ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਦੋਸਤਾਂ ਨਾਲ ਸੰਗੀਤ ਸਾਂਝਾ ਕਰੋ

Apple Music ਪ੍ਰੋਫ਼ਾਈਲ ਬਣਾਉਣ ਤੋਂ ਬਾਅਦ, ਤੁਸੀਂ ਆਪਣੇ ਦੋਸਤਾਂ ਨਾਲ ਸੰਗੀਤ ਸਾਂਝਾ ਕਰ ਸਕਦੇ ਹੋ। ਤੁਸੀਂ ਕਿਸੇ ਨੂੰ ਵੀ ਤੁਹਾਨੂੰ ਫ਼ੌਲੋ ਕਰਨ ਦੇ ਸਕਦੇ ਹੋ ਜਾਂ ਸਿਰਫ਼ ਤੁਹਾਡੇ ਵੱਲੋਂ ਚੁਣੇ ਲੋਕਾਂ ਨੂੰ ਤੁਹਾਨੂੰ ਫ਼ੌਲੋ ਕਰਨ ਦੀ ਆਗਿਆ ਦੇ ਸਕਦੇ ਹੋ, ਅਤੇ ਦੂਜਿਆਂ ਨੂੰ ਬਲੌਕ ਕਰ ਸਕਦੇ ਹੋ।

ਆਪਣੇ ਫ਼ੌਲੋਅਰਾਂ ਨਾਲ ਸਾਂਝਾ ਕਰਨ ਲਈ ਸੰਗੀਤ ਚੁਣੋ

ਡਿਫ਼ੌਲਟ ਤੌਰ ‘ਤੇ, ਤੁਹਾਡੇ ਫ਼ੌਲੋਅਰਾਂ ਨੂੰ ਤੁਹਾਡੇ ਵੱਲੋਂ ਬਣਾਈ ਗਈ ਪਲੇਲਿਸਟ ਦਿਖਾਈ ਦਿੰਦੀ ਹੈ ਪਰ ਤੁਸੀਂ ਕੁਝ ਪਲੇਲਿਸਟ ਸਾਂਝੀਆਂ ਨਾ ਕਰਨ ਦੀ ਚੋਣ ਕਰ ਸਕਦੇ ਹੋ।

  1. ਆਪਣੇ iPhone ‘ਤੇ ਸੰਗੀਤ ਐਪ ‘ਤੇ ਜਾਓ।

  2. “ਮੇਰਾ ਖਾਤਾ” ਬਟਨ ਜਾਂ ਆਪਣੀ ਪ੍ਰੋਫ਼ਾਈਲ ਤਸਵੀਰ ’ਤੇ ਟੈਪ ਕਰੋ।

  3. “ਪ੍ਰੋਫ਼ਾਈਲ ਦੇਖੋ” ‘ਤੇ ਟੈਪ ਕਰੋ, “ਸੋਧ ਕਰੋ” ‘ਤੇ ਟੈਪ ਕਰੋ, ਫਿਰ “ਸਾਂਝੀਆਂ ਕੀਤੀਆਂ ਪਲੇਲਿਸਟਾਂ” ਨੂੰ ਚਾਲੂ ਜਾਂ ਬੰਦ ਕਰੋ।

ਜੋ ਤੁਹਾਨੂੰ ਫ਼ੌਲੋ ਨਹੀਂ ਕਰਦੇ ਉਨ੍ਹਾਂ ਨਾਲ ਪਲੇਲਿਸਟਾਂ ਨੂੰ ਸਾਂਝਾ ਕਰਨ ਲਈ, ਕਿਸੇ ਪਲੇਲਿਸਟ ਨੂੰ ਟੱਚ ਕਰ ਕੇ ਰੱਖੋ, ਫਿਰ “ਪਲੇਲਿਸਟ ਸਾਂਝੀ ਕਰੋ” ‘ਤੇ ਟੈਪ ਕਰੋ।

