iPhone ’ਤੇ ਸੰਗੀਤ ਐਪ ਵਿੱਚ ਐਲਬਮਾਂ, ਗੀਤਾਂ ਅਤੇ ਹੋਰ ਬਹੁਤ ਕੁਝ ਨੂੰ ਪਿੰਨ ਕਰਨਾ

ਜਦੋਂ ਤੁਸੀਂ Apple Music ਨੂੰ ਸਬਸਕ੍ਰਾਈਬ ਕਰ ਲੈਂਦੇ ਹੋ, ਤਾਂ ਤੁਸੀਂ ਆਪਣੇ ਮਨਪਸੰਦ ਸੰਗੀਤ (ਸੰਗੀਤ ਵੀਡੀਓ ਸਮੇਤ) ਨੂੰ ਆਪਣੀ ਲਾਇਬ੍ਰੇਰੀ ਦੇ ਸਿਖਰ ’ਤੇ ਪਿੰਨ ਕਰ ਸਕਦੇ ਹੋ ਤਾਂ ਜੋ ਇਸ ਨੂੰ ਆਸਾਨੀ ਨਾਲ ਐਕਸੈੱਸ ਕੀਤਾ ਜਾ ਸਕੇ।

ਸਿਖਰ ’ਤੇ ਪਿੰਨ ਕੀਤੀਆਂ ਆਈਟਮਾਂ, ਜਿਵੇਂ ਕਿ ਗੀਤ, ਐਲਬਮ ਅਤੇ ਪਲੇਲਿਸਟ ਵੱਲ ਇਸ਼ਾਰਾ ਕਰਨ ਵਾਲੇ ਤੀਰ ਨਾਲ ਲਾਇਬ੍ਰੇਰੀ ਟੈਬ।

ਸੰਗੀਤ ਨੂੰ ਆਪਣੀ ਲਾਇਬ੍ਰੇਰੀ ਦੇ ਸਿਖਰ ’ਤੇ ਪਿੰਨ ਕਰਨਾ

  1. ਆਪਣੇ iPhone ‘ਤੇ ਸੰਗੀਤ ਐਪ ‘ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਕਿਸੇ ਪਲੇਲਿਸਟ ਨੂੰ ਪਿੰਨ ਕਰਨ ਲਈ: ਪਲੇਲਿਸਟ ਦੇਖਣ ਵੇਲੇ ਪਲੇਲਿਸਟ ਨੂੰ ਟੱਚ ਕਰ ਕੇ ਰੱਖੋ ਜਾਂ “ਹੋਰ” ਬਟਨ ’ਤੇ ਟੈਪ ਕਰੋ, ਫਿਰ “ਪਲੇਲਿਸਟ ਪਿੰਨ ਕਰੋ” ’ਤੇ ਟੈਪ ਕਰੋ।

    • ਕਿਸੇ ਕਲਾਕਾਰ ਨੂੰ ਪਿੰਨ ਕਰਨ ਲਈ: ਕਲਾਕਾਰ ਦੇ ਪੰਨੇ ’ਤੇ ਜਾਓ, ਸਕਰੀਨ ਦੇ ਸਿਖਰ ’ਤੇ “ਹੋਰ” ਬਟਨ ’ਤੇ ਟੈਪ ਕਰੋ, ਫਿਰ “ਕਲਾਕਾਰ ਨੂੰ ਪਿੰਨ ਕਰੋ” ’ਤੇ ਟੈਪ ਕਰੋ।

    • ਕਿਸੇ ਐਲਬਮ ਨੂੰ ਪਿੰਨ ਕਰਨ ਲਈ: ਐਲਬਮ ਨੂੰ ਟੱਚ ਕਰ ਕੇ ਰੱਖੋ, ਫਿਰ “ਐਲਬਮ ਪਿੰਨ ਕਰੋ” ਨੂੰ ਚੁਣੋ। ਜਾਂ ਕਿਸੇ ਐਲਬਮ ’ਤੇ ਟੈਪ ਕਰੋ, “ਹੋਰ” ਬਟਨ ’ਤੇ ਟੈਪ ਕਰੋ, ਫਿਰ “ਐਲਬਮ ਪਿੰਨ ਕਰੋ” ’ਤੇ ਟੈਪ ਕਰੋ।

