ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ’ਤੇ ਤਸਵੀਰ ਜਾਂ ਵੀਡੀਓ ਵਿੱਚ ਕੰਟੈਂਟ ਨਾਲ ਇੰਟਰੈਕਟ ਕਰਨ ਲਈ ਲਾਈਵ ਟੈਕਸਟ ਦੀ ਵਰਤੋਂ ਕਰੋ

ਲਾਈਵ ਟੈਕਸਟ ਤੁਹਾਡੀਆਂ ਤਸਵੀਰਾਂ, ਵੀਡੀਓ ਅਤੇ ਤੁਹਾਡੇ ਵੱਲੋਂ ਔਨਲਾਈਨ ਲੱਭੇ ਗਏ ਚਿੱਤਰਾਂ ਵਿੱਚ ਟੈਕਸਟ ਨੂੰ ਪਛਾਣਦਾ ਹੈ। ਤੁਸੀਂ ਇਸ ਟੈਕਸਟ ਨਾਲ ਕਈ ਤਰੀਕਿਆਂ ਨਾਲ ਇੰਟਰੈਕਟ ਕਰ ਸਕਦੇ ਹੋ। ਤੁਸੀਂ ਕਾਪੀ ਕਰਨ, ਸਾਂਝਾ ਕਰਨ ਜਾਂ ਅਨੁਵਾਦ ਕਰਨ ਲਈ ਟੈਕਸਟ ਦੀ ਚੋਣ ਕਰ ਸਕਦੇ ਹੋ ਜਾਂ ਤੁਸੀਂ ਫ਼ੋਨ ਕਾਲ ਕਰਨ, ਕੋਈ ਵੈੱਬਸਾਈਟ ਖੋਲ੍ਹਣ ਜਾਂ ਮੁਦਰਾਵਾਂ ਨੂੰ ਬਦਲਣ ਵਰਗੇ ਕਾਰਜ ਕਰਨ ਲਈ ਕੁਇੱਕ ਐਕਸ਼ਨ ਦੀ ਵਰਤੋਂ ਕਰ ਸਕਦੇ ਹੋ।

ਲਾਈਵ ਟੈਕਸਟ ਸਮਰਥਿਤ ਮਾਡਲਾਂ ‘ਤੇ ਉਪਲਬਧ ਹੈ ਅਤੇ Safari, ਤਸਵੀਰਾਂ ਐਪ, ਕੈਮਰਾ ਐਪ, ਫ਼ੌਰੀ ਝਾਤ ਅਤੇ ਹੋਰ ਬਹੁਤ ਕੁਝ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਲਾਈਵ ਟੈਕਸਟ ਚਾਲੂ ਕਰੋ

ਲਾਈਵ ਟੈਕਸਟ ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ, ਯਕੀਨੀ ਬਣਾਓ ਕਿ ਇਹ ਸਾਰੀਆਂ ਸਮਰਥਿਤ ਭਾਸ਼ਾਵਾਂ ਲਈ ਚਾਲੂ ਹੈ।

  1. ਸੈਟਿੰਗਾਂ  > ਆਮ > ਭਾਸ਼ਾ ਅਤੇ ਖੇਤਰ ‘ਤੇ ਜਾਓ।

  2. ਲਾਈਵ ਟੈਕਸਟ ਚਾਲੂ ਕਰੋ (ਹਰਾ ਚਾਲੂ ਹੈ)।

ਤਸਵੀਰ ਜਾਂ ਵੀਡੀਓ ਵਿੱਚ ਟੈਕਸਟ ਕਾਪੀ ਕਰੋ, ਅਨੁਵਾਦ ਕਰੋ ਅਤੇ ਭਾਲੋ

  1. ਤਸਵੀਰ ਖੋਲ੍ਹੋ ਜਾਂ ਵੀਡੀਓ ਨੂੰ ਰੋਕੋ ਜਿਸ ਵਿੱਚ ਟੈਕਸਟ ਸ਼ਾਮਲ ਹੈ।

  2. “ਟੈਕਸਟ ਦਾ ਪਤਾ ਲਗਾਓ” ਬਟਨ ‘ਤੇ ਟੈਪ ਕਰੋ, ਫਿਰ ਚੁਣੇ ਗਏ ਟੈਕਸਟ ਨੂੰ ਟੱਚ ਕਰ ਕੇ ਰੱਖੋ।

  3. ਖ਼ਾਸ ਟੈਕਸਟ ਦੀ ਚੋਣ ਕਰਨ ਲਈ ਗ੍ਰੈਬ ਪੁਆਇੰਟ ਦੀ ਵਰਤੋਂ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਟੈਕਸਟ ਕਾਪੀ ਕਰੋ: ਨੋਟਸ ਜਾਂ ਸੁਨੇਹੇ ਵਰਗੀ ਹੋਰ ਐਪ ਵਿੱਚ ਪੇਸਟ ਕਰਨ ਲਈ ਟੈਕਸਟ ਕਾਪੀ ਕਰੋ।

    • ਸਭ ਚੁਣੋ: ਫ਼ਰੇਮ ਵਿਚਲਾ ਸਾਰਾ ਟੈਕਸਟ ਚੁਣੋ।

    • ਭਾਲੋ: ਵਿਅਕਤੀਗਤ ਵੈੱਬ ਸੁਝਾਅ ਦਿਖਾਓ।

    • ਅਨੁਵਾਦ ਕਰੋ: ਟੈਕਸਟ ਦਾ ਅਨੁਵਾਦ ਕਰੋ।

    • ਵੈੱਬ ‘ਤੇ ਖੋਜੋ: ਵੈੱਬ ‘ਤੇ ਚੁਣਿਆ ਗਿਆ ਟੈਕਸਟ ਭਾਲੋ।

    • ਸਾਂਝਾ ਕਰੋ: AirDrop, ਸੁਨੇਹੇ, Mail ਜਾਂ ਹੋਰ ਉਪਲਬਧ ਵਿਕਲਪਾਂ ਦੀ ਵਰਤੋਂ ਕਰ ਕੇ ਟੈਕਸਟ ਸਾਂਝਾ ਕਰੋ।

  4. ਤਸਵੀਰ ਜਾਂ ਵੀਡੀਓ ‘ਤੇ ਵਾਪਸ ਜਾਣ ਲਈ “ਚੁਣੇ ਗਏ ਟੈਕਸਟ ਦਾ ਪਤਾ ਲਗਾਓ” ਬਟਨ ‘ਤੇ ਟੈਪ ਕਰੋ।

ਕੁਇੱਕ ਐਕਸ਼ਨ ਨਾਲ ਤਸਵੀਰ ਜਾਂ ਵੀਡੀਓ ਦੇ ਅੰਦਰ ਕੰਮ ਕਰੋ

ਤਸਵੀਰ ਜਾਂ ਵੀਡੀਓ ਦੇ ਕੰਟੈਂਟ ਦੇ ਆਧਾਰ ‘ਤੇ, ਤੁਸੀਂ ਫ਼ੋਨ ਕਾਲ ਕਰਨ, ਦਿਸ਼ਾਵਾਂ ਪ੍ਰਾਪਤ ਕਰਨ, ਭਾਸ਼ਾਵਾਂ ਦਾ ਅਨੁਵਾਦ ਕਰਨ, ਮੁਦਰਾਵਾਂ ਨੂੰ ਬਦਲਣ ਅਤੇ ਹੋਰ ਬਹੁਤ ਕੁਝ ਕਰਨ ਲਈ ਸਕਰੀਨ ਦੇ ਹੇਠਾਂ ਕੁਇੱਕ ਐਕਸ਼ਨ ‘ਤੇ ਟੈਪ ਕਰ ਸਕਦੇ ਹੋ।

  1. ਤਸਵੀਰ ਖੋਲ੍ਹੋ ਜਾਂ ਵੀਡੀਓ ਨੂੰ ਰੋਕੋ ਜਿਸ ਵਿੱਚ ਟੈਕਸਟ ਸ਼ਾਮਲ ਹੈ।

  2. “ਟੈਕਸਟ ਦਾ ਪਤਾ ਲਗਾਓ” ਬਟਨ ‘ਤੇ ਟੈਪ ਕਰੋ।

  3. ਸਕਰੀਨ ਦੇ ਹੇਠਾਂ “ਕੁਇੱਕ ਐਕਸ਼ਨ” ’ਤੇ ਟੈਪ ਕਰੋ।

  4. ਤਸਵੀਰ ਜਾਂ ਵੀਡੀਓ ‘ਤੇ ਵਾਪਸ ਜਾਣ ਲਈ “ਚੁਣੇ ਗਏ ਟੈਕਸਟ ਦਾ ਪਤਾ ਲਗਾਓ” ਬਟਨ ‘ਤੇ ਟੈਪ ਕਰੋ।

ਲਾਈਵ ਟੈਕਸਟ ਸਾਰੇ ਖੇਤਰਾਂ ਜਾਂ ਭਾਸ਼ਾਵਾਂ ਵਿੱਚ ਉਪਲਬਧ ਨਹੀਂ ਹੈ। iOS ਅਤੇ iPadOS ਫ਼ੀਚਰ ਉਪਲਬਧਤਾ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.