ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ਨਾਲ AirPods ਦੀ ਵਰਤੋਂ ਕਰੋ

iPhone ਨਾਲ AirPods ਪੇਅਰ ਕਰਨ ਤੋਂ ਬਾਅਦ, ਤੁਸੀਂ iPhone ’ਤੇ ਚੱਲ ਰਹੇ ਆਡੀਓ ਨੂੰ ਸੁਣਨ, iPhone ’ਤੇ ਕਾਲਾਂ ਕਰਨ ਅਤੇ ਉਹਨਾਂ ਦਾ ਜਵਾਬ ਦੇਣ, ਸੁਨੇਹਿਆਂ ਨੂੰ ਸੁਣਨ ਅਤੇ ਉਹਨਾਂ ਦਾ ਜਵਾਬ ਦੇਣ, ਲੋੜ ਪੈਣ ’ਤੇ ਰਿਮਾਈਂਡਰ ਸੁਣਨ, ਸ਼ੋਰ ਭਰੇ ਮਾਹੌਲ ਵਿੱਚ ਗੱਲਬਾਤ ਨੂੰ ਵਧੇਰੇ ਆਸਾਨੀ ਨਾਲ ਸੁਣਨ ਅਤੇ ਹੋਰ ਬਹੁਤ ਕੁਝ ਕਰਨ ਲਈ AirPods ਦੀ ਵਰਤੋਂ ਕਰ ਸਕਦੇ ਹੋ।

iPhone ਨਾਲ AirPods ਪੇਅਰ ਕਰੋ

  1. iPhone ’ਤੇ, ਸੈਟਿੰਗਾਂ  >Bluetooth ‘ਤੇ ਜਾਓ, ਫਿਰ Bluetooth ਚਾਲੂ ਕਰੋ।

  2. ਆਪਣੇ iPhone ਦੀ ਹੋਮ ਸਕਰੀਨ ’ਤੇ ਜਾਓ।

  3. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • AirPods (1, 2, 3 ਅਤੇ 4) ਅਤੇ AirPods Pro: ਆਪਣੇ AirPods ਦਾ ਕੇਸ ਖੋਲ੍ਹੋ ਜਿਸ ਵਿੱਚ AirPods ਰੱਖੇ ਹੋਣ, ਫਿਰ ਇਸ ਨੂੰ ਆਪਣੇ iPhone ਦੇ ਕੋਲ ਹੋਲਡ ਕਰ ਕੇ ਰੱਖੋ।

    • AirPods Max: ਸਮਾਰਟ ਕੇਸ ਵਿੱਚੋਂ ਆਪਣੇ AirPodsMax ਬਾਹਰ ਕੱਢੋ, ਫਿਰ ਇਹਨਾਂ ਨੂੰ ਆਪਣੇ iPhone ਨਾਲ ਲਾ ਕੇ ਰੱਖੋ।

  4. ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ, ਫਿਰ “ਹੋ ਗਿਆ” ’ਤੇ ਟੈਪ ਕਰੋ।

    ਨੋਟ: ਜੇਕਰ ਤੁਹਾਡੇ AirPods Max ਨੂੰ ਪੇਅਰ ਕਰਨ ਲਈ ਔਨ-ਸਕਰੀਨ ਨਿਰਦੇਸ਼ ਦਿਖਾਈ ਨਹੀਂ ਦਿੰਦੇ, ਤਾਂ ਸੈਟਿੰਗਾਂ >Bluetooth ’ਤੇ ਜਾਓ, ਫਿਰ ਆਪਣੇ AirPods Max ਚੁਣੋ। ਜੇਕਰ AirPods Max ’ਤੇ ਸਟੇਟਸ ਲਾਈਟ ਚਿੱਟੀ ਫ਼ਲੈਸ਼ ਨਹੀਂ ਕਰ ਕਰਦੀ, ਤਾਂ ਸ਼ੋਰ ਕੰਟਰੋਲ ਬਟਨ ਨੂੰ ਦਬਾ ਕੇ ਰੱਖੋ ਅਤੇ ਫ਼ਲੈਸ਼ ਹੋਣ ‘ਤੇ ਛੱਡੋ।

ਤੁਹਾਡੇ AirPods ਨੂੰ ਤੁਹਾਡੇ ਉਹਨਾਂ ਸਾਰੇ ਸਮਰਥਿਤ ਡਿਵਾਈਸਾਂ ਨਾਲ ਆਟੋਮੈਟਿਕਲੀ ਪੇਅਰ ਹੋ ਜਾਂਦੇ ਹਨ ਜਿੱਥੇ ਤੁਸੀਂ ਆਪਣੇ Apple ਖਾਤੇ (iOS 10, iPadOS 13, macOS 10.12, watchOS 3 ਜਾਂ ਬਾਅਦ ਦੇ ਲੋੜੀਂਦੇ ਸੰਸਕਰਨ) ਵਿੱਚ ਸਾਈਨ ਇਨ ਕੀਤਾ ਹੋਇਆ ਹੈ।

ਨੋਟ: ਜੇਕਰ ਤੁਸੀਂ ਆਪਣੇ AirPods ਨੂੰ ਪੇਅਰ ਨਹੀਂ ਕਰ ਪਾ ਰਹੇ, ਤਾਂ Apple ਸਹਾਇਤਾ ਲੇਖ ਜੇਕਰ ਤੁਹਾਡੇ AirPods ਕਨੈਕਟ ਨਹੀਂ ਹੋ ਰਹੇ ਦੇਖੋ।

AirPods ਅਤੇ ਆਪਣੇ iPhone ਨਾਲ ਹੋਰ ਬਹੁਤ ਕੁਝ ਕਰੋ

ਆਪਣੇ AirPods ਦਾ ਵੱਧ ਤੋਂ ਵੱਧ ਲਾਹਾ ਕਿਵੇਂ ਪ੍ਰਾਪਤ ਕੀਤਾ ਜਾਵੇ, ਇਸ ਬਾਰੇ ਵਿਸਤ੍ਰਿਤ ਨਿਰਦੇਸ਼ਾਂ ਲਈ AirPods ਵਰਤੋਂਕਾਰ ਗਾਈਡ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.