ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਐਕਸੈੱਸਬਿਲਟੀ ਫ਼ੀਚਰਾਂ ਨੂੰ ਤੇਜ਼ੀ ਨਾਲ ਚਾਲੂ ਜਾਂ ਬੰਦ ਕਰੋ

ਤੁਸੀਂ iPhone ਬਟਨ ’ਤੇ ਕਲਿੱਕ ਕਰ ਕੇ ਜਾਂ ਦਬਾ ਕੇ, iPhone ਦੇ ਪਿਛਲੇ ਹਿੱਸੇ ’ਤੇ ਟੈਪ ਕਰ ਕੇ ਕਈ ਐਕਸੈੱਸਬਿਲਟੀ ਫ਼ੀਚਰਾਂ ਨੂੰ ਤੇਜ਼ੀ ਨਾਲ ਚਾਲੂ ਜਾਂ ਬੰਦ ਕਰ ਸਕਦੇ ਹੋ। ਤੁਸੀਂ ਕੰਟਰੋਲ ਸੈਂਟਰ, Siri ਜਾਂ ਵੋਕਲ ਸ਼ੌਰਟਕੱਟ ਦੀ ਵਰਤੋਂ ਵੀ ਕਰ ਸਕਦੇ ਹੋ।

ਐਕਸੈੱਸਬਿਲਟੀ ਸ਼ੌਰਟਕੱਟ ਦੀ ਵਰਤੋਂ ਕਰੋ

ਆਪਣੀ ਪਸੰਦ ਦੇ ਐਕਸੈੱਸਬਿਲਟੀ ਫ਼ੀਚਰ ਨੂੰ ਚਾਲੂ ਜਾਂ ਬੰਦ ਕਰਨ ਲਈ ਸਾਈਡ ਬਟਨ ਜਾਂ ਹੋਮ ਬਟਨ ’ਤੇ ਤਿੰਨ ਵਾਰ ਕਲਿੱਕ ਕਰੋ।

  1. ਸੈਟਿੰਗਾਂ  > ਐਕਸੈੱਸਬਿਲਟੀ > ਐਕਸੈੱਸਬਿਲਟੀ ਸ਼ੌਰਟਕੱਟ ’ਤੇ ਜਾਓ, ਫਿਰ ਆਪਣੇ ਪਸੰਦ ਦੇ ਫ਼ੀਚਰ ਚੁਣੋ।

    ਜੇਕਰ ਤੁਸੀਂ ਸਿਰਫ਼ ਇੱਕ ਫ਼ੀਚਰ ਦੀ ਚੋਣ ਕਰਦੇ ਹੋ, ਤਾਂ ਤੁਹਾਡੇ ਵੱਲੋਂ ਬਟਨ ਸ਼ੌਰਟਕੱਟ ’ਤੇ ਕਲਿੱਕ ਕਰਨ ਨਾਲ ਉਹ ਫ਼ੀਚਰ ਤੁਰੰਤ ਚਾਲੂ ਜਾਂ ਬੰਦ ਹੋ ਜਾਂਦਾ ਹੈ।

  2. ਹੇਠ ਲਿਖਿਆਂ ਵਿੱਚੋਂ ਇੱਕ ’ਤੇ ਤਿੰਨ ਵਾਰ ਕਲਿੱਕ ਕਰੋ:

    iPhone ਨੂੰ ਹੌਲੀ ਕੀਤੇ ਤਿੰਨ-ਕਲਿੱਕਾਂ ਦੀ ਪਛਾਣ ਕਰਵਾਉਣ ਲਈ, ਸਾਈਡ ਜਾਂ ਹੋਮ ਬਟਨ ਲਈ ਸੈਟਿੰਗਾਂ ਨੂੰ ਅਡਜਸਟ ਕਰੋ

