ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਕੈਲਕੁਲੇਟਰ ਵਿੱਚ ਗਣਿਤ ਨੋਟਸ ਨਾਲ ਗਣਿਤ ਨੂੰ ਹੱਲ ਕਰੋ

ਤੁਸੀਂ ਗਣਿਤਕ ਵਿਅੰਜਕਾਂ ਨੂੰ ਹੱਲ ਕਰ ਸਕਦੇ ਹੋ, ਵੇਰੀਏਬਲਾਂ ਨੂੰ ਬਣਾ ਜਾਂ ਗ੍ਰਾਫ਼ ਸਮੀਕਰਨਾਂ ਨੂੰ ਵਰਤ ਸਕਦੇ ਹੋ-ਉਦਾਹਰਨ ਲਈ, ਕਲਾਸ ਵਿੱਚ ਨਵੀਆਂ ਧਾਰਨਾਵਾਂ ਸਿੱਖਣ ’ਤੇ, ਰੋਜ਼ਾਨਾ ਬਜਟ ਬਣਾਉਣਾ, ਇਵੈਂਟ ਦੀ ਯੋਜਨਾ ਬਣਾਉਣਾ, ਘਰ ਨੂੰ ਨਵਾਂ ਰੂਪ ਦੇਣਾ ਅਤੇ ਹੋਰ ਬਹੁਤ ਕੁਝ।

ਨੋਟ: ਗਣਿਤ ਦੇ ਨੋਟਸ ਵਿੱਚ ਆਮ ਗਣਿਤਿਕ ਚਿੰਨ੍ਹਾਂ, ਵਿਗਿਆਨਿਕ ਕੈਲਕੁਲੇਟਰ ਦੇ ਸਮਾਨ ਓਪਰੇਸ਼ਨਾਂ ਅਤੇ ਚੋਣਵੇਂ ਸੰਖਿਆਤਮਕ ਸਿਸਟਮਾਂ ਤੋਂ ਅੰਕਾਂ ਦੀ ਵਰਤੋਂ ਕੀਤੀ ਜਾਂਦੀ ਹੈ। iOS ਅਤੇ iPadOS ਫ਼ੀਚਰ ਉਪਲਬਧਤਾ ਵੈੱਬਸਾਈਟ ‘ਤੇ ਹੋਰ ਜਾਣੋ।

ਕੈਲਕੂਲੇਟਰ ਵਿੱਚ ਖੁੱਲ੍ਹਿਆ ਹੋਇਆ ਇੱਕ ਗਣਿਤ ਨੋਟ, ਜਿਸ ਵਿੱਚ ਘੋਸ਼ਿਤ ਵੇਰੀਏਬਲਾਂ, ਸਮੀਕਰਨਾਂ ਅਤੇ ਗਣਿਤ ਦੀ ਸਮੱਸਿਆ ਦੀ ਡਰਾਇੰਗ ਸ਼ਾਮਲ ਹੈ।

ਵਿਅੰਜਕ ਨੂੰ ਹੱਲ ਕਰੋ

  1. ਆਪਣੇ iPhone ’ਤੇ ਕੈਲੰਡਰ ਐਪ ’ਤੇ ਜਾਓ।

  2. “ਕੈਲਕੁਲੇਟਰ ਮੋਡ” ਬਟਨ ’ਤੇ ਟੈਪ ਕਰੋ, ਫਿਰ ਗਣਿਤ ਦੇ ਨੋਟਸ ’ਤੇ ਟੈਪ ਕਰੋ।

  3. “ਪਿਛਲਾ ਗਣਿਤ ਨੋਟ ਖੋਲ੍ਹਣ ਲਈ” ਟੈਪ ਕਰੋ ਜਾਂ ਨਵਾਂ ਸ਼ੁਰੂ ਕਰਨ ਲਈ “ਨਵਾਂ ਨੋਟ” ਬਟਨ ‘ਤੇ ਟੈਪ ਕਰੋ।

  4. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਗਣਿਤ ਦਾ ਸਮੀਕਰਨ ਟਾਈਪ ਕਰੋ, ਫਿਰ ਬਰਾਬਰ ਦਾ ਚਿੰਨ੍ਹ ਸ਼ਾਮਲ ਕਰੋ।

    • “ਮਾਰਕਅੱਪ” ਬਟਨ ‘ਤੇ ਟੈਪ ਕਰੋ, ਲੇਟਵੇਂ ਰੂਪ ਵਿੱਚ ਗਣਿਤ ਦਾ ਸਮੀਕਰਨ ਲਿਖੋ, ਫਿਰ ਬਰਾਬਰ ਦਾ ਚਿੰਨ੍ਹ ਸ਼ਾਮਲ ਕਰੋ।

