ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ ਵੀਡੀਓ ਦੀ ਲੰਬਾਈ ਨੂੰ ਟ੍ਰਿਮ ਕਰੋ, ਗਤੀ ਨੂੰ ਅਡਜਸਟ ਕਰੋ ਅਤੇ ਆਡੀਓ ਵਿੱਚ ਸੋਧ ਕਰੋ

ਤਸਵੀਰਾਂ ਐਪ ਵਿੱਚ, ਤੁਸੀਂ ਆਪਣੇ iPhone ‘ਤੇ ਰਿਕਾਰਡ ਕੀਤੇ ਵੀਡੀਓ ਨੂੰ ਟ੍ਰਿਮ ਕਰ ਕੇ ਇਹ ਬਦਲ ਸਕਦੇ ਹੋ ਕਿ ਇਹ ਕਿੱਥੇ ਸ਼ੁਰੂ ਹੁੰਦਾ ਹੈ ਅਤੇ ਕਿੱਥੇ ਰੁਕਦਾ ਹੈ। ਤੁਸੀਂ ਪਲੇਬੈਕ ਗਤੀ ਨੂੰ ਵੀ ਅਡਜਸਟ ਕਰ ਸਕਦੇ ਹੋ ਅਤੇ ਸਲੋ-ਮੋ ਮੋਡ ਵਿੱਚ ਰਿਕਾਰਡ ਕਰਦੇ ਸਮੇਂ ਸਲੋ-ਮੋਸ਼ਨ ਵਿੱਚ ਦਿਖਾਈ ਦੇਣ ਵਾਲੇ ਵੀਡੀਓ ਦੇ ਹਿੱਸੇ ਨੂੰ ਬਦਲ ਸਕਦੇ ਹੋ।

ਜਦੋਂ ਤੁਸੀਂ ਸਪੇਸ਼ੀਅਲ ਆਡੀਓ ਨਾਲ ਵੀਡੀਓ ਰਿਕਾਰਡ ਕਰਦੇ ਹੋ, ਤਾਂ ਤੁਸੀਂ ਤਸਵੀਰਾਂ ਐਪ ਵਿੱਚ ਆਵਾਜ਼ ਵਿੱਚ ਸੋਧ ਕਰਨ ਲਈ ਆਡੀਓ ਮਿਕਸ ਦੀ ਵਰਤੋਂ ਕਰ ਸਕਦੇ ਹੋ (ਸਮਰਥਿਤ ਮਾਡਲਾਂ ’ਤੇ ਉਪਲਬਧ)।

ਵੀਡੀਓ ਨੂੰ ਟ੍ਰਿਮ ਕਰੋ

  1. ਆਪਣੇ iPhone ‘ਤੇ ਤਸਵੀਰਾਂ ਐਪ ‘ਤੇ ਜਾਓ।

  2. ਵੀਡੀਓ ਖੋਲ੍ਹੋ, ਫਿਰ “ਸੋਧ ਕਰੋ” ਬਟਨ ‘ਤੇ ਟੈਪ ਕਰੋ।

  3. ਸ਼ੁਰੂ ਕਰਨ ਅਤੇ ਰੁਕਣ ਦੇ ਸਮੇਂ ਨੂੰ ਅਡਜਸਟ ਕਰਨ ਲਈ ਵੀਡੀਓ ਦੇ ਹੇਠਾਂ ਫ਼ਰੇਮ ਵਿਊਅਰ ਦੇ ਕਿਸੇ ਵੀ ਪਾਸੇ ਨੂੰ ਡ੍ਰੈਗ ਕਰੋ, ਫਿਰ “ਹੋ ਗਿਆ” ’ਤੇ ਟੈਪ ਕਰੋ।