  3. ਉਸ ਫ਼ੀਚਰ ’ਤੇ ਟੈਪ ਕਰੋ ਜਿਸ ਨੂੰ ਤੁਸੀਂ ਚਾਲੂ ਜਾਂ ਬੰਦ ਕਰਨਾ ਚਾਹੁੰਦੇ ਹੋ (ਜੇਕਰ ਐਕਸੈੱਸਬਿਲਟੀ ਸ਼ੌਰਟਕੱਟ ਨੂੰ ਇੱਕ ਤੋਂ ਵੱਧ ਫ਼ੀਚਰਾਂ ਨਾਲ ਸੈੱਟ ਕੀਤਾ ਗਿਆ ਹੈ)।

ਨੋਟ: ਐਕਸੈੱਸਬਿਲਟੀ ਸ਼ੌਰਟਕੱਟ ਵਿੱਚ ਕੁਝ ਫ਼ੀਚਰ ਜਿਵੇਂ ਕਿ ਸਹਾਇਕ ਐਕਸੈੱਸ ਜਾਂ ਗਾਈਡਡ ਐਕਸੈੱਸ ਸ਼ਾਮਲ ਕਰਨ ਲਈ ਤੁਹਾਨੂੰ ਪਹਿਲਾਂ ਉਹਨਾਂ ਦਾ ਸੈੱਟ ਅੱਪ ਕਰਨਾ ਪਵੇਗਾ। ਤੁਸੀਂ ਸਹਾਇਕ ਐਕਸੈੱਸ ਵਿੱਚ ਦਾਖ਼ਲ ਹੋਣ ਅਤੇ ਉਸ ਤੋਂ ਬਾਹਰ ਨਿਕਲਣ ਲਈ ਐਕਸੈੱਸਬਿਲਟੀ ਸ਼ੌਰਟਕੱਟ ਦੀ ਵਰਤੋਂ ਕਰ ਸਕਦੇ ਹੋ ਪਰ ਜਦੋਂ ਸਹਾਇਕ ਐਕਸੈੱਸ ਕਿਰਿਆਸ਼ੀਲ ਹੋਵੇ ਤਾਂ ਤੁਸੀਂ ਇਸ ਦੀ ਵਰਤੋਂ ਹੋਰ ਫ਼ੀਚਰਾਂ ਨੂੰ ਚਾਲੂ ਕਰਨ ਲਈ ਨਹੀਂ ਕਰ ਸਕਦੇ। ਜਦੋਂ ਗਾਈਡਡ ਐਕਸੈੱਸ ਚਾਲੂ ਹੋਵੇ, ਤਾਂ ਐਕਸੈੱਸਬਿਲਟੀ ਸ਼ੌਰਟਕੱਟ ਦੀ ਵਰਤੋਂ ਕਰਨ ਲਈ, ਤੁਹਾਨੂੰ ਗਾਈਡਡ ਐਕਸੈੱਸ ਸੈਟਿੰਗਾਂ ਵਿੱਚ ਐਕਸੈੱਸਬਿਲਟੀ ਸ਼ੌਰਟਕੱਟ ਨੂੰ ਚਾਲੂ ਕਰਨਾ ਪਵੇਗਾ।

ਐਕਸ਼ਨ ਬਟਨ ਦਬਾਓ

iPhone ਦੇ ਸਮਰਥਿਤ ਮਾਡਲਾਂ ’ਤੇ, ਤੁਸੀਂ ਵੱਡਦਰਸ਼ੀ ਐਪ ਜਾਂ ਆਪਣੀ ਪਸੰਦ ਦੇ ਐਕਸੈੱਸਬਿਲਟੀ ਫ਼ੀਚਰ ਨੂੰ ਖੋਲ੍ਹਣ ਲਈ ਐਕਸ਼ਨ ਬਟਨ ਦਬਾ ਸਕਦੇ ਹੋ। “ਐਕਸ਼ਨ” ਬਟਨ ਦੀ ਵਰਤੋਂ ਕਰੋ ਅਤੇ ਵਿਉਂਤਬੱਧ ਬਣਾਓ ਨੂੰ ਦੇਖੋ।

