ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ “ਸਲਾਹਾਂ” ਐਪ ਦੀ ਵਰਤੋਂ ਕਰਨਾ

iPhone ਦਾ ਵੱਧ ਤੋਂ ਵੱਧ ਲਾਹਾ ਲੈਣ ਵਿੱਚ ਤੁਹਾਡੀ ਮਦਦ ਕਰਨ ਵਿੱਚ “ਸਲਾਹਾਂ” ਐਪ ਵਿੱਚ ਸੁਝਾਵਾਂ ਦੇ ਸੰਗ੍ਰਹਿ ਦੇਖੋ। ਤੁਸੀਂ ਸਮੇਂ-ਸਮੇਂ ‘ਤੇ ਹਰ ਵਾਰ ਸੂਚਨਾਵਾਂ ਵੀ ਪ੍ਰਾਪਤ ਕਰ ਸਕਦੇ ਹੋ ਤਾਂ ਜੋ ਤੁਸੀਂ ਸਮੇਂ ਦੇ ਨਾਲ ਨਵੀਆਂ ਚੀਜ਼ਾਂ ਨੂੰ ਸਿੱਖਣਾ ਜਾਰੀ ਰੱਖ ਸਕੋ।

ਤੀਰਾਂ ਦੇ ਨਾਲ ਸੁਝਾਵਾਂ ਦੇ ਸੰਗ੍ਰਹਿ ਨੂੰ ਦਰਸਾਉਂਦੀ ਸਕਰੀਨ, ਜੋ ਇਹ ਦਰਸਾਉਂਦੀ ਹੈ ਕਿ ਤੁਸੀਂ ਇਸ ਵਿੱਚ ਸੁਝਾਅ ਦੇਖਣ ਲਈ ਇੱਕ ਸੰਗ੍ਰਹਿ ‘ਤੇ ਟੈਪ ਕਰ ਸਕਦੇ ਹੋ।

ਸਲਾਹਾਂ ਪ੍ਰਾਪਤ ਕਰਨਾ

“ਸਲਾਹਾਂ” ਐਪ ਵਿੱਚ ਤੁਸੀਂ ਆਪਣੀ ਸਕਰੀਨ ਨੂੰ ਵਿਅਕਤੀਗਤ ਬਣਾਉਣ, ਬਾਅਦ ਵਿੱਚ ਭੇਜਣ ਲਈ ਟੈਕਸਟ ਸੁਨੇਹੇ ਨੂੰ ਸ਼ੈਡਿਊਲ ਕਰਨ, ਆਪਣੇ AirPods ਨਾਲ ਕਾਲਾਂ ਨੂੰ ਮਿਊਟ ਕਰਨ ਅਤੇ ਹੋਰ ਬਹੁਤ ਕੁਝ ਸਿੱਖ ਸਕਦੇ ਹੋ। ਨਵੀਆਂ ਸਵਾਹਾਂ ਨੂੰ ਨਿਯਮਿਤ ਤੌਰ ‘ਤੇ ਸ਼ਾਮਲ ਕੀਤਾ ਜਾਂਦਾ ਹੈ।

ਸਿੱਖਣਾ ਸ਼ੁਰੂ ਕਰਨ ਲਈ, “ਸਲਾਹਾਂ” ਐਪ ‘ਤੇ ਜਾਓ, ਸੰਗ੍ਰਹਿ ‘ਤੇ ਟੈਪ ਕਰੋ ਅਤੇ ਫਿਰ ਸਲਾਹ ‘ਤੇ ਟੈਪ ਕਰੋ।

ਨਵੀਆਂ ਸਲਾਹਾਂ ਆਉਣ ’ਤੇ ਸੂਚਨਾ ਪ੍ਰਾਪਤ ਕਰਨਾ

  1. ਆਪਣੇ iPhone ’ਤੇ ਸੈਟਿੰਗਾਂ ਐਪ  ’ਤੇ ਜਾਓ।

  2. “ਸੂਚਨਾਵਾਂ” ’ਤੇ ਟੈਪ ਕਰੋ, “ਸੂਚਨਾ ਸ਼ੈਲੀ” ਦੇ ਹੇਠਾਂ “ਸਲਾਹਾਂ” ’ਤੇ ਟੈਪ ਕਰੋ, ਫਿਰ “ਸੂਚਨਾਵਾਂ ਨੂੰ ਆਗਿਆ ਦਿਓ” ਨੂੰ ਚਾਲੂ ਕਰੋ।

  3. ਤੁਹਾਡੇ ਵੱਲੋਂ ਪ੍ਰਾਪਤ ਕੀਤੀਆਂ ਜਾਣ ਵਾਲੀਆਂ ਸੂਚਨਾਵਾਂ ਦੀ ਸ਼ੈਲੀ, ਉਹਨਾਂ ਨੂੰ ਕਿਵੇਂ ਦਿਖਾਈ ਦੇਣਾ ਚਾਹੀਦਾ ਹੈ ਅਤੇ ਹੋਰ ਬਹੁਤ ਕੁਝ ਲਈ ਵਿਕਲਪ ਚੁਣੋ।