    • “ਮਾਰਕਅੱਪ” ਬਟਨ ‘ਤੇ ਟੈਪ ਕਰੋ, ਸੰਖਿਆਵਾਂ ਦਾ ਸਟੈਕ ਲਿਖੋ, ਫਿਰ ਸਟੈਕ ਵਿੱਚ ਸੰਖਿਆਵਾਂ ਸ਼ਾਮਲ ਲਈ ਸੰਖਿਆਵਾਂ ਦੇ ਹੇਠਾਂ ਇੱਕ ਲੇਟਵੀਂ ਲਾਈਨ ਖਿੱਚੋ। ਜੇਕਰ ਤੁਸੀਂ ਵੱਖਰਾ ਓਪਰੇਸ਼ਨ ਚਾਹੁੰਦੇ ਹੋ, ਤਾਂ ਹਰੇਕ ਅੰਕ ਦੇ ਖੱਬੇ ਪਾਸੇ ਇੱਕ ਵੱਖਰਾ ਚਿੰਨ੍ਹ ਲਿਖੋ।

  5. ਬਰਾਬਰ ਦੇ ਚਿੰਨ੍ਹ ‘ਤੇ ਟੈਪ ਕਰ ਕੇ ਦੇਖੋ ਕਿ ਤੁਸੀਂ ਜੋ ਲਿਖਿਆ ਹੈ ਉਸਨੂੰ ਗਣਿਤ ਨੋਟਸ ਨੇ ਕੀ ਸਮਝਿਆ ਹੈ। ਗ਼ਲਤੀਆਂ ਸੁਧਾਰਨ ਲਈ, ਤੁਸੀਂ ਹੇਠ ਲਿਖਿਆਂ ਵਿੱਚੋਂ ਕਿਸੇ ਨੂੰ ਵੀ ਠੀਕ ਕਰ ਸਕਦੇ ਹੋ:

    • ਅਗਿਆਤ ਗਣਿਤ ਅਤੇ ਸੁਲਝਾਏ ਨਾ ਜਾ ਸਕਣ ਵਾਲੇ ਸਮੀਕਰਨ: ਐਰਰ ਸੰਬੰਧੀ ਵੇਰਵੇ ਦੇਖਣ ਲਈ ਬਿੰਦੀਆਂ ਵਾਲੀ ਕਿਸੇ ਵੀ ਲਾਲ ਲਾਈਨ ‘ਤੇ ਟੈਪ ਕਰੋ।

    • ਅਸਪਸ਼ਟ ਅੱਖਰਃ ਤੁਹਾਡੇ ਵੱਲੋਂ ਲਿਖੀ ਗੱਲ ਨੂੰ ਸਪਸ਼ਟ ਕਰਨ ਲਈ ਬਿੰਦੀਆਂ ਵਾਲੀ ਕਿਸੇ ਵੀ ਨੀਲੀ ਲਾਈਨ ‘ਤੇ ਟੈਪ ਕਰੋ।

ਹੋਰ ਜਾਣਨ ਲਈ Apple ਸਮਰਥਨ ਲੇਖ ਗਣਿਤ ਦੇ ਨੋਟਸ ਵਿੱਚ ਐਰਰ ਨੂੰ ਕਿਵੇਂ ਹੱਲ ਕਰਨਾ ਹੈ ਨੂੰ ਦੇਖੋ।

ਗਣਿਤ ਨੋਟਸ ਲੇਟਵੇਂ ਵਿਅੰਜਕਾਂ ਵਿੱਚ ਓਪਰੇਸ਼ਨਾਂ ਦੇ ਸਟੈਂਡਰਡ ਕ੍ਰਮ ਦੀ ਵਰਤੋਂ ਕਰਦਾ ਹੈ। ਉਦਾਹਰਨ ਲਈ, ਜੋੜ ਅਤੇ ਘਟਾਓ ਤੋਂ ਪਹਿਲਾਂ ਗੁਣਾ ਨੂੰ ਪੂਰਾ ਕੀਤਾ ਜਾਂਦਾ ਹੈ। ਉਹਨਾਂ ਸਮੀਕਰਨਾਂ ਦੇ ਆਲੇ-ਦੁਆਲੇ ਬਰੈਕਟ ਜੋੜੋ ਜਿਨ੍ਹਾਂ ਦੀ ਤੁਸੀਂ ਪਹਿਲਾਂ ਗਣਨਾ ਕਰਨਾ ਚਾਹੁੰਦੇ ਹੋ। ਲੰਬਕਾਰੀ ਸਟੈਕਡ ਗਣਿਤ ਵਿੱਚ, ਗਣਿਤ ਨੋਟਸ ਉੱਪਰ ਤੋਂ ਹੇਠਾਂ ਤੱਕ ਵਿਅੰਜਕਾਂ ਦਾ ਮੁਲਾਂਕਣ ਕਰਦਾ ਹੈ।