ਨੋਟ: ਜੇਕਰ ਤੁਸੀਂ ਆਪਣੇ ਵੱਲੋਂ ਸਾਂਝੇ ਕੀਤੇ ਸੰਗੀਤ ਵਿੱਚ ਤਬਦੀਲੀਆਂ ਕਰਦੇ ਹੋ—ਉਦਾਹਰਨ ਵਜੋਂ, ਪਲੇਲਿਸਟ ਵਿੱਚ ਸੋਧ ਕਰਦੇ ਹੋ ਜਾਂ ਸਾਂਝਾ ਕਰਨਾ ਬੰਦ ਕਰਦੇ ਹੋ—ਤਾਂ ਇਹ ਤਬਦੀਲੀਆਂ ਤੁਹਾਡੇ ਫ਼ੌਲੋਅਰਾਂ ਦੇ ਡਿਵਾਈਸਾਂ 'ਤੇ ਦਿਖਾਈ ਦਿੰਦੀਆਂ ਹਨ।

ਆਪਣੇ ਫ਼ੌਲੋਅਰਾਂ ਤੋਂ ਸੰਗੀਤ ਲੁਕਾਉਣਾ

  1. ਆਪਣੇ iPhone ‘ਤੇ ਸੰਗੀਤ ਐਪ ‘ਤੇ ਜਾਓ।

  2. “ਮੇਰਾ ਖਾਤਾ” ਬਟਨ ਜਾਂ ਆਪਣੀ ਪ੍ਰੋਫ਼ਾਈਲ ਤਸਵੀਰ ’ਤੇ ਟੈਪ ਕਰੋ।

  3. “ਪ੍ਰੋਫ਼ਾਈਲ ਦੇਖੋ” ‘ਤੇ ਟੈਪ ਕਰੋ।

  4. ਪਲੇਲਿਸਟ ਜਾਂ ਐਲਬਮ (“ਇਹ ਸੁਣ ਰਹੇ ਹਨ”ਦੇ ਹੇਠਾਂ) ਨੂੰ ਟੱਚ ਕਰ ਕੇ ਰੱਖੋ।

  5. “ਪ੍ਰੋਫ਼ਾਈਲ ਵਿੱਚੋਂ ਲੁਕਾਓ” ‘ਤੇ ਟੈਪ ਕਰੋ।

ਇਸ ਆਈਟਮ ਦੀ ਸੁਣਨ ਦੀ ਹਿਸਟਰੀ ਤੁਹਾਡੀ ਪ੍ਰੋਫ਼ਾਈਲ ਵਿੱਚ ਦਿਖਾਈ ਨਹੀਂ ਦੇਵੇਗੀ ਜਾਂ ਤੁਹਾਨੂੰ ਫ਼ੌਲੋ ਕਰਨ ਵਾਲੇ ਲੋਕਾਂ ਨੂੰ ਦਿਖਾਈ ਨਹੀਂ ਦੇਵੇਗੀ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਫ਼ੌਲੋਅਰ ਤੁਹਾਡੇ ਵੱਲੋਂ ਸੁਣਿਆ ਕੋਈ ਵੀ ਸੰਗੀਤ ਦੇਖਣ, ਤਾਂ ਪ੍ਰੋਫ਼ਾਈਲ ਸਕਰੀਨ ’ਤੇ “ਸੋਧ ਕਰੋ” ’ਤੇ ਟੈਪ ਕਰੋ, ਫਿਰ ਸਕਰੀਨ ਦੇ ਹੇਠਾਂ ਦਿੱਤੇ “ਇਹ ਸੁਣ ਰਹੇ ਹਨ” ਨੂੰ ਬੰਦ ਕਰੋ।

ਨੋਟ: ਤੁਹਾਡੇ ਵੱਲੋਂ ਲੁਕਾਏ ਗਏ ਸੰਗੀਤ ਨੂੰ ਹੁਣ ਤੁਹਾਡੇ ਫ਼ੌਲੋਅਰਾਂ ਤੋਂ ਲੁਕਾਉਣ ਵਿੱਚ 10 ਮਿੰਟ ਤੱਕ ਦਾ ਸਮਾਂ ਲੱਗ ਸਕਦਾ ਹੈ।

Apple Music ‘ਤੇ ਤੁਹਾਡੇ ਫ਼ੌਲੋਅਰਾਂ ਵੱਲੋਂ ਚਲਾਏ ਗਏ ਸਾਰੇ ਸੰਗੀਤ ਨੂੰ ਲੁਕਾਉਣ ਲਈ ਆਪਣੀਆਂ ਸੁਣਨ ਦੀਆਂ ਆਦਤਾਂ ਨੂੰ ਨਜ਼ਰ-ਅੰਦਾਜ਼ ਕਰਨ ਲਈ Apple Music ਨੂੰ ਦੱਸੋ ਦੇਖੋ।