    • ਗੀਤ ਜਾਂ ਸੰਗੀਤ ਵੀਡੀਓ ਪਿੰਨ ਕਰਨ ਲਈ: ਕਿਸੇ ਗੀਤ ਜਾਂ ਵੀਡੀਓ ਨੂੰ ਟੱਚ ਕਰ ਕੇ ਰੱਖੋ ਜਾਂ ਕਿਸੇ ਗੀਤ ਜਾਂ ਵੀਡੀਓ ਦੇ ਅੱਗੇ “ਹੋਰ” ਬਟਨ ’ਤੇ ਟੈਪ ਕਰੋ, ਫਿਰ ”[ਆਈਟਮ] ਨੂੰ ਪਿੰਨ ਕਰੋ” ’ਤੇ ਟੈਪ ਕਰੋ। ਜਾਂ “ਹੁਣ ਚੱਲ ਰਿਹਾ ਹੈ” ਸਕਰੀਨ ’ਤੇ “ਹੋਰ” ਬਟਨ ’ਤੇ ਟੈਪ ਕਰੋ, ਫਿਰ ”[ਆਈਟਮ] ਪਿੰਨ ਕਰੋ” ’ਤੇ ਟੈਪ ਕਰੋ।

ਤੁਸੀਂ ਸਿਰਫ਼ ਆਪਣੀ ਲਾਇਬ੍ਰੇਰੀ ਵਿੱਚ ਮੌਜੂਦ ਕੰਟੈਂਟ ਨੂੰ ਹੀ ਪਿੰਨ ਕਰ ਸਕਦੇ ਹੋ। ਉਦਾਹਰਨ ਲਈ, ਕਿਸੇ ਕਲਾਕਾਰ ਨੂੰ ਪਿੰਨ ਕਰਨ ਲਈ, ਤੁਹਾਡੇ ਕੋਲ ਆਪਣੀ ਲਾਇਬ੍ਰੇਰੀ ਵਿੱਚ ਉਸ ਕਲਾਕਾਰ ਦਾ ਘੱਟ ਤੋਂ ਘੱਟ ਕੁਝ ਕੰਟੈਂਟ ਹੋਣਾ ਲਾਜ਼ਮੀ ਹੈ। ਪਿੰਨ ਕੀਤੀਆਂ ਆਈਟਮਾਂ ਤੁਹਾਡੀ ਲਾਇਬ੍ਰੇਰੀ ਦੇ ਸਿਖਰ ’ਤੇ ਦਿਖਾਈ ਦਿੰਦੀਆਂ ਹਨ।

ਆਪਣੀ ਲਾਇਬ੍ਰੇਰੀ ਵਿੱਚ ਆਈਟਮ ਨੂੰ ਅਨਪਿੰਨ ਕਰਨਾ

  1. ਆਪਣੇ iPhone ‘ਤੇ ਸੰਗੀਤ ਐਪ ‘ਤੇ ਜਾਓ।

  2. ਲਾਇਬ੍ਰੇਰੀ ’ਤੇ ਟੈਪ ਕਰੋ, ਪਿੰਨ ਕੀਤੀ ਆਈਟਮ ਨੂੰ ਟੱਚ ਕਰ ਕੇ ਰੱਖੋ, ਫਿਰ [ ਆਈਟਮ] ਨੂੰ ਅਨਪਿੰਨ ਕਰੋ ’ਤੇ ਟੈਪ ਕਰੋ।