  4. ਸਿਰਫ਼ ਟ੍ਰਿਮ ਕੀਤੇ ਵੀਡੀਓ ਨੂੰ ਸੰਭਾਲਣ ਲਈ ਵੀਡੀਓ ਸੰਭਾਲੋ ‘ਤੇ ਟੈਪ ਕਰੋ ਜਾਂ ਵੀਡੀਓ ਦੇ ਦੋਵੇਂ ਸੰਸਕਰਨਾਂ ਨੂੰ ਸੰਭਾਲਣ ਲਈ ਵੀਡੀਓ ਨੂੰ ਨਵੀਂ ਕਲਿੱਪ ਵਜੋਂ ਸੰਭਾਲੋ।

    ਕੇਂਦਰ ਵਿੱਚ ਵੀਡੀਓ ਚਲਾਉਣ ਦੇ ਨਾਲ ਤਸਵੀਰਾਂ ਐਪ ਵਿੱਚ “ਸੋਧ ਕਰੋ” ਸਕਰੀਨ। ਵੀਡੀਓ ਦੇ ਹੇਠਾਂ ਫ਼ਰੇਮ ਵਿਊਅਰ ਵਿੱਚ, ਟ੍ਰਿਮ ਕੀਤੀ ਵੀਡੀਓ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਫ਼ਰੇਮਾਂ ਨੂੰ ਚੁਣਿਆ ਜਾਂਦਾ ਹੈ ਅਤੇ ਪੀਲੇ ਰੰਗ ਵਿੱਚ ਆਊਟਲਾਈਨ ਕੀਤਾ ਜਾਂਦਾ ਹੈ। ਸਕਰੀਨ ਦੇ ਹੇਠਾਂ ”ਵੀਡੀਓ”, ”ਆਡੀਓ ਮਿਕਸ”, ”ਅਡਜਸਟ ਕਰੋ”, ”ਫ਼ਿਲਟਰ” ਅਤੇ ”ਕ੍ਰੌਪ ਕਰੋ” ਬਟਨ ਹਨ; “ਵੀਡੀਓ” ਬਟਨ ਚੁਣਿਆ ਗਿਆ ਹੈ।

ਤੁਹਾਡੇ ਵੱਲੋਂ ਸੁਰੱਖਿਅਤ ਕਰਨ ਤੋਂ ਬਾਅਦ ਸੰਪਾਦਨਾਂ ਨੂੰ ਪਹਿਲਾਂ ਵਰਗਾ ਕਰਨ ਲਈ, ਵੀਡੀਓ ਖੋਲ੍ਹੋ, “ਸੋਧ ਕਰੋ” ਬਟਨ ‘ਤੇ ਟੈਪ ਕਰੋ, ਫਿਰ “ਰਿਵਰਟ ਕਰੋ” ‘ਤੇ ਟੈਪ ਕਰੋ।

ਨੋਟ: ਨਵੀਂ ਕਲਿੱਪ ਵਜੋਂ ਸੰਭਾਲੀ ਗਈ ਵੀਡੀਓ ਨੂੰ ਮੂਲ ਰੂਪ ਵਿੱਚ ਰਿਵਰਟ ਨਹੀਂ ਕੀਤਾ ਜਾ ਸਕਦਾ।

ਵੀਡੀਓ ਪਲੇਬੈਕ ਗਤੀ ਵਿੱਚ ਸੋਧ ਕਰੋ

ਤੁਸੀਂ ਡਰਾਮੈਟਿਕ ਪ੍ਰਭਾਵ ਲਈ ਉੱਚ ਫ਼ਰੇਮ ਰੇਟ ‘ਤੇ ਕੈਪਚਰ ਕੀਤੇ ਗਏ ਵੀਡੀਓ ਨੂੰ ਹੌਲੀ ਕਰ ਸਕਦੇ ਹੋ।

