ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone 'ਤੇ "ਖੋਜੀ" ਐਪ ਤੋਂ AirTag ਜਾਂ ਹੋਰ ਆਈਟਮ ਨੂੰ ਹਟਾਓ

ਤੁਸੀਂ ਆਪਣੇ Apple ਖਾਤੇ ਵਿੱਚੋਂ AirTag ਜਾਂ ਤੀਜੀ-ਧੀਰ ਦੀ ਆਈਟਮ ਨੂੰ ਹਟਾਉਣ ਲਈ “ਖੋਜੀ” ਐਪ ਦੀ ਵਰਤੋਂ ਕਰ ਸਕਦੇ ਹੋ ਤਾਂ ਜੋ ਕੋਈ ਹੋਰ ਇਸ ਨੂੰ ਰਜਿਸਟਰ ਕਰ ਸਕੇ।

ਜਾਣੋ ਕਿ AirTag ਜਾਂ ਤੀਜੀ ਧਿਰ ਦੀ ਆਈਟਮ ਨੂੰ ਰਜਿਸਟਰ ਕਿਵੇਂ ਕਰਨਾ ਹੈ।

  1. ਆਪਣੇ iPhone ’ਤੇ “ਖੋਜੀ” ਐਪ ’ਤੇ ਜਾਓ।

  2. ਸਕਰੀਨ ਦੇ ਹੇਠਲੇ ਹਿੱਸੇ ‘ਤੇ “ਆਈਟਮਾਂ” ’ਤੇ ਟੈਪ ਕਰੋ, ਫਿਰ ਉਸ ਆਈਟਮ ’ਤੇ ਟੈਪ ਕਰੋ ਜਿਸ ਨੂੰ ਤੁਸੀਂ ਹਟਾਉਣਾ ਚਾਹੁੰਦੇ ਹੋ।

  3. ਆਈਟਮ ਨੂੰ ਆਪਣੇ iPhone ਦੇ ਨੇੜੇ ਲਿਆਓ।

    ਜੇਕਰ ਆਈਟਮ ਤੁਹਾਡੇ ਡਿਵਾਈਸ ਦੇ ਨੇੜੇ ਨਹੀਂ ਹੈ, ਤਾਂ ਵੀ ਤੁਸੀਂ ਇਸ ਨੂੰ ਆਪਣੇ ਖਾਤੇ ਤੋਂ ਹਟਾ ਸਕਦੇ ਹੋ। ਹਾਲਾਂਕਿ, ਕਿਸੇ ਨੂੰ ਵੀ ਆਪਣੇ Apple ਖਾਤੇ ਵਿੱਚ ਰਜਿਸਟਰ ਕਰਨ ਤੋਂ ਪਹਿਲਾਂ ਆਈਟਮ ਨੂੰ ਰੀਸੈੱਟ ਕਰਨਾ ਲਾਜ਼ਮੀ ਹੋਵੇਗਾ।

  4. “ਆਈਟਮ ਹਟਾਓ” ‘ਤੇ ਟੈਪ ਕਰੋ, ਫਿਰ ਸਕਰੀਨ ਉੱਪਰ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।

ਨੋਟ: ਆਈਟਮ ਨੂੰ ਰੀਸੈੱਟ ਕਰਨ ਲਈ ਨਿਰਮਾਤਾ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ। AirTag ਲਈ Apple ਸਹਾਇਤਾ ਲੇਖ ਆਪਣੇ AirTag ਨੂੰ ਕਿਵੇਂ ਰੀਸੈੱਟ ਕਰਨਾ ਹੈ

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.