    ਵਿਕਲਪਿਕ ਤੌਰ ’ਤੇ, “ਹੋਰ” ਬਟਨ ’ਤੇ ਟੈਪ ਕਰੋ, “ਪਿੰਨ ਵਿੱਚ ਸੋਧ ਕਰੋ” ’ਤੇ ਟੈਪ ਕਰੋ, ਫਿਰ “ਹਟਾਓ” ਬਟਨ ’ਤੇ ਟੈਪ ਕਰੋ।

ਇਹ ਚੁਣਨਾ ਕਿ ਪਿੰਨ ਕੀਤੀ ਆਈਟਮ ’ਤੇ ਟੈਪ ਕਰਨ ਨਾਲ ਕੀ ਹੋਵੇਗਾ

ਤੁਸੀਂ ਵਿਉਂਤ ਸਕਦੇ ਹੋ ਕਿ ਕਿਸੇ ਪਿੰਨ ਕੀਤੀ ਆਈਟਮ ’ਤੇ ਟੈਪ ਕਰਨ ਨਾਲ ਕੀ ਹੋਵੇਗਾ। ਉਦਾਹਰਨ ਲਈ, ਤੁਸੀਂ ਪਿੰਨ ਕੀਤੀ ਪਲੇਲਿਸਟ ਦਾ ਪੰਨਾ ਖੋਲ੍ਹਣ, ਕਿਸੇ ਐਲਬਮ ਨੂੰ ਉਸ ਦੇ ਡਿਫ਼ੌਲਟ ਕ੍ਰਮ ਵਿੱਚ ਚਲਾਉਣ ਜਾਂ ਕਿਸੇ ਕਲਾਕਾਰ ਲਈ ਗੀਤ ਚਲਾਉਣ ਅਤੇ ਸ਼ਫ਼ਲ ਕਰਨ ਦੀ ਚੋਣ ਕਰ ਸਕਦੇ ਹੋ।

  1. ਆਪਣੇ iPhone ‘ਤੇ ਸੰਗੀਤ ਐਪ ‘ਤੇ ਜਾਓ।

  2. ਲਾਇਬ੍ਰੇਰੀ ’ਤੇ ਟੈਪ ਕਰੋ, ਪਿੰਨ ਕੀਤੀ ਆਈਟਮ ਨੂੰ ਟੱਚ ਕਰ ਕੇ ਰੱਖੋ, ਐਕਸ਼ਨ ’ਤੇ ਟੈਪ ਕਰੋ, ਫਿਰ ਕੋਈ ਐਕਸ਼ਨ ਚੁਣੋ।

    ਜੇਕਰ ਤੁਸੀਂ “ਚਲਾਓ” ਜਾਂ “ਸ਼ਫ਼ਲ ਕਰੋ” ਚੁਣਦੇ ਹੋ, ਤਾਂ ਤੁਹਾਨੂੰ ਆਈਟਮ ਦੇ ਨਾਮ ਦੇ ਅੱਗੇ ਐਕਸ਼ਨ ਲਈ ਆਈਕਨ ਦਿਖਾਈ ਦਿੰਦਾ ਹੈ।

ਸਲਾਹ: ਜਦੋਂ ਤੁਸੀਂ ਆਈਟਮਾਂ ਨੂੰ ਆਪਣੀ ਲਾਇਬ੍ਰੇਰੀ ਵਿੱਚ ਪਿੰਨ ਕਰਦੇ ਹੋ ਤਾਂ ਉਹਨਾਂ ਨੂੰ ਆਟੋਮੈਟਿਕਲੀ ਡਾਊਨਲੋਡ ਕਰਨ ਲਈ ਸੈਟਿੰਗਾਂ  > ਐਪਾਂ > ਸੰਗੀਤ ’ਤੇ ਜਾਓ, ਫਿਰ “ਪਿੰਨ ਡਾਊਨਲੋਡ ਕਰੋ” ਨੂੰ ਚਾਲੂ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.