ਵਿਅੰਜਕਾਂ ਵਿੱਚ ਵਰਤੀਆਂ ਜਾਣ ਵਾਲੀਆਂ ਇਕਾਈਆਂ ਅਤੇ ਮੁਦਰਾ ਨੂੰ ਗਣਿਤ ਨੋਟਸ ਆਟੋਮੈਟਿਕਲੀ ਬਦਲਦਾ ਹੈ। ਤੁਸੀਂ ਵੱਖ-ਵੱਖ ਪ੍ਰਣਾਲੀਆਂ ਨੂੰ ਮਿਲਾ ਵੀ ਕਰ ਸਕਦੇ ਹੋ-ਉਦਾਹਰਨ ਲਈ, 42 ਮੀਟਰ + 143 ਫ਼ੁੱਟ। ਉਪਲਬਧ ਇਕਾਈਆਂ ਅਤੇ ਮੁਦਰਾ ਬੁਨਿਆਦੀ ਜਾਂ ਵਿਗਿਆਨਿਕ ਕੈਲਕੁਲੇਟਰ ਦੇ “ਪਰਿਵਰਤਨ ਮੋਡ” ਨਾਲ ਮੇਲ ਖਾਂਦੀਆਂ ਹਨ। ਇਕਾਈਆਂ ਜਾਂ ਮੁਦਰਾ ਨੂੰ ਬਦਲੋ ਨੂੰ ਦੇਖੋ।

ਮੁੱਲ ਅੱਪਡੇਟ ਕਰੋ

  1. ਆਪਣੇ iPhone ’ਤੇ ਕੈਲੰਡਰ ਐਪ ’ਤੇ ਜਾਓ।

  2. “ਕੈਲਕੁਲੇਟਰ ਮੋਡ” ਬਟਨ ’ਤੇ ਟੈਪ ਕਰੋ, ਗਣਿਤ ਦੇ ਨੋਟਸ ‘ਤੇ ਟੈਪ ਕਰੋ, ਫਿਰ ਉਸ ਨੋਟ ‘ਤੇ ਟੈਪ ਕਰੋ ਜਿਸ ਨੂੰ ਤੁਸੀਂ ਅੱਪਡੇਟ ਕਰਨਾ ਚਾਹੁੰਦੇ ਹੋ।

  3. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਸੰਖਿਆ ਨੂੰ ਮਿਟਾਓ, ਫਿਰ ਨਵਾਂ ਮੁੱਲ ਭਰੋ।

    • ਸੰਖਿਆ ’ਤੇ ਟੈਪ ਕਰੋ, ਫਿਰ ਸੰਖਿਆ ਦੇ ਉੱਪਰ ਦਿਖਾਈ ਦੇਣ ਵਾਲੇ ਸਕ੍ਰਬਰ ਦੀ ਵਰਤੋਂ ਕਰਕੇ ਮੁੱਲ ਨੂੰ ਅਡਜਸਟ ਕਰਨ ਲਈ ਖੱਬੇ ਅਤੇ ਸੱਜੇ ਪਾਸੇ ਸਲਾਈਡ ਕਰੋ।

ਮੁੱਲਾਂ ਦੀ ਵਰਤੋਂ ਕਰਦੇ ਹੋਏ ਕੋਈ ਵੀ ਗ੍ਰਾਫ਼ ਆਪਣੇ ਆਪ ਅੱਪਡੇਟ ਹੋ ਜਾਂਦੇ ਹਨ। ਜੇਕਰ ਮੁੱਲ ਨੂੰ ਕਿਸੇ ਵੇਰੀਏਬਲ ਨੂੰ ਅਸਾਈਨ ਕੀਤਾ ਗਿਆ ਸੀ, ਤਾਂ ਉਸ ਵੇਰੀਏਬਲ ਦੀ ਵਰਤੋਂ ਕਰਨ ਵਾਲੇ ਕਿਸੇ ਵੀ ਸਮੀਕਰਨ ਦੇ ਨਤੀਜੇ ਜਾਂ ਗ੍ਰਾਫ਼ ਵੀ ਆਟੋਮੈਟਿਕਲੀ ਅੱਪਡੇਟ ਹੋ ਜਾਂਦੇ ਹਨ।