iPhone ਦੇ ਪਿਛਲੇ ਪਾਸੇ ‘ਤੇ ਟੈਪ ਕਰੋ

ਆਪਣੀ ਪਸੰਦ ਦੇ ਐਕਸੈੱਸਬਿਲਟੀ ਫ਼ੀਚਰ ਨੂੰ ਖੋਲ੍ਹਣ ਲਈ ਤੁਸੀਂ iPhone ਦੇ ਪਿਛਲੇ ਹਿੱਸੇ ‘ਤੇ ਦੋ ਵਾਰ ਜਾਂ ਤਿੰਨ ਵਾਰ ਟੈਪ ਕਰ ਸਕਦੇ ਹੋ। ਕੋਈ ਕਾਰਵਾਈ ਕਰਨ ਜਾਂ ਸ਼ੌਰਟਕੱਟ ਲੈਣ ਲਈ iPhone ਦੇ ਪਿਛਲੇ ਹਿੱਸੇ ’ਤੇ ਟੈਪ ਕਰੋ ਦੇਖੋ।

ਕੰਟਰੋਲ ਸੈਂਟਰ ਦੀ ਵਰਤੋਂ ਕਰੋ

ਤੁਸੀਂ ਫੌਰੀ ਐਕਸੈੱਸ ਲਈ ਕੰਟਰੋਲ ਸੈਂਟਰ ਵਿੱਚ ਐਕਸੈੱਸਬਿਲਟੀ ਫ਼ੀਚਰ ਜੋੜ ਸਕਦੇ ਹੋ।

  1. ਕੰਟਰੋਲ ਸੈਂਟਰ ਵਿੱਚ ਉਪਲਬਧ ਫ਼ੀਚਰਾਂ ਨੂੰ ਬਦਲਣ ਲਈ, ਕੰਟਰੋਲ ਸੈਂਟਰ ਖੋਲ੍ਹੋ, ਉਪਰਲੇ ਖੱਬੇ ਕੋਨੇ ਵਿੱਚ “ਜੋੜੋ” ਬਟਨ ’ਤੇ ਟੈਪ ਕਰੋ, ਫਿਰ ਸਕਰੀਨ ਦੇ ਹੇਠਾਂ "ਕੰਟਰੋਲ ਜੋੜੋ" 'ਤੇ ਟੈਪ ਕਰੋ।

  2. ਕਿਸੇ ਕੰਟਰੋਲ ਨੂੰ ਕੰਟਰੋਲ ਸੈਂਟਰ ਵਿੱਚ ਸ਼ਾਮਲ ਕਰਨ ਲਈ ਇਸ ’ਤੇ ਟੈਪ ਕਰੋ। ਐਕਸੈੱਸਬਿਲਟੀ, ਸੁਣਨ ਸ਼ਕਤੀ, ਗਤੀਸ਼ੀਲਤਾ ਅਤੇ ਦ੍ਰਿਸ਼ਟੀ ਲਈ ਕੰਟਰੋਲਾਂ ਦੀਆਂ ਸ਼੍ਰੇਣੀਆਂ ਸਮੇਤ ਹੋਰ ਕੰਟਰੋਲ ਦੇਖਣ ਲਈ ਹੇਠਾਂ ਵੱਲ ਸਕ੍ਰੌਲ ਕਰੋ।

ਤੁਸੀਂ ਬਦਲ ਸਕਦੇ ਹੋ ਕਿ ਕੰਟਰੋਲ ਸੈਂਟਰ ਵਿੱਚ “ਸੁਣਨ ਸ਼ਕਤੀ” ਬਟਨ ‘ਤੇ ਟੈਪ ਕਰਨ ’ਤੇ ਕਿਹੜੇ ਫ਼ੀਚਰ ਦਿਖਾਈ ਦਿੰਦੇ ਹਨ। ਸੈਟਿੰਗਾਂ  > ਐਕਸੈੱਸਬਿਲਟੀ > ਸੁਣਨ ਸ਼ਕਤੀ ਕੰਟਰੋਲ ਸੈਂਟਰ ’ਤੇ ਜਾਓ, ਫਿਰ ਕੋਈ ਫ਼ੀਚਰ ਸ਼ਾਮਲ ਕਰੋ ਜਾਂ ਹਟਾਓ।