ਆਪਣੀ ਪ੍ਰੋਫ਼ਾਈਲ ਸਾਂਝੀ ਕਰੋ

ਤੁਸੀਂ ਈਮੇਲ, ਸੁਨੇਹੇ, ਜਾਂ ਤੁਹਾਡੇ ਦੁਆਰਾ ਚੁਣੀ ਗਈ ਕਿਸੇ ਹੋਰ ਐਪ ਦੀ ਵਰਤੋਂ ਕਰਕੇ ਆਪਣਾ ਪ੍ਰੋਫ਼ਾਈਲ ਸਾਂਝਾ ਕਰ ਸਕਦੇ ਹੋ।

  1. ਆਪਣੇ iPhone ‘ਤੇ ਸੰਗੀਤ ਐਪ ‘ਤੇ ਜਾਓ।

  2. “ਮੇਰਾ ਖਾਤਾ” ਬਟਨ ਜਾਂ ਆਪਣੀ ਪ੍ਰੋਫ਼ਾਈਲ ਤਸਵੀਰ ‘ਤੇ ਟੈਪ ਕਰੋ।

  3. “ਪ੍ਰੋਫ਼ਾਈਲ ਦੇਖੋ” ‘ਤੇ ਟੈਪ ਕਰੋ।

  4. “ਹੋਰ” ਬਟਨ ‘ਤੇ ਟੈਪ ਕਰੋ, “ਪ੍ਰੋਫ਼ਾਈਲ ਸਾਂਝਾ ਕਰੋ” ‘ਤੇ ਟੈਪ ਕਰੋ, ਫਿਰ ਸਾਂਝਾ ਕਰਨ ਦਾ ਵਿਕਲਪ ਚੁਣੋ।

ਤੁਸੀਂ ਉਸ ਵਿਅਕਤੀ ਦੀ ਪ੍ਰੋਫ਼ਾਈਲ ਵੀ ਸਾਂਝੀ ਕਰ ਸਕਦੇ ਹੋ ਜਿਸ ਨੂੰ ਤੁਸੀਂ ਫ਼ੌਲੋ ਕਰਦੇ ਹੋ ਜਾਂ ਜੋ ਤੁਹਾਨੂੰ ਫ਼ੌਲੋ ਕਰਦਾ ਹੈ।

ਚੁਣੋ ਕਿ ਤੁਸੀਂ ਕਿਸ ਨਾਲ ਸੰਗੀਤ ਸਾਂਝਾ ਕਰਦੇ ਹੋ

  1. ਆਪਣੇ iPhone ‘ਤੇ ਸੰਗੀਤ ਐਪ ‘ਤੇ ਜਾਓ।

  2. “ਮੇਰਾ ਖਾਤਾ” ਬਟਨ ਜਾਂ ਆਪਣੀ ਪ੍ਰੋਫ਼ਾਈਲ ਤਸਵੀਰ ‘ਤੇ ਟੈਪ ਕਰੋ।

  3. ਜੇਕਰ ਤੁਸੀਂ ਚਾਹੁੰਦੇ ਹੋ ਕਿ ਸਿਰਫ਼ ਤੁਹਾਡੇ ਵੱਲੋਂ ਚੁਣੇ ਗਏ ਲੋਕ ਹੀ ਤੁਹਾਨੂੰ ਫ਼ੌਲੋ ਕਰਨ ਸਕਣ, ਤਾਂ “ਪ੍ਰੋਫ਼ਾਈਲ ਦੇਖੋ” ’ਤੇ ਟੈਪ ਕਰੋ, “ਸੋਧ ਕਰੋ” ’ਤੇ ਟੈਪ ਕਰੋ, ਫਿਰ “ਤੁਹਾਡੇ ਵੱਲੋਂ ਪ੍ਰਵਾਨਗੀ ਦਿੱਤੇ ਲੋਕ” ’ਤੇ ਟੈਪ ਕਰੋ। (ਹਰ ਕਿਸੇ ਵਿੱਚ ਉਹ ਸਾਰੇ Apple Music ਸਬਸਕ੍ਰਾਈਬਰ ਸ਼ਾਮਲ ਹਨ ਜਿਨ੍ਹਾਂ ਕੋਲ ਪ੍ਰੋਫ਼ਾਈਲ ਹੈ।)

