ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

iPhone ‘ਤੇ “ਐਕਸ਼ਨ” ਬਟਨ ਦੀ ਵਰਤੋਂ ਕਰੋ ਅਤੇ ਇਸ ਨੂੰ ਵਿਓਂਤਬੱਧ ਕਰੋ

ਸਮਰਥਿਤ ਮਾਡਲਾਂ ‘ਤੇ, ਰਿੰਗ/ਸ਼ਾਂਤ ਸਵਿੱਚ ਦੀ ਬਜਾਏ iPhone ‘ਤੇ “ਐਕਸ਼ਨ” ਬਟਨ ਹੈ। ਤੁਸੀਂ ਚੁਣ ਸਕਦੇ ਹੋ ਕਿ ਤੁਸੀਂ “ਐਕਸ਼ਨ” ਬਟਨ ਨੂੰ ਦਬਾਉਣ ’ਤੇ ਕਿਹੜਾ ਫ਼ੰਕਸ਼ਨ ਕਰਵਾਉਣਾ ਚਾਹੁੰਦੇ ਹੋ। ਕਿਉਂਕਿ ਬਟਨ ਨੂੰ ਆਸਾਨੀ ਨਾਲ ਐਕਸੈੱਸ ਕੀਤਾ ਜਾ ਸਕਦਾ ਹੈ, ਇਸ ਲਈ ਇਹ ਤੁਹਾਡੇ ਵੱਲੋਂ ਅਕਸਰ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਲਈ ਲਾਹੇਵੰਦ ਹੁੰਦਾ ਹੈ। (ਐਕਸ਼ਨ ਬਟਨ ਦਾ ਟਿਕਾਣਾ ਹੇਠਾਂ ਦਿਖਾਇਆ ਗਿਆ ਹੈ।) ਕੋਈ ਵੱਖਰਾ ਫ਼ੰਕਸ਼ਨ ਕਰਨ ਲਈ ਐਕਸ਼ਨ ਬਟਨ ਨੂੰ ਬਦਲਣਾ ਆਸਾਨ ਹੁੰਦਾ ਹੈ।

iPhone 15 Pro ਦੇ ਖੱਬੇ ਕਿਨਾਰੇ ’ਤੇ ਸਥਿਤ “ਐਕਸ਼ਨ” ਬਟਨ ਨੂੰ ਦਿਖਾਉਂਦੀ ਹੋਇਆ ਸਕਰੀਨ। ਤੁਸੀਂ ਸੈਟਿੰਗਾਂ > ਐਕਸ਼ਨ ਬਟਨ ਵਿੱਚ ਬਟਨ ਦੇ ਫ਼ੰਕਸ਼ਨ ਨੂੰ ਵਿਉਂਤਬੱਧ ਕਰ ਸਕਦੇ ਹੋ।

ਐਕਸ਼ਨ ਬਟਨ ਨੂੰ ਵਿਉਂਤਬੱਧ ਕਰੋ

  1. ਸਮਰਥਿਤ ਮਾਡਲਾਂ ‘ਤੇ, ਸੈਟਿੰਗਾਂ  > ਐਕਸ਼ਨ ਬਟਨ ‘ਤੇ ਜਾਓ।

    iPhone ਦੇ ਇੱਕ ਪਾਸੇ ਦਾ ਚਿੱਤਰ ਜਿਸ ਵਿੱਚ ਇੱਕ ਆਈਕਨ ਉਨ੍ਹਾਂ ਕਾਰਵਾਈਆਂ ਨੂੰ ਦਰਸਾ ਰਿਹਾ ਹੈ ਜੋ ਤੁਸੀਂ “ਐਕਸ਼ਨ” ਬਟਨ ਨੂੰ ਅਸਾਈਨ ਕਰ ਸਕਦੇ ਹੋ।

    ਐਕਸ਼ਨ ਬਟਨ ਨੂੰ ਵਿਉਂਤਬੱਧ ਕਰਨ ਲਈ ਸਕਰੀਨ। ਚੁਣੀ ਹੋਈ ਕਾਰਵਾਈ “ਕੈਮਰਾ” ਹੈ। ਹੋਰ ਫ਼ੀਚਰ ਕੈਮਰੇ ਦੇ ਸੱਜੇ ਅਤੇ ਖੱਬੇ ਪਾਸੇ ਦਿਖਾਈ ਦਿੰਦੇ ਹਨ ਜਿਸ ਵਿੱਚ “ਪਰੇਸ਼ਾਨ ਨਾ ਕਰੋ” ਅਤੇ “ਫ਼ਲੈਸ਼ਲਾਈਟ” ਸ਼ਾਮਲ ਹਨ। ਇਹਨਾਂ ਕਾਰਵਾਈਆਂ ਦੇ ਹੇਠਾਂ ਬਿੰਦੂ ਹਨ ਜਿਨ੍ਹਾਂ ‘ਤੇ ਟੈਪ ਕਰ ਕੇ ਤੁਸੀਂ ਕਿਸੇ ਹੋਰ ਕਾਰਵਾਈ ’ਤੇ ਸਵਿੱਚ ਕਰ ਸਕਦੇ ਹੋ। ਚੁਣੀਆਂ ਗਈਆਂ ਕਰਵਾਈਆਂ ਦੇ ਹੇਠਾਂ ਕੈਮਰਾ, ਕੈਮਰਾ ਵਿਕਲਪਾਂ ਦਾ ਇੱਕ ਮੈਨਿਊ ਹੈ ਜੋ ਤੁਸੀਂ ਐਕਸ਼ਨ ਬਟਨ ਨੂੰ ਅਸਾਈਨ ਕਰਨ ਲਈ ਟੈਪ ਕਰ ਸਕਦੇ ਹੋ।
  2. ਕੋਈ ਕਾਰਵਾਈ ਚੁਣਨ ਲਈ, ਉਸ ਕਾਰਵਾਈ ’ਤੇ ਸਵਾਈਪ ਕਰੋ ਜਿਸ ਦੀ ਤੁਸੀਂ ਵਰਤੋਂ ਕਰਨੀ ਚਾਹੁੰਦੇ ਹੋ-ਉਸ ਦਾ ਨਾਮ ਬਿੰਦੂਆਂ ਦੇ ਹੇਠਾਂ ਦਿਖਾਈ ਦਿੰਦਾ ਹੈ।

    ਸਲਾਹ: iPhone ਨੂੰ ਸ਼ਾਂਤ ਮੋਡ ‘ਤੇ ਕਰਨ ਲਈ “ਐਕਸ਼ਨ” ਬਟਨ ਨੂੰ ਵਿਉਂਤਬੱਧ ਕਰਨ ਲਈ, “ਸ਼ਾਂਤ ਮੋਡ” ਬਟਨ ‘ਤੇ ਸਵਾਈਪ ਕਰੋ। ਕੋਈ ਹੋਰ ਕਾਰਵਾਈ ਚੁਣਨ ਲਈ ਉਸ ’ਤੇ ਸਵਾਈਪ ਕਰੋ।

  3. ਜੇਕਰ ਚੁਣੀ ਗਈ ਕਾਰਵਾਈ ਲਈ ਵਾਧੂ ਵਿਕਲਪ ਹਨ, ਤਾਂ ਕਾਰਵਾਈ ਦੇ ਹੇਠਾਂ “ਮੈਨਿਊ” ਬਟਨ ਦਿਖਾਈ ਦਿੰਦਾ ਹੈ; ਵਿਕਲਪਾਂ ਦੀ ਸੂਚੀ ਦੇਖਣ ਲਈ ਇਸ ’ਤੇ ਟੈਪ ਕਰੋ।

    ਕੰਟਰੋਲ, ਸ਼ੌਰਟਕੱਟ ਅਤੇ ਐਕਸੈੱਸਬਿਲਟੀ ਕਾਰਵਾਈਆਂ ਲਈ, ਤੁਹਾਨੂੰ ਕਾਰਵਾਈ ਦੇ ਹੇਠਾਂ ਬਟਨ ‘ਤੇ ਟੈਪ ਕਰ ਕੇ ਵਿਸ਼ੇਸ਼ ਵਿਕਲਪ ਚੁਣਨਾ ਪਵੇਗਾ—ਨਹੀਂ ਤਾਂ “ਐਕਸ਼ਨ” ਬਟਨ ਕੁਝ ਵੀ ਨਹੀਂ ਕਰੇਗਾ।

    ਆਈਕਨ

    ਕਾਰਵਾਈ

    “ਸ਼ਾਂਤ ਮੋਡ” ਬਟਨ

    ਸ਼ਾਂਤ ਮੋਡ: ਕਾਲਾਂ ਅਤੇ ਅਲਰਟਸ ਲਈ ਸ਼ਾਂਤ ਅਤੇ ਰਿੰਗ ਮੋਡ ਵਿਚਕਾਰ ਸਵਿੱਚ ਕਰੋ।

    “ਫ਼ੋਕਸ” ਬਟਨ

    ਫ਼ੋਕਸ: ਸੂਚਨਾਵਾਂ ਸ਼ਾਂਤ ਕਰਨ ਅਤੇ ਧਿਆਨ-ਭਟਕਣਾ ਨੂੰ ਫ਼ਿਲਟਰ ਕਰਨ ਲਈ ਕੋਈ “ਫ਼ੋਕਸ” ਚਾਲੂ ਕਰੋ।

    “ਕੈਮਰਾ” ਬਟਨ

    ਕੈਮਰਾ: ਕੋਈ ਪਲ ਕੈਪਚਰ ਕਰਨ ਲਈ ਕੈਮਰਾ ਖੋਲ੍ਹੋ।

    “ਵਿਜ਼ੂਅਲ ਇੰਟੈਲੀਜੈਂਸ” ਬਟਨ

    ਵਿਜ਼ੂਅਲ ਇੰਟੈਲੀਜੈਂਸ: ਆਪਣੇ ਆਲੇ-ਦੁਆਲੇ ਦੀਆਂ ਥਾਵਾਂ ਅਤੇ ਵਸਤੂਆਂ ਬਾਰੇ ਹੋਰ ਜਾਣਨ ਲਈ ਵਿਜ਼ੂਅਲ ਇੰਟੈਲੀਜੈਂਸ ਦੀ ਵਰਤੋਂ ਕਰੋ (iPhone 16e, iPhone 15 Pro ਅਤੇ iPhone 15 Pro Max ’ਤੇ ਉਪਲਬਧ ਹੈ ਅਤੇ ਇਸ ਲਈ Apple Intelligence ਲੋੜੀਂਦਾ ਹੈ)।

    ਨੋਟ: Apple Intelligence ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹੈ। ਇਹ ਦੇਖਣ ਲਈ ਕਿ Apple Intelligence ਤੁਹਾਡੇ ਡਿਵਾਈਸ, ਭਾਸ਼ਾ ਅਤੇ ਖੇਤਰ ਵਿੱਚ ਉਪਲਬਧ ਹੈ ਜਾਂ ਨਹੀਂ, Apple ਸਹਾਇਤਾ ਲੇਖ Apple Intelligence ਪ੍ਰਾਪਤ ਕਰਨ ਦਾ ਤਰੀਕਾ ਨੂੰ ਦੇਖੋ।

    “ਫ਼ਲੈਸ਼ਲਾਈਟ” ਬਟਨ

    ਫ਼ਲੈਸ਼ਲਾਈਟ: ਲੋੜ ਪੈਣ ‘ਤੇ ਵਾਧੂ ਰੋਸ਼ਨੀ ਚਾਲੂ ਕਰੋ।

    “ਵੌਇਸ ਮੈਮੋ” ਬਟਨ

    ਵੌਇਸ ਮੈਮੋ: ਨਿੱਜੀ ਨੋਟਸ, ਸੰਗੀਤਕ ਵਿਚਾਰ ਅਤੇ ਹੋਰ ਚੀਜ਼ਾਂ ਰਿਕਾਰਡ ਕਰੋ।

    “ਸੰਗੀਤ ਪਛਾਣੋ” ਬਟਨ

    ਸੰਗੀਤ ਪਛਾਣ: Shazam ਐਪ ਨਾਲ ਪਤਾ ਲਗਾਓ ਕਿ ਨੇੜੇ ਜਾਂ ਤੁਹਾਡੇ iPhone ‘ਤੇ ਕਿਹੜਾ ਗੀਤ ਚੱਲ ਰਿਹਾ ਹੈ।

    “ਅਨੁਵਾਦ ਕਰੋ” ਬਟਨ

    ਅਨੁਵਾਦ: ਵਾਕੰਸ਼ਾਂ ਦਾ ਅਨੁਵਾਦ ਕਰੋ ਜਾਂ ਕਿਸੇ ਵਿਅਕਤੀ ਨਾਲ ਹੋਰ ਭਾਸ਼ਾ ਵਿੱਚ ਗੱਲਬਾਤ ਕਰੋ।

    “ਵੱਡਦਰਸ਼ੀ” ਬਟਨ

    ਵੱਡਦਰਸ਼ੀ: ਆਪਣੇ ਨੇੜੇ ਦੀਆਂ ਵਸਤੂਆਂ ‘ਤੇ ਜ਼ੂਮ ਕਰਕੇ ਉਹਨਾਂ ਦਾ ਪਤਾ ਲਗਾਉਣ ਲਈ ਆਪਣੇ iPhone ਨੂੰ ਵੱਡਦਰਸ਼ੀ ਗਲਾਸ ਵਿੱਚ ਬਦਲੋ।

    “ਕੰਟਰੋਲ” ਬਟਨ

    ਕੰਟਰੋਲ: ਆਪਣੇ ਮਨਪਸੰਦ ਕੰਟਰੋਲ ਨੂੰ ਤੇਜ਼ੀ ਨਾਲ ਐਕਸੈੱਸ ਕਰੋ।

    “ਸ਼ੌਰਟਕੱਟ” ਬਟਨ

    ਸ਼ੌਰਟਕੱਟ: ਐਪ ਖੋਲ੍ਹੋ ਜਾਂ ਆਪਣਾ ਮਨਪਸੰਦ ਸ਼ੌਰਟਕੱਟ ਚਲਾਓ।

    “ਐਕਸੈੱਸਬਿਲਟੀ” ਬਟਨ

    ਐਕਸੈੱਸਬਿਲਟੀ: ਐਕਸੈੱਸਬਿਲਟੀ ਫ਼ੀਚਰ ਦੀ ਤੇਜ਼ੀ ਨਾਲ ਵਰਤੋਂ ਕਰੋ।

    ਕੋਈ ਕਾਰਵਾਈ ਨਹੀਂ

    ਕੁਝ ਨਾ ਕਰੋ।

ਐਕਸ਼ਨ ਬਟਨ ਦੀ ਵਰਤੋਂ ਕਰੋ

ਐਕਸ਼ਨ ਬਟਨ ਨੂੰ ਦਿੱਤੀ ਗਈ ਕਾਰਵਾਈ ਕਰਨ ਲਈ, ਐਕਸ਼ਨ ਬਟਨ ਨੂੰ ਦਬਾ ਕੇ ਰੱਖੋ।

ਕਈ ਫ਼ੰਕਸ਼ਨਾਂ ਲਈ, ਸੈਟਿੰਗ ਨੂੰ ਚਾਲੂ ਜਾਂ ਬੰਦ ਕਰਨ ਲਈ ਐਕਸ਼ਨ ਬਟਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਦਾਹਰਨ ਲਈ, ਜੇਕਰ ਚੁਣਿਆ ਗਿਆ ਐਕਸ਼ਨ “ਸ਼ਾਂਤ ਮੋਡ” ਹੈ, ਤਾਂ ਤੁਸੀਂ iPhone ਨੂੰ ਸ਼ਾਂਤ ਮੋਡ ‘ਤੇ ਲਗਾਉਣ ਲਈ “ਐਕਸ਼ਨ” ਬਟਨ ਨੂੰ ਦਬਾ ਕੇ ਰੱਖ ਸਕਦੇ ਹੋ। ਜੇਕਰ ਤੁਸੀਂ ਐਕਸ਼ਨ ਬਟਨ ਨੂੰ ਦੁਬਾਰਾ ਦਬਾ ਕੇ ਰੱਖਦੇ ਹੋ, ਤਾਂ ਇਹ “ਸ਼ਾਂਤ ਮੋਡ” ਨੂੰ ਬੰਦ ਕਰ ਦਿੰਦਾ ਹੈ।

ਐਕਸ਼ਨ ਬਟਨ ਵਿੱਚ ਕੋਈ ਕੰਟਰੋਲ ਜੋੜੋ

ਤੁਸੀਂ ਐਕਸ਼ਨ ਬਟਨ ਨੂੰ “ਕੰਟਰੋਲ ਸੈਂਟਰ” ਦੇ ਕੰਟਰੋਲ ਅਸਾਈਨ ਕਰ ਸਕਦੇ ਹੋ ਅਤੇ ਫਿਰ ਸਿਰਫ਼ ਐਕਸ਼ਨ ਬਟਨ ਦੀ ਵਰਤੋਂ ਕਰਕੇ ਕੰਟਰੋਲ ਨੂੰ ਚਾਲੂ ਜਾਂ ਬੰਦ ਕਰ ਸਕਦੇ ਹੋ।

  1. ਸੈਟਿੰਗਾਂ  > ਐਕਸ਼ਨ ਬਟਨ ’ਤੇ ਜਾਓ।

  2. “ਕੰਟਰੋਲ” ਕਾਰਵਾਈ ‘ਤੇ ਸਵਾਈਪ ਕਰੋ, ਫਿਰ “ਕੋਈ ਕੰਟਰੋਲ ਚੁਣੋ” ‘ਤੇ ਟੈਪ ਕਰੋ।

  3. ਕੰਟਰੋਲਾਂ ਨੂੰ ਸਕ੍ਰੌਲ ਕਰੋ ਜਾਂ ਕੰਟਰੋਲ ਦੇ ਉੱਪਰ ਦਿੱਤੇ ਖੋਜ ਖੇਤਰ ਵਿੱਚ ਦਾਖ਼ਲ ਕਰ ਕੇ ਉਸ ਕੰਟਰੋਲ ਦੀ ਖੋਜ ਕਰੋ ਜੋ ਤੁਸੀਂ ਚਾਹੁੰਦੇ ਹੋ।

  4. ਉਸ ਕੰਟਰੋਲ ‘ਤੇ ਟੈਪ ਕਰੋ ਜਿਸ ਨੂੰ ਤੁਸੀਂ ਸ਼ਾਮਲ ਕਰਨਾ ਚਾਹੁੰਦੇ ਹੋ।

    ਉਦਾਹਰਨ ਲਈ, ਤੁਸੀਂ “ਡਾਰਕ ਮੋਡ” ਕੰਟਰੋਲ ‘ਤੇ ਟੈਪ ਕਰ ਕੇ ਐਕਸ਼ਨ ਬਟਨ ਨੂੰ “ਡਾਰਕ ਮੋਡ” ਅਸਾਈਨ ਕਰ ਸਕਦੇ ਹੋ। ਫਿਰ ਤੁਸੀਂ ਐਕਸ਼ਨ ਬਟਨ ਨੂੰ ਦਬਾ ਕੇ “ਡਾਰਕ ਮੋਡ” ਚਾਲੂ ਜਾਂ ਬੰਦ ਕਰ ਸਕਦੇ ਹੋ।

ਐਕਸ਼ਨ ਬਟਨ ਨਾਲ ਵਿਜ਼ੂਅਲ ਇੰਟੈਲੀਜੈਂਸ ਦੀ ਵਰਤੋਂ ਕਰਨੀ

ਵਿਜ਼ੂਅਲ ਇੰਟੈਲੀਜੈਂਸ ਵੱਲੋਂ ਤੁਹਾਡੇ ਆਲੇ-ਦੁਆਲੇ ਦੀਆਂ ਥਾਵਾਂ, ਵਸਤੂਆਂ ਅਤੇ ਟੈਕਸਟ ਬਾਰੇ ਹੋਰ ਜਾਣਨ ਵਿੱਚ ਤੁਹਾਡੀ ਮਦਦ ਕੀਤੀ ਜਾਂਦੀ ਹੈ। ਸਮਰਥਿਤ ਮਾਡਲਾਂ (ਹੇਠਾਂ ਦੇਖੋ) ’ਤੇ, ਤੁਸੀਂ ਵਿਜ਼ੂਅਲ ਇੰਟੈਲੀਜੈਂਸ ਨੂੰ ਐਕਸੈੱਸ ਕਰਨ ਲਈ ਐਕਸ਼ਨ ਬਟਨ ਦੀ ਵਰਤੋਂ ਕਰ ਸਕਦੇ ਹੋ।

ਨੋਟ: iOS 18.3 ਜਾਂ ਇਸ ਤੋਂ ਬਾਅਦ ਦੇ ਸੰਸਕਰਨ ਵਾਲੇ iPhone 16e ’ਤੇ ਅਤੇ iOS 18.4 ਜਾਂ ਇਸ ਤੋਂ ਬਾਅਦ ਦੇ ਸੰਸਕਰਨ ਵਾਲੇ iPhone 15 Pro ਅਤੇ iPhone 15 Pro Max ’ਤੇ ਉਪਲਬਧ ਹੈ। (ਕੈਮਰਾ ਕੰਟਰੋਲ ਵਾਲੇ ਮਾਡਲਾਂ ’ਤੇ, ਵਿਜ਼ੂਅਲ ਇੰਟੈਲੀਜੈਂਸ ਨੂੰ ਐਕਸੈੱਸ ਕਰਨ ਲਈ ਇਸ ’ਤੇ ਕਲਿੱਕ ਕਰ ਕੇ ਰੱਖੋ।)

  1. ਸੈਟਿੰਗਾਂ  > ਐਕਸ਼ਨ ਬਟਨ ’ਤੇ ਜਾਓ।

    iPhone ਦੇ ਇੱਕ ਪਾਸੇ ਦਾ ਚਿੱਤਰ ਜਿਸ ਵਿੱਚ ਇੱਕ ਆਈਕਨ ਉਨ੍ਹਾਂ ਕਾਰਵਾਈਆਂ ਨੂੰ ਦਰਸਾ ਰਿਹਾ ਹੈ ਜੋ ਤੁਸੀਂ “ਐਕਸ਼ਨ” ਬਟਨ ਨੂੰ ਅਸਾਈਨ ਕਰ ਸਕਦੇ ਹੋ।

  2. ਸਕਰੀਨ ’ਤੇ ਵਿਜ਼ੂਅਲ ਇੰਟੈਲੀਜੈਂਸ ਵਿਕਲਪ ਦਿਖਾਈ ਦੇਣ ਤੱਕ ਖੱਬੇ ਜਾਂ ਸੱਜੇ ਸਵਾਈਪ ਕਰੋ।

    1 ਅਤੇ 2 ਕਦਮਾਂ ਨੂੰ ਪੂਰਾ ਕਰਨ ਤੋਂ ਬਾਅਦ, ਤੁਹਾਨੂੰ ਵਿਜ਼ੂਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਲਈ ਉਹਨਾਂ ਨੂੰ ਦੁਹਰਾਉਣ ਦੀ ਲੋੜ ਨਹੀਂ ਪਵੇਗੀ।

  3. ਆਪਣੇ iPhone ਦੇ ਕੈਮਰੇ ਨੂੰ ਆਪਣੇ ਸਾਹਮਣੇ ਮੌਜੂਦ ਕਿਸੇ ਵਸਤੂ ਵੱਲ ਕਰੋ, ਫਿਰ ਐਕਸ਼ਨ ਬਟਨ ਦਬਾ ਕੇ ਰੱਖੋ।

  4. ਹੋਰ ਜਾਣਨ ਲਈ ਸਕਰੀਨ ’ਤੇ ਕਿਸੇ ਵੀ ਵਿਕਲਪ ’ਤੇ ਟੈਪ ਕਰੋ (ਵਿਕਲਪ ਵੱਖ-ਵੱਖ ਹੁੰਦੇ ਹਨ; iPhone ’ਤੇ ਵਿਜ਼ੂਅਲ ਇੰਟੈਲੀਜੈਂਸ ਦੀ ਵਰਤੋਂ ਕਰਨੀ ਨੂੰ ਦੇਖੋ)।

  5. ਵਿਜ਼ੂਅਲ ਇੰਟੈਲੀਜੈਂਸ ਨਤੀਜੇ ਬੰਦ ਕਰਨ ਲਈ “ਬੰਦ ਕਰੋ” ਬਟਨ ’ਤੇ ਟੈਪ ਕਰੋ, ਫਿਰ ਵਿਜ਼ੂਅਲ ਇੰਟੈਲੀਜੈਂਸ ਨੂੰ ਬੰਦ ਕਰਨ ਲਈ ਸਕਰੀਨ ਦੇ ਹੇਠਾਂ ਤੋਂ ਉੱਪਰ ਵੱਲ ਸਵਾਈਪ ਕਰੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.