ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ਲੌਕ ਸਕਰੀਨ ਤੋਂ ਫ਼ੀਚਰ ਐਕਸੈੱਸ ਕਰੋ

ਜਦੋਂ ਤੁਸੀਂ iPhone ਨੂੰ ਚਾਲੂ ਜਾਂ ਵੇਕ ਅੱਪ ਕਰਦੇ ਹੋ, ਤਾਂ ਲੌਕ ਸਕਰੀਨ ਦਿਖਾਈ ਦਿੰਦੀ ਹੈ। ਤੁਸੀਂ ਲੌਕ ਸਕਰੀਨ ਤੋਂ ਸੂਚਨਾਵਾਂ ਦੇਖ ਸਕਦੇ ਹੋ, “ਕੈਮਰਾ ਅਤੇ ਕੰਟਰੋਲ ਸੈਂਟਰ” ਖੋਲ੍ਹ ਸਕਦੇ ਹੋ, ਆਪਣੀਆਂ ਮਨਪਸੰਦ ਐਪਾਂ ਤੋਂ ਇੱਕ ਨਜ਼ਰ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ, ਮੀਡੀਆ ਪਲੇਬੈਕ ਕੰਟਰੋਲ ਕਰ ਸਕਦੇ ਹੋ ਅਤੇ ਹੋਰ ਬਹੁਤ ਕੁਝ ਕਰ ਸਕਦੇ ਹੋ।

ਤੁਸੀਂ ਕੋਈ ਵਾਲਪੇਪਰ ਚੁਣ ਕੇ, ਮਨਪਸੰਦ ਤਸਵੀਰ ਦਿਖਾ ਕੇ, ਸਮੇਂ ਦਾ ਫ਼ੌਟ ਬਦਲ ਕੇ, ਵਿਜੇਟ ਜੋੜ ਕੇ ਅਤੇ ਹੋਰ ਬਹੁਤ ਕੁਝ ਕਰ ਕੇ ਆਪਣੀ ਲੌਕ ਸਕਰੀਨ ਨੂੰ ਵਿਅਕਤੀਗਤ ਬਣਾ ਸਕਦੇ ਹੋ। ਵਿਉਂਤਬੱਧ “iPhone ਲੌਕ ਸਕਰੀਨ” ਬਣਾਓ ਦੇਖੋ।

iPhone ਲੌਕ ਸਕਰੀਨ ਵਿੱਚ ਸਿਖਰ ਦੇ ਨੇੜੇ ਦਾ ਸਮਾਂ ਅਤੇ ਮਿਤੀ ਅਤੇ ਹੇਠਲੇ ਹਿੱਸੇ ਦੇ ਨੇੜੇ ਫ਼ਲੈਸ਼ਲਾਈਟ ਅਤੇ ਕੈਮਰਾ ਆਈਕਨ ਦਿਖਾਈ ਦੇ ਰਹੇ ਹਨ।

ਲੌਕ ਸਕਰੀਨ ਤੋਂ ਫ਼ੀਚਰ ਅਤੇ ਜਾਣਕਾਰੀ ਨੂੰ ਐਕਸੈੱਸ ਕਰੋ

iPhone ਲੌਕ ਹੋਣ ‘ਤੇ ਵੀ, ਤੁਸੀਂ ਲੌਕ ਸਕਰੀਨ ਤੋਂ ਲਾਹੇਵੰਦ ਫ਼ੀਚਰਾਂ ਅਤੇ ਜਾਣਕਾਰੀ ਨੂੰ ਤੇਜ਼ੀ ਨਾਲ ਐਕਸੈੱਸ ਕਰ ਸਕਦੇ ਹੋ।

ਲੌਕ ਸਕਰੀਨ ’ਤੇ ਜਾਓ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

ਤੁਸੀਂ ਲੌਕ ਸਕਰੀਨ ਤੋਂ ਕਿਹੜੀ ਚੀਜ਼ ਐਕਸੈੱਸ ਕਰ ਸਕਦੇ ਹੋ, ਇਸਦੀ ਚੋਣ ਕਰਨ ਲਈ iPhone ’ਤੇ “ਲੌਕ ਸਕਰੀਨ” ਫ਼ੀਚਰ ਚਾਲੂ ਕਰੋ ਦੇਖੋ।

ਲੌਕ ਸਕਰੀਨ ’ਤੇ ਸੂਚਨਾ ਦੀ ਪੂਰਵ-ਝਲਕ ਦਿਖਾਓ

  1. ਸੈਟਿੰਗਾਂ  > ਸੂਚਨਾਵਾਂ ’ਤੇ ਜਾਓ।

  2. “ਪੂਰਵ-ਝਲਕ ਦਿਖਾਓ” ’ਤੇ ਟੈਪ ਕਰੋ, ਫਿਰ “ਹਮੇਸ਼ਾਂ” ‘ਤੇ ਟੈਪ ਕਰੋ।

  3. ਲੌਕ ਸਕਰੀਨ ‘ਤੇ ਸੂਚਨਾਵਾਂ ਦਿਖਾਈ ਦੇਣ ਦਾ ਤਰੀਕਾ ਚੁਣੋ:

    • ਸਿਰਫ਼ ਸੂਚਨਾਵਾਂ ਦੀ ਗਿਣਤੀ ਦੇਖਣ ਲਈ: ਗਿਣਤੀ ‘ਤੇ ਟੈਪ ਕਰੋ।

    • ਐਪ ਮੁਤਾਬਕ ਸਟੈਕ ਵਿੱਚ ਸਮੂਹਬੱਧ ਸੂਚਨਾਵਾਂ ਦੇਖਣ ਲਈ: ਸਟੈਕ ’ਤੇ ਟੈਪ ਕਰੋ।

    • ਸੂਚੀ ਵਿੱਚ ਸੂਚਨਾਵਾਂ ਦੇਖਣ ਲਈ: ਸੂਚੀ ‘ਤੇ ਟੈਪ ਕਰੋ।

    ਤੁਸੀਂ ਲੇਆਊਟ ਬਦਲਣ ਲਈ ਲੌਕ ਸਕਰੀਨ ’ਤੇ ਸੂਚਨਾਵਾਂ ਨੂੰ ਪਿੰਚ ਕਰ ਸਕਦੇ ਹੋ।

ਸੂਚਨਾ ਦੀ ਪੂਰਵ-ਝਲਕਾਂ ਵਿੱਚ ਸੁਨੇਹਿਆਂ ਤੋਂ ਟੈਕਸਟ, Mail ਸੁਨੇਹਿਆਂ ਤੋਂ ਲਾਈਨਾਂ ਅਤੇ ਕੈਲੰਡਰ ਸੱਦਿਆਂ ਬਾਰੇ ਵੇਰਵੇ ਸ਼ਾਮਲ ਹੋ ਸਕਦੇ ਹਨ। iPhone ’ਤੇ ਸੂਚਨਾਵਾਂ ਦੇਖੋ ਅਤੇ ਉਹਨਾਂ ‘ਤੇ ਪ੍ਰਤਿਕਿਰਿਆ ਦਿਓ ਦੇਖੋ।

ਲੌਕ ਸਕਰੀਨ ’ਤੇ ਲਾਈਵ ਗਤੀਵਿਧੀਆਂ ਦੇਖੋ ਅਤੇ ਕੰਟਰੋਲ ਕਰੋ

ਤੁਸੀਂ ਆਪਣੀ ਲੌਕ ਸਕਰੀਨ ’ਤੇ ਲਾਈਵ ਖੇਡਾਂ ਅੱਪਡੇਟ, ਆਰਡਰ ਅੱਪਡੇਟ ਅਤੇ ਚੱਲ ਰਹੇ ਮੀਡੀਆ ਸਮੇਤ ਲਾਈਵ ਗਤੀਵਿਧੀਆਂ ਦੇਖ ਸਕਦੇ ਹੋ ਤਾਂ ਜੋ ਤੁਸੀਂ ਆਪਣੀ ਲੌਕ ਸਕਰੀਨ ’ਤੇ ਵੀ ਇਨ੍ਹਾਂ ਨੂੰ ਫ਼ੌਲੋ ਕਰ ਸਕੋ, ਭਾਵੇਂ ਤੁਸੀਂ ਪੂਰਾ ਇਵੈਂਟ ਨਹੀਂ ਦੇਖ ਪਾ ਰਹੇ।

ਜਦੋਂ ਤੁਸੀਂ ਆਪਣੇ iPhone ’ਤੇ ਸੰਗੀਤ, ਮੂਵੀ ਜਾਂ ਹੋਰ ਮੀਡੀਆ ਚਲਾਉਂਦੇ ਹੋ, ਤਾਂ ਤੁਸੀਂ ਇਸਨੂੰ ਚਲਾਉਣ, ਰੋਕਣ ਰੀਵਾਈਂਡ ਕਰਨ ਅਤੇ ਤੇਜ਼ੀ ਨਾਲ ਅੱਗੇ ਕਰਨ ਲਈ ਆਪਣੀ ਲੌਕ ਸਕਰੀਨ ’ਤੇ ਪਲੇਬੈਕ ਕੰਟਰੋਲ (ਹੁਣ ਚੱਲ ਰਿਹਾ ਹੈ) ਦੀ ਵਰਤੋਂ ਕਰ ਸਕਦੇ ਹੋ।

ਤੁਸੀਂ ਆਪਣੇ iPhone ਲੌਕ ਸਕਰੀਨ ਤੋਂ ਰਿਮੋਟ ਡਿਵਾਈਸ (ਜਿਵੇਂ ਕਿ Apple TV ਜਾਂ HomePod ) ’ਤੇ ਮੀਡੀਆ ਪਲੇਬੈਕ ਨੂੰ ਵੀ ਕੰਟਰੋਲ ਕਰ ਸਕਦੇ ਹੋ।

ਲੌਕ ਸਕਰੀਨ ’ਤੇ ਐਲਬਮ ਦਾ ਕਵਰ ਦਿਖਾਈ ਦੇ ਰਿਹਾ ਹੈ ਅਤੇ ਇਸ ਦੇ ਹੇਠਾਂ ਰਿਮੋਟ ਡਿਵਾਈਸ ’ਤੇ ਸੰਗੀਤ ਚਲਾਉਣ ਦੇ ਕੰਟਰੋਲ ਹਨ।
Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.