ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ਨੂੰ Bluetooth ਐਕਸੈਸਰੀਆਂ ਨਾਲ ਕਨੈਕਟ ਕਰੋ

ਸੰਗੀਤ ਅਤੇ ਵੀਡੀਓ ਨੂੰ ਸਟ੍ਰੀਮ ਕਰਨ, ਗੇਮਾਂ ਖੇਡਣ, ਕੀਬੋਰਡਾਂ ਨਾਲ ਕਨੈਕਟ ਕਰਨ ਅਤੇ ਹੋਰ ਬਹੁਤ ਕੁਝ ਕਰਨ ਲਈ ਆਪਣੇ iPhone ਨੂੰ Bluetooth® ਐਕਸੈਸਰੀਆਂ ਨਾਲ ਕਨੈਕਟ ਕਰੋ।

ਆਪਣੇ iPhone ਨੂੰ Bluetooth ਐਕਸੈਸਰੀ ਨਾਲ ਪੇਅਰ ਕਰੋ

  1. ਆਪਣੀ Bluetooth ਐਕਸੈਸਰੀ ਨੂੰ ਪੜਚੋਲ ਮੋਡ ਵਿੱਚ ਰੱਖੋ। ਜੇਕਰ ਤੁਹਾਨੂੰ ਨਹੀਂ ਪਤਾ ਕਿ ਇਸ ਨੂੰ ਖੋਜੇ ਜਾਣ ਯੋਗ ਕਿਵੇਂ ਬਣਾਇਆ ਜਾਵੇ, ਤਾਂ ਆਪਣੀ ਐਕਸੈਸਰੀ ਨਾਲ ਮਿਲੇ ਨਿਰਦੇਸ਼ ਦੇਖੋ।

  2. ਆਪਣੇ iPhone ’ਤੇ, ਸੈਟਿੰਗਾਂ  > Bluetooth ’ਤੇ ਜਾਓ ਅਤੇ ਯਕੀਨੀ ਬਣਾਓ ਕਿ Bluetooth ਚਾਲੂ ਹੈ।

  3. ਜਦੋਂ ਤੁਹਾਡੀ ਐਕਸੈਸਰੀ ਸਕਰੀਨ ‘ਤੇ, ਡਿਵਾਈਸ ਸੂਚੀ ਦੇ ਹੇਠਾਂ ਦਿਖਾਈ ਦੇਵੇ ਤਾਂ ਇਸ ਦੇ ਨਾਮ ’ਤੇ ਟੈਪ ਕਰੋ।

    ਤੁਹਾਨੂੰ ਐਕਸੈਸਰੀ ਪਿੰਨ ਜਾਂ ਪਾਸਕੋਡ ਭਰਨਾ ਪੈ ਸਕਦਾ ਹੈ। ਤੁਹਾਡੀ ਐਕਸੈਸਰੀ ਦੇ ਨਾਲ ਮਿਲੇ ਨਿਰਦੇਸ਼ ਦੇਖੋ।

ਨੋਟ: ਪੇਅਰ ਕਰਨ ਲਈ iPhone, Bluetooth ਐਕਸੈਸਰੀ ਦੇ ਲਗਭਗ 33 ਫ਼ੁੱਟ (10 ਮੀਟਰ) ਦੇ ਅੰਦਰ ਹੋਣਾ ਚਾਹੀਦਾ ਹੈ।

ਜੇਕਰ ਤੁਹਾਨੂੰ ਆਪਣੀ ਐਕਸੈਸਰੀ ਪੇਅਰ ਕਰਨ ਵਿੱਚ ਸਮੱਸਿਆ ਆ ਰਹੀ ਹੈ, ਤਾਂ Apple ਸਹਾਇਤਾ ਲੇਖ ਜੇਕਰ ਤੁਸੀਂ Bluetooth ਐਕਸੈਸਰੀ ਨੂੰ ਆਪਣੇ iPhone ਜਾਂ iPad ਨਾਲ ਕਨੈਕਟ ਨਹੀਂ ਕਰ ਪਾ ਰਹੇ ਦੇਖੋ।

Bluetooth ਐਕਸੈਸਰੀ ਅਨਪੇਅਰ ਕਰੋ

  1. ਆਪਣੇ iPhone ’ਤੇ, ਸੈਟਿੰਗਾਂ  > Bluetooth ‘ਤੇ ਜਾਓ।

  2. ਤੁਸੀਂ ਜਿਸ ਐਕਸੈਸਰੀ ਨੂੰ ਅਨਪੇਅਰ ਕਰਨਾ ਚਾਹੁੰਦੇ ਹੋ, ਉਸ ਦੇ ਨਾਲ “ਜਾਣਕਾਰੀ” ਬਟਨ ’ਤੇ ਟੈਪ ਕਰੋ, ਫਿਰ “ਇਸ ਡਿਵਾਈਸ ਨੂੰ ਭੁੱਲ ਜਾਓ” ’ਤੇ ਟੈਪ ਕਰੋ।

  3. ਪੁਸ਼ਟੀ ਕਰਨ ਲਈ “ਡਿਵਾਈਸ ਨੂੰ ਭੁੱਲ ਜਾਓ” ‘ਤੇ ਟੈਪ ਕਰੋ।

ਜੇਕਰ ਤੁਹਾਨੂੰ ਡਿਵਾਈਸਾਂ ਦੀ ਸੂਚੀ ਦਿਖਾਈ ਨਹੀਂ ਦੇ ਰਹੀ, ਤਾਂ ਯਕੀਨੀ ਬਣਾਓ ਕਿ Bluetooth ਚਾਲੂ ਹੈ।

ਨੋਟ: ਜੇਕਰ ਤੁਸੀਂ AirPods ਨੂੰ ਅਨਪੇਅਰ ਕਰਦੇ ਹੋ, ਤਾਂ ਉਹ ਦੂਜੇ ਡਿਵਾਈਸਾਂ ਤੋਂ ਆਟੋਮੈਟਿਕਲੀ ਅਨਪੇਅਰ ਹੋ ਜਾਂਦੇ ਹਨ ਜਿਨ੍ਹਾਂ ‘ਤੇ ਤੁਸੀਂ ਆਪਣੇ Apple ਖਾਤੇ ਨਾਲ ਸਾਈਨ ਇਨ ਕੀਤਾ ਹੈ।

ਸਾਰੀਆਂ Bluetooth ਐਕਸੈਸਰੀਆਂ ਤੋਂ ਡਿਸਕਨੈਕਟ ਕਰੋ

ਜੇਕਰ ਤੁਸੀਂ ਬਿਨਾਂ Bluetooth ਬੰਦ ਕੀਤੇ ਆਪਣੇ iPhone ਨੂੰ ਸਾਰੀਆਂ Bluetooth ਐਕਸੈਸਰੀਆਂ ਅਤੇ ਡਿਵਾਈਸਾਂ ਤੋਂ ਤੇਜ਼ੀ ਨਾਲ ਡਿਸਕਨੈਕਟ ਕਰਨਾ ਚਾਹੁੰਦੇ ਹੋ, ਤਾਂ ਕੰਟਰੋਲ ਸੈਂਟਰ ਖੋਲ੍ਹੋ, ਫਿਰBluetooth ਬਟਨ ’ਤੇ ਟੈਪ ਕਰੋ। ਤੁਹਾਡੀਆਂ Bluetooth ਐਕਸੈਸਰੀਆਂ ਅਤੇ ਡਿਵਾਈਸ ਅਗਲੇ ਦਿਨ ਤੱਕ ਤੁਹਾਡੇ iPhone ਤੋਂ ਡਿਸਕਨੈਕਟ ਹੋ ਜਾਂਦੇ ਹਨ।

ਨੋਟ: iPhone ਨਾਲ ਕੁਝ ਐਕਸੈਸਰੀਆਂ ਦੀ ਵਰਤੋਂ ਕਰਨ ਨਾਲ ਵਾਇਰਲੈੱਸ ਕਾਰਗੁਜ਼ਾਰੀ ਪ੍ਰਭਾਵਿਤ ਹੋ ਸਕਦੀ ਹੈ। ਸਾਰੀਆਂ iOS ਜਾਂ iPadOS ਐਕਸੈਸਰੀਆਂ iPhone ਨਾਲ ਪੂਰੀ ਤਰ੍ਹਾਂ ਢੁਕਵੀਆਂ ਨਹੀਂ ਹਨ। ਏਅਰਪਲੇਨ ਮੋਡ ਚਾਲੂ ਕਰਨ ਨਾਲ iPhone ਅਤੇ ਐਕਸੈਸਰੀ ਵਿਚਕਾਰ ਆਡੀਓ ਦਖ਼ਲਅੰਦਾਜ਼ੀ ਖ਼ਤਮ ਹੋ ਸਕਦੀ ਹੈ। iPhone ਅਤੇ ਕਨੈਕਟ ਕੀਤੀ ਐਕਸੈਸਰੀ ਨੂੰ ਰੀਓਰੀਐਂਟ ਜਾਂ ਰੀਲੋਕੇਟ ਕਰਨ ਨਾਲ ਵਾਇਰਲੈੱਸ ਕਾਰਗੁਜ਼ਾਰੀ ਵਿੱਚ ਸੁਧਾਰ ਹੋ ਸਕਦਾ ਹੈ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.