ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ਤੋਂ HomePod ਅਤੇ ਹੋਰ ਵਾਇਰਲੈੱਸ ਸਪੀਕਰਾਂ ’ਤੇ ਆਡੀਓ ਚਲਾਓ

ਤੁਸੀਂ iPhone ਤੋਂ HomePod, Apple TV, AirPlay 2 ਸਮਰੱਥ ਸਮਾਰਟ TV ਅਤੇ Bluetooth® ਹੈੱਡਫ਼ੋਨ ਤੇ ਸਪੀਕਰਾਂ ਵਰਗੇ ਵਾਇਰਲੈੱਸ ਡਿਵਾਈਸਾਂ ’ਤੇ ਆਡੀਓ ਚਲਾ ਸਕਦੇ ਹੋ।

iPhone ਤੋਂ ਕਿਸੇ ਵਾਇਰਲੈੱਸ ਡਿਵਾਈਸ ’ਤੇ ਆਡੀਓ ਚਲਾਓ

  1. ਆਪਣੇ iPhone ’ਤੇ ਪੌਡਕਾਸਟ ਜਾਂ ਸੰਗੀਤ ਵਰਗੀ ਆਡੀਓ ਐਪ ਖੋਲ੍ਹੋ।

  2. ਚਲਾਉਣ ਲਈ ਕੋਈ ਆਈਟਮ ਚੁਣੋ।

  3. “ਨਿਰਧਾਰਤ ਪਲੇਬੈਕ ਡਿਵਾਈਸ” ਬਟਨ ’ਤੇ ਟੈਪ ਕਰੋ, ਫਿਰ ਕੋਈ ਨਿਰਧਾਰਤ ਪਲੇਬੈਕ ਡਿਵਾਈਸ ਚੁਣੋ।

    ਸਕਰੀਨ ਦੇ ਹੇਠਲੇ ਹਿੱਸੇ ਵਿੱਚ ਨਿਰਧਾਰਤ ਪਲੇਬੈਕ ਡਿਵਾਈਸ ਬਟਨ ਸਮੇਤ ਸੰਗੀਤ ਲਈ ਪਲੇਬੈਕ ਕੰਟਰੋਲ।

    ਨੋਟ: ਜੇਕਰ ਤੁਹਾਡੇ AirPlay 2-ਸਮਰਥਿਤ ਡਿਵਾਈਸ ਨਿਰਧਾਰਤ ਪਲੇਬੈਕ ਡਿਵਾਈਸ ਦੀ ਸੂਚੀ ਵਿੱਚ ਦਿਖਾਈ ਨਹੀਂ ਦਿੰਦੇ ਹਨ, ਤਾਂ ਯਕੀਨੀ ਬਣਾਓ ਕਿ ਉਹ ਸਮਾਨ Wi-Fi ਨੈੱਟਵਰਕ ’ਤੇ ਹਨ। ਜੇਕਰ ਤੁਸੀਂ ਡਿਵਾਈਸ ਨੂੰ Bluetooth ਸੀਮਾ ਤੋਂ ਬਾਹਰ ਲੈ ਜਾਂਦੇ ਹੋ, ਤਾਂ iPhone ਨਿਰਧਾਰਤ ਪਲੇਬੈਕ ਡਿਵਾਈਸ ਬਣ ਜਾਂਦਾ ਹੈ।

ਨਿਰਧਾਰਤ ਪਲੇਬੈਕ ਡਿਵਾਈਸ ਦੀ ਚੋਣ ਕਰਨ ਲਈ, ਤੁਸੀਂ ਲੌਕ ਸਕਰੀਨ ‘ਤੇ ਜਾਂ ਕੰਟਰੋਲ ਸੈਂਟਰ ਵਿੱਚ “ਨਿਰਧਾਰਤ ਪਲੇਬੈਕ ਡਿਵਾਈਸ” ਬਟਨ ’ਤੇ ਵੀ ਟੈਪ ਕਰ ਸਕਦੇ ਹੋ।

ਨੋਟ: Bluetooth ਆਡੀਓ ਡਿਵਾਈਸ ਸੈੱਟ ਅੱਪ ਕਰਨ ਬਾਰੇ ਜਾਣਕਾਰੀ ਪ੍ਰਾਪਤ ਲਈ, ਆਪਣੇ iPhone ਨੂੰ Bluetooth ਐਕਸੈਸਰੀ ਨਾਲ ਪੇਅਰ ਕਰੋ ਦੇਖੋ।

ਕਈ AirPlay 2-ਸਮਰੱਥ ਡਿਵਾਈਸਾਂ ’ਤੇ ਆਡੀਓ ਚਲਾਓ

AirPlay 2 ਅਤੇ iPhone ਨਾਲ, ਤੁਸੀਂ ਇੱਕੋ Wi-Fi ਨੈੱਟਵਰਕ ਨਾਲ ਕਨੈਕਟ ਕੀਤੇ ਕਈ AirPlay 2-ਸਮਰੱਥ ਡਿਵਾਈਸਾਂ ’ਤੇ ਆਡੀਓ ਚਲਾ ਸਕਦੇ ਹੋ। ਉਦਾਹਰਨ ਲਈ, ਤੁਸੀਂ ਲਿਵਿੰਗ ਰੂਮ ਅਤੇ ਰਸੋਈ ਵਿੱਚ HomePod ਸਪੀਕਰਾਂ ’ਤੇ, ਬੈੱਡਰੂਮ ਵਿੱਚ Apple TV ’ਤੇ ਅਤੇ ਡੇਨ ਵਿੱਚ AirPlay 2-ਸਮਰੱਥ ਸਮਾਰਟ TV ’ਤੇ ਪਾਰਟੀ ਪਲੇਲਿਸਟ ਚਲਾ ਸਕਦੇ ਹੋ।

Siri: Say something like:

  • “Stop playing music everywhere”

  • “Set the dining room volume to 10 percent”

  • “What’s playing in the kitchen?”

  • “Play a song I like in the kitchen”

  • “Add the living room speaker”

  • “Remove the music from the kitchen”

  • “Move the music to the den”

ਤੁਸੀਂ iPhone ਸਕਰੀਨ ਤੋਂ ਵੀ ਨਿਰਧਾਰਤ ਪਲੇਬੈਕ ਡਿਵਾਈਸ ਚੁਣ ਸਕਦੇ ਹੋ।

  1. ਕੰਟਰੋਲ ਸੈਂਟਰ ਵਿੱਚ, ਲੌਕ ਸਕਰੀਨ ‘ਤੇ ਜਾਂ ਜਿਸ ਐਪ ‘ਤੇ ਤੁਸੀਂ ਸੁਣ ਰਹੇ ਹੋ ਉਸ ਦੀ “ਹੁਣ ਚੱਲ ਰਿਹਾ ਹੈ“ ਸਕਰੀਨ ’ਤੇ, “ਨਿਰਧਾਰਤ ਪਲੇਬੈਕ ਡਿਵਾਈਸ” ਬਟਨ ’ਤੇ ਟੈਪ ਕਰੋ।

  2. ਹਰੇਕ ਡਿਵਾਈਸ ਚੁਣੋ ਜਿਸ ਦੀ ਤੁਸੀਂ ਵਰਤੋਂ ਕਰਨਾ ਚਾਹੁੰਦੇ ਹੋ।

ਨੋਟ: ਸਟੀਰੀਓ ਪੇਅਰ ਵਿੱਚ ਵਿਵਸਥਿਤ ਕੀਤੇ ਡਿਵਾਈਸਾਂ ਨੂੰ ਇੱਕੋ ਆਡੀਓ ਡਿਵਾਈਸ ਮੰਨਿਆ ਜਾਂਦਾ ਹੈ।

iPhone ਤੋਂ HomePod ’ਤੇ ਆਡੀਓ ਭੇਜੋ

ਸੰਗੀਤ, ਪੌਡਕਾਸਟ ਜਾਂ ਕਿਸੇ ਹੋਰ ਆਡੀਓ ਐਪ ਤੋਂ ਆਡੀਓ ਚਲਾਉਣ ਵੇਲੇ iPhone ਨੂੰ HomePod ਦੇ ਸਿਖਰ ਦੇ ਨੇੜੇ ਲਿਆਓ।

ਆਡੀਓ handoff ਦੀਆਂ ਹੇਠ ਲਿਖੀਆਂ ਲੋੜਾਂ ਹਨ:

  • ਤੁਹਾਡਾ ਦੋਵੇਂ ਡਿਵਾਈਸਾਂ ’ਤੇ ਇੱਕੋ Apple ਖਾਤੇ ਵਿੱਚ ਸਾਈਨ ਇਨ ਕੀਤਾ ਹੋਣਾ ਚਾਹੀਦਾ ਹੈ।

  • ਤੁਸੀਂ ਆਪਣੇ iPhone ‘ਤੇ Wi-Fi ਅਤੇ Handoff ਨੂੰ ਚਾਲੂ ਕੀਤਾ ਹੋਇਆ ਹੈ।

  • iPhone ਅਤੇ HomePod ਇੱਕੋ HomeKit ਘਰ ਵਿੱਚ ਅਤੇ ਇੱਕੋ Wi-Fi ਨੈੱਟਵਰਕ ’ਤੇ ਹੋਣੇ ਚਾਹੀਦੇ ਹਨ।

  • ਤੁਹਾਡੇ ਡਿਵਾਈਸ ‘ਤੇ ਸੈਟਿੰਗਾਂ ਵਿੱਚ Bluetooth ਚਾਲੂ ਹੋਣਾ ਚਾਹੀਦਾ ਹੈ ਅਤੇ ਇੱਕ ਦੂਜੇ ਤੋਂ (ਲਗਭਗ 33 ਫ਼ੁੱਟ ਜਾਂ 10 ਮੀਟਰ) ਦੀ Bluetooth ਸੀਮਾ ਦੇ ਅੰਦਰ ਹੋਣੇ ਚਾਹੀਦੇ ਹਨ।

iPhone ਅਤੇ HomePod ਤੇ ਹੋਰ ਡਿਵਾਈਸਾਂ ਵਿਚਕਾਰ Handoff ਅਸਮਰੱਥ ਕਰਨ ਲਈ, ਸੈਟਿੰਗਾਂ > ਆਮ > AirPlay ਅਤੇ ਕੰਟੀਨਿਊਟੀ ‘ਤੇ ਜਾਓ।

ਨੋਟ: HomePod ਸਪੀਕਰ ਅਤੇ Apple TV ਦੀ ਵਰਤੋਂ ਕਰਨ ਬਾਰੇ ਵਛੇਰੇ ਜਾਣਕਾਰੀ ਲਈ HomePod ਵਰਤੋਂਕਾਰ ਗਾਈਡ ਅਤੇ Apple TV ਵਰਤੋਂਕਾਰ ਗਾਈਡ ਦੇਖੋ।

AirPlay 2-ਸਮਰੱਥ ਕੀਤੇ ਗਏ Smart TV ਦੀ ਸੂਚੀ ਲਈ ਹੋਮ ਐਕਸੈਸਰੀ ਵੈੱਬਸਾਈਟ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.