  1. ਆਪਣੇ iPhone ‘ਤੇ ਤਸਵੀਰਾਂ ਐਪ ‘ਤੇ ਜਾਓ।

  2. ਵੀਡੀਓ ਖੋਲ੍ਹੋ, “ਸੋਧ ਕਰੋ” ਬਟਨ ‘ਤੇ ਟੈਪ ਕਰੋ, ਫਿਰ ਵੀਡੀਓ ‘ਤੇ ਟੈਪ ਕਰੋ।

  3. “ਪਲੇਬੈਕ ਗਤੀ” ਬਟਨ ‘ਤੇ ਟੈਪ ਕਰੋ, ਫਿਰ ਪਲੇਬੈਕ ਗਤੀ ‘ਤੇ ਟੈਪ ਕਰੋ।

    ਨੋਟ: ਉਪਲਬਧ ਪਲੇਬੈਕ ਵਿਕਲਪ ਤੁਹਾਡੇ ਵੱਲੋਂ ਕੈਪਚਰ ਕੀਤੇ ਗਏ ਵੀਡੀਓ ਦੇ ਫ਼ਾਰਮੈਟ ‘ਤੇ ਨਿਰਭਰ ਕਰਦਾ ਹੈ। ਤੁਹਾਡੇ ਵੱਲੋਂ ਕੈਪਚਰ ਕੀਤਾ ਫ਼ਾਰਮੈਟ ਜਿੰਨਾ ਵੱਡਾ ਹੋਵੇਗਾ, ਓਨੇ ਹੀ ਜ਼ਿਆਦਾ ਵਿਕਲਪ ਉਪਲਬਧ ਹੋਣਗੇ।

ਸਲੋ-ਮੋ ਮੋਡ ਵਿੱਚ ਵੀਡੀਓ ਸ਼ੌਟ ਦੇ ਸਲੋ-ਮੋਸ਼ਨ ਸੈਕਸ਼ਨ ਵਿੱਚ ਸੋਧ ਕਰਨੀ

  1. ਆਪਣੇ iPhone ‘ਤੇ ਤਸਵੀਰਾਂ ਐਪ ‘ਤੇ ਜਾਓ।

  2. ਸਲੋ-ਮੋ ਮੋਡ ਵਿੱਚ ਕੋਈ ਵੀਡੀਓ ਸ਼ੌਟ ਖੋਲ੍ਹੋ, ਫਿਰ “ਸੋਧ ਕਰੋ” ਬਟਨ‘ਤੇ ਟੈਪ ਕਰੋ।

  3. ਇਹ ਸੈੱਟ ਕਰਨ ਲਈ ਕਿ ਵੀਡੀਓ ਨੂੰ ਹੌਲੀ ਗਤੀ ਵਿੱਚ ਕਿੱਥੇ ਚਲਾਇਆ ਜਾਵੇ, ਫ਼ਰੇਮ ਵਿਊਅਰ ਦੇ ਹੇਠਾਂ ਕਾਲੇ ਜੜਵੇਂ ਬਾਰਾਂ ਨੂੰ ਡ੍ਰੈਗ ਕਰੋ।

ਆਡੀਓ ਮਿਕਸ ਨਾਲ ਆਵਾਜ਼ ਵਿੱਚ ਸੋਧ ਕਰਨੀ

ਜਦੋਂ ਤੁਸੀਂ iPhone 16 ਜਾਂ ਬਾਅਦ ਵਾਲੇ ਕਿਸੇ ਮਾਡਲ ਨਾਲ ਵੀਡੀਓ ਰਿਕਾਰਡ ਕਰਦੇ ਹੋ, ਤਾਂ ਤੁਸੀਂ ਤਿੰਨ ਰਿਕਾਰਡਿੰਗ ਵਿਕਲਪਾਂ ਵਿੱਚੋਂ ਕੋਈ ਇੱਕ ਚੁਣ ਸਕਦੇ ਹੋ: ਸਪੇਸ਼ੀਅਲ ਆਡੀਓ, ਸਟੂਡੀਓ ਅਤੇ ਮੋਨੋ। ਜਦੋਂ ਤੁਸੀਂ ਸਪੇਸ਼ੀਅਲ ਆਡੀਓ ਨਾਲ ਰਿਕਾਰਡ ਕਰਦੇ ਹੋ, ਤਾਂ ਤੁਸੀਂ ਆਪਣੀ ਵੀਡੀਓ ਵਿੱਚ ਧੁਨੀ ਨੂੰ ਵਿਉਂਤਣ ਕਰਨ ਲਈ ਆਡੀਓ ਮਿਕਸ ਦੀ ਵਰਤੋਂ ਕਰ ਸਕਦੇ ਹੋ।

