ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਕੰਟਰੋਲ ਸੈਂਟਰ ਦੀ ਵਰਤੋਂ ਕਰੋ ਅਤੇ ਇਸ ਨੂੰ ਵਿਉਂਤੋ

iPhone ‘ਤੇ ਕੰਟਰੋਲ ਸੈਂਟਰ ਤੁਹਾਨੂੰ ਲਾਹੇਵੰਦ ਕੰਟਰੋਲਾਂ ਦਾ ਤੁਰੰਤ ਐਕਸੈੱਸ ਪ੍ਰਦਾਨ ਕਰਦਾ ਹੈ—ਜਿਸ ਵਿੱਚ ਏਅਰਪਲੇਨ ਮੋਡ, ਪਰੇਸ਼ਾਨ ਨਾ ਕਰੋ, ਫ਼ਲੈਸ਼ਲਾਈਟ, ਆਵਾਜ਼, ਸਕਰੀਨ ਚਮਕ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।

ਕੰਟਰੋਲ ਸੈਂਟਰ ਖੋਲ੍ਹੋ

ਕੰਟਰੋਲ ਸੈਂਟਰ ਨੂੰ ਖੋਲ੍ਹਣ ਲਈ, ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

  • Face ID ਵਾਲੇ iPhone ’ਤੇ: ਸਕਰੀਨ ਦੇ ਸਿਖਰ ‘ਤੇ ਸੱਜੇ ਕੋਨੇ ਤੋਂ ਹੇਠਾਂ ਵੱਲ ਸਵਾਈਪ ਕਰੋ। ਜੇਕਰ ਤੁਸੀਂ ਹੇਠਾਂ ਵੱਲ ਸਵਾਈਪ ਕਰਦੇ ਰਹਿੰਦੇ ਹੋ, ਤਾਂ ਤੁਹਾਨੂੰ ਕੰਟਰੋਲਾਂ ਦੇ ਹੋਰ ਗਰੁੱਪ ਦਿਖਾਈ ਦਿੰਦੇ ਹਨ।

  • “ਹੋਮ” ਬਟਨ ਵਾਲੇ iPhone ’ਤੇ: ਹੇਠਾਂ ਤੋਂ ਉੱਪਰ ਵੱਲ ਸਵਾਈਪ ਕਰੋ।

    iPhone ਦੀ ਸਕਰੀਨ ਖੁੱਲ੍ਹਿਆ ਕੰਟਰੋਲ ਸੈਂਟਰ, ਜਿਸ ਵਿੱਚ ਕੰਟਰੋਲ ਦੇ ਹੋਰ ਗਰੁੱਪ ਦੇਖਣ ਲਈ ਆਈਕਨ ਸੱਜੇ ਪਾਸੇ ਹਨ।

    ਤੁਸੀਂ ਸਕਰੀਨ ਦੇ ਸੱਜੇ ਕਿਨਾਰੇ ’ਤੇ ਆਈਕਨਾਂ ਨੂੰ ਸਵਾਈਪ ਕਰ ਕੇ ਕੰਟਰੋਲ ਦੇ ਵਿਸ਼ੇਸ਼ ਗਰੁੱਪਾਂ ’ਤੇ ਜਾ ਸਕਦੇ ਹੋ। ਪਹਿਲੇ ਗਰੁੱਪ ’ਤੇ ਵਾਪਸ ਜਾਣ ਲਈ ਆਈਕਨਾਂ ‘ਤੇ ਸਵਾਈਪ ਕਰੋ।

    ਕੰਟਰੋਲ ਸੈਂਟਰ ਨੂੰ ਬੰਦ ਕਰਨ ਲਈ, ਸਕਰੀਨ ਦੇ ਹੇਠਲੇ ਕੇਂਦਰ (Face ID ਵਾਲੇ iPhone ’ਤੇ) ਤੋਂ ਉੱਪਰ ਵੱਲ ਸਵਾਈਪ ਕਰੋ ਜਾਂ ਹੋਮ ਬਟਨ ਦਬਾਓ।

