ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone 'ਤੇ Safari ਵੈੱਬਪੰਨੇ ਨੂੰ ਸੁਣਨ ਲਈ Siri ਦੀ ਵਰਤੋਂ ਕਰਨਾ

ਤੁਸੀਂ Safari ਐਪ ਵਿੱਚ ਸਮਰਥਿਤ ਵੈੱਬਪੰਨਿਆਂ ਨੂੰ ਉੱਚੀ ਆਵਾਜ਼ ਵਿੱਚ ਪੜ੍ਹਨ ਲਈ Siri ਦੀ ਵਰਤੋਂ ਕਰ ਸਕਦੇ ਹੋ।

Safari ਵਿੱਚ ਕੋਈ ਵੈੱਬਸਾਈਟ ਖੁੱਲ੍ਹੀ ਹੈ। “ਪੰਨਾ ਸੈਟਿੰਗਾਂ” ਬਟਨ ਨੂੰ ਚੁਣਿਆ ਗਿਆ ਹੈ ਅਤੇ ਸੁਣਨ ਸੰਬੰਧੀ ਕੰਟਰੋਲ ਦਿਖਾਏ ਗਏ ਹਨ।

ਵੈੱਬਪੰਨੇ ਨੂੰ ਸੁਣੋ

  1. ਆਪਣੇ iPhone ‘ਤੇ Safari ਐਪ ‘ਤੇ ਜਾਓ।

  2. ਤੁਸੀਂ ਜਿਸ ਪੰਨੇ ਨੂੰ ਸੁਣਨਾ ਚਾਹੁੰਦੇ ਹੋ, ਉਸ ਨੂੰ ਖੋਲ੍ਹੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • “ਪੰਨਾ ਸੈਟਿੰਗਾਂ” ਬਟਨ ‘ਤੇ ਟੈਪ ਕਰੋ, ਫਿਰ “ਪੰਨਾ ਸੁਣੋ” ‘ਤੇ ਟੈਪ ਕਰੋ।

    • Siri ਨੂੰ ਕਿਰਿਆਸ਼ੀਲ ਕਰੋ, ਫਿਰ “ਇਸ ਨੂੰ ਪੜ੍ਹੋ” ਜਾਂ "ਮੇਰੀ ਇਸ ਪੰਨੇ ਨੂੰ ਸੁਣਨ ਦੀ ਇੱਛਾ ਹੈ” ਜਿਹਾ ਕੁਝ ਕਹੋ।

ਸੁਣਨਾ ਰੋਕੋ

ਵੈੱਬਪੰਨੇ ਨੂੰ ਸੁਣਨ ਦੌਰਾਨ “ਸੁਣਨ ਸੰਬੰਧੀ ਕੰਟਰੋਲ” ਬਟਨ ’ਤੇ ਟੈਪ ਕਰੋ, ਫਿਰ “ਰੋਕੋ” ਬਟਨ ’ਤੇ ਟੈਪ ਕਰੋ।

ਦੁਬਾਰਾ ਸੁਣਨਾ ਸ਼ੁਰੂ ਕਰਨ ਲਈ “ਸੁਣਨ ਸੰਬੰਧੀ ਕੰਟਰੋਲ” ਬਟਨ ‘ਤੇ ਟੈਪ ਕਰੋ, ਫਿਰ “ਚਲਾਓ” ਬਟਨ ‘ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.