ਸਲਾਹਾਂ ਸੰਭਾਲਣਾ

ਤੁਸੀਂ ਆਪਣੇ ਨਿੱਜੀ ਸੁਰੱਖਿਅਤ ਕੀਤੀਆਂ ਸਲਾਹਾਂ ਦੇ ਸੰਗ੍ਰਹਿ ਵਿੱਚ ਸਲਾਹਾਂ ਸ਼ਾਮਲ ਕਰ ਸਕਦੇ ਹੋ, ਤਾਂ ਜੋ ਤੁਸੀਂ ਉਹਨਾਂ ਨੂੰ ਬਾਅਦ ਵਿੱਚ ਜਲਦੀ ਲੱਭ ਸਕੋ।

  1. ਆਪਣੇ iPhone ‘ਤੇ “ਸਲਾਹਾਂ” ਐਪ ‘ਤੇ ਜਾਓ।

  2. ਕਿਸੇ ਸਲਾਹ ’ਤੇ ਟੈਪ ਕਰੋ, ਫਿਰ ਇਸ ਨੂੰ ਆਪਣੇ ਸੰਭਾਲੇ ਸੰਗ੍ਰਹਿ ਵਿੱਚ ਜੋੜਨ ਲਈ “ਸੰਭਾਲੋ” ਬਟਨ ’ਤੇ ਟੈਪ ਕਰੋ। ਤੁਹਾਡੇ ਵੱਲੋਂ ਸੰਭਾਲੇ ਗਏ ਸੰਗ੍ਰਹਿ ਵਿੱਚੋਂ ਸਲਾਹ ਨੂੰ ਹਟਾਉਣ ਲਈ ਦੁਬਾਰਾ ਟੈਪ ਕਰੋ।

ਤੁਹਾਡੇ ਵੱਲੋਂ ਸੰਭਾਲੀਆਂ ਗਈਆਂ ਸਾਰੀਆਂ ਸਲਾਹਾਂ ਨੂੰ ਦੇਖਣ ਲਈ “ਸਲਾਹਾਂ ਦਾ ਸੰਗ੍ਰਹਿ” ‘ਤੇ ਵਾਪਸ ਜਾਓ ਬਟਨ ’ਤੇ ਦੋ ਵਾਰ ਟੈਪ ਕਰੋ, ਫਿਰ “ਸੰਭਾਲੀਆਂ ਸਲਾਹਾਂ” ’ਤੇ ਟੈਪ ਕਰੋ।

ਸਲਾਹ ਸਾਂਝੀ ਕਰਨਾ

ਤੁਸੀਂ “ਸੁਨੇਹੇ”, Mail ਰਾਹੀਂ ਕਿਸੇ ਦੋਸਤ ਨਾਲ ਸਲਾਹ ਨੂੰ ਸਾਂਝਾ ਕਰ ਸਕਦੇ ਹੋ ਜਾਂ ਕਿਸੇ ਨੇੜਲੇ ਵਿਅਕਤੀ ਨਾਲ AirDrop ਰਾਹੀਂ ਇਸ ਨੂੰ ਸਾਂਝਾ ਕਰ ਸਕਦੇ ਹੋ। ਤੁਸੀਂ “ਨੋਟਸ” ਅਤੇ Freeform ਬੋਰਡ ਵਰਗੇ ਦਸਤਾਵੇਜ਼ਾਂ ਵਿੱਚ ਵੀ ਸਲਾਹਾਂ ਸ਼ਾਮਲ ਕਰ ਸਕਦੇ ਹੋ।

  1. ਆਪਣੇ iPhone ‘ਤੇ “ਸਲਾਹਾਂ” ਐਪ ‘ਤੇ ਜਾਓ।

  2. ਕਿਸੇ ਸਲਾਹ ’ਤੇ ਟੈਪ ਕਰੋ, “ਸਾਂਝਾ ਕਰੋ” ਬਟਨ ’ਤੇ ਟੈਪ ਕਰੋ, ਫਿਰ ਸਾਂਝਾ ਕਰਨ ਲਈ Mail, ਸੁਨੇਹੇ ਜਾਂ AirDrop ਵਰਗਾ ਕੋਈ ਵਿਕਲਪ ਚੁਣੋ।

ਆਪਣੇ ਦੂਸਰੇ Apple ਡਿਵਾਈਸਾਂ ਬਾਰੇ ਹੋਰ ਜਾਣਨਾ

ਜੇਕਰ ਤੁਹਾਡੇ ਕੋਲ ਹੋਰ Apple ਡਿਵਾਈਸ ਹਨ—ਜਿਵੇਂ ਕਿ Apple Watch, AirPods, ਜਾਂ HomePod—ਤਾਂ ਤੁਸੀਂ “ਸਲਾਹਾਂ” ਐਪ ਵਿੱਚ ਉਹਨਾਂ ਬਾਰੇ ਪੜ੍ਹ ਸਕਦੇ ਹੋ।

  1. ਆਪਣੇ iPhone ‘ਤੇ “ਸਲਾਹਾਂ” ਐਪ ‘ਤੇ ਜਾਓ।

  2. “ਸਲਾਹਾਂ” ਐਪ ਦੇ ਹੇਠਾਂ ਸਕ੍ਰੌਲ ਕਰੋ, ਫਿਰ ਉਸ ਵਰਤੋਂਕਾਰ ਗਾਈਡ ‘ਤੇ ਟੈਪ ਕਰੋ ਜਿਸ ਨੂੰ ਤੁਸੀਂ ਬ੍ਰਾਊਜ਼ ਕਰਨਾ ਚਾਹੁੰਦੇ ਹੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.