  1. ਆਪਣੇ iPhone ‘ਤੇ ਤਸਵੀਰਾਂ ਐਪ ‘ਤੇ ਜਾਓ।

  2. ਵੀਡੀਓ ਖੋਲ੍ਹੋ, ਫਿਰ “ਸੋਧ ਕਰੋ” ਬਟਨ ‘ਤੇ ਟੈਪ ਕਰੋ।

  3. ਆਡੀਓ ਮਿਕਸ ‘ਤੇ ਟੈਪ ਕਰ ਕੇ ਹੇਠ ਲਿਖਿਆਂ ਵਿੱਚੋਂ ਇੱਕ ਚੁਣੋ:

    • ਸਟੈਂਡਰਡ: ਤੁਹਾਡੇ ਵੱਲੋਂ ਰਿਕਾਰਡ ਕੀਤੀ ਗਈ ਮੂਲ ਆਡੀਓ ਨੂੰ ਚਲਾਓ।

    • ਫ਼ਰੇਮ-ਵਿੱਚ: ਵੀਡੀਓ ਫ਼ਰੇਮ ਵਿੱਚ ਦਿਖਾਈ ਨਾ ਦੇਣ ਵਾਲੇ ਸਰੋਤਾਂ ਤੋਂ ਧੁਨੀ ਅਤੇ ਆਵਾਜ਼ਾਂ ਨੂੰ ਘਟਾਓ।

    • ਸਟੂਡੀਓ: ਬੈਕਗ੍ਰਾਊਂਡ ਦੀਆਂ ਧੁਨੀਆਂ ਅਤੇ ਗੂੰਜ ਨੂੰ ਘੱਟ ਕਰੋ ਤਾਂ ਕਿ ਅਜਿਹਾ ਲੱਗੇ ਕਿ ਤੁਸੀਂ ਕਿਸੇ ਪੇਸ਼ੇਵਰ ਸਟੂਡੀਓ ਵਿੱਚ ਰਿਕਾਰਡਿੰਗ ਕਰ ਰਹੇ ਹੋ।

    • ਸਿਨੇਮੈਟਿਕ: ਸਾਰੀਆਂ ਆਵਾਜ਼ਾਂ ਨੂੰ ਫ਼ਰੰਟ-ਫ਼ੇਸਿੰਗ ਟ੍ਰੈਕ ‘ਤੇ ਰੱਖੋ ਅਤੇ ਆਲੇ-ਦੁਆਲੇ ਦੇ ਸ਼ੋਰ ਨੂੰ ਘਟਾਓ, ਜਿਵੇਂ ਮੂਵੀਆਂ ਵਿੱਚ ਆਡੀਓ ਹੁੰਦੀ ਹੈ।

  4. ਪ੍ਰਭਾਵ ਅਤੇ ਬੈਕਗ੍ਰਾਊਂਡ ਸ਼ੋਰ ਦੇ ਪੱਧਰ ਨੂੰ ਵਧਾਉਣ ਜਾਂ ਘਟਾਉਣ ਲਈ ਮਿਕਸ ਵਿਕਲਪਾਂ ਦੇ ਹੇਠਾਂ ਸਲਾਈਡਰ ਨੂੰ ਡ੍ਰੈਗ ਕਰੋ।

  5. “ਹੋ ਗਿਆ” ‘ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.