Siri ਦੀ ਵਰਤੋਂ ਕਰਨੀ

Siri: Siri ਨੂੰ ਕੁਝ ਇਸ ਤਰ੍ਹਾਂ ਪੁੱਛੋ, “Turn on Voice Control.”  Siri ਦੀ ਵਰਤੋਂ ਕਰਨੀ ਸਿੱਖੋ

ਵੋਕਲ ਸ਼ੌਰਟਕੱਟ ਦੀ ਵਰਤੋਂ ਕਰੋ

ਤੁਸੀਂ iPhone ਨੂੰ ਆਪਣੀ ਪਸੰਦ ਦਾ ਕੋਈ ਸ਼ਬਦ ਜਾਂ ਧੁਨੀ ਬੋਲਣ ’ਤੇ ਐਕਸੈੱਸਬਿਲਟੀ ਫ਼ੀਚਰ ਨੂੰ ਚਾਲੂ ਕਰਨ ਲਈ ਸਿਖਾ ਸਕਦੇ ਹੋ। ਵੋਕਲ ਸ਼ੌਰਟਕੱਟ ਦੀ ਵਰਤੋਂ ਕਰੋ ਨੂੰ ਦੇਖੋ।

ਸ਼ੌਰਟਕੱਟ ਐਪ ਦੀ ਵਰਤੋਂ ਕਰਨੀ

ਤੁਸੀਂ ਸਿਰਫ਼ ਇੱਕ ਟੈਪ ਦੀ ਵਰਤੋਂ ਕਰ ਕੇ ਜਾਂ Siri ਨੂੰ ਪੁੱਛ ਕੇ ਆਪਣੀਆਂ ਐਪਾਂ ਨਾਲ ਇੱਕ ਜਾਂ ਇੱਕ ਤੋਂ ਵੱਧ ਕੰਮ ਕਰਵਾਉਣ ਲਈ ਸ਼ੌਰਟਕੱਟ ਬਣਾ ਸਕਦੇ ਹੋ। ਉਦਾਹਰਨ ਲਈ, ਜੇਕਰ ਤੁਸੀਂ ਥੋੜ੍ਹੇ ਸਮੇਂ ਵਿੱਚ ਗੱਲ ਭੁੱਲ ਜਾਂਦੇ ਹੋ, ਤਾਂ ਤੁਸੀਂ ਸਾਰੇ ਦਿਨ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਲੌਗ ਕਰਨ ਲਈ “ਇਹ ਯਾਦ ਰੱਖੋ” ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਆਪਣੇ ਚੁਣੇ ਹੋਏ ਐਮਰਜੈਂਸੀ ਸੰਪਰਕਾਂ ਨੂੰ ਆਪਣਾ ਟਿਕਾਣਾ ਭੇਜਣ ਲਈ “ਐਮਰਜੈਂਸੀ ਸਥਿਤੀ ਵਿੱਚ” ਸ਼ੌਰਟਕੱਟ ਵੀ ਚਲਾ ਸਕਦੇ ਹੋ। ਵਿਉਂਤੇ ਹੋਏ ਨਿਰਦੇਸ਼ਾਂ ਨਾਲ ਸੁਨੇਹਾ ਸਾਂਝਾ ਕਰ ਸਕਦੇ ਹੋ ਅਤੇ ਪਹਿਲੀ ਵਾਰ ਜਵਾਬ ਦੇਣ ਵਾਲਿਆਂ ਦੇ ਦੇਖਣ ਲਈ ਆਪਣੀ ਪਸੰਦ ਦਾ ਸੁਨੇਹਾ ਸਕਰੀਨ ’ਤੇ ਪ੍ਰਦਰਸ਼ਿਤ ਕਰ ਸਕਦੇ ਹੋ। ਹੋਰ ਜਾਣਨ ਲਈ, ਸ਼ੌਰਟਕੱਟ ਵਰਤੋਂਕਾਰ ਗਾਈਡ ਵਿੱਚ iPhone ਜਾਂ iPad ’ਤੇ ਸ਼ੌਰਟਕੱਟ ਐਪ ਤੋਂ ਕੋਈ ਸ਼ੌਰਟਕੱਟ ਚਲਾਉਣਾ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.