ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ ਕੁਇੱਕ ਨੋਟਸ ਦੀ ਵਰਤੋਂ ਕਰਨੀ

ਤੁਸੀਂ iPhone ‘ਤੇ ਕਿਸੇ ਵੀ ਐਪ ਜਾਂ ਸਕਰੀਨ ‘ਤੇ ਜਾਣਕਾਰੀ ਲਿਖਣ ਲਈ ਕੁਇੱਕ ਨੋਟਸ ਦੀ ਵਰਤੋਂ ਕਰ ਸਕਦੇ ਹੋ। ਮਹੱਤਵਪੂਰਨ ਨਾਮ, ਨੰਬਰ ਅਤੇ ਵਿਚਾਰ ਸੌਖੇ ਤਰੀਕੇ ਨਾਲ ਪ੍ਰਾਪਤ ਕਰਨ ਲਈ ਕੁਇੱਕ ਨੋਟ ਵਿੱਚ ਲਿੰਕ, ਚਿੱਤਰ, ਟੈਗ ਅਤੇ ਜ਼ਿਕਰ ਜੋੜੋ। ਜਦੋਂ ਤੁਸੀਂ Safari ਵਿੱਚ ਟੈਕਸਟ ਹਾਈਲਾਈਟ ਕਰਦੇ ਹੋ ਜਾਂ ਕਿਸੇ ਐਪ ਵਿੱਚੋਂ ਕੋਈ ਲਿੰਕ ਜੋੜਦੇ ਹੋ, ਤਾਂ ਅਗਲੀ ਵਾਰ ਸਾਈਟ ‘ਤੇ ਜਾਣ ਵੇਲੇ ਤੁਹਾਨੂੰ ਇੱਕ ਕੁਇੱਕ ਨੋਟ ਥੰਬਨੇਲ ਦਿਖਾਈ ਦਿੰਦਾ ਹੈ ਜੋ ਤੁਹਾਨੂੰ ਉੱਥੇ ਲੈ ਜਾਂਦਾ ਹੈ ਜੋ ਤੁਸੀਂ ਪਹਿਲਾਂ ਦੇਖ ਰਹੇ ਸੀ।

ਪਰਿਵਾਰਕ ਛੁੱਟੀਆਂ ਲਈ ਕਾਰਜ ਸੂਚੀ ਦਿਖਾਉਂਦਾ ਨੋਟ। ਇਸ ਨੋਟ ਵਿੱਚ ਵੈੱਬਪੰਨੇ ਦਾ ਲਿੰਕ, ਕਿਸੇ ਹੋਰ ਨੋਟ ਦਾ ਲਿੰਕ, ਖ਼ਰੀਦਣ ਵਾਲੀਆਂ ਆਈਟਮਾਂ ਦੀ ਸੂਚੀ ਅਤੇ ਹੇਠਲੇ ਪਾਸੇ ਇੱਕ ਤਸਵੀਰ ਸ਼ਾਮਲ ਹੈ।

ਤੁਸੀਂ ਨੋਟਸ ਐਪ ਵਿੱਚ ਆਪਣੇ ਸਾਰੇ ਕੁਇੱਕ ਨੋਟਸ ਐਕਸੈੱਸ ਕਰ ਸਕਦੇ ਹੋ। ਅਤੇ ਜਦੋਂ ਤੁਸੀਂ ਆਪਣੇ iPhone ‘ਤੇ ਕੁਇੱਕ ਨੋਟ ਬਣਾਉਂਦੇ ਹੋ, ਤਾਂ ਤੁਸੀਂ ਆਪਣੇ iPad ਅਤੇ Mac ‘ਤੇ ਵੀ ਇਹ ਨੋਟ ਦੇਖ ਸਕਦੇ ਹੋ।

ਕੁਇੱਕ ਨੋਟ ਬਣਾਓ

ਕਿਸੇ ਵੀ ਐਪ ਤੋਂ ਕੁਇੱਕ ਨੋਟ ਬਣਾਉਣ ਲਈ, ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

ਕੁਇੱਕ ਨੋਟਸ ਦੇਖੋ ਅਤੇ ਵਿਵਸਥਿਤ ਕਰੋ

  1. ਆਪਣੇ iPhone ‘ਤੇ ਨੋਟਸ ਐਪ ‘ਤੇ ਜਾਓ।

  2. ਫ਼ੋਲਡਰ ਸੂਚੀ ਵਿੱਚ ਕੁਇੱਕ ਨੋਟਸ ‘ਤੇ ਟੈਪ ਕਰੋ।

ਨੋਟ: ਜਦੋਂ ਤੱਕ ਤੁਸੀਂ ਕੁਇੱਕ ਨੋਟ ਨੂੰ ਕਿਸੇ ਵੱਖਰੇ ਫ਼ੋਲਡਰ ਵਿੱਚ ਮੂਵ ਨਹੀਂ ਕਰਦੇ ਉਦੋਂ ਤੱਕ ਤੁਸੀਂ ਇਸ ਨੂੰ ਲੌਕ ਨਹੀਂ ਕਰ ਸਕਦੇ।

ਜੇਕਰ ਤੁਸੀਂ ਕਿਸੇ ਵਿਅਕਤੀਗਤ ਕੁਇੱਕ ਨੋਟ ਨੂੰ ਕਿਸੇ ਵੱਖਰੇ ਫ਼ੋਲਡਰ ਵਿੱਚ ਮੂਵ ਕਰ ਦਿੰਦੇ ਹੋ, ਤਾਂ ਇਹ ਇੱਕ ਮਿਆਰੀ ਨੋਟ ਬਣ ਜਾਂਦਾ ਹੈ ਅਤੇ ਹੁਣ ਹੋਰ ਐਪਾਂ ਵਿੱਚ ਕੁਇੱਕ ਨੋਟ ਵਜੋਂ ਦਿਖਾਈ ਨਹੀਂ ਦਿੰਦਾ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.