ਕੰਟਰੋਲ ਸੈਂਟਰ ਵਿੱਚ ਹੋਰ ਕੰਟਰੋਲਾਂ ਨੂੰ ਐਕਸੈੱਸ ਕਰੋ

ਕਈ ਕੰਟਰੋਲ ਵਾਧੂ ਵਿਕਲਪ ਪੇਸ਼ ਕਰਦੇ ਹਨ। ਉਪਲਬਧ ਵਿਕਲਪਾਂ ਨੂੰ ਦੇਖਣ ਲਈ, ਕਿਸੇ ਕੰਟਰੋਲ ’ਤੇ ਕਲਿੱਕ ਕਰ ਕੇ ਰੱਖੋ। ਉਦਾਹਰਨ ਲਈ, ਤੁਸੀਂ ਕੰਟਰੋਲ ਸੈਂਟਰ ਵਿੱਚ ਹੇਠ ਲਿਖੇ ਕੰਮ ਕਰ ਸਕਦੇ ਹੋ:

  • AirDrop ਦੇ ਵਿਕਲਪ ਖੋਲ੍ਹਣ ਲਈ, ਸਿਖਰ ‘ਤੇ ਖੱਬੇ ਪਾਸੇ ਦਿੱਤੇ ਕੰਟਰੋਲਾਂ ਦੇ ਗਰੁੱਪ ‘ਤੇ ਟੱਚ ਕਰ ਕੇ ਰੱਖੋ, ਫਿਰ “AirDrop” ਬਟਨ ‘ਤੇ ਟੈਪ ਕਰੋ।

  • ਸੈਲਫ਼ੀ ਲੈਣ, ਵੀਡੀਓ ਰਿਕਾਰਡ ਕਰਨ ਜਾਂ ਤਸਵੀਰ ਖਿੱਚਣ ਲਈ “ਕੈਮਰਾ” ਬਟਨ ਨੂੰ ਟੱਚ ਕਰ ਕੇ ਰੱਖੋ।

  • ਜਦੋਂ ਤੱਕ ਤੁਸੀਂ ਕੋਈ ਵਾਈਬ੍ਰੇਸ਼ਨ ਮਹਿਸੂਸ ਨਹੀਂ ਕਰਦੇ, ਉਦੋਂ ਤੱਕ ਸਕਰੀਨ ਦੇ ਸਿਖਰਲੇ ਸੱਜੇ ਪਾਸੇ ਦਿੱਤੇ “ਕੰਟਰੋਲ ਸੈਂਟਰ ਪਾਵਰ” ਬਟਨ ਨੂੰ ਟੱਚ ਕਰ ਕੇ ਰੱਖੋ (ਜਦੋਂ ਕੰਟਰੋਲ ਸੈਂਟਰ ਖੁੱਲ੍ਹਾ ਹੋਵੇ)। ਫਿਰ iPhone ਨੂੰ ਬੰਦ ਕਰਨ ਲਈ ਸਲਾਈਡਰ ਨੂੰ ਡ੍ਰੈਗ ਕਰੋ।

    ਕੰਟਰੋਲ ਸੈਂਟਰ ਦੀਆਂ ਦੋ ਸਕਰੀਨਾਂ ਨਾਲੋ-ਨਾਲ ਹਨ—ਖੱਬੇ ਪਾਸੇ ਵਾਲੀ ਸਕਰੀਨ ਵਿੱਚ ਸਿਖਰ ‘ਤੇ ਖੱਬੇ ਪਾਸੇ ਵਾਲੇ ਗਰੁੱਪ ਵਿੱਚ ਏਅਰਪਲੇਨ ਮੋਡ, ਮੋਬਾਈਲ ਡੇਟਾ, Wi-Fi ਅਤੇ Bluetooth ਦਿਖਾਈ ਦੇ ਰਹੇ ਹਨ। ਕੈਮਰਾ ਆਈਕਨ ਹੇਠਾਂ ਸੱਜੇ ਪਾਸੇ ਦਿਖਾਇਆ ਗਿਆ ਹੈ। ਸੱਜੇ ਪਾਸੇ ਦੀ ਸਕਰੀਨ ਜੋ ਕੈਮਰਾ ਲਈ ਕੁਇੱਕ ਐਕਸ਼ਨ ਮੈਨਿਊ ਵਿੱਚ ਹੋਰ ਵਿਕਲਪ ਦਿਖਾ ਰਹੀ ਹੈ: ਸੈਲਫ਼ੀ, ਵੀਡੀਓ, ਪੋਰਟ੍ਰੇਟ ਅਤੇ ਪੋਰਟ੍ਰੇਟ ਸੈਲਫ਼ੀ।