ਸਮੀਕਰਨਾਂ ਅਤੇ ਵਿਅੰਜਕਾਂ ਵਿੱਚ ਵੇਰੀਏਬਲਾਂ ਦੀ ਵਰਤੋਂ ਕਰੋ

  1. ਆਪਣੇ iPhone ’ਤੇ ਕੈਲੰਡਰ ਐਪ ’ਤੇ ਜਾਓ।

  2. “ਕੈਲਕੁਲੇਟਰ ਮੋਡ” ਬਟਨ ’ਤੇ ਟੈਪ ਕਰੋ, ਫਿਰ ਗਣਿਤ ਦੇ ਨੋਟਸ ’ਤੇ ਟੈਪ ਕਰੋ।

  3. “ਗਣਿਤ ਨੋਟ ਖੋਲ੍ਹਣ ਲਈ” ਟੈਪ ਕਰੋ ਜਾਂ ਨਵਾਂ ਸ਼ੁਰੂ ਕਰਨ ਲਈ “ਨਵਾਂ ਨੋਟ” ਬਟਨ ‘ਤੇ ਟੈਪ ਕਰੋ।

  4. ਵੇਰੀਏਬਲ ਘੋਸ਼ਿਤ ਕਰਨ ਲਈ, ਵੇਰੀਏਬਲ ਦੇ ਰੂਪ ਵਿੱਚ ਵਰਤਣ ਲਈ ਇੱਕ ਅੱਖਰ ਜਾਂ ਸ਼ਬਦ ਟਾਈਪ ਕਰੋ ਜਾਂ ਲਿਖੋ, ਜਿਸ ਤੋਂ ਬਾਅਦ ਇੱਕ ਬਰਾਬਰ ਦਾ ਚਿੰਨ੍ਹ ਹੋਵੇ।

  5. ਵੇਰੀਏਬਲ ਨੂੰ ਮੁੱਲ ਨਿਰਧਾਰਤ ਕਰਨ ਲਈ ਬਰਾਬਰ ਦੇ ਚਿੰਨ੍ਹ ਤੋਂ ਬਾਅਦ ਮੁੱਲ ਜਾਂ ਵਿਅੰਜਕ ਨੂੰ ਟਾਈਪ ਕਰੋ ਜਾਂ ਲਿਖੋ।

  6. ਸਮੀਕਰਨ ਜਾਂ ਵਿਅੰਜਕ ਦੀ ਵਰਤੋਂ ਕਰਨ ਲਈ ਉਸ ਵਿੱਚ ਵੇਰੀਏਬਲ ਦਾ ਨਾਮ ਟਾਈਪ ਕਰੋ ਜਾਂ ਲਿਖੋ।

ਨੋਟ: ਗਣਿਤ ਨੋਟਸ ਐਂਟਰੀਆਂ ਨੂੰ ਉੱਪਰ ਖੱਬੇ ਤੋਂ ਹੇਠਾਂ ਸੱਜੇ ਤੱਕ ਪੜ੍ਹਦਾ ਹੈ। ਤੁਹਾਨੂੰ ਕਿਸੇ ਵਿਅੰਜਕ (ਜਿਵੇਂ x + 10 =) ਵਿੱਚ ਵੇਰੀਏਬਲ (ਉਦਾਹਰਨ ਲਈ, x = 5) ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਦੀ ਘੋਸ਼ਣਾ ਕਰਨਾ ਲਾਜ਼ਮੀ ਹੈ। ਪਹਿਲਾਂ ਕਿਸੇ ਵੇਰੀਏਬਲ ਦੀ ਘੋਸ਼ਣਾ ਕੀਤੇ ਬਿਨਾਂ ਵਿਅੰਜਕ ਲਿਖਣ ਨਾਲ ਐਰਰ ਆਉਂਦੀ ਹੈ। ਵੇਰੀਏਬਲ ਨਾਮਾਂ ਵਿੱਚ ਸਿਰਫ਼ ਲਾਤੀਨੀ ਵਰਣਮਾਲਾ ਦੇ ਅੱਖਰ ਹੋਣੇ ਲਾਜ਼ਮੀ ਹਨ। ਵੇਰੀਏਬਲ ਨੂੰ ਲੰਬਕਾਰੀ ਗਣਿਤ ਵਿੱਚ ਵਰਤਿਆ ਨਹੀਂ ਜਾ ਸਕਦਾ।

ਤੁਸੀਂ ਗ੍ਰਾਫ਼ ਬਣਾਓ ਦੇ ਲਈ ਦੋ ਵੇਰੀਏਬਲਾਂ ਵਾਲੀਆਂ ਸਮੀਕਰਨਾਂ ਦੀ ਵਰਤੋਂ ਕਰ ਸਕਦੇ ਹੋ।

ਨਤੀਜਿਆਂ ਨੂੰ ਆਟੋਮੈਟਿਕਲੀ ਜਾਂ ਸੁਝਾਵਾਂ ਦੇ ਰੂਪ ਵਜੋਂ ਦਿਖਾਓ

ਤੁਸੀਂ ਚੁਣ ਸਕਦੇ ਹੋ ਕਿ ਤੁਸੀਂ ਆਪਣੇ iPhone ਤੋਂ ਗਣਿਤ ਨੋਟਸ ਵਿੱਚ ਦਾਖ਼ਲ ਕੀਤੀਆਂ ਗਣਿਤ ਸੰਬੰਧੀ ਸਮੱਸਿਆਵਾਂ ਦੀ ਕੀ ਪ੍ਰਤਿਕਿਰਿਆ ਦੇਣਾ ਚਾਹੁੰਦੇ ਹੋ।

  1. ਆਪਣੇ iPhone ’ਤੇ ਕੈਲੰਡਰ ਐਪ ’ਤੇ ਜਾਓ।

  2. “ਕੈਲਕੁਲੇਟਰ ਮੋਡ” ਬਟਨ ’ਤੇ ਟੈਪ ਕਰੋ, ਫਿਰ ਗਣਿਤ ਦੇ ਨੋਟਸ ’ਤੇ ਟੈਪ ਕਰੋ।

  3. “ਹੋਰ” ਬਟਨ ’ਤੇ ਟੈਪ ਕਰੋ, ਫਿਰ “ਗਣਿਤ ਦੇ ਨਤੀਜੇ” ’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕਰੋ:

    • ਜੇਕਰ ਤੁਸੀਂ ਚਾਹੁੰਦੇ ਹੋ ਕਿ ਸਮੱਸਿਆ ਦਾ ਹੱਲ ਕੀਤਾ ਜਾਵੇ: “ਨਤੀਜੇ ਸ਼ਾਮਲ ਕਰੋ” ਨੂੰ ਚੁਣੋ। ਤੁਹਾਡੇ ਵੱਲੋਂ ਹੱਲ ਕਰਨ ਯੋਗ ਗਣਿਤ ਦੀ ਸਮੱਸਿਆ ਟਾਈਪ ਕਰਨ ਜਾਂ ਲਿਖਣ ’ਤੇ ਜਵਾਬ ਆਟੋਮੈਟਿਕਲੀ ਦਿਖਾਈ ਦਿੰਦੇ ਹਨ।

    • ਜੇਕਰ ਤੁਸੀਂ ਚਾਹੁੰਦੇ ਹੋ ਕਿ ਸੁਝਾਅ ਦਿਖਾਈ ਦੇਣ: ਸੁਝਾਏ ਗਏ ਨਤੀਜੇ ਚੁਣੋ। ਜਦੋਂ ਤੁਸੀਂ ਕੋਈ ਬਰਾਬਰ ਦਾ ਚਿੰਨ੍ਹ ਟਾਈਪ ਕਰਦੇ ਜਾਂ ਲਿਖਦੇ ਹੋ ਜਾਂ ਕਿਸੇ ਹੱਲ ਕਰਨ ਯੋਗ ਗਣਿਤ ਦੀ ਸਮੱਸਿਆ ਦੀ ਚੋਣ ਕਰਦੇ ਹੋ, ਤਾਂ ਇੱਕ "ਹੱਲ ਕਰੋ" ਬਟਨ ਦਿਖਾਈ ਦਿੰਦਾ ਹੈ, ਜਿਸ ਨੂੰ ਟੈਪ ਕਰਨ ’ਤੇ ਜਵਾਬ ਸ਼ਾਮਲ ਹੋ ਜਾਂਦਾ ਹੈ।

    • ਜੇਕਰ ਤੁਸੀਂ ਗਣਿਤ ਦੇ ਕੋਈ ਵੀ ਨਤੀਜੇ ਨਹੀਂ ਚਾਹੁੰਦੇ ਹੋ: “ਬੰਦ ਕਰੋ” ਨੂੰ ਚੁਣੋ। ਜਦੋਂ ਤੁਸੀਂ ਵਿਅੰਜਕ ਤੋਂ ਬਾਅਦ ਬਰਾਬਰ ਦਾ ਚਿੰਨ੍ਹ ਲਿਖਦੇ ਜਾਂ ਟਾਈਪ ਕਰਦੇ ਹੋ ਤਾਂ ਉੱਤਰ ਦਿਖਾਈ ਨਹੀਂ ਦਿੰਦੇ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.