ਵਾਧੂ ਪਰਦੇਦਾਰੀ ਸੈਟਿੰਗਾਂ ਲਈ, ਆਪਣੇ ਫ਼ੌਲੋਅਰਾਂ ਤੋਂ ਸੰਗੀਤ ਲੁਕਾਉਣਾ ਦੇਖੋ।

ਫ਼ੌਲੋ ਕਰਨ ਲਈ ਬੇਨਤੀਆਂ ‘ਤੇ ਪ੍ਰਤਿਕਿਰਿਆ ਦੇਣਾ

ਜੇਕਰ ਕੋਈ ਤੁਹਾਨੂੰ ਫ਼ੌਲੋ ਕਰਨ ਦੀ ਬੇਨਤੀ ਕਰਦਾ ਹੈ, ਤਾਂ ਤੁਸੀਂ ਬੇਨਤੀ ਨੂੰ ਸਵੀਕਾਰ ਜਾਂ ਅਸਵੀਕਾਰ ਕਰ ਸਕਦੇ ਹੋ। ਤੁਹਾਨੂੰ ਸਿਰਫ਼ ਤਾਂ ਹੀ ਬੇਨਤੀਆਂ ਪ੍ਰਾਪਤ ਹੁੰਦੀਆਂ ਹਨ ਜੇਕਰ ਤੁਸੀਂ ਆਪਣੀ ਪ੍ਰੋਫ਼ਾਈਲ ਵਿੱਚ “ਤੁਹਾਡੇ ਵੱਲੋਂ ਪ੍ਰਵਾਨਗੀ ਦਿੱਤੇ ਲੋਕ” ਨੂੰ ਚੁਣਦੇ ਹੋ। ਦੇਖੋ ਚੁਣੋ ਕਿ ਤੁਸੀਂ ਕਿਸ ਨਾਲ ਸੰਗੀਤ ਸਾਂਝਾ ਕਰਦੇ ਹੋ

  1. ਆਪਣੇ iPhone ‘ਤੇ ਸੰਗੀਤ ਐਪ ‘ਤੇ ਜਾਓ।

  2. “ਮੇਰਾ ਖਾਤਾ” ਬਟਨ ਜਾਂ ਆਪਣੀ ਪ੍ਰੋਫ਼ਾਈਲ ਤਸਵੀਰ ’ਤੇ ਟੈਪ ਕਰੋ।

  3. “ਫ਼ੌਲੋ ਕਰਨ ਲਈ ਬੇਨਤੀਆਂ” ‘ਤੇ ਟੈਪ ਕਰੋ, ਫਿਰ ਬੇਨਤੀਆਂ ਨੂੰ ਸਵੀਕਾਰ ਜਾਂ ਅਸਵੀਕਾਰ ਕਰੋ।

ਤੁਸੀਂ ਹੋਰ ਤਰੀਕਿਆਂ ਨਾਲ ਫ਼ੌਲੋ ਕਰਨ ਲਈ ਬੇਨਤੀਆਂ ਪ੍ਰਾਪਤ ਕਰ ਸਕਦੇ ਹੋ—ਉਦਾਹਰਨ ਲਈ ਈਮੇਲ ਜਾਂ ਟੈਕਸਟ ਸੁਨੇਹੇ ਵਿੱਚ ਲਿੰਕ ਦੇ ਰੂਪ ਵਿੱਚ। ਸਵੀਕਾਰ ਕਰਨ ਲਈ, ਲਿੰਕ ‘ਤੇ ਟੈਪ ਕਰੋ।

