ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ ਆਪਣੇ ਮਨਪਸੰਦ ਪੌਡਕਾਸਟਾਂ ਨੂੰ ਫ਼ੌਲੋ ਕਰੋ

ਜਦੋਂ ਤੁਹਾਨੂੰ ਪੌਡਕਾਸਟ ਐਪ ਵਿੱਚ ਕੋਈ ਮਨਪਸੰਦ ਸ਼ੋਅ ਮਿਲਦਾ ਹੈ, ਤਾਂ ਉਸ ਨੂੰ ਫ਼ੌਲੋ ਕਰ ਕੇ ਆਪਣੀ ਲਾਇਬ੍ਰੇਰੀ ਵਿੱਚ ਸ਼ਾਮਲ ਕਰੋ ਤਾਂ ਜੋ ਤੁਹਾਨੂੰ ਨਵੇਂ ਐਪੀਸੋਡਾਂ ਬਾਰੇ ਸੂਚਿਤ ਕੀਤਾ ਜਾ ਸਕੇ, ਪਲੇਬੈਕ ਕ੍ਰਮ ਵਿੱਚ ਤਬਦੀਲੀ ਕੀਤੀ ਜਾ ਸਕੇ ਅਤੇ ਹੋਰ ਬਹੁਤ ਕੁਝ ਕੀਤਾ ਜਾ ਸਕੇ।

ਪੌਡਕਾਸਟ ਫ਼ੌਲੋ ਕਰੋ

ਜਦੋਂ ਤੁਸੀਂ ਕਿਸੇ ਪੌਡਕਾਸਟ ਨੂੰ ਫ਼ੌਲੋ ਕਰਦੇ ਹੋ, ਤਾਂ ਇਸ ਨੂੰ ਤੁਹਾਡੀ ਲਾਇਬ੍ਰੇਰੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਤੁਸੀਂ ਆਪਣੇ ਹੋਰ Apple ਡਿਵਾਈਸਾਂ ‘ਤੇ ਜਾਂ Apple Podcasts ਐਪ ‘ਤੇ ਫ਼ੌਲੋ ਕੀਤੇ ਗਏ ਪੌਡਕਾਸਟਾਂ ਨੂੰ ਐਕਸੈੱਸ ਕਰ ਸਕਦੇ ਹੋ।

  1. ਆਪਣੇ iPhone ‘ਤੇ ਪੌਡਕਾਸਟ ਐਪ ‘ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਸ਼ੋਅ ਦੀ ਜਾਣਕਾਰੀ ਦੇਖਣ ਦੌਰਾਨ: “ਫ਼ੌਲੋ ਕਰੋ” ‘ਤੇ ਟੈਪ ਕਰੋ।

      ਤੁਸੀਂ “ਹੋਰ” ਬਟਨ ’ਤੇ ਵੀ ਟੈਪ ਕਰ ਸਕਦੇ ਹੋ, ਫਿਰ “ਸੋਅ ਫ਼ੌਲੋ ਕਰੋ” ‘ਤੇ ਟੈਪ ਕਰੋ।

    • ਐਪੀਸੋਡ ਦੀ ਜਾਣਕਾਰੀ ਦੇਖਣ ਦੌਰਾਨ, ਜਾਂ “ਹੁਣ ਚੱਲ ਰਿਹਾ ਹੈ” ਤੋਂ: “ਹੋਰ” ਬਟਨ ‘ਤੇ ਟੈਪ ਕਰੋ, ਫਿਰ “ਸ਼ੋਅ ਫ਼ੌਲੋ ਕਰੋ” ‘ਤੇ ਟੈਪ ਕਰੋ।

ਪੌਡਕਾਸਟ ਨੂੰ ਅਨਫ਼ੌਲੋ ਕਰੋ

  1. ਆਪਣੇ iPhone ‘ਤੇ ਪੌਡਕਾਸਟ ਐਪ ‘ਤੇ ਜਾਓ।

  2. ਲਾਇਬ੍ਰੇਰੀ ‘ਤੇ ਟੈਪ ਕਰੋ, ਫਿਰ “ਸ਼ੋਅ” ‘ਤੇ ਟੈਪ ਕਰੋ।

  3. ਤੁਹਾਡੇ ਵੱਲੋਂ ਫ਼ੌਲੋ ਕੀਤੇ ਸ਼ੋਅ ‘ਤੇ ਟੈਪ ਕਰੋ, “ਹੋਰ” ਬਟਨ ਨੂੰ ਟੈਪ ਕਰੋ, ਫਿਰ “ਸ਼ੋਅ ਨੂੰ ਅਨਫ਼ੌਲੋ ਕਰੋ” ‘ਤੇ ਟੈਪ ਕਰੋ।

ਨਵੇਂ ਐਪੀਸੋਡਾਂ ਲਈ ਸੂਚਨਾਵਾਂ ਪ੍ਰਾਪਤ ਕਰੋ

ਤੁਹਾਡੇ ਵੱਲੋਂ ਫ਼ੌਲੋ ਕੀਤੇ ਜਾਣ ਵਾਲੇ ਪੌਡਕਾਸਟਾਂ ਲਈ ਨਵੇਂ ਐਪੀਸੋਡ ਉਪਲਬਧ ਹੋਣ ‘ਤੇ ਸੂਚਨਾ ਪ੍ਰਾਪਤ ਕਰੋ।

  1. ਆਪਣੇ iPhone ‘ਤੇ ਪੌਡਕਾਸਟ ਐਪ ‘ਤੇ ਜਾਓ।

  2. “ਹੋਮ” ’ਤੇ ਟੈਪ ਕਰੋ।

  3. “ਮੇਰਾ ਖਾਤਾ” ਬਟਨ ਜਾਂ ਆਪਣੀ ਤਸਵੀਰ ‘ਤੇ ਟੈਪ ਕਰੋ।

  4. “ਸੂਚਨਾਵਾਂ” ‘ਤੇ ਟੈਪ ਕਰੋ, ਫਿਰ ਸੂਚਨਾਵਾਂ ਨੂੰ ਚਾਲੂ ਜਾਂ ਬੰਦ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.