਦਿਖਾਉਂਦਾ ਹੈ।

ਆਪਣੀ ਹੋਮ ਸਕਰੀਨ ਵਿੱਚ ਵਿਜੇਟ ਜੋੜਨਾ

ਵਿਜੇਟ ਤੁਹਾਨੂੰ ਉਹ ਜਾਣਕਾਰੀ ਆਸਾਨੀ ਨਾਲ ਦੇਖਣ ਦਿੰਦੇ ਹਨ ਜੋ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਹੈ, ਜਿਵੇਂ ਕਿ ਮੌਜੂਦਾ ਮੌਸਮ ਅਤੇ ਆਉਣ ਵਾਲੇ ਕੈਲੰਡਰ ਇਵੈਂਟ। ਤੁਸੀਂ ਕਾਰਜ ਵੀ ਪੂਰੇ ਕਰ ਸਕਦੇ ਹੋ—ਉਦਾਹਰਨ ਲਈ ਆਪਣੇ ਰਿਮਾਈਂਡਰਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੀ ਸੂਚੀ ਵਿੱਚ ਕਿਸੇ ਆਈਟਮ ਨੂੰ ਦੇਖਣਾ ਜਾਂ “ਸੰਗੀਤ” ਐਪ ਵਿੱਚ ਕੋਈ ਗੀਤ ਚਲਾਉਣਾ।

ਕਿਸੇ ਵੀ ਹੋਮ ਸਕਰੀਨ ਪੰਨੇ ’ਤੇ ਬੈਕਗ੍ਰਾਊਂਡ ਨੂੰ ਉਦੋਂ ਤੱਕ ਟੱਚ ਕਰ ਕੇ ਰੱਖੋ ਜਦੋਂ ਤੱਕ ਐਪਾਂ ਹਿੱਲਣ ਨਹੀਂ ਲੱਗ ਜਾਂਦੀਆਂ, “ਸੋਧ ਕਰੋ” ’ਤੇ ਟੈਪ ਕਰੋ, ਫਿਰ “ਵਿਜੇਟ ਜੋੜੋ” ’ਤੇ ਟੈਪ ਕਰੋ।

ਵਿਲੱਖਣ ਸੰਪਰਕ ਪੋਸਟਰ ਬਣਾਉਣ ਲਈ ਸਕਰੀਨ।

ਆਪਣੀਆਂ ਫ਼ੋਨ ਕਾਲਾਂ ਨੂੰ ਵਿਉਂਤਬੱਧ ਕਰਨਾ

ਜਦੋਂ ਤੁਸੀਂ ਲੋਕਾਂ ਨੂੰ ਕਾਲ ਕਰਦੇ ਹੋ ਤਾਂ ਉਹਨਾਂ ਨੂੰ ਕੀ ਦਿਖਾਈ ਦਿੰਦਾ ਹੈ, ਇਸ ਨੂੰ ਵਿਅਕਤੀਗਤ ਕਰਨ ਲਈ ਆਪਣਾ ਖ਼ੁਦ ਦਾ ਵਿਲੱਖਣ ਕਾਲ ਪੋਸਟਰ ਬਣਾਓ। ਆਪਣੀ ਮਨਪਸੰਦ ਤਸਵੀਰ ਜਾਂ ਇਮੋਜੀ ਚੁਣੋ, ਇਸ ਨੂੰ ਆਪਣੇ ਪਸੰਦੀਦਾ ਫ਼ੌਂਟ ਨਾਲ ਪੇਅਰ ਕਰੋ, ਫਿਰ ਇਸ ਨੂੰ ਪੌਪ ਬਣਾਉਣ ਲਈ ਰੰਗ ਭਰੋ। ਜਦੋਂ ਤੁਸੀਂ ਕੋਈ ਫ਼ੋਨ ਕਾਲ ਕਰਦੇ ਹੋ, ਤਾਂ ਤੁਹਾਡਾ ਕਾਲ ਪੋਸਟਰ ਉਸ ਵਿਅਕਤੀ ਦੀ ਸਕਰੀਨ ’ਤੇ ਦਿਖਾਈ ਦਿੰਦਾ ਹੈ ਜਿਸ ਨੂੰ ਤੁਸੀਂ ਕਾਲ ਕਰ ਰਹੇ ਹੋ।

ਸ਼ੁਰੂ ਕਰਨ ਲਈ, ਸੰਪਰਕ ਐਪ ਖੋਲ੍ਹੋ, ਆਪਣੇ ਨਾਮ ’ਤੇ ਟੈਪ ਕਰੋ ਅਤੇ ਫਿਰ “ਸਾਂਝਾ ਕੀਤਾ ਨਾਮ ਅਤੇ ਤਸਵੀਰ” ’ਤੇ ਟੈਪ ਕਰੋ।

ਸੈਟਿੰਗਾਂ ਵਿੱਚ ਧੁਨੀਆਂ ਅਤੇ ਹੈਪਟਿਕਸ ਸਕਰੀਨ।

ਧੁਨੀਆਂ ਅਤੇ ਵਾਈਬ੍ਰੇਸ਼ਨਾਂ ਨੂੰ ਬਦਲਣਾ

iPhone ਫ਼ੋਨ ਕਾਲਾਂ, ਟੈਕਸਟ ਸੁਨੇਹਿਆਂ, ਕੈਲੰਡਰ ਚੇਤਾਵਨੀਆਂ ਅਤੇ ਹੋਰ ਸੂਚਨਾਵਾਂ ਲਈ ਵੱਖ-ਵੱਖ ਧੁਨੀਆਂ ਅਤੇ ਵਾਈਬ੍ਰੇਸ਼ਨਾਂ ਚਲਾ ਸਕਦਾ ਹੈ। ਸੈਟਿੰਗਾਂ  > ਧੁਨੀਆਂ ਅਤੇ ਹੈਪਟਿਕ ’ਤੇ ਜਾਓ।

ਤੁਸੀਂ ਕੁਝ ਲੋਕਾਂ ਲਈ iPhone ਵੱਲੋਂ ਚਲਾਈਆਂ ਜਾਂਦੀਆਂ ਧੁਨੀਆਂ ਨੂੰ ਵੀ ਬਦਲ ਸਕਦੇ ਹੋ; ਸੰਪਰਕ ਐਪ ਵਿੱਚ, ਕਿਸੇ ਵਿਅਕਤੀ ਦੇ ਨਾਮ ’ਤੇ ਟੈਪ ਕਰੋ, “ਸੋਧ ਕਰੋ” ’ਤੇ ਟੈਪ ਕਰੋ, ਫਿਰ “ਰਿੰਗਟੋਨ” ਜਾਂ “ਟੈਕਸਟ ਟੋਨ” ’ਤੇ ਟੈਪ ਕਰੋ।

ਸੈਟਿੰਗਾਂ ਵਿੱਚ ਐਕਸੈੱਸਬਿਲਟੀ ਸਕਰੀਨ ’ਤੇ “ਵਿਜ਼ਨ” ਸਹਾਇਤਾ ਲਈ ਬਿਲਟ-ਇਨ ਫ਼ੀਚਰ ਦਿਖਾਈ ਦੇ ਰਹੇ ਹਨ।

ਬਿਲਟ-ਇਨ ਐਕਸੈੱਸਬਿਲਟੀ ਫ਼ੀਚਰਾਂ ਦੀ ਵਰਤੋਂ ਕਰਨਾ

iPhone ਤੁਹਾਡੀ ਦੇਖਣ, ਗਤੀਸ਼ੀਲਤਾ, ਸੁਣਨ, ਬੋਲਣ ਅਤੇ ਬੋਧਾਤਮਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਈ ਐਕਸੈੱਸਬਿਲਟੀ ਫ਼ੀਚਰ ਪ੍ਰਦਾਨ ਕਰਦਾ ਹੈ। ਟੈਕਸਟ ਦਾ ਆਕਾਰ ਬਦਲੋ, ਟੱਚਸਕਰੀਨ ਦੀ ਵਰਤੋਂ ਨੂੰ ਅਸਾਨ ਬਣਾਓ, ਸਿਰਫ਼ ਆਪਣੀ ਆਵਾਜ਼ ਨਾਲ ਆਪਣੇ iPhone ਨੂੰ ਕੰਟਰੋਲ ਕਰੋ, ਅਤੇ ਹੋਰ ਵੀ ਬਹੁਤ ਕੁਝ।

ਇਹਨਾਂ ਸੈਟਿੰਗਾਂ ਨੂੰ ਵਿਉਂਤਬੱਧ ਕਰਨ ਲਈ, ਸੈਟਿੰਗਾਂ > ਐਕਸੈੱਸਬਿਲਟੀ ’ਤੇ ਜਾਓ।

ਸੈਟਿੰਗਾਂ ਵਿੱਚ ਪਰਦੇਦਾਰੀ ਅਤੇ ਸੁਰੱਖਿਆ ਸਕਰੀਨ।

ਆਪਣੀਆਂ ਪਰਦੇਦਾਰੀ ਸੈਟਿੰਗਾਂ ਦੀ ਜਾਂਚ ਕਰਨਾ

iPhone ਨੂੰ ਤੁਹਾਡੀ ਪਰਦੇਦਾਰੀ ਅਤੇ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਤਿਆਰ ਕੀਤਾ ਗਿਆ ਹੈ। ਤੁਸੀਂ ਹੋਰਾਂ ਕੰਪਨੀਆਂ ਦੀਆਂ ਐਪਾਂ ਅਤੇ ਵੈੱਬਸਾਈਟਾਂ ‘ਤੇ ਤੁਹਾਡੀ ਗਤੀਵਿਧੀ ਨੂੰ ਟ੍ਰੈਕ ਕਰਨ ਲਈ ਐਪਾਂ ਨੂੰ ਇਜਾਜ਼ਤ ਦੇ ਸਕਦੇ ਹੋ ਜਾਂ ਇਨਕਾਰ ਕਰ ਸਕਦੇ ਹੋ। ਤੁਹਾਡੀ ਗਤੀਵਿਧੀ ਨੂੰ ਟ੍ਰੈਕ ਕਰਨ ਲਈ ਐਪਾਂ ਤੋਂ ਬੇਨਤੀਆਂ ਨੂੰ ਅਸਵੀਕਾਰ ਕਰਨ ਲਈ, ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ ’ਤੇ ਜਾਓ, ਟ੍ਰੈਕਿੰਗ ’ਤੇ ਟੈਪ ਕਰੋ, ਫਿਰ “ਟ੍ਰੈਕ ਕਰਨ ਦੀ ਬੇਨਤੀ ਕਰਨ ਲਈ ਐਪਾਂ ਨੂੰ ਆਗਿਆ ਦਿਓ” ਨੂੰ ਬੰਦ ਕਰੋ।

ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ?

ਸਾਰੇ ਫ਼ੀਚਰ ਸਾਰੇ iPhone ਮਾਡਲਾਂ ਲਈ ਉਪਲਬਧ ਨਹੀਂ ਹਨ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.