ਆਪਣੇ ਦੋਸਤਾਂ ਦੀ ਗਤੀਵਿਧੀ ਬਾਰੇ ਸੂਚਨਾਵਾਂ ਨੂੰ ਚਾਲੂ ਜਾਂ ਬੰਦ ਕਰਨਾ

  1. ਆਪਣੇ iPhone ‘ਤੇ ਸੰਗੀਤ ਐਪ ‘ਤੇ ਜਾਓ।

  2. “ਮੇਰਾ ਖਾਤਾ” ਬਟਨ ਜਾਂ ਆਪਣੀ ਪ੍ਰੋਫ਼ਾਈਲ ਤਸਵੀਰ ’ਤੇ ਟੈਪ ਕਰੋ।

  3. “ਸੂਚਨਾਵਾਂ” ‘ਤੇ ਟੈਪ ਕਰੋ, ਫਿਰ “ਦੋਸਤ ਦੀ ਗਤੀਵਿਧੀ” ਨੂੰ ਚਾਲੂ (ਜਾਂ ਬੰਦ) ਕਰੋ।

    ਵਿਕਲਪ ਚਾਲੂ ਹੋਣ ‘ਤੇ ਜਦੋਂ ਤੁਹਾਡੇ ਦੋਸਤ ਤੁਹਾਨੂੰ ਫ਼ੌਲੋ ਕਰਦੇ ਹਨ ਅਤੇ ਤੁਹਾਡੀਆਂ ਪਲੇਲਿਸਟਾਂ ਜੋੜਦੇ ਹਨ ਤਾਂ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ।

ਵਰਤੋਂਕਾਰ ਨੂੰ ਤੁਹਾਨੂੰ ਫ਼ੌਲੋ ਕਰਨ ਤੋਂ ਰੋਕਣਾ

  1. ਆਪਣੇ iPhone ‘ਤੇ ਸੰਗੀਤ ਐਪ ‘ਤੇ ਜਾਓ।

  2. “ਮੇਰਾ ਖਾਤਾ” ਬਟਨ ਜਾਂ ਆਪਣੀ ਪ੍ਰੋਫ਼ਾਈਲ ਤਸਵੀਰ ’ਤੇ ਟੈਪ ਕਰੋ।

  3. “ਪ੍ਰੋਫ਼ਾਈਲ ਦੇਖੋ” ‘ਤੇ ਟੈਪ ਕਰੋ, ਪ੍ਰੋਫ਼ਾਈਲ ਤਸਵੀਰ ਨੂੰ ਟੱਚ ਕਰ ਕੇ ਰੱਖੋ, ਫਿਰ “ਬਲੌਕ ਕਰੋ” ਚੁਣੋ।

    ਤੁਹਾਡੇ ਵੱਲੋਂ ਬਲੌਕ ਕੀਤੇ ਗਏ ਲੋਕ ਤੁਹਾਡਾ ਸੰਗੀਤ ਨਹੀਂ ਦੇਖ ਸਕਦੇ ਜਾਂ ਉਹ ਤੁਹਾਡੇ ਪ੍ਰੋਫ਼ਾਈਲ ਨੂੰ ਲੱਭਣ ਦੇ ਯੋਗ ਨਹੀਂ ਹੋਣਗੇ। ਜੇਕਰ ਉਹਨਾਂ ਨੇ ਤੁਹਾਡੀਆਂ ਸਾਂਝੀਆਂ ਕੀਤੀਆਂ ਪਲੇਲਿਸਟਾਂ ਨੂੰ ਆਪਣੀ ਲਾਇਬ੍ਰੇਰੀ ਵਿੱਚ ਜੋੜਿਆ ਹੈ, ਤਾਂ ਵੀ ਉਹ ਚਲਾ ਕਰ ਸਕਦੇ ਹਨ।

ਸਮੱਸਿਆ ਦੀ ਰਿਪੋਰਟ ਕਰਨਾ

ਜੇਕਰ ਤੁਹਾਨੂੰ ਕਿਸੇ ਫ਼ੌਲੋਅਰ ਬਾਰੇ ਕੋਈ ਸਮੱਸਿਆ ਹੈ, ਤਾਂ ਉਹਨਾਂ ਦੀ ਪ੍ਰੋਫ਼ਾਈਲ ਤਸਵੀਰ ਨੂੰ ਟੱਚ ਕਰ ਕੇ ਰੱਖੋ, ਫਿਰ “ਸਮੱਸਿਆ ਦੀ ਰਿਪੋਰਟ ਕਰੋ” ‘ਤੇ ਟੈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.