ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ ਅਗਿਆਤ ਕਾਲਰਾਂ ਤੋਂ FaceTime ਕਾਲਾਂ ਨੂੰ ਬਲੌਕ ਅਤੇ ਸ਼ਾਂਤ ਕਰੋ

FaceTime ਐਪ ਵਿੱਚ, ਤੁਸੀਂ ਅਗਿਆਤ ਕਾਲਰਾਂ ਤੋਂ FaceTime ਕਾਲਾਂ ਨੂੰ ਬਲੌਕ ਕਰ ਸਕਦੇ ਹੋ ਅਤੇ ਇਹਨਾਂ ਕਾਲਾਂ ਦੀ ਸਪੈਮ ਜਾਂ ਜੰਕ ਵਜੋਂ ਰਿਪੋਰਟ ਕਰ ਸਕਦੇ ਹੋ। ਤੁਸੀਂ ਅਗਿਆਤ ਕਾਲਰਾਂ ਦੀਆਂ ਕਾਲਾਂ ਨੂੰ ਸ਼ਾਂਤ ਵੀ ਕਰ ਸਕਦੇ ਹੋ।

FaceTime ਕਾਲ ਨੂੰ ਬਲੌਕ ਕਰੋ

ਜੇਕਰ ਤੁਹਾਨੂੰ ਅਣਚਾਹੀ FaceTime ਕਾਲ ਪ੍ਰਾਪਤ ਹੁੰਦੀ ਹੈ, ਤਾਂ ਕਾਲਰ ਨੂੰ ਬਲੌਕ ਕਰੋ। ਹੇਠ ਲਿਖਿਆਂ ਵਿੱਚੋਂ ਇੱਕ ਕੰਮ ਕਰੋ:

  • ਕਾਲ ਦੌਰਾਨ, “ਜਾਣਕਾਰੀ” ਬਟਨ ’ਤੇ ਟੈਪ ਕਰੋ, “ਕਾਲਰ ਨੂੰ ਬਲੌਕ ਕਰੋ” ’ਤੇ ਟੈਪ ਕਰੋ ਅਤੇ ਫਿਰ “ਬਲੌਕ ਕਰੋ” ‘ਤੇ ਟੈਪ ਕਰੋ। (ਤੁਹਾਨੂੰ “ਜਾਣਕਾਰੀ” ਬਟਨ ਦਿਖਾਈ ਦੇਣ ਲਈ FaceTime ਵਿੰਡੋ ‘ਤੇ ਟੈਪ ਕਰਨਾ ਪੈ ਸਕਦਾ ਹੈ।)

  • ਤੁਹਾਡੀ FaceTime ਕਾਲ ਹਿਸਟਰੀ ਜਾਂ ਫ਼ੋਨ ਐਪ ਵਿੱਚ “ਹਾਲੀਆ” ਸੂਚੀ ਵਿੱਚ, ਕਾਲ ‘ਤੇ ਖੱਬੇ ਪਾਸੇ ਵੱਲ ਸਵਾਈਪ ਕਰੋ, “ਬਲੌਕ ਕਰੋ” ਬਟਨ ‘ਤੇ ਟੈਪ ਕਰੋ, ਫਿਰ “ਸਭ ਭਾਗੀਦਾਰ ਬਲੌਕ ਕਰੋ” ‘ਤੇ ਟੈਪ ਕਰੋ।

ਗਰੁੱਪ FaceTime ਕਾਲ ਨੂੰ ਬਲੌਕ ਕਰੋ

ਜੇਕਰ ਤੁਹਾਨੂੰ ਅਗਿਆਤ ਕਾਲਰਾਂ ਤੋਂ ਅਣਚਾਹੀ ਗਰੁੱਪ FaceTime ਕਾਲ ਪ੍ਰਾਪਤ ਹੁੰਦੀ ਹੈ, ਤਾਂ ਤੁਸੀਂ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰ ਕੇ ਸਾਰੇ ਭਾਗੀਦਾਰਾਂ ਨੂੰ ਬਲੌਕ ਕਰ ਸਕਦੇ ਹੋ:

  • ਕਾਲ ਦੀ ਘੰਟੀ ਵੱਜਣ ਵੇਲੇ: ਵਿੰਡੋ ਦਾ ਵਿਸਤਾਰ ਕਰਨ ਲਈ ਸੂਚਨਾ ਦੇ ਖੱਬੇ ਪਾਸੇ ਟੈਪ ਕਰੋ, ਸਕਰੀਨ ਦੇ ਸਿਖਰ ‘ਤੇ ਦਿੱਤੇ “ਜਾਣਕਾਰੀ” ਬਟਨ ‘ਤੇ ਟੈਪ ਕਰੋ, ਫਿਰ “ਸਭ ਭਾਗੀਦਾਰ ਬਲੌਕ ਕਰੋ” ‘ਤੇ ਟੈਪ ਕਰੋ।

  • ਗਰੁੱਪ FaceTime ਕਾਲ ਦੌਰਾਨ: ਸਕਰੀਨ ਦੇ ਸਿਖਰ ’ਤੇ “ਜਾਣਕਾਰੀ” ਬਟਨ ’ਤੇ ਟੈਪ ਕਰੋ, ਫਿਰ “ਸਭ ਭਾਗੀਦਾਰ ਬਲੌਕ ਕਰੋ” ’ਤੇ ਟੈਪ ਕਰੋ।

  • ਕੋਈ ਗਰੁੱਪ FaceTime ਕਾਲ ਸਮਾਪਤ ਹੋਣ ਤੋਂ ਬਾਅਦ: ਕਾਲ ਹਿਸਟਰੀ ਵਿੱਚ ਉਸ ਕਾਲ ‘ਤੇ ਟੈਪ ਕਰੋ, ਕਿਸੇ ਕਾਲਰ ਦੀ ਜਾਣਕਾਰੀ ਦੇ ਨਾਲ ਦਿੱਤੇ “ਜਾਣਕਾਰੀ” ਬਟਨ ‘ਤੇ ਟੈਪ ਕਰੋ, “ਕਾਲਰ ਨੂੰ ਬਲੌਕ ਕਰੋ” ‘ਤੇ ਟੈਪ ਕਰੋ, ਫਿਰ “ਸੰਪਰਕ ਬਲੌਕ ਕਰੋ” ‘ਤੇ ਟੈਪ ਕਰੋ।

    ਤੁਸੀਂ ਆਪਣੀ FaceTime ਕਾਲ ਹਿਸਟਰੀ ਜਾਂ ਫ਼ੋਨ ਐਪ ਵਿੱਚ “ਹਾਲੀਆ” ਸੂਚੀ ‘ਤੇ ਵੀ ਜਾ ਸਕਦੇ ਹੋ, ਕਾਲ ‘ਤੇ ਖੱਬੇ ਪਾਸੇ ਵੱਲ ਸਵਾਈਪ ਕਰੋ, “ਬਲੌਕ ਕਰੋ” ਬਟਨ ‘ਤੇ ਟੈਪ ਕਰੋ, ਫਿਰ “ਸਭ ਭਾਗੀਦਾਰ ਬਲੌਕ ਕਰੋ” ‘ਤੇ ਟੈਪ ਕਰੋ।

    ਨੋਟ: ਜੇਕਰ ਕੋਈ ਗਰੁੱਪ FaceTime ਕਾਲ ਕਿਰਿਆਸ਼ੀਲ ਸੈਕਸ਼ਨ ਵਿੱਚ ਸੂਚੀਬੱਧ ਹੈ, ਤਾਂ ਇਹ ਹਾਲੇ ਸਮਾਪਤ ਨਹੀਂ ਹੋਈ; ਤੁਹਾਡੀ ਕਾਲ ਹਿਸਟਰੀ ਵਿੱਚ “ਬਲੌਕ ਕਰੋ” ਵਿਕਲਪ ਉਪਲਬਧ ਨਹੀਂ ਹੋਵੇਗਾ।

ਅਗਿਆਤ ਕਾਲਰਾਂ ਤੋਂ FaceTime ਕਾਲਾਂ ਨੂੰ ਸ਼ਾਂਤ ਕਰੋ

ਸੈਟਿੰਗਾਂ  > ਐਪਾਂ > FaceTime > ਅਗਿਆਤ ਕਾਲਰਾਂ ਨੂੰ ਸ਼ਾਂਤ ਕਰੋ ‘ਤੇ ਜਾਓ, ਫਿਰ “ਅਗਿਆਤ ਕਾਲਰਾਂ ਨੂੰ ਸ਼ਾਂਤ ਕਰੋ” ਨੂੰ ਚਾਲੂ ਕਰੋ।

ਇਹ ਸੈਟਿੰਗ ਯਕੀਨੀ ਬਣਾਉਂਦੀ ਹੈ ਕਿ ਤੁਹਾਨੂੰ ਸਿਰਫ਼ ਆਪਣੇ ਸੰਭਾਲੇ ਹੋਏ ਸੰਪਰਕਾਂ, ਜਿਹੜੇ ਲੋਕਾਂ ਨੂੰ ਤੁਸੀਂ ਪਹਿਲਾਂ ਕਾਲ ਕੀਤੀ ਸੀ ਜਾਂ Siri ਵੱਲੋਂ ਸੁਝਾਏ ਲੋਕਾਂ ਵੱਲੋਂ ਹੀ FaceTime ਕਾਲਾਂ ਪ੍ਰਾਪਤ ਹੋਣਗੀਆਂ। ਅਗਿਆਤ ਨੰਬਰਾਂ ਤੋਂ ਪ੍ਰਾਪਤ ਕਾਲਾਂ ਵੌਇਸਮੇਲ ’ਤੇ ਜਾਂਦੀਆਂ ਹਨ ਅਤੇ “ਹਾਲੀਆ” ਸੂਚੀ ’ਤੇ ਦਿਖਾਈਆਂ ਜਾਂਦੀਆਂ ਹਨ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.