ਕੰਟਰੋਲਾਂ ਨੂੰ ਵਿਉਂਤੋ

ਤੁਸੀਂ ਕੰਟਰੋਲ ਸੈਂਟਰ ਵਿੱਚ ਕੰਟਰੋਲਾਂ ਨੂੰ ਮੁੜ-ਵਿਵਸਥਿਤ ਕਰ ਸਕਦੇ ਹੋ, ਸ਼ਾਮਲ ਸਕਦੇ ਹੋ ਅਤੇ ਹਟਾ ਸਕਦੇ ਹੋ।

  1. ਕੰਟਰੋਲ ਸੈਂਟਰ ਖੋਲ੍ਹੋ

  2. ਕੰਟਰੋਲਾਂ ਦਾ ਸੰਪਾਦਨ ਕਰਨਾ ਸ਼ੁਰੂ ਕਰਨ ਲਈ ਕੰਟਰੋਲ ਸੈਂਟਰ ਦੇ ਸਿਖਰ ‘ਤੇ ਖੱਬੇ ਪਾਸੇ “ਜੋੜੋ” ਬਟਨ ’ਤੇ ਟੈਪ ਕਰੋ।

    ਕੰਟਰੋਲ ਸੈਂਟਰ ਦਾ ਸੰਪਾਦਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਰੇਕ ਕੰਟਰੋਲ ’ਤੇ “ਹਟਾਓ” ਬਟਨ ਅਤੇ ਆਕਾਰ ਬਦਲੋ ਹੈਂਡਲ ਹੈ।
  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਕੰਟ੍ਰੋਲਾਂ ਨੂੰ ਮੁੜ-ਵਿਵਸਥਿਤ ਕਰੋ: ਕੰਟਰੋਲ ਨੂੰ ਨਵੀਂ ਥਾਂ ‘ਤੇ ਡ੍ਰੈਗ ਕਰੋ।

    • ਕੰਟਰੋਲ ਜਾਂ ਕੰਟਰੋਲਾਂ ਦੇ ਸੈੱਟ ਨੂੰ ਹਟਾਓ: ਕੰਟਰੋਲ ਦੇ ਉੱਪਰ ਖੱਬੇ ਪਾਸੇ “ਹਟਾਓ” ਬਟਨ ’ਤੇ ਟੈਪ ਕਰੋ।

    • ਕਿਸੇ ਕੰਟਰੋਲ ਦਾ ਆਕਾਰ ਬਦਲੋ: ਹੈਂਡਲ ਨੂੰ ਕੰਟਰੋਲ ਦੇ ਹੇਠਲੇ ਸੱਜੇ ਪਾਸੇ ਡ੍ਰੈਗ ਕਰੋ।

    • ਹੋਰ ਕੰਟਰੋਲ ਜੋੜੋ: ਕੰਟਰੋਲਾਂ ਦੀ ਗੈਲਰੀ ਖੋਲ੍ਹਣ ਲਈ ਸਕਰੀਨ ਦੇ ਹੇਠਲੇ ਪਾਸੇ “ਕੰਟਰੋਲ ਜੋੜੋ” ‘ਤੇ ਟੈਪ ਕਰੋ, ਫਿਰ ਕਿਸੇ ਕੰਟਰੋਲ ਨੂੰ “ਕੰਟਰੋਲ ਸੈਂਟਰ” ਵਿੱਚ ਸ਼ਾਮਲ ਕਰਨ ਲਈ ਉਸ ‘ਤੇ ਟੈਪ ਕਰੋ।

      ਕੰਟਰੋਲ ਗੈਲਰੀ, ਜਿਸ ਵਿੱਚ ਕੰਟਰੋਲ ਸੈਂਟਰ ਦੇ ਕੰਟਰੋਲ ਦਿਖਾਏ ਜਾ ਰਹੇ ਹਨ।
  4. ਵਿਉਂਤਬੱਧ ਕਰਨ ਤੋਂ ਬਾਅਦ, ਸਕਰੀਨ ਦੇ ਹੇਠਲੇ ਕੇਂਦਰ ਤੋਂ ਉੱਪਰ ਵੱਲ ਸਵਾਈਪ ਕਰ ਕੇ ਕੰਟਰੋਲ ਸੈਂਟਰ ਨੂੰ ਬੰਦ ਕਰੋ।

ਕੰਟਰੋਲਾਂ ਦਾ ਵਿਉਂਤਬੱਧ ਗਰੁੱਪ ਜੋੜੋ

ਤੁਸੀਂ ਕੰਟਰੋਲ ਸੈਂਟਰ ਵਿੱਚ ਕੰਟਰੋਲਾਂ ਦਾ ਨਵਾਂ ਗਰੁੱਪ ਸ਼ਾਮਲ ਕਰ ਸਕਦੇ ਹੋ।

  1. ਕੰਟਰੋਲ ਸੈਂਟਰ ਖੋਲ੍ਹੋ

  2. ਸਕਰੀਨ ਦੇ ਸਿਖਰ ‘ਤੇ ਖੱਬੇ ਪਾਸੇ “ਜੋੜੋ” ਬਟਨ ‘ਤੇ ਟੈਪ ਕਰੋ।

  3. ਸਕਰੀਨ ਦੇ ਸੱਜੇ ਕਿਨਾਰੇ ’ਤੇ ਸਭ ਤੋਂ ਹੇਠਲੇ ਆਈਕਨ (ਛੋਟੇ ਚੱਕਰ) ’ਤੇ ਟੈਪ ਕਰੋ।

  4. ਕੰਟਰੋਲਾਂ ਦੀ ਗੈਲਰੀ ਖੋਲ੍ਹਣ ਲਈ ਸਕਰੀਨ ਦੇ ਹੇਠਾਂ ਦਿੱਤੇ “ਕੰਟਰੋਲ ਜੋੜੋ” ’ਤੇ ਟੈਪ ਕਰੋ।

  5. ਕਿਸੇ ਕੰਟਰੋਲ ਨੂੰ ਗਰੁੱਪ ਗਰੁੱਪ ਵਿੱਚ ਸ਼ਾਮਲ ਕਰਨ ਲਈ ਕੰਟਰੋਲ ਗੈਲਰੀ ਵਿੱਚ ਇਸ ‘ਤੇ ਟੈਪ ਕਰੋ।

  6. ਕੰਟਰੋਲ ਦੇ ਨਵੇਂ ਗਰੁੱਪ ਨੂੰ ਹੋਰ ਵਿਉਂਤਣ ਲਈ, ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਕੰਟ੍ਰੋਲਾਂ ਨੂੰ ਮੁੜ-ਵਿਵਸਥਿਤ ਕਰੋ: ਕੰਟਰੋਲ ਨੂੰ ਨਵੀਂ ਥਾਂ ‘ਤੇ ਡ੍ਰੈਗ ਕਰੋ।

    • ਕੰਟਰੋਲ ਜਾਂ ਕੰਟਰੋਲਾਂ ਦੇ ਸੈੱਟ ਨੂੰ ਹਟਾਓ: ਕੰਟਰੋਲ ਦੇ ਉੱਪਰ ਖੱਬੇ ਪਾਸੇ “ਹਟਾਓ” ਬਟਨ ’ਤੇ ਟੈਪ ਕਰੋ।

    • ਕਿਸੇ ਕੰਟਰੋਲ ਦਾ ਆਕਾਰ ਬਦਲੋ: ਹੈਂਡਲ ਨੂੰ ਕੰਟਰੋਲ ਦੇ ਹੇਠਲੇ ਸੱਜੇ ਪਾਸੇ ਡ੍ਰੈਗ ਕਰੋ।

    • ਹੋਰ ਕੰਟਰੋਲ ਸ਼ਾਮਲ ਕਰੋ: ਕੰਟਰੋਲਾਂ ਦੀ ਗੈਲਰੀ ਖੋਲ੍ਹਣ ਲਈ “ਕੰਟਰੋਲ ਸੈਂਟਰ” ਦੇ ਹੇਠਲੇ ਪਾਸੇ “ਕੰਟਰੋਲ ਜੋੜੋ” ‘ਤੇ ਟੈਪ ਕਰੋ, ਫਿਰ ਕਿਸੇ ਹੋਰ ਕੰਟਰੋਲ ਨੂੰ ਗਰੁੱਪ ਵਿੱਚ ਸ਼ਾਮਲ ਕਰਨ ਲਈ ਉਸ ‘ਤੇ ਟੈਪ ਕਰੋ।

  7. ਵਿਉਂਤਬੱਧ ਕਰਨ ਤੋਂ ਬਾਅਦ, ਸਕਰੀਨ ਦੇ ਹੇਠਲੇ ਕੇਂਦਰ ਤੋਂ ਉੱਪਰ ਵੱਲ ਸਵਾਈਪ ਕਰ ਕੇ ਕੰਟਰੋਲ ਸੈਂਟਰ ਨੂੰ ਬੰਦ ਕਰੋ।

Wi-Fi ਨੈੱਟਵਰਕ ਤੋਂ ਅਸਥਾਈ ਤੌਰ ’ਤੇ ਡਿਸਕਨੈਕਟ ਕਰੋ

ਕੰਟਰੋਲ ਸੈਂਟਰ ਵਿੱਚ, “Wi-Fi ਸਵਿੱਚ” ਬਟਨ ’ਤੇ ਟੈਪ ਕਰੋ; ਮੁੜ-ਕਨੈਕਟ ਕਰਨ ਲਈ ਦੁਬਾਰਾ ਟੈਪ ਕਰੋ।

ਕਨੈਕਟ ਕੀਤੇ Wi-Fi ਨੈੱਟਵਰਕ ਦਾ ਨਾਮ ਦੇਖਣ ਲਈ “Wi-Fi ਸਵਿੱਚ” ਬਟਨ ਨੂੰ ਟੱਚ ਕਰ ਕੇ ਰੱਖੋ।

ਕਿਉਂਕਿ ਤੁਹਾਡੇ ਵੱਲੋਂ ਕਿਸੇ ਨੈੱਟਵਰਕ ਨਾਲੋਂ ਡਿਸਕਨੈਕਟ ਕਰਨ ‘ਤੇ Wi-Fi ਬੰਦ ਨਹੀਂ ਸੀ ਇਸ ਲਈ AirPlay ਅਤੇ AirDrop ਹਾਲੇ ਵੀ ਕੰਮ ਕਰਨਗੇ ਅਤੇ ਤੁਹਾਡੇ ਵੱਲੋਂ ਟਿਕਾਣੇ ਬਦਲਣ ਜਾਂ iPhone ਨੂੰ ਰੀਸਟਾਰਟ ਕਰਨ ‘ਤੇ ਤੁਹਾਡਾ iPhone ਗਿਆਤ ਨੈੱਟਵਰਕ ਨਾਲ ਜੁੜ ਜਾਂਦਾ ਹੈ। Wi-Fi ਨੂੰ ਬੰਦ ਕਰਨ ਲਈ, ਸੈਟਿੰਗਾਂ  > Wi-Fi ’ਤੇ ਜਾਓ। (ਕੰਟਰੋਲ ਸੈਂਟਰ ਵਿੱਚ Wi-Fi ਨੂੰ ਦੁਬਾਰਾ ਚਾਲੂ ਕਰਨ ਲਈ “Wi-Fi ਸਵਿੱਚ” ਬਟਨ ’ਤੇ ਟੈਪ ਕਰੋ।) ਏਅਰਪਲੇਨ ਮੋਡ ਚਾਲੂ ਹੋਣ ਦੌਰਾਨ, “ਕੰਟਰੋਲ ਸੈਂਟਰ” ਵਿੱਚ Wi-Fi ਨੂੰ ਚਾਲੂ ਜਾਂ ਬੰਦ ਕਰਨ ਸੰਬੰਧੀ ਵਧੇਰੇ ਜਾਣਕਾਰੀ ਲਈ, ਯਾਤਰਾ ਲਈ iPhone ਸੈਟਿੰਗਾਂ ਚੁਣੋ ਦੇਖੋ।

Bluetooth ਡਿਵਾਈਸਾਂ ਤੋਂ ਅਸਥਾਈ ਤੌਰ ‘ਤੇ ਡਿਸਕਨੈਕਟ ਕਰੋ

ਕੰਟਰੋਲ ਸੈਂਟਰ ਵਿੱਚ, “Bluetooth ਸਵਿੱਚ” ਬਟਨ ’ਤੇ ਟੈਪ ਕਰੋ, ਕਨੈਕਸ਼ਨਾਂ ਦੀ ਆਗਿਆ ਦੇਣ ਲਈ, ਬਟਨ ‘ਤੇ ਦੁਬਾਰਾ ਟੈਪ ਕਰੋ।

ਕਿਉਂਕਿ ਤੁਹਾਡੇ ਵੱਲੋਂ ਡਿਵਾਈਸਾਂ ਨਾਲੋਂ ਡਿਸਕਨੈਕਟ ਕਰਨ ‘ਤੇ Bluetooth® ਬੰਦ ਨਹੀਂ ਸੀ ਇਸ ਲਈ ਟਿਕਾਣਾ ਸਟੀਕਤਾ ਅਤੇ ਹੋਰ ਸੇਵਾਵਾਂ ਹਾਲੇ ਵੀ ਸਮਰੱਥ ਹਨ। Bluetooth ਨੂੰ ਬੰਦ ਕਰਨ ਲਈ, ਸੈਟਿੰਗਾਂ  >Bluetooth ‘ਤੇ ਜਾਓ, ਫਿਰ Bluetooth ਬੰਦ ਕਰੋ। ਕੰਟਰੋਲ ਸੈਂਟਰ ਵਿੱਚ Bluetooth ਨੂੰ ਦੁਬਾਰਾ ਚਾਲੂ ਕਰਨ ਲਈ “Bluetooth ਸਵਿੱਚ” ਬਟਨ ’ਤੇ ਟੈਪ ਕਰੋ। ਏਅਰਪਲੇਨ ਮੋਡ ਚਾਲੂ ਹੋਣ ਦੌਰਾਨ, “ਕੰਟਰੋਲ ਸੈਂਟਰ” ਵਿੱਚ Bluetooth ਨੂੰ ਚਾਲੂ ਜਾਂ ਬੰਦ ਕਰਨ ਸੰਬੰਧੀ ਵਧੇਰੇ ਜਾਣਕਾਰੀ ਲਈ, ਯਾਤਰਾ ਲਈ iPhone ਸੈਟਿੰਗਾਂ ਚੁਣੋ ਦੇਖੋ।

ਐਪਾਂ ਵਿੱਚ ਕੰਟਰੋਲ ਸੈਂਟਰ ਦੀ ਐਕਸੈੱਸ ਬੰਦ ਕਰੋ

ਸੈਟਿੰਗਾਂ  > ਕੰਟਰੋਲ ਸੈਂਟਰ ’ਤੇ ਜਾਓ, ਫਿਰ “ਐਪਾਂ ਵਿੱਚ ਐਕਸੈੱਸ” ਨੂੰ ਬੰਦ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.