ਇਸ ਕੰਟਰੋਲ ਦੀ ਸੋਧ ਕਰਨ ਨਾਲ ਇਹ ਪੰਨਾ ਆਪਣੇ ਆਪ ਅੱਪਡੇਟ ਹੋ ਜਾਵੇਗਾ

ਗਾਈਡਡ ਐਕਸੈੱਸ ਨਾਲ iPhone ਨੂੰ ਇੱਕ ਐਪ ‘ਤੇ ਲੌਕ ਕਰੋ

ਗਾਈਡਡ ਐਕਸੈੱਸ ਨਾਲ, ਤੁਸੀਂ iPhone ਨੂੰ ਕਿਸੇ ਇੱਕ ਐਪ ‘ਤੇ ਅਸਥਾਈ ਤੌਰ ’ਤੇ ਪ੍ਰਤਿਬੰਧ ਕਰ ਸਕਦੇ ਹੋ। ਇਹ ਉਦੋਂ ਲਾਹੇਵੰਦ ਹੋ ਸਕਦਾ ਹੈ ਜਦੋਂ ਤੁਸੀਂ ਕਿਸੇ ਬੱਚੇ ਨੂੰ ਆਪਣੇ iPhone ਦੀ ਵਰਤੋਂ ਕਰਨ ਦਿੰਦੇ ਹੋ ਜਾਂ ਜਦੋਂ ਤੁਸੀਂ ਕਿਸੇ ਕਾਰਜ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੁੰਦੇ ਹੋ। ਤੁਸੀਂ ਸਮਾਂ ਸੀਮਾ ਸੈੱਟ ਕਰ ਸਕਦੇ ਹੋ ਅਤੇ ਇਸ ਨੂੰ ਵਿਉਂਤ ਸਕਦੇ ਹੋ ਕਿ ਕਿਹੜੇ ਫ਼ੀਚਰ, ਹਾਰਡਵੇਅਰ ਬਟਨਾਂ ਅਤੇ ਸਕਰੀਨ ਦੇ ਖੇਤਰ ਉਪਲਬਧ ਹਨ।

ਇੱਕ iPhone ਸਕਰੀਨ, ਜਿਸ ਵਿੱਚ ਗਾਈਡਡ ਐਕਸੈੱਸ ਦਾ ਸੈੱਟ ਅੱਪ ਕੀਤਾ ਜਾ ਰਿਹਾ ਹੈ। iPhone ਨੂੰ ਸਿਰਫ਼ ਕੈਲਕੁਲੇਟਰ ਐਪ ਦੀ ਵਰਤੋਂ ਕਰਨ ਲਈ ਅਸਥਾਈ ਤੌਰ ’ਤੇ ਲੌਕ ਕੀਤਾ ਜਾ ਰਿਹਾ ਹੈ ਅਤੇ ਐਪ ਦੇ ਬਟਨਾਂ ਵਿੱਚੋਂ ਇੱਕ ਨੂੰ ਅਸਮਰੱਥ ਕਰ ਦਿੱਤਾ ਗਿਆ ਹੈ।

ਗਾਈਡਡ ਐਕਸੈੱਸ ਦਾ ਸੈੱਟ ਅੱਪ ਕਰੋ

  1. ਸੈਟਿੰਗਾਂ  > ਐਕਸੈੱਸਬਿਲਟੀ > ਗਾਈਡਡ ਐਕਸੈੱਸ ’ਤੇ ਜਾਓ, ਫਿਰ ਗਾਈਡਡ ਐਕਸੈੱਸ ਨੂੰ ਚਾਲੂ ਕਰੋ।

  2. ਗਾਈਡਡ ਐਕਸੈੱਸ ਸੈਸ਼ਨਾਂ ਲਈ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਪਾਸਕੋਡ ਨਾਲ ਸੈਸ਼ਨ ਸਮਾਪਤ ਕਰਨ ਲਈ: ਪਾਸਕੋਡ ਸੈਟਿੰਗਾਂ ’ਤੇ ਟੈਪ ਕਰੋ, “ਗਾਈਡਡ ਐਕਸੈੱਸ ਪਾਸਕੋਡ ਸੈੱਟ ਕਰੋ” ’ਤੇ ਟੈਪ ਕਰੋ, ਫਿਰ ਪਾਸਕੋਡ ਭਰੋ।

    • Face ID ਜਾਂ Touch ID ਨਾਲ ਸੈਸ਼ਨ ਸਮਾਪਤ ਕਰਨ ਲਈ: “ਪਾਸਕੋਡ ਸੈਟਿੰਗਾਂ” ’ਤੇ ਟੈਪ ਕਰੋ, ਫਿਰ Face ID (Face ID ਵਾਲੇ iPhone ’ਤੇ) ਜਾਂ Touch ID (iPhone ਦੇ ਹੋਰ ਮਾਡਲਾਂ ’ਤੇ) ਨੂੰ ਚਾਲੂ ਕਰੋ।

    • ਸਮਾਂ ਸੀਮਾਵਾਂ ਬਾਰੇ ਬੋਲ ਕੇ ਦੱਸਣ ਵਾਸਤੇ ਧੁਨੀ ਚਲਾਉਣ ਲਈ: “ਸਮਾਂ ਸੀਮਾਵਾਂ” ’ਤੇ ਟੈਪ ਕਰੋ, “ਧੁਨੀ” ’ਤੇ ਟੈਪ ਕਰੋ, ਫਿਰ ਹੋਰ ਵਿਕਲਪਾਂ ਨੂੰ ਬ੍ਰਾਊਜ਼ ਕਰਨ ਲਈ ਕੋਈ ਧੁਨੀ ਚੁਣੋ ਜਾਂ “ਟੋਨ ਸਟੋਰ” ’ਤੇ ਟੈਪ ਕਰੋ।

    • ਬੋਲੀਆਂ ਜਾਣ ਵਾਲੀਆਂ ਸਮਾਂ ਸੀਮਾਵਾਂ ਸੁਣਨ ਲਈ: “ਸਮਾਂ ਸੀਮਾਵਾਂ” ’ਤੇ ਟੈਪ ਕਰੋ, ਫਿਰ “ਗਾਈਡਡ ਐਕਸੈੱਸ” ਸੈਸ਼ਨ ਸਮਾਪਤ ਹੋਣ ਤੋਂ ਪਹਿਲਾਂ ਬਾਕੀ ਬਚੇ ਸਮੇਂ ਨੂੰ ਸੁਣਨ ਲਈ “ਬੋਲੋ” ਨੂੰ ਚਾਲੂ ਕਰੋ।

    • ਸੈਸ਼ਨ ਦੌਰਾਨ ਐਕਸੈੱਸਬਿਲਟੀ ਸ਼ੌਰਟਕੱਟ ਦੀ ਆਗਿਆ ਦੇਣ ਲਈ: ਐਕਸੈੱਸਬਿਲਟੀ ਸ਼ੌਰਟਕੱਟ ਨੂੰ ਚਾਲੂ ਕਰੋ।

    • ਸੈਂਟ ਕਰੋ ਕਿ iPhone ਨੂੰ ਆਟੋਮੈਟਿਕਲੀ ਲੌਕ ਹੋਣ ਵਿੱਚ ਕਿੰਨਾ ਸਮਾਂ ਲੱਗਦਾ ਹੈ: “ਡਿਸਪਲੇ ਆਟੋ-ਲੌਕ” ’ਤੇ ਟੈਪ ਕਰੋ, ਫਿਰ ਕੋਈ ਵਿਕਲਪ ਚੁਣੋ।

ਗਾਈਡਡ ਐਕਸੈੱਸ ਸੈਸ਼ਨ ਸ਼ੁਰੂ ਕਰਨਾ

  1. ਉਸ ਐਪ ’ਤੇ ਜਾਓ ਜਿਸ ਦੀ ਤੁਸੀਂ ਵਰਤੋਂ ਕਰਨੀ ਚਾਹੁੰਦੇ ਹੋ।

  2. ਗਾਈਡਡ ਐਕਸੈੱਸ ਨੂੰ ਚਾਲੂ ਕਰਨ ਲਈ, ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    Siri: ਇਸ ਤਰ੍ਹਾਂ ਦਾ ਕੁਝ ਕਹੋ: “Turn on Guided Access.” Siri ਦੀ ਵਰਤੋਂ ਕਰਨੀ ਸਿੱਖੋ

  3. ਸਕਰੀਨ ਦੇ ਜਿਸ ਵੀ ਖੇਤਰ ਨੂੰ ਤੁਸੀਂ ਅਸਮਰੱਥ ਕਰਨਾ ਚਾਹੁੰਦੇ ਹੋ, ਉਸ ‘ਤੇ ਚੱਕਰ ਲਗਾਓ। ਮਾਸਕ ਨੂੰ ਸਥਿਤੀ ਵਿੱਚ ਡ੍ਰੈਗ ਕਰੋ ਜਾਂ ਇਸ ਦੇ ਆਕਾਰ ਨੂੰ ਵਿਉਂਤਣ ਲਈ ਹੈਂਡਲ ਦੀ ਵਰਤੋਂ ਕਰੋ।

  4. “ਵਿਕਲਪ” ’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕਿਸੇ ਨੂੰ ਵੀ ਚਾਲੂ ਜਾਂ ਬੰਦ ਕਰੋ:

    • ਸਾਈਡ ਬਟਨ

    • ਆਵਾਜ਼ ਬਟਨ

    • ਮੋਸ਼ਨ (iPhone ਨੂੰ ਪੋਰਟ੍ਰੇਟ ਤੋਂ ਲੈਂਡਸਕੇਪ ਵਿੱਚ ਸਵਿੱਚ ਕਰਨ ਜਾਂ ਹੋਰ ਮੋਸ਼ਨਾਂ ਦਾ ਜਵਾਬ ਦੇਣ ਤੋਂ ਰੋਕਣ ਲਈ)

    • ਸੌਫ਼ਟਵੇਅਰ ਕੀਬੋਰਡ

    • ਟੱਚ

    • ਸਮਾਂ ਸੀਮਾ

  5. "ਸ਼ੁਰੂ ਕਰੋ” ’ਤੇ ਟੈਪ ਕਰੋ।

ਮਹੱਤਵਪੂਰਨ: ਗਾਈਡਡ ਐਕਸੈੱਸ ਦੀ ਵਰਤੋਂ ਕਰਦੇ ਸਮੇਂ ਦੁਰਘਟਨਾ ਦਾ ਪਤਾ ਲੱਗਣਾ ਅਤੇ ਐਮਰਜੈਂਸੀ ਸੇਵਾਵਾਂ ਉਪਲਬਧ ਨਹੀਂ ਹੁੰਦੀਆਂ। ਦੁਰਘਟਨਾ ਦਾ ਪਤਾ ਲੱਗਣਾ ਦੀ ਵਰਤੋਂ ਕਰਨ ਜਾਂ ਐਮਰਜੈਂਸੀ ਕਾਲਾਂ ਕਰਨ ਲਈ ਗਾਈਡਡ ਐਕਸੈੱਸ ਤੋਂ ਬਾਹਰ ਜਾਓ।

ਗਾਈਡਡ ਐਕਸੈੱਸ ਸੈਸ਼ਨ ਸਮਾਪਤ ਕਰਨਾ

ਜਦੋਂ ਤੁਸੀਂ ਗਾਈਡਡ ਐਕਸੈੱਸ ਦਾ ਸੈੱਟ ਅੱਪ ਕਰਦੇ ਹੋ ਤਾਂ ਤੁਹਾਡੇ ਵੱਲੋਂ ਚੁਣੇ ਗਏ ਪਾਸਕੋਡ ਵਿਕਲਪਾਂ ਦੇ ਆਧਾਰ ’ਤੇ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

  • ਪਾਸਕੋਡ ਦੀ ਵਰਤੋਂ ਕਰੋ: ਸਾਈਡ ਬਟਨ (Face ID ਵਾਲੇ iPhone ’ਤੇ) ਜਾਂ ਹੋਮ ਬਟਨ (iPhone ਦੇ ਹੋਰ ਮਾਡਲਾਂ ’ਤੇ) ’ਤੇ ਤਿੰਨ ਵਾਰ ਕਲਿੱਕ ਕਰੋ, ਫਿਰ ਗਾਈਡਡ ਐਕਸੈੱਸ ਪਾਸਕੋਡ ਭਰੋ। ਜੇਕਰ ਤੁਸੀਂ ਗਾਈਡਡ ਐਕਸੈੱਸ ਦਾ ਪਾਸਕੋਡ ਸੈੱਟ ਨਹੀਂ ਕੀਤਾ, ਤਾਂ ਆਪਣੇ iPhone ਦਾ ਪਾਸਕੋਡ ਭਰੋ।

  • Face ID ਜਾਂ Touch ID ਦੀ ਵਰਤੋਂ ਕਰੋ: ਜੇਕਰ ਤੁਸੀਂ ਗਾਈਡਡ ਐਕਸੈੱਸ ਪਾਸਕੋਡ ਸੈਟਿੰਗਾਂ ਵਿੱਚ Face ID ਜਾਂ Touch ID ਵਿਕਲਪ ਨੂੰ ਚਾਲੂ ਕੀਤਾ ਹੈ, ਤਾਂ ਸਾਈਡ ਬਟਨ ਜਾਂ ਹੋਮ ਬਟਨ ’ਤੇ ਦੋ ਵਾਰ ਕਲਿੱਕ ਕਰੋ, ਫਿਰ Face ID ਜਾਂ Touch ID ਵਾਲੇ iPhone (ਤੁਹਾਡੇ iPhone ਮਾਡਲ ਦੇ ਆਧਾਰ ’ਤੇ) ਨੂੰ ਅਨਲੌਕ ਕਰੋ।

ਇੱਕ ਆਸਾਨ ਵਰਤੋਂਕਾਰ ਇੰਟਰਫ਼ੇਸ ਅਤੇ ਕੋਰ ਫ਼ੀਚਰਾਂ ਦੇ ਵਿਉਂਤਬੱਧ ਸੈੱਟ ਨਾਲ iPhone ਦਾ ਸੈੱਟ ਅੱਪ ਕਰਨ ਲਈ ਸਹਾਇਕ ਐਕਸੈੱਸ ਵਰਤੋਂਕਾਰ ਗਾਈਡ ਨੂੰ ਦੇਖੋ।

Morty Proxy This is a proxified and sanitized view of the page, visit original site.
ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।
Morty Proxy This is a proxified and sanitized